ਈਰਾਨ ਦੇ ਸੁਪਰੀਮ ਲੀਡਰ ਮੋਜਤਬਾ ਖਾਮਨੇਈ ਹਨ ਸਮਲਿੰਗੀ, ਟਰੰਪ ਨੇ ਨਵਾਂ ਵਿਵਾਦਿਤ ਦਾਅਵਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖਾਮਨੇਈ ਨੂੰ ਲੈ ਕੇ ਇਕ ਵਿਵਾਦਿਤ ਦਾਅਵਾ ਕੀਤਾ ਹੈ। ਫੌਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ’ਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਖੁਫ਼ੀਆ ਏਜੰਸੀ ਸੀਆਈਏ ਦੀ ਬ੍ਰੀਫਿੰਗ ’ਚ ਮੋਜਤਬਾ ਖਾਮਨੇਈ ਦੇ ਸਮਲਿੰਗੀ ਹੋਣ ਦੀ ਜਾਣਕਾਰੀ ਦਿੱਤੀ ਗਈ। ਹਾਲਾਂਕਿ, ਟਰੰਪ ਨੇ ਇਸ ਦਾਅਵੇ ਦੇ ਸਮਰਥਨ ’ਚ ਕੋਈ ਆਜ਼ਾਦ ਸਬੂਤ ਪੇਸ਼ ਨਹੀਂ ਕੀਤਾ। ਇਸ ’ਤੇ ਈਰਾਨ ਵੱਲੋਂ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਟਰੰਪ ਨੇ ਗੱਲਬਾਤ ਦੌਰਾਨ ਕਿਹਾ ਕਿ ਜੇ ਅਜਿਹੀ ਜਾਣਕਾਰੀ ਸਹੀ ਹੈ ਤਾਂ ਈਰਾਨ ਵਰਗੇ ਦੇਸ਼ ’ਚ, ਜਿਥ•ੇ ਸਮਲਿੰਗੀ ਹੋਣਾ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ, ਇਹ ਅਗਵਾਈ ਦੀ ਸ਼ੁਰੂਆਤ ਲਈ ਗ਼ੈਰ-ਬਰਾਬਰ ਹਾਲਤ ਹੋਵੇਗੀ। ਜ਼ਿਕਰਯੋਗ ਹੈ ਕਿ ਈਰਾਨ ’ਚ ਸ਼ਰੀਆ ਆਧਾਰਿਤ ਸਜ਼ਾ ਪ੍ਰਬੰਧ ਦੇ ਤਹਿਤ ਸਮਲਿੰਗੀ ਸਬੰਧ ਨਾਜਾਇਜ਼ ਹਨ ਤੇ ਦੋਸ਼ ਸਾਬਿਤ ਹੋਣ ’ਤੇ ਸਖ਼ਤ ਸਜ਼ਾ ਦਾ ਪ੍ਰਬੰਧ ਹੈ। ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ, ਇਹ ਮੁੱਦਾ ਹਾਲ ਹੀ ਦੀ ਖੁਫ਼ੀਆ ਬ੍ਰੀਫਿੰਗ ’ਚ ਸਾਹਮਣੇ ਆਇਆ, ਜਿਥੇ ਟਰੰਪ ਨੇ ਹੈਰਾਨੀ ਜ਼ਾਹਿਰ ਕੀਤੀ। ਹਾਲਾਂਕਿ, ਅਮਰੀਕੀ ਪ੍ਰਸ਼ਾਸਨ ਜਾਂ ਸੀਆਈਏ ਨੇ ਇਸ ਵਿਸ਼ੇ ’ਤੇ ਕੋਈ ਰਸਮੀ ਜਨਤਕ ਟਿੱਪਣੀ ਜਾਰੀ ਨਹੀਂ ਕੀਤੀ। ਇਸ ਕਾਰਨ ਦਾਅਵੇ ਦੀ ਆਜ਼ਾਦ ਪੁਸ਼ਟੀ ਨਹੀਂ ਹੋ ਸਕੀ ਹੈ।

ਇਸੇ ਇੰਟਰਵਿਊ ’ਚ ਟਰੰਪ ਨੇ ਈਰਾਨ ਦੇ ਖ਼ਿਲਾਫ਼ ਫ਼ੌਜੀ ਮੋਰਚੇ ’ਤੇ ਅਮਰੀਕੀ ਬੜ੍ਹਤ ਦਾ ਦਾਅਵਾ ਦੁਹਰਾਇਆ। ਉਨ੍ਹਾਂ ਕਿਹਾ ਕਿ ਅਮਰੀਕੀ ਜਲ ਸੈਨਾ ਤੇ ਹਵਾਈ ਫ਼ੌਜ ਨੇ ਈਰਾਨ ਦੀ ਰਣਨੀਤਕ ਸਮਰੱਥਾ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ ਤੇ ਉਸਦੀ ਮਿਜ਼ਾਈਲ ਸਮਰੱਥਾ ਕਾਫੀ ਕਮਜ਼ੋਰ ਹੋਈ ਹੈ•। ਹਾਲਾਂਕਿ, 154 ਜਹਾਜ਼ ਡੋਬਣ ਵਰਗੇ ਦਾਅਵਿਆਂ ਦੀ ਆਜ਼ਾਦ ਪੁਸ਼ਟੀ ਉਪਲੱਬਧ ਨਹੀਂ ਹੈ। ਟਰੰਪ ਨੇ ਇਹ ਵੀ ਕਿਹਾ ਕਿ ਤਹਿਰਾਨ ਗੱਲਬਾਤ ਲਈ ਦਬਾਅ ’ਚ ਹੈ ਤੇ ਅਮਰੀਕੀ ਪੱਖ ਨੇ ਗੱਲਬਾਤ ਦੀ ਸੰਭਾਵਨਾ ਖੁੱਲ੍ਹੀ ਰੱਖੀ ਹੋਈ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅਮਰੀਕਾ-ਈਰਾਨ ਜੰਗ ‘ਚ ਹੁਣ ਯਮਨ ਦੀ ਐਂਟਰੀ, ਹੂਤੀਆਂ ਨੇ ਇਜ਼ਰਾਈਲ ‘ਤੇ ਦਾਗੀਆਂ ਮਿਜ਼ਾਈਲਾਂ

ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਵਿੱਚ ਹੁਣ ਯਮਨ ਦੀ ਐਂਟਰੀ ਹੋ ਗਈ ਹੈ। ਹੂਤੀ ਵਿਦਰੋਹੀਆਂ ਨੇ ਇਜ਼ਰਾਈਲ ‘ਤੇ ਹਮਲਾ ਕਰ ਦਿੱਤਾ ਹੈ। ਯਮਨ

Read More »

ਅਬੂ ਧਾਬੀ ’ਚ ਈਰਾਨ ਦੀ ਮਿਜ਼ਾਈਲ ’ਚ ਧਮਾਕਾ, ਮਲਬਾ ਡਿੱਗਣ ਕਾਰਨ ਪੰਜ ਭਾਰਤੀ ਜ਼ਖ਼ਮੀ

ਸ਼ਨੀਵਾਰ ਨੂੰ ਯੂਏਈ ਵਿੱਚ ਅਬੂ ਧਾਬੀ ਦੇ ਖਲੀਫਾ ਇਕਨਾਮਿਕ ਜ਼ੋਨ (KEZAD) ਦੇ ਨੇੜੇ ਇੱਕ ਬੈਲਿਸਟਿਕ ਮਿਜ਼ਾਈਲ ਨੂੰ ਰੋਕੇ ਜਾਣ ਤੋਂ ਬਾਅਦ ਡਿੱਗੇ ਮਲਬੇ ਕਾਰਨ ਪੰਜ

Read More »

‘ਈਰਾਨ ਦਾ ਨਵਾਂ ਸੁਪਰੀਮ ਲੀਡਰ ਹੁਣ ਨਹੀਂ ਰਿਹਾ’, ਮੋਜਤਬਾ ਖ਼ਾਮੇਨੇਈ ਨੂੰ ਲੈ ਕੇ ਟਰੰਪ ਦਾ ਵੱਡਾ ਦਾਅਵਾ

 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖ਼ਾਮੇਨੇਈ ਦੀ ਮੌਤ ਦਾ ਦਾਅਵਾ ਕੀਤਾ ਹੈ। ਮਿਆਮੀ ਵਿੱਚ ‘ਫਿਊਚਰ ਇਨਵੈਸਟਮੈਂਟ

Read More »
ਅਮਰੀਕਾ-ਈਰਾਨ ਜੰਗ ‘ਚ ਹੁਣ ਯਮਨ ਦੀ ਐਂਟਰੀ, ਹੂਤੀਆਂ ਨੇ ਇਜ਼ਰਾਈਲ ‘ਤੇ ਦਾਗੀਆਂ ਮਿਜ਼ਾਈਲਾਂ
28Mar

ਅਮਰੀਕਾ-ਈਰਾਨ ਜੰਗ ‘ਚ ਹੁਣ ਯਮਨ ਦੀ ਐਂਟਰੀ, ਹੂਤੀਆਂ ਨੇ ਇਜ਼ਰਾਈਲ ‘ਤੇ ਦਾਗੀਆਂ ਮਿਜ਼ਾਈਲਾਂ

ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਵਿੱਚ ਹੁਣ ਯਮਨ ਦੀ ਐਂਟਰੀ ਹੋ ਗਈ ਹੈ। ਹੂਤੀ ਵਿਦਰੋਹੀਆਂ ਨੇ ਇਜ਼ਰਾਈਲ ‘ਤੇ ਹਮਲਾ ਕਰ ਦਿੱਤਾ ਹੈ। ਯਮਨ ਤੋਂ ਹੋਏ ਬੈਲਿਸਟਿਕ ਮਿਜ਼ਾਈਲ ਹਮਲੇ…

ਅਬੂ ਧਾਬੀ ’ਚ ਈਰਾਨ ਦੀ ਮਿਜ਼ਾਈਲ ’ਚ ਧਮਾਕਾ, ਮਲਬਾ ਡਿੱਗਣ ਕਾਰਨ ਪੰਜ ਭਾਰਤੀ ਜ਼ਖ਼ਮੀ
28Mar

ਅਬੂ ਧਾਬੀ ’ਚ ਈਰਾਨ ਦੀ ਮਿਜ਼ਾਈਲ ’ਚ ਧਮਾਕਾ, ਮਲਬਾ ਡਿੱਗਣ ਕਾਰਨ ਪੰਜ ਭਾਰਤੀ ਜ਼ਖ਼ਮੀ

ਸ਼ਨੀਵਾਰ ਨੂੰ ਯੂਏਈ ਵਿੱਚ ਅਬੂ ਧਾਬੀ ਦੇ ਖਲੀਫਾ ਇਕਨਾਮਿਕ ਜ਼ੋਨ (KEZAD) ਦੇ ਨੇੜੇ ਇੱਕ ਬੈਲਿਸਟਿਕ ਮਿਜ਼ਾਈਲ ਨੂੰ ਰੋਕੇ ਜਾਣ ਤੋਂ ਬਾਅਦ ਡਿੱਗੇ ਮਲਬੇ ਕਾਰਨ ਪੰਜ ਭਾਰਤੀ ਨਾਗਰਿਕ ਜ਼ਖ਼ਮੀ ਹੋ ਗਏ।…

‘ਈਰਾਨ ਦਾ ਨਵਾਂ ਸੁਪਰੀਮ ਲੀਡਰ ਹੁਣ ਨਹੀਂ ਰਿਹਾ’, ਮੋਜਤਬਾ ਖ਼ਾਮੇਨੇਈ ਨੂੰ ਲੈ ਕੇ ਟਰੰਪ ਦਾ ਵੱਡਾ ਦਾਅਵਾ
28Mar

‘ਈਰਾਨ ਦਾ ਨਵਾਂ ਸੁਪਰੀਮ ਲੀਡਰ ਹੁਣ ਨਹੀਂ ਰਿਹਾ’, ਮੋਜਤਬਾ ਖ਼ਾਮੇਨੇਈ ਨੂੰ ਲੈ ਕੇ ਟਰੰਪ ਦਾ ਵੱਡਾ ਦਾਅਵਾ

 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖ਼ਾਮੇਨੇਈ ਦੀ ਮੌਤ ਦਾ ਦਾਅਵਾ ਕੀਤਾ ਹੈ। ਮਿਆਮੀ ਵਿੱਚ ‘ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ ਪ੍ਰਾਇਓਰਿਟੀ ਸਮਿਟ’ ਨੂੰ ਸੰਬੋਧਨ…

More News