ਘਰਾਂ ‘ਚ ਐਮਰਜੈਂਸੀ ਰਾਸ਼ਨ ਜਮ੍ਹਾਂ ਕਰ ਰਹੇ ਜਾਪਾਨ, ਅਮਰੀਕਾ ਤੇ ਬ੍ਰਿਟੇਨ ਦੇ ਲੋਕ; ਕੀ ਆਉਣ ਵਾਲਾ ਹੈ ਕੋਈ ਵੱਡਾ ਸੰਕਟ?

ਨਵੀਂ ਦਿੱਲੀ – ਦੁਨੀਆ ਦੇ ਕਈ ਵਿਕਸਿਤ ਦੇਸ਼ ਆਪਣੇ ਨਾਗਰਿਕਾਂ ਨੂੰ ਘਰਾਂ ਵਿੱਚ ਜ਼ਰੂਰੀ ਵਸਤਾਂ ਦਾ ਸਟਾਕ ਰੱਖਣ ਦੀ ਸਲਾਹ ਦੇ ਰਹੇ ਹਨ। ਇਨ੍ਹਾਂ ਦੇਸ਼ਾਂ ਵਿੱਚ ਅਮਰੀਕਾ, ਬ੍ਰਿਟੇਨ, ਜਾਪਾਨ, ਨਾਰਵੇ, ਫਿਨਲੈਂਡ, ਸਵੀਡਨ ਸਮੇਤ ਕਈ ਹੋਰ ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਨੂੰ ਐਮਰਜੈਂਸੀ ਸਥਿਤੀਆਂ ਲਈ ਤਿਆਰ ਰਹਿਣ ਲਈ ਕਿਹਾ ਹੈ। ਨਾਲ ਹੀ ਸਲਾਹ ਦਿੱਤੀ ਹੈ ਕਿ ਘਰਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ, ਪਾਣੀ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦਾ ਸਟਾਕ ਰੱਖਿਆ ਜਾਵੇ, ਤਾਂ ਜੋ ਕਿਸੇ ਵੀ ਐਮਰਜੈਂਸੀ ਦੌਰਾਨ ਬਾਹਰੀ ਸੰਪਰਕ ਟੁੱਟਣ ’ਤੇ ਜ਼ਰੂਰੀ ਸਾਮਾਨ ਮੰਗਵਾਉਣ ਦੀ ਲੋੜ ਨਾ ਪਵੇ।

ਕਿਹੜੇ-ਕਿਹੜੇ ਦੇਸ਼ਾਂ ਨੇ ਦਿੱਤੀ ਹੈ ਸਲਾਹ?

  • ਜਰਮਨੀ
  • ਨਾਰਵੇ
  • ਫਿਨਲੈਂਡ
  • ਫਰਾਂਸ
  • ਯੂਰਪੀ ਸੰਘ
  • ਸਵਿਟਜ਼ਰਲੈਂਡ
  • ਆਇਰਲੈਂਡ
  • ਸਵੀਡਨ
  • ਚੈੱਕ ਗਣਰਾਜ
  • ਲਿਥੁਆਨੀਆ
  • ਕਿੰਨੇ ਦਿਨਾਂ ਲਈ ਤਿਆਰੀ ਕਰਨ ਦਾ ਅਲਰਟ?
  • ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਲਗਭਗ ਦੋ ਦਿਨ, ਸੱਤ ਦਿਨ ਜਾਂ 10 ਦਿਨਾਂ ਤੱਕ ਦੀ ਤਿਆਰੀ ਰੱਖਣ ਲਈ ਕਿਹਾ ਹੈ। ਇਸ ਮਾਮਲੇ ਵਿੱਚ ਅਮਰੀਕਾ ਦੀ ਯੋਜਨਾ ਵੱਖਰੀ ਹੈ, ਜਿੱਥੇ ਆਪਣੇ ਫੌਜੀ ਟਿਕਾਣਿਆਂ ਲਈ 90 ਦਿਨਾਂ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ।
  • ਅਮਰੀਕਾ ਨੇ ਅਜਿਹੀ ਯੋਜਨਾ ਬਣਾਈ ਹੈ ਕਿ ਉਸ ਦੇ ਫੌਜੀ ਟਿਕਾਣੇ 90 ਦਿਨਾਂ ਤੱਕ ਸੁਤੰਤਰ ਤੌਰ ’ਤੇ ਕੰਮ ਕਰ ਸਕਣ। ਇਸੇ ਲੜੀ ਵਿੱਚ ਜਾਪਾਨ ਦੋ ਨਵੰਬਰ ਨੂੰ ਆਪਣੀ ਯੋਜਨਾ ਦਾ ਐਲਾਨ ਕਰ ਸਕਦਾ ਹੈ।
  • ਕਿਉਂ ਜਾਰੀ ਕੀਤਾ ਗਿਆ ਹੈ ਅਲਰਟ?
  • ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਜਾਰੀ ਕੀਤੀਆਂ ਸਲਾਹਾਂ ਵਿੱਚ ਖ਼ਰਾਬ ਮੌਸਮ, ਹੜ੍ਹ, ਬਿਜਲੀ ਦੀ ਕਮੀ, ਇੰਟਰਨੈੱਟ ਸੇਵਾਵਾਂ ਵਿੱਚ ਰੁਕਾਵਟ, ਸਾਈਬਰ ਹਮਲੇ ਅਤੇ ਜੰਗ ਵਰਗੇ ਖ਼ਤਰਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
  • ਇਸ ਲਈ ਸਰਕਾਰਾਂ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਣ ’ਤੇ ਲੋਕਾਂ ਨੂੰ ਬਾਹਰੀ ਮਦਦ ਜਾਂ ਸਰਕਾਰੀ ਸਹਾਇਤਾ ਦੀ ਉਡੀਕ ਨਾ ਕਰਨੀ ਪਵੇ ਅਤੇ ਉਹ ਕੁਝ ਸਮੇਂ ਤੱਕ ਆਪਣੀਆਂ ਜ਼ਰੂਰਤਾਂ ਖ਼ੁਦ ਪੂਰੀਆਂ ਕਰ ਸਕਣ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਸਿਹਤ ਬਾਰੇ ਸਵਾਲ ਪੁੱਛਣ ’ਤੇ ਭੜਕੇ ਟਰੰਪ, ਪੱਤਰਕਾਰ ਨੂੰ ਕਿਹਾ- ‘ਤੁਹਾਡੀ ਹਾਲਤ ਬਹੁਤ ਖ਼ਰਾਬ ਲੱਗ ਰਹੀ ਹੈ’

 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਸ ਸਮੇਂ ਗੁੱਸੇ ਵਿਚ ਆ ਗਏ, ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਦੀ ਸਿਹਤ ਨਾਲ ਜੁੜਿਆ ਸਵਾਲ ਪੁੱਛ ਲਿਆ। ਸਿਹਤ

Read More »

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਭਾਰਤੀ ਹਵਾਈ ਸੈਨਾ ਦੇ ਉਪ-ਮੁਖੀ ਨਿਯੁਕਤ

ਨਵੀਂ ਦਿੱਲੀ। ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਨੂੰ ਭਾਰਤੀ ਹਵਾਈ ਸੈਨਾ (IAF) ਦਾ ਉਪ-ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਐਤਵਾਰ ਤੋਂ ਆਪਣਾ ਅਹੁਦਾ ਸੰਭਾਲਣਗੇ। ਫਿਲਹਾਲ

Read More »

‘ਪੰਜਾਬੀਆਂ ਨੂੰ ਲੜਨਾ ਨਾ ਸਿਖਾਓ’, CJP ‘ਤੇ ਭੜਕੇ ਦਿਲਜੀਤ ਦੁਸਾਂਝ; ਜਾਣੋ ਅਭਿਜੀਤ ਦੀਪਕੇ ਦਾ ਪਲਟਵਾਰ

 ਦਿੱਲੀ ਵਿੱਚ 30 ਅਕਤੂਬਰ ਦੀ ਸ਼ਾਮ ਦਿਲਜੀਤ ਦੁਸਾਂਝ ਨੇ ਆਪਣੇ ਕੰਸਰਟ ਰਾਹੀਂ ਖਾਸ ਬਣਾ ਦਿੱਤੀ। ਔਰਾ ਇੰਡੀਆ ਟੂਰ 2026 ਰਾਹੀਂ ਉਨ੍ਹਾਂ ਨੇ ਆਪਣੇ ਲੱਖਾਂ ਪ੍ਰਸ਼ੰਸਕਾਂ

Read More »
ਸਿਹਤ ਬਾਰੇ ਸਵਾਲ ਪੁੱਛਣ ’ਤੇ ਭੜਕੇ ਟਰੰਪ, ਪੱਤਰਕਾਰ ਨੂੰ ਕਿਹਾ- ‘ਤੁਹਾਡੀ ਹਾਲਤ ਬਹੁਤ ਖ਼ਰਾਬ ਲੱਗ ਰਹੀ ਹੈ’
31Oct

ਸਿਹਤ ਬਾਰੇ ਸਵਾਲ ਪੁੱਛਣ ’ਤੇ ਭੜਕੇ ਟਰੰਪ, ਪੱਤਰਕਾਰ ਨੂੰ ਕਿਹਾ- ‘ਤੁਹਾਡੀ ਹਾਲਤ ਬਹੁਤ ਖ਼ਰਾਬ ਲੱਗ ਰਹੀ ਹੈ’

 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਸ ਸਮੇਂ ਗੁੱਸੇ ਵਿਚ ਆ ਗਏ, ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਦੀ ਸਿਹਤ ਨਾਲ ਜੁੜਿਆ ਸਵਾਲ ਪੁੱਛ ਲਿਆ। ਸਿਹਤ ਬਾਰੇ ਸਵਾਲ ਤੋਂ ਖਿਝੇ ਰਾਸ਼ਟਰਪਤੀ…

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਭਾਰਤੀ ਹਵਾਈ ਸੈਨਾ ਦੇ ਉਪ-ਮੁਖੀ ਨਿਯੁਕਤ
31Oct

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਭਾਰਤੀ ਹਵਾਈ ਸੈਨਾ ਦੇ ਉਪ-ਮੁਖੀ ਨਿਯੁਕਤ

ਨਵੀਂ ਦਿੱਲੀ। ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਨੂੰ ਭਾਰਤੀ ਹਵਾਈ ਸੈਨਾ (IAF) ਦਾ ਉਪ-ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਐਤਵਾਰ ਤੋਂ ਆਪਣਾ ਅਹੁਦਾ ਸੰਭਾਲਣਗੇ। ਫਿਲਹਾਲ ਉਹ ਈਸਟਰਨ ਏਅਰ ਕਮਾਂਡ ਦੇ…

‘ਪੰਜਾਬੀਆਂ ਨੂੰ ਲੜਨਾ ਨਾ ਸਿਖਾਓ’, CJP ‘ਤੇ ਭੜਕੇ ਦਿਲਜੀਤ ਦੁਸਾਂਝ; ਜਾਣੋ ਅਭਿਜੀਤ ਦੀਪਕੇ ਦਾ ਪਲਟਵਾਰ
31Oct

‘ਪੰਜਾਬੀਆਂ ਨੂੰ ਲੜਨਾ ਨਾ ਸਿਖਾਓ’, CJP ‘ਤੇ ਭੜਕੇ ਦਿਲਜੀਤ ਦੁਸਾਂਝ; ਜਾਣੋ ਅਭਿਜੀਤ ਦੀਪਕੇ ਦਾ ਪਲਟਵਾਰ

 ਦਿੱਲੀ ਵਿੱਚ 30 ਅਕਤੂਬਰ ਦੀ ਸ਼ਾਮ ਦਿਲਜੀਤ ਦੁਸਾਂਝ ਨੇ ਆਪਣੇ ਕੰਸਰਟ ਰਾਹੀਂ ਖਾਸ ਬਣਾ ਦਿੱਤੀ। ਔਰਾ ਇੰਡੀਆ ਟੂਰ 2026 ਰਾਹੀਂ ਉਨ੍ਹਾਂ ਨੇ ਆਪਣੇ ਲੱਖਾਂ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਦਿਲਜੀਤ ਨੇ…

More News