Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?

 ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਰਾਫਾ ਬਾਜ਼ਾਰ ‘ਚ ਹਲਚਲ ਤਾਂ ਹੈ, ਪਰ ਚਮਕ ਥੋੜ੍ਹੀ ਫਿੱਕੀ ਨਜ਼ਰ ਆ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਉਤਾਰ-ਚੜ੍ਹਾਅ ਦਾ ਦੌਰ ਜਾਰੀ ਹੈ, ਜਿਸ ਕਾਰਨ ਖਰੀਦਦਾਰ ਅਤੇ ਨਿਵੇਸ਼ਕ ਦੋਵੇਂ ਹੀ ਸਾਵਧਾਨ ਨਜ਼ਰ ਆ ਰਹੇ ਹਨ। 1 ਜੁਲਾਈ ਨੂੰ ਜਾਰੀ ਤਾਜ਼ਾ ਰੇਟਾਂ ਮੁਤਾਬਕ ਦੇਸ਼ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਗਿਰਾਵਟ ਕੌਮਾਂਤਰੀ ਬਾਜ਼ਾਰ ਤੋਂ ਲੈ ਕੇ ਘਰੇਲੂ ਵਾਅਦਾ ਬਾਜ਼ਾਰ ਤੱਕ ‘ਚ ਦੇਖੀ ਗਈ।ਇੰਟਰਨੈਸ਼ਨਲ ਮਾਰਕੀਟ ‘ਚ ਸੋਨੇ ‘ਚ 1.19% ਦੀ ਗਿਰਾਵਟ ਆਈ ਅਤੇ ਕੀਮਤ 47.90 ਡਾਲਰ ਟੁੱਟ ਕੇ 3,990.60 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ। ਉੱਥੇ ਹੀ ਚਾਂਦੀ 2.63% ਡਿੱਗ ਕੇ 57.915 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਹੀ ਹੈ। ਜੇਕਰ ਘਰੇਲੂ ਬਾਜ਼ਾਰ ਯਾਨੀ MCX ਦੀ ਗੱਲ ਕਰੀਏ ਤਾਂ ਇੱਥੇ ਵੀ ਸੋਨਾ-ਚਾਂਦੀ ਗਿਰਾਵਟ ਦੇ ਨਾਲ ਖੁੱਲ੍ਹੇ। MCX ‘ਤੇ ਸੋਨਾ ਕਰੀਬ 1155 ਰੁਪਏ ਡਿੱਗ ਕੇ 1,42,531 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਜਦਕਿ ਚਾਂਦੀ ‘ਚ 3810 ਰੁਪਏ ਦੀ ਗਿਰਾਵਟ ਨਾਲ 2,25,000 ਲੱਖ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਾਰੋਬਾਰ ਹੁੰਦਾ ਦੇਖਿਆ ਗਿਆ।

ਦਿੱਲੀ, ਮੁੰਬਈ ਅਤੇ ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ‘ਚ 24 ਕੈਰੇਟ ਸੋਨੇ ਦੀ ਕੀਮਤ ਕਰੀਬ ₹1.41 ਲੱਖ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਬਣੀ ਹੋਈ ਹੈ, ਜਦੋਂ ਕਿ 22 ਕੈਰੇਟ ਸੋਨਾ ਲਗਭਗ ₹1.29 ਲੱਖ ਪ੍ਰਤੀ 10 ਗ੍ਰਾਮ ਦੇ ਦਾਇਰੇ ‘ਚ ਕਾਰੋਬਾਰ ਕਰ ਰਹੀ ਹੈ। ਕੀਮਤਾਂ ‘ਚ ਇਹ ਪੱਧਰ ਪਿਛਲੇ ਕੁਝ ਦਿਨਾਂ ਤੋਂ ਮਾਮੂਲੀ ਉਤਾਰ-ਚੜ੍ਹਾਅ ਦੇ ਨਾਲ ਕਾਇਮ ਹੈ, ਜੋ ਬਾਜ਼ਾਰ ‘ਚ ਬੇਯਕੀਨੀ ਨੂੰ ਦਰਸਾਉਂਦਾ ਹੈ।

ਚਾਂਦੀ ਦੀ ਗੱਲ ਕਰੀਏ ਤਾਂ ਇਸ ‘ਚ ਵੀ ਹਾਲ ਦੇ ਦਿਨਾਂ ‘ਚ ਗਿਰਾਵਟ ਦਾ ਰੁਝਾਨ ਦੇਖਿਆ ਗਿਆ ਹੈ। ਮੌਜੂਦਾ ਸਮੇਂ ‘ਚ ਚਾਂਦੀ ਦੀ ਕੀਮਤ ਕਰੀਬ ₹2.23 ਲੱਖ ਤੋਂ ₹2.25 ਲੱਖ ਪ੍ਰਤੀ ਕਿਲੋ ਦੇ ਵਿਚਕਾਰ ਬਣੀ ਹੋਈ ਹੈ। ਇਸ ਗਿਰਾਵਟ ਨਾਲ ਨਿਵੇਸ਼ਕਾਂ ਦਾ ਰੁਝਾਨ ਥੋੜ੍ਹਾ ਕਮਜ਼ੋਰ ਪਿਆ ਹੈ।

ਸ਼ਹਿਰਸੋਨਾ/10 ਗ੍ਰਾਮ (24K)ਸੋਨਾ/10 ਗ੍ਰਾਮ (22K)ਸੋਨਾ/10 ਗ੍ਰਾਮ (18K)ਚਾਂਦੀ ਪ੍ਰਤੀ ਕਿਲੋ
ਨਵੀਂ ਦਿੱਲੀ₹141,210₹129,443₹105,908₹223,810
ਮੁੰਬਈ₹141,200₹129,433₹105,900₹223,830
ਪਟਨਾ₹141,030₹129,278₹105,773₹222,820
ਜੈਪੁਰ₹141,090₹129,333₹105,818₹223,910
ਕਾਨਪੁਰ₹141,140₹129,378₹105,855₹223,344

ਕੀਮਤਾਂ ਕਿਉਂ ਡਿੱਗ ਰਹੀਆਂ ਹਨ?

ਦਰਅਸਲ, ਸੋਨੇ-ਚਾਂਦੀ ਦੀਆਂ ਕੀਮਤਾਂ ‘ਤੇ ਕਈ ਕਾਰਕ (ਫੈਕਟਰਸ) ਇਕੱਠੇ ਅਸਰ ਪਾ ਰਹੇ ਹਨ। ਅੰਤਰਰਾਸ਼ਟਰੀ ਬਾਜ਼ਾਰ ‘ਚ ਡਾਲਰ ਦੀ ਮਜ਼ਬੂਤੀ, ਵਿਆਜ ਦਰਾਂ ਨੂੰ ਲੈ ਕੇ ਬੇਯਕੀਨੀ ਅਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਉਤਾਰ-ਚੜ੍ਹਾਅ ਵਰਗੇ ਕਾਰਨਾਂ ਕਰਕੇ ਬੁਲੀਅਨ ਮਾਰਕੀਟ ਦਬਾਅ ਹੇਠ ਹੈ। ਇਸ ਤੋਂ ਇਲਾਵਾ ਘਰੇਲੂ ਪੱਧਰ ‘ਤੇ ਇੰਪੋਰਟ ਡਿਊਟੀ ਵਧਣ ਤੋਂ ਬਾਅਦ ਮੰਗ ‘ਚ ਆਈ ਗਿਰਾਵਟ ਨੇ ਵੀ ਕੀਮਤਾਂ ਨੂੰ ਸੀਮਤ ਦਾਇਰੇ ‘ਚ ਬੰਨ੍ਹਿਆ ਹੋਇਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?

 ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਰਾਫਾ ਬਾਜ਼ਾਰ ‘ਚ ਹਲਚਲ ਤਾਂ ਹੈ, ਪਰ ਚਮਕ ਥੋੜ੍ਹੀ ਫਿੱਕੀ ਨਜ਼ਰ ਆ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ

Read More »

ਯੂਰਪ ‘ਚ ਰਿਕਾਰਡ ਤੋੜ ਗਰਮੀ ਦਾ ਕਹਿਰ, 22 ਸ਼ਹਿਰਾਂ ‘ਚ ਰੈੱਡ ਅਲਰਟ; ਫਰਾਂਸ-ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਹੋਰ ਵਧੇਗਾ ਤਾਪਮਾਨ

 ਰੋਮ: ਯੂਰਪੀਅਨ ਦੇਸ਼ਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਇਸ ਗਰਮੀ ਦੇ ਕਾਰਨ ਪੂਰੇ ਮਹਾਂਦੀਪ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ

Read More »

ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ

ਪੱਛਮੀ ਏਸ਼ੀਆ ‘ਚ ਮਹੀਨਿਆਂ ਤੋਂ ਜਾਰੀ ਭਿਆਨਕ ਜੰਗ ਨੂੰ ਰੋਕਣ ਲਈ 17 ਜੂਨ ਨੂੰ ਅਮਰੀਕਾ ਤੇ ਈਰਾਨ ਵਿਚਾਲੇ 14 ਬਿੰਦੂਆਂ ਦਾ ਇਕ ਵੱਡਾ ਸ਼ਾਂਤੀ ਸਮਝੌਤਾ

Read More »
Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?
30Jun

Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?

 ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਰਾਫਾ ਬਾਜ਼ਾਰ ‘ਚ ਹਲਚਲ ਤਾਂ ਹੈ, ਪਰ ਚਮਕ ਥੋੜ੍ਹੀ ਫਿੱਕੀ ਨਜ਼ਰ ਆ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਉਤਾਰ-ਚੜ੍ਹਾਅ ਦਾ ਦੌਰ…

ਯੂਰਪ ‘ਚ ਰਿਕਾਰਡ ਤੋੜ ਗਰਮੀ ਦਾ ਕਹਿਰ, 22 ਸ਼ਹਿਰਾਂ ‘ਚ ਰੈੱਡ ਅਲਰਟ; ਫਰਾਂਸ-ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਹੋਰ ਵਧੇਗਾ ਤਾਪਮਾਨ
30Jun

ਯੂਰਪ ‘ਚ ਰਿਕਾਰਡ ਤੋੜ ਗਰਮੀ ਦਾ ਕਹਿਰ, 22 ਸ਼ਹਿਰਾਂ ‘ਚ ਰੈੱਡ ਅਲਰਟ; ਫਰਾਂਸ-ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਹੋਰ ਵਧੇਗਾ ਤਾਪਮਾਨ

 ਰੋਮ: ਯੂਰਪੀਅਨ ਦੇਸ਼ਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਇਸ ਗਰਮੀ ਦੇ ਕਾਰਨ ਪੂਰੇ ਮਹਾਂਦੀਪ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੋਕਾਂ ਦੇ…

ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ
30Jun

ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ

ਪੱਛਮੀ ਏਸ਼ੀਆ ‘ਚ ਮਹੀਨਿਆਂ ਤੋਂ ਜਾਰੀ ਭਿਆਨਕ ਜੰਗ ਨੂੰ ਰੋਕਣ ਲਈ 17 ਜੂਨ ਨੂੰ ਅਮਰੀਕਾ ਤੇ ਈਰਾਨ ਵਿਚਾਲੇ 14 ਬਿੰਦੂਆਂ ਦਾ ਇਕ ਵੱਡਾ ਸ਼ਾਂਤੀ ਸਮਝੌਤਾ ਹੋਇਆ ਸੀ। ਲੱਗਿਆ ਕਿ ਹੁਣ…

More News