ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ

ਪੱਛਮੀ ਏਸ਼ੀਆ ‘ਚ ਮਹੀਨਿਆਂ ਤੋਂ ਜਾਰੀ ਭਿਆਨਕ ਜੰਗ ਨੂੰ ਰੋਕਣ ਲਈ 17 ਜੂਨ ਨੂੰ ਅਮਰੀਕਾ ਤੇ ਈਰਾਨ ਵਿਚਾਲੇ 14 ਬਿੰਦੂਆਂ ਦਾ ਇਕ ਵੱਡਾ ਸ਼ਾਂਤੀ ਸਮਝੌਤਾ ਹੋਇਆ ਸੀ। ਲੱਗਿਆ ਕਿ ਹੁਣ ਸ਼ਾਂਤੀ ਹੋ ਜਾਵੇਗੀ, ਪਰ ਕੁਝ ਹੀ ਦਿਨਾਂ ‘ਚ ਦੋਵਾਂ ਦੇਸ਼ਾਂ ਨੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤੇ ‘ਹੋਰਮੁਜ਼ ਸਟ੍ਰੇਟ’ ਵਿਚ ਇਕ-ਦੂਜੇ ‘ਤੇ ਮਿਜ਼ਾਈਲਾਂ ਦਾਗ ਦਿੱਤੀਆਂ। ਇੰਨਾ ਹੀ ਨਹੀਂ, 14 ਬਿੰਦੂਆਂ ਵਾਲੇ ਇਸ ਸਮਝੌਤੇ ਤੋਂ ਬਾਅਦ ਦੋਵੇਂ ਧਿਰਾਂ ਇਕ-ਦੂਜੇ ‘ਤੇ ਸਮਝੌਤੇ ਦੇ ‘ਆਰਟੀਕਲ-5’ ਨੂੰ ਤੋੜਨ ਦਾ ਦੋਸ਼ ਲਗਾ ਰਹੀਆਂ ਹਨ। ਕੀ ਹੈ ਅਮਰੀਕਾ-ਈਰਾਨ ਸਮਝੌਤਾ ਅਤੇ ਆਰਟੀਕਲ-5?

ਦੱਸ ਦੇਈਏ ਕਿ ਅਮਰੀਕਾ ਤੇ ਈਰਾਨ ਵਿਚਾਲੇ ਹੋਏ 14 ਨੁਕਤਿਆਂ ਦੇ ਇਸ ਸਮਝੌਤੇ ਦਾ ਮੁੱਖ ਮਕਸਦ ਅਗਲੇ 60 ਦਿਨਾਂ ‘ਚ ਇਕ ਸਥਾਈ ਸ਼ਾਂਤੀ ਸਮਝੌਤੇ ਤਕ ਪਹੁੰਚਣਾ ਹੈ। ਇਸਦੇ ਬਦਲੇ ਅਮਰੀਕਾ, ਈਰਾਨ ‘ਤੇ ਲੱਗੀਆਂ ਆਰਥਿਕ ਪਾਬੰਦੀਆਂ ਹਟਾਏਗਾ ਤੇ ਈਰਾਨ ਦੁਨੀਆ ਲਈ ‘ਹੋਰਮੁਜ਼ ਸਟ੍ਰੇਟ’ ਦਾ ਰਾਹ ਖੋਲ੍ਹੇਗਾ। ਹੁਣ ਇਸ ਪੂਰੇ ਸਮਝੌਤੇ ਦੀ ਸਭ ਤੋਂ ਅਹਿਮ ਕੜੀ ‘ਆਰਟੀਕਲ-5’ ਹੈ, ਜਿਸ ਵਿਚ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਚਾਰ ਵੱਡੀਆਂ ਗੱਲਾਂ ਕਹੀਆਂ ਗਈਆਂ ਹਨ। ਆਓ ਜਾਣਦੇ ਹਾਂ:

ਸੁਰੱਖਿਅਤ ਤੇ ਮੁਫ਼ਤ ਰਸਤਾ: ਸਮਝੌਤੇ ਤੋਂ ਬਾਅਦ ਈਰਾਨ ਅਗਲੇ 60 ਦਿਨਾਂ ਤਕ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਰਸਤਾ ਦੇਵੇਗਾ। ਇਸਦੇ ਲਈ ਜਹਾਜ਼ਾਂ ਕੋਲੋਂ ਕੋਈ ਟੈਕਸ ਜਾਂ ਫੀਸ (ਟੋਲ) ਨਹੀਂ ਲਈ ਜਾਵੇਗੀ। ਇਹ ਨਿਯਮ ਫ਼ਾਰਸ ਦੀ ਖਾੜੀ ਤੋਂ ਓਮਾਨ ਦੀ ਖਾੜੀ ਤਕ ਆਉਣ-ਜਾਣ ਵਾਲੇ ਜਹਾਜ਼ਾਂ ‘ਤੇ ਲਾਗੂ ਹੋਵੇਗਾ।

30 ਦਿਨਾਂ ‘ਚ ਬਾਰੂਦੀ ਸੁਰੰਗਾਂ ਹਟਾਉਣਾ: ਵਪਾਰਕ ਜਹਾਜ਼ਾਂ ਦੀ ਆਵਾਜਾਈ ਤੁਰੰਤ ਸ਼ੁਰੂ ਹੋਵੇਗੀ। ਰਸਤੇ ‘ਚ ਈਰਾਨ ਨੇ ਜੋ ਸਮੁੰਦਰੀ ਬਾਰੂਦੀ ਸੁਰੰਗਾਂ ਵਿਛਾਈਆਂ ਹਨ ਅਤੇ ਜੋ ਫ਼ੌਜੀ ਰੁਕਾਵਟਾਂ ਖੜ੍ਹੀਆਂ ਕੀਤੀਆਂ ਹਨ, ਉਨ੍ਹਾਂ ਨੂੰ 30 ਦਿਨਾਂ ਦੇ ਅੰਦਰ ਪੂਰੀ ਹੋਣੀ ਸਾਫ਼ ਕਰਨਾ ਹੋਵੇਗਾ।

ਓਮਾਨ ਨਾਲ ਗੱਲਬਾਤ: ਈਰਾਨ, ਓਮਾਨ ਦੇਸ਼ ਨਾਲ ਮਿਲ ਕੇ ਗੱਲ ਕਰੇਗਾ ਤਾਂ ਜੋ ਭਵਿੱਖ ‘ਚ ਇਸ ਸਮੁੰਦਰੀ ਰਸਤੇ ਦੀ ਸੁਰੱਖਿਆ ਤੇ ਕੰਮਕਾਜ ਦਾ ਢਾਂਚਾ ਮਿਲ ਕੇ ਤੈਅ ਕੀਤਾ ਜਾ ਸਕੇ।

ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ: ਇਸ ਪੂਰੇ ਮਾਮਲੇ ‘ਤੇ ਖਾੜੀ ਦੇ ਹੋਰਨਾਂ ਦੇਸ਼ਾਂ ਨਾਲ ਵੀ ਚਰਚਾ ਹੋਵੇਗੀ ਤੇ ਸਭ ਕੁਝ ਅੰਤਰਰਾਸ਼ਟਰੀ ਨਿਯਮਾਂ ਤੇ ਦੇਸ਼ਾਂ ਦੇ ਪ੍ਰਭੂਸੱਤਾ ਅਧਿਕਾਰਾਂ ਦੇ ਦਾਇਰੇ ‘ਚ ਹੋਵੇਗਾ।

ਹੁਣ ਸਮਝੋ ਆਖ਼ਰ ਵਿਵਾਦ ਦੀ ਅਸਲੀ ਜੜ੍ਹ ਕੀ ਹੈ?

ਹੁਣ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਤਾਂ ਹੋ ਗਿਆ ਪਰ ‘ਹੋਰਮੁਜ਼ ਸਟ੍ਰੇਟ ‘ਤੇ ਕੰਟਰੋਲ’ ਨੂੰ ਲੈ ਕੇ ਦੋਵਾਂ ਦੇਸ਼ਾਂ ਦੀ ਸੋਚ ਵੱਖ-ਵੱਖ ਹੈ। ਕਾਰਨ ਹੈ ਕਿ ਈਰਾਨ ਚਾਹੁੰਦਾ ਹੈ ਕਿ ਇਸ ਰਸਤੇ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਉਹ ‘ਟੋਲ ਟੈਕਸ’ ਵਸੂਲੇ।

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਸਾਫ਼ ਕਿਹਾ ਹੈ ਕਿ ਅਗਲੇ 30 ਦਿਨਾਂ ਤਕ ਇਹ ਰਸਤਾ ਪੂਰੀ ਤਰ੍ਹਾਂ ਈਰਾਨ ਦੀ ਨਿਗਰਾਨੀ ਤੇ ਮੈਨੇਜਮੈਂਟ ‘ਚ ਰਹੇਗਾ। ਇਸ ਵਿਚ ਕਿਸੇ ਹੋਰ ਦੇਸ਼ ਦਾ ਦਖ਼ਲ ਬਰਦਾਸ਼ਤ ਨਹੀਂ ਹੋਵੇਗਾ।

ਦੂਜੇ ਪਾਸੇ ਅਮਰੀਕਾ ਅਤੇ ਖਾੜੀ ਦੇ ਹੋਰ ਦੇਸ਼ ਈਰਾਨ ਨੂੰ ਟੋਲ ਟੈਕਸ ਦੇਣ ਦੇ ਸਖ਼ਤ ਖ਼ਿਲਾਫ਼ ਹਨ, ਕਿਉਂਕਿ ਦੁਨੀਆ ਦੇ ਤੇਲ ਅਤੇ ਗੈਸ ਬਰਾਮਦ ਦਾ ਇਕ ਬਹੁਤ ਵੱਡਾ ਹਿੱਸਾ ਇਸੇ ਰਸਤੇ ਤੋਂ ਲੰਘਦਾ ਹੈ।

ਜੰਗਬੰਦੀ ਦੌਰਾਨ ਕਿਵੇਂ ਭੜਕੀ ਜੰਗ?

ਇਸ ਗੱਲ ਨੂੰ ਇੰਝ ਸਮਝੋ ਕਿ ਕਾਗਜ਼ਾਂ ‘ਤੇ ਹੋਇਆ ਇਹ ਸਮਝੌਤਾ ਜ਼ਮੀਨ ‘ਤੇ ਦੋ ਹਫ਼ਤੇ ਵੀ ਨਹੀਂ ਟਿਕ ਸਕਿਆ ਅਤੇ ਦੋਵਾਂ ਦੇਸ਼ਾਂ ਵਿਚਾਲੇ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਵੀਰਵਾਰ ਨੂੰ ਪਹਿਲਾ ਹਮਲਾ ਈਰਾਨ ਵੱਲੋਂ ਕੀਤਾ ਗਿਆ, ਜਿੱਥੇ ਤਹਿਰਾਨ ਵੱਲੋਂ ਦਾਗੀ ਗਈ ਇਕ ਮਿਜ਼ਾਈਲ ਹੋਰਮੁਜ਼ ਸਟ੍ਰੇਟ ‘ਚ ਇਕ ਵਪਾਰਕ ਮਾਲਵਾਹਕ ਜਹਾਜ਼ ‘ਤੇ ਜਾ ਲੱਗੀ।

ਹੁਣ ਅਮਰੀਕਾ ਤਾਂ ਅਮਰੀਕਾ ਹੈ, ਈਰਾਨ ਦੇ ਇਸ ਹਮਲੇ ਦੇ ਜਵਾਬ ‘ਚ ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਈਰਾਨ ‘ਤੇ ਕਈ ਹਵਾਈ ਹਮਲੇ ਕੀਤੇ ਤੇ ਕਿਹਾ ਕਿ ਉਹ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਲਈ ਜਵਾਬੀ ਕਾਰਵਾਈ ਕਰ ਰਹੇ ਹਨ।

ਫਿਰ ਸ਼ਨੀਵਾਰ ਨੂੰ ਈਰਾਨ ਦੀ ਜਵਾਬੀ ਕਾਰਵਾਈ

ਇਸ ਤੋਂ ਬਾਅਦ ਈਰਾਨ ਨੇ ਗੁੱਸੇ ‘ਚ ਆ ਕੇ ਕੁਵੈਤ ਅਤੇ ਬਹਿਰੀਨ ਵਿੱਚ ਬਣੇ ਅਮਰੀਕੀ ਫ਼ੌਜੀ ਟਿਕਾਣਿਆਂ ‘ਤੇ ਮਿਜ਼ਾਈਲਾਂ ਦਾਗ ਦਿੱਤੀਆਂ। ਹਾਲਾਂਕਿ, ਅਮਰੀਕਾ ਦਾ ਦਾਅਵਾ ਹੈ ਕਿ ਇਹ ਮਿਜ਼ਾਈਲਾਂ ਆਪਣੇ ਨਿਸ਼ਾਨੇ ‘ਤੇ ਨਹੀਂ ਲੱਗੀਆਂ ਅਤੇ ਕੋਈ ਨੁਕਸਾਨ ਨਹੀਂ ਹੋਇਆ।

ਅਹਿਮ ਹੈ ਲੇਬਨਾਨ-ਇਜ਼ਰਾਈਲ ਦਾ ਐਂਗਲ ਵੀ ਸਮਝਣਾ

ਇਸ ਪੂਰੇ ਵਿਵਾਦ ਦਾ ਇਕ ਸਿਰਾ ਲਿਬਨਾਨ ਨਾਲ ਵੀ ਜੁੜਿਆ ਹੈ। ਅਮਰੀਕਾ ਨੇ ਇਜ਼ਰਾਈਲ ਅਤੇ ਲਿਬਨਾਨ ਵਿਚਾਲੇ ਵੀ ਇਕ ਸ਼ਾਂਤੀ ਸਮਝੌਤਾ ਕਰਵਾਇਆ ਹੈ, ਪਰ ਲਿਬਨਾਨ ਦਾ ਈਰਾਨ-ਸਮਰਥਿਤ ਸੰਗਠਨ ‘ਹਿਜ਼ਬੁੱਲ੍ਹਾ’ ਇਸ ਸਮਝੌਤੇ ਨੂੰ ਨਹੀਂ ਮੰਨ ਰਿਹਾ।

ਹਾਲ ਹੀ ‘ਚ ਇਜ਼ਰਾਈਲ ਨੇ ਲਿਬਨਾਨ ‘ਚ ਹਿਜ਼ਬੁੱਲ੍ਹਾ ਦੀ 200 ਮੀਟਰ ਲੰਬੀ ਹਥਿਆਰਾਂ ਨਾਲ ਭਰੀ ਸੁਰੰਗ ਨੂੰ ਉਡਾ ਦਿੱਤਾ। ਈਰਾਨ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤਕ ਲਿਬਨਾਨ ਤੇ ਹਿਜ਼ਬੁੱਲ੍ਹਾ ਦੇ ਖ਼ਿਲਾਫ਼ ਜੰਗ ਪੂਰੀ ਤਰ੍ਹਾਂ ਨਹੀਂ ਰੁਕਦੀ, ਉਦੋਂ ਤਕ ਅਮਰੀਕਾ ਨਾਲ ਵੱਡੀ ਸ਼ਾਂਤੀ ਡੀਲ ਮੁਮਕਿਨ ਨਹੀਂ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?

 ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਰਾਫਾ ਬਾਜ਼ਾਰ ‘ਚ ਹਲਚਲ ਤਾਂ ਹੈ, ਪਰ ਚਮਕ ਥੋੜ੍ਹੀ ਫਿੱਕੀ ਨਜ਼ਰ ਆ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ

Read More »

ਯੂਰਪ ‘ਚ ਰਿਕਾਰਡ ਤੋੜ ਗਰਮੀ ਦਾ ਕਹਿਰ, 22 ਸ਼ਹਿਰਾਂ ‘ਚ ਰੈੱਡ ਅਲਰਟ; ਫਰਾਂਸ-ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਹੋਰ ਵਧੇਗਾ ਤਾਪਮਾਨ

 ਰੋਮ: ਯੂਰਪੀਅਨ ਦੇਸ਼ਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਇਸ ਗਰਮੀ ਦੇ ਕਾਰਨ ਪੂਰੇ ਮਹਾਂਦੀਪ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ

Read More »

ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ

ਪੱਛਮੀ ਏਸ਼ੀਆ ‘ਚ ਮਹੀਨਿਆਂ ਤੋਂ ਜਾਰੀ ਭਿਆਨਕ ਜੰਗ ਨੂੰ ਰੋਕਣ ਲਈ 17 ਜੂਨ ਨੂੰ ਅਮਰੀਕਾ ਤੇ ਈਰਾਨ ਵਿਚਾਲੇ 14 ਬਿੰਦੂਆਂ ਦਾ ਇਕ ਵੱਡਾ ਸ਼ਾਂਤੀ ਸਮਝੌਤਾ

Read More »
Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?
30Jun

Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?

 ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਰਾਫਾ ਬਾਜ਼ਾਰ ‘ਚ ਹਲਚਲ ਤਾਂ ਹੈ, ਪਰ ਚਮਕ ਥੋੜ੍ਹੀ ਫਿੱਕੀ ਨਜ਼ਰ ਆ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਉਤਾਰ-ਚੜ੍ਹਾਅ ਦਾ ਦੌਰ…

ਯੂਰਪ ‘ਚ ਰਿਕਾਰਡ ਤੋੜ ਗਰਮੀ ਦਾ ਕਹਿਰ, 22 ਸ਼ਹਿਰਾਂ ‘ਚ ਰੈੱਡ ਅਲਰਟ; ਫਰਾਂਸ-ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਹੋਰ ਵਧੇਗਾ ਤਾਪਮਾਨ
30Jun

ਯੂਰਪ ‘ਚ ਰਿਕਾਰਡ ਤੋੜ ਗਰਮੀ ਦਾ ਕਹਿਰ, 22 ਸ਼ਹਿਰਾਂ ‘ਚ ਰੈੱਡ ਅਲਰਟ; ਫਰਾਂਸ-ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਹੋਰ ਵਧੇਗਾ ਤਾਪਮਾਨ

 ਰੋਮ: ਯੂਰਪੀਅਨ ਦੇਸ਼ਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਇਸ ਗਰਮੀ ਦੇ ਕਾਰਨ ਪੂਰੇ ਮਹਾਂਦੀਪ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੋਕਾਂ ਦੇ…

ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ
30Jun

ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ

ਪੱਛਮੀ ਏਸ਼ੀਆ ‘ਚ ਮਹੀਨਿਆਂ ਤੋਂ ਜਾਰੀ ਭਿਆਨਕ ਜੰਗ ਨੂੰ ਰੋਕਣ ਲਈ 17 ਜੂਨ ਨੂੰ ਅਮਰੀਕਾ ਤੇ ਈਰਾਨ ਵਿਚਾਲੇ 14 ਬਿੰਦੂਆਂ ਦਾ ਇਕ ਵੱਡਾ ਸ਼ਾਂਤੀ ਸਮਝੌਤਾ ਹੋਇਆ ਸੀ। ਲੱਗਿਆ ਕਿ ਹੁਣ…

More News