ਇਸਲਾਮਾਬਾਦ: Pakistan-occupied Kashmir (PoK) ਵਿੱਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਝੜਪ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 200 ਲੋਕ ਜ਼ਖ਼ਮੀ ਹੋਏ ਹਨ।ਇਹ ਝੜਪ ਉਸ ਵੇਲੇ ਹੋਈ ਜਦੋਂ ਅਧਿਕਾਰੀਆਂ ਨੇ Joint Awami Action Committee (JAAC) ‘ਤੇ ਪਾਬੰਦੀ ਲਾ ਦਿੱਤੀ। JAAC ਇੱਕ ਪ੍ਰਮੁੱਖ ਨਾਗਰਿਕ ਸਮਾਜ ਸੰਸਥਾ ਹੈ, ਜਿਸ ਨੇ ਇਸ ਖੇਤਰ ਵਿੱਚ ਆਰਥਿਕ ਅਤੇ ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਹੈ।
PoK ਵਿੱਚ ਵਿਵਾਦ ਕਿਉਂ ਭੜਕਿਆ?
ਪੁਲਿਸ ਮੁਤਾਬਕ, ਜੌਇੰਟ ਅਵਾਮੀ ਐਕਸ਼ਨ ਕਮੇਟੀ ਦੇ ਪ੍ਰਦਰਸ਼ਨਕਾਰੀ ਇੱਕ ਹਸਪਤਾਲ ਦੀ ਮੋਰਚਰੀ ਦੇ ਬਾਹਰ ਇਕੱਠੇ ਹੋਏ ਸਨ। ਉੱਥੇ ਉਸ ਸੰਗਠਨ ਦੇ ਇੱਕ ਮੈਂਬਰ ਪੁਲਿਸ ਦੇ ਅਨੁਸਾਰ, ਜਦੋਂ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖ਼ਦੇੜਨ ਦੀ ਕੋਸ਼ਿਸ਼ ਕੀਤੀ ਤਾਂ ਸੰਗਠਨ ਦੇ ਕਾਰਕੁਨਾਂ ਨੇ ਉਨ੍ਹਾਂ ‘ਤੇ ਹਮਲਾ ਕਰਨ ਲਈ ਆਟੋਮੈਟਿਕ ਰਾਈਫਲਾਂ, ਪੈਟਰੋਲ ਬੰਬ ਅਤੇ ਹੋਰ ਹਥਿਆਰਾਂ ਦੀ ਵਰਤੋਂ ਕੀਤੀ।
ਸੰਗਠਨ ਨੇ ਹੜਤਾਲ ਦਾ ਐਲਾਨ ਕੀਤਾ
JAAC ਨੇ 27 ਜੁਲਾਈ ਨੂੰ ਹੋਣ ਵਾਲੀਆਂ ਖੇਤਰੀ ਵਿਧਾਨ ਸਭਾ ਚੋਣਾਂ ਵਿੱਚ 45 ਵਿੱਚੋਂ 12 ਸੀਟਾਂ ਸ਼ਰਨਾਰਥੀਆਂ ਲਈ ਰਾਖਵੀਆਂ ਰੱਖਣ ਦੇ ਵਿਰੋਧ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੈ।










