ਬਠਿੰਡਾ ਵਿੱਚ ਸ਼ਰੇਆਮ ਵਿਕ ਰਹੇ ਨਸ਼ੀਲੇ ਪਦਾਰਥ; ਹਰਸਿਮਰਤ ਬਾਦਲ ਨੇ ਵੀਡੀਓ ਸਾਂਝੀ ਕਰਕੇ ਸਰਕਾਰ ਨੂੰ ਘੇਰਿਆ

ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਪੁਲੀਸ ਅਤੇ ਪ੍ਰਸ਼ਾਸਨ ’ਤੇ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮ ਰਹਿਣ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਕੁਝ ਲੋਕ ਸ਼ਰੇਆਮ ਨਸ਼ੀਲੇ ਪਦਾਰਥਾਂ ਦਾ ਲੈਣ-ਦੇਣ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਰਾਹੀਂ ਉਨ੍ਹਾਂ ਦਾਅਵਾ ਕੀਤਾ ਕਿ ਬਠਿੰਡਾ ਸ਼ਹਿਰ ਵਿੱਚ ਸਵੇਰ ਤੋਂ ਸ਼ਾਮ ਤੱਕ ਨਸ਼ਿਆਂ ਦੀ ਸਪਲਾਈ ਜਾਰੀ ਹੈ ਅਤੇ ਪੁਲੀਸ ਇਸ ਨੂੰ ਰੋਕਣ ਵਿੱਚ ਅਸਫਲ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸੇਧਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਨੂੰ ‘ਨਸ਼ਿਆਂ ਵਿਰੁੱਧ ਯੁੱਧ’ ਦੇ ਬੈਨਰ ਹੇਠ ਰੈਲੀਆਂ ਅਤੇ ਪ੍ਰਚਾਰ ’ਤੇ ਜਨਤਾ ਦਾ ਪੈਸਾ ਬਰਬਾਦ ਕਰਨ ਦੀ ਬਜਾਏ ਜ਼ਮੀਨੀ ਹਕੀਕਤ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਦੂਜੇ ਪਾਸੇ, ਵੀਡੀਓ ਸਾਹਮਣੇ ਆਉਣ ਦੇ ਕਰੀਬ 12 ਘੰਟਿਆਂ ਬਾਅਦ ਬਠਿੰਡਾ ਪੁਲੀਸ ਨੇ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਕੋਤਵਾਲੀ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਵਿੱਚ ਥਾਂ ਦੀ ਪਛਾਣ ਮੱਛੀ ਮਾਰਕੀਟ ਚੌਕ ਵਜੋਂ ਹੋਈ ਹੈ। ਪੁਲੀਸ ਅਨੁਸਾਰ ਵੀਡੀਓ ਵਿੱਚ ਨਜ਼ਰ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਕੁਝ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਇਸ ਸਬੰਧੀ ਆਪਣਾ ਇੱਕ ਵੀਡੀਓ ਬਿਆਨ ਵੀ ਜਾਰੀ ਕੀਤਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪੰਜਾਬ ’ਚ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ: 10 ਸਾਲਾਂ ’ਚ 597 ਮੁਲਜ਼ਮਾਂ ’ਚੋਂ ਸਿਰਫ਼ 44 ਨੂੰ ਮਿਲੀ ਸਜ਼ਾ

ਚੰਡੀਗੜ੍ਹ : ਪੰਜਾਬ ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਬੇਅਦਬੀ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆ ਰਹੀ ਹੈ ਪਰ ਪੁਲਿਸ ਦੀ

Read More »

ਅਮਰੀਕਾ ਨੂੰ ਹੋਰਮੁਜ਼ ਤੋਂ ਤੇਲ ਲਿਆਉਣ ਦੀ ਲੋੜ ਨਹੀਂ, ਟਰੰਪ ਨੇ ਈਰਾਨ ਨੂੰ ਮੁੜ ਦਿੱਤੀ ਚਿਤਾਵਨੀ

ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ (USA) ਨੂੰ ਇਸ ਸਮੁੰਦਰੀ ਰਸਤੇ ਤੋਂ ਤੇਲ ਲਿਆਉਣ ਦੀ ਲੋੜ ਨਹੀਂ ਹੈ। ਜਿਨ੍ਹਾਂ ਦੇਸ਼ਾਂ ਨੂੰ ਹੋਰਮੁਜ਼ ਤੋਂ ਤੇਲ ਮਿਲਦਾ

Read More »

ਨਾਸਾ ਦਾ ਆਰਟੇਮਿਸ-2 ਮਿਸ਼ਨ ਲਾਂਚ, 50 ਸਾਲਾਂ ਬਾਅਦ ਚੰਦਰਮਾ ਵੱਲ ਮੁੜ ਵਧੇ ਇਨਸਾਨੀ ਕਦਮ

ਨਵੀਂ ਦਿੱਲੀ: ਚਾਰ ਪੁਲਾੜ ਯਾਤਰੀ ਬੁੱਧਵਾਰ ਸ਼ਾਮ ਨੂੰ ਨਾਸਾ (NASA) ਦੇ ਵਿਸ਼ਾਲ SLS ਰਾਕਟ ਵਿੱਚ ਸਵਾਰ ਹੋ ਕੇ ਚੰਦਰਮਾ ਵੱਲ ਰਵਾਨਾ ਹੋ ਗਏ। ਇਹ ਮਿਸ਼ਨ 1972

Read More »
ਪੰਜਾਬ ’ਚ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ: 10 ਸਾਲਾਂ ’ਚ 597 ਮੁਲਜ਼ਮਾਂ ’ਚੋਂ ਸਿਰਫ਼ 44 ਨੂੰ ਮਿਲੀ ਸਜ਼ਾ
01Apr

ਪੰਜਾਬ ’ਚ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ: 10 ਸਾਲਾਂ ’ਚ 597 ਮੁਲਜ਼ਮਾਂ ’ਚੋਂ ਸਿਰਫ਼ 44 ਨੂੰ ਮਿਲੀ ਸਜ਼ਾ

ਚੰਡੀਗੜ੍ਹ : ਪੰਜਾਬ ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਬੇਅਦਬੀ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆ ਰਹੀ ਹੈ ਪਰ ਪੁਲਿਸ ਦੀ ਅੰਦਰੂਨੀ ਰਿਪੋਰਟ ਇਸ ਪਾਸੇ ਇਸ਼ਾਲਾ…

ਅਮਰੀਕਾ ਨੂੰ ਹੋਰਮੁਜ਼ ਤੋਂ ਤੇਲ ਲਿਆਉਣ ਦੀ ਲੋੜ ਨਹੀਂ, ਟਰੰਪ ਨੇ ਈਰਾਨ ਨੂੰ ਮੁੜ ਦਿੱਤੀ ਚਿਤਾਵਨੀ
01Apr

ਅਮਰੀਕਾ ਨੂੰ ਹੋਰਮੁਜ਼ ਤੋਂ ਤੇਲ ਲਿਆਉਣ ਦੀ ਲੋੜ ਨਹੀਂ, ਟਰੰਪ ਨੇ ਈਰਾਨ ਨੂੰ ਮੁੜ ਦਿੱਤੀ ਚਿਤਾਵਨੀ

ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ (USA) ਨੂੰ ਇਸ ਸਮੁੰਦਰੀ ਰਸਤੇ ਤੋਂ ਤੇਲ ਲਿਆਉਣ ਦੀ ਲੋੜ ਨਹੀਂ ਹੈ। ਜਿਨ੍ਹਾਂ ਦੇਸ਼ਾਂ ਨੂੰ ਹੋਰਮੁਜ਼ ਤੋਂ ਤੇਲ ਮਿਲਦਾ ਹੈ, ਉਨ੍ਹਾਂ ਨੂੰ ਉਸ ਰਸਤੇ…

ਨਾਸਾ ਦਾ ਆਰਟੇਮਿਸ-2 ਮਿਸ਼ਨ ਲਾਂਚ, 50 ਸਾਲਾਂ ਬਾਅਦ ਚੰਦਰਮਾ ਵੱਲ ਮੁੜ ਵਧੇ ਇਨਸਾਨੀ ਕਦਮ
01Apr

ਨਾਸਾ ਦਾ ਆਰਟੇਮਿਸ-2 ਮਿਸ਼ਨ ਲਾਂਚ, 50 ਸਾਲਾਂ ਬਾਅਦ ਚੰਦਰਮਾ ਵੱਲ ਮੁੜ ਵਧੇ ਇਨਸਾਨੀ ਕਦਮ

ਨਵੀਂ ਦਿੱਲੀ: ਚਾਰ ਪੁਲਾੜ ਯਾਤਰੀ ਬੁੱਧਵਾਰ ਸ਼ਾਮ ਨੂੰ ਨਾਸਾ (NASA) ਦੇ ਵਿਸ਼ਾਲ SLS ਰਾਕਟ ਵਿੱਚ ਸਵਾਰ ਹੋ ਕੇ ਚੰਦਰਮਾ ਵੱਲ ਰਵਾਨਾ ਹੋ ਗਏ। ਇਹ ਮਿਸ਼ਨ 1972 ਦੇ ਅਪੋਲੋ 17 ਤੋਂ ਬਾਅਦ…

More News