ਪੰਜਾਬ ’ਚ ਹੜ੍ਹ ਰਾਹਤ ਸੇਵਾਵਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੈੱਬਸਾਈਟ ਜਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਅੰਦਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸੇਵਾਵਾਂ ਨੂੰ ਸੰਗਠਤ, ਸਾਰਥਕ ਤੇ ਢੁੱਕਵੇਂ ਢੰਗ ਨਾਲ ਕਰਵਾਉਣ ਦੇ ਮੰਤਵ ਨਾਲ ਅੱਜ sarkarekhalsa.org ਨਾਮ ਦੀ ਵੈੱਬਸਾਈਟ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੀ।

ਉਨ੍ਹਾਂ ਪੰਜਾਬ ਅੰਦਰ ਸੇਵਾ ਤੇ ਰਾਹਤ ਕਾਰਜ ਕਰ ਰਹੀਆਂ ਸਮੂਹ ਜਥੇਬੰਦੀਆਂ, ਸੰਸਥਾਵਾਂ, ਸ਼ਖ਼ਸੀਅਤਾਂ ਤੇ ਸਮੂਹਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੈੱਬਸਾਈਟ ’ਤੇ ਆਪਣੀ ਜਥੇਬੰਦੀ ਤੇ ਸੇਵਾਵਾਂ ਸਬੰਧੀ ਵੇਰਵਿਆਂ ਨੂੰ ਰਜਿਸਟਰ ਕਰਨ ਤਾਂ ਜੋ ਨੀਤੀਗਤ ਢੰਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਵੱਲੋਂ ਚਲਾਇਆ ਹੋਇਆ ਖ਼ਾਲਸਾ ਪੰਥ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਅਤੇ ਇਸੇ ਤੋਂ ਪ੍ਰੇਰਿਤ ਹੋ ਕੇ ਸਿੱਖ ਜਾਂ ਸਿੱਖ ਸੰਸਥਾਵਾਂ ਹਮੇਸ਼ਾ ਹੀ ਕੁਦਰਤੀ ਆਫ਼ਤ ਜਾਂ ਹੋਰ ਸਮੱਸਿਆ ਤੋਂ ਜੂਝਦੇ ਲੋਕਾਂ ਦੀ ਬਿਨਾਂ ਕਿਸੇ ਵਿਤਕਰੇ ਤੋਂ ਮਦਦ ਕਰਦੀਆਂ ਹਨ।ਜਥੇਦਾਰ ਨੇ ਕਿਹਾ ਕਿ ਬੀਤੇ ਦਿਨੀਂ ਜੋ ਪੰਜਾਬ ਅੰਦਰ ਹੜ੍ਹਾਂ ਦੀ ਗੰਭੀਰ ਮਾਰ ਪਈ ਹੈ, ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਸ ਉਪਰੰਤ ਕਈ ਸਿੱਖਾਂ ਤੇ ਸਿੱਖ ਸੰਸਥਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕੀਤੀ ਕਿ ਸੰਸਥਾਵਾਂ ਰਾਹਤ ਸੇਵਾਵਾਂ ਤਾਂ ਕਰ ਰਹੀਆਂ ਹਨ ਪਰ ਇਨ੍ਹਾਂ ਦਾ ਆਪਸੀ ਤਾਲਮੇਲ ਤੇ ਪਾਰਦਰਸ਼ਤਾ ਹੋਣੀ ਜ਼ਰੂਰੀ ਹੈ ਤਾਂ ਜੋ ਦਸਵੰਧ ਵਿਅਰਥ ਨਾਲ ਜਾਵੇ ਅਤੇ ਪ੍ਰਭਾਵਿਤ ਤੇ ਲੋੜਵੰਦ ਲੋਕਾਂ ਤੱਕ ਮਦਦ ਪਹੁੰਚੇ। ਇਸ ਸਬੰਧੀ ਸੇਵਾ ਕਰ ਰਹੀਆਂ ਸਮੂਹ ਸੰਸਥਾਵਾਂ, ਸ਼ਖ਼ਸੀਅਤਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 13 ਸਤੰਬਰ ਨੂੰ ਮੀਟਿੰਗ ਕੀਤੀ ਗਈ ਸੀ ਅਤੇ ਸੁਝਾਅ ਲਏ ਗਏ ਸਨ, ਜਿਸ ਤੋਂ ਬਾਅਦ ਇਹ ਵੈੱਬਸਾਈਟ ਤਿਆਰ ਕਰਨ ਦਾ ਫ਼ੈਸਲਾ ਲਿਆ ਗਿਆ ਸੀ।

ਜਥੇਦਾਰ ਨੇ ਕਿਹਾ ਕਿ ਸਰਕਾਰ-ਏ-ਖ਼ਾਲਸਾ ਵੈੱਬਸਾਈਟ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਖ਼ਾਲਸਾ ਪੰਥ ਵੱਲੋਂ ਕੀਤਾ ਗਿਆ ਇੱਕ ਉਪਰਾਲਾ ਹੈ। ਜਿਸ ਰਾਹੀਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਨੂੰ ਸਾਕਾਰ ਕਰਦਿਆਂ ਰਾਹਤ ਸੇਵਾਵਾਂ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਨੂੰ ਸੰਗਠਤ ਕਰਕੇ ਤੇ ਇਨ੍ਹਾਂ ਦੇ ਤਾਲਮੇਲ ਰਾਹੀਂ ਦਸਵੰਧ ਨੂੰ ਸਾਰਥਕ ਤੇ ਢੁੱਕਵੇਂ ਰੂਪ ਵਿੱਚ ਲਗਾਉਣ ਤੇ ਕੌਮ ਅਤੇ ਮਨੁੱਖਤਾ ਦੇ ਭਵਿੱਖ ਲਈ ਲੋੜੀਂਦੀਆਂ ਸੇਵਾਵਾਂ ਲਈ ਵਰਤਣ ਦਾ ਇੱਕ ਯਤਨ ਹੈ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ’ਤੇ ਇਸ ਮੰਚ ਰਾਹੀਂ ਕੁੱਲ ਛੇ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਕਾਰਜ ਕੀਤੇ ਜਾਣਗੇ, ਜਿਨ੍ਹਾਂ ਵਿੱਚ ਖੇਤ ਪੱਧਰ ਕਰਨਾ, ਘਰਾਂ ਦੀ ਸੇਵਾ, ਪਸ਼ੂ ਧਨ ਦੀ ਸੇਵਾ, ਸਿਹਤ ਸੇਵਾ, ਸਿੱਖਿਆ ਸੇਵਾ ਅਤੇ ਹੋਰ ਸੇਵਾਵਾਂ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਸੰਸਥਾਵਾਂ ਵੱਲੋਂ ਇਸ ਮੰਚ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਉਮੀਦ ਹੈ ਕਿ ਇਸ ਰਾਹੀਂ ਹੜ੍ਹ ਪ੍ਰਭਾਵਿਤਾਂ ਲਈ ਪ੍ਰਭਾਵਸ਼ਾਲੀ ਰਾਹਤ ਤੇ ਮੁੜ ਵਸੇਬੇ ਦੇ ਕਾਰਜ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਕੋਈ ਵੀ ਮਾਈ ਭਾਈ ਭਾਵੇਂ ਕਿਸੇ ਵੀ ਧਰਮ ਤੋਂ ਹੋਵੇ ਇਸ ਵੈੱਬਸਾਈਟ ਉੱਤੇ ਰਜਿਸਟਰ ਕਰਕੇ ਮਦਦ ਦੀ ਲੋੜ ਬਾਰੇ ਜਾਂ ਜੋ ਸੇਵਾ ਕਰ ਸਕਦਾ ਹੋਵੇ, ਆਪਣੀ ਜਾਣਕਾਰੀ ਮਹੁੱਈਆ ਕਰਵਾ ਸਕਦਾ ਹੈ। ਇੱਕ ਵਾਰ ਜਾਣਕਾਰੀ ਰਜਿਸਟਰ ਹੋਣ ਉਪਰੰਤ ਉਸ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਯੁਕਤ ਸੇਵਾਦਾਰ ਵਾਲੰਟੀਅਰਾਂ ਵੱਲੋਂ ਤਸਦੀਕ ਕੀਤੀ ਜਾਵੇਗੀ ਅਤੇ ਸਹੀ ਹੋਣ ਉਪਰੰਤ ਸੇਵਾ ਕਰਨ ਵਾਲੀ ਸੰਸਥਾ ਨੂੰ ਕਾਰਜ ਸੌਂਪ ਦਿੱਤਾ ਜਾਵੇਗਾ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਮਿਡਲ ਈਸਟ ਦੇ ਸਹਿਯੋਗੀਆਂ ਨੂੰ 8.6 ਅਰਬ ਡਾਲਰ ਦੇ ਹਥਿਆਰ ਵੇਚੇਗਾ ਅਮਰੀਕਾ, ਟਰੰਪ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ

ਈਰਾਨ ਨਾਲ ਚੱਲ ਰਹੇ ਤਣਾਅ ਅਤੇ ਇਜ਼ਰਾਈਲ-ਈਰਾਨ ਸੰਘਰਸ਼ ਦੇ ਵਿਚਕਾਰ ਅਮਰੀਕਾ ਨੇ ਆਪਣੇ ਮਿਡਲ ਈਸਟ (ਮੱਧ ਪੂਰਬ) ਦੇ ਸਹਿਯੋਗੀ ਦੇਸ਼ਾਂ ਨੂੰ 8.6 ਬਿਲੀਅਨ ਡਾਲਰ ਦੇ

Read More »

ਨਿਊਯਾਰਕ ‘ਚ ਚਰਚ ਆਫ਼ ਸਾਇੰਟੋਲੋਜੀ ‘ਚ ਵੜੇ 50 Gen-Z, ਸੋਸ਼ਲ ਮੀਡੀਆ ਟਰੇਂਡ ਕਾਰਨ ਕੀਤਾ ਹੰਗਾਮਾ; ਗਾਰਡ ਜ਼ਖ਼ਮੀ

ਸ਼ਨੀਵਾਰ ਨੂੰ ਨਿਊਯਾਰਕ ਸਿਟੀ ਵਿੱਚ ਇੱਕ ਚਰਚ ਆਫ਼ ਸਾਇੰਟੋਲੋਜੀ ਇਮਾਰਤ ਵਿੱਚ ਲਗਪਗ 50 ਕਿਸ਼ੋਰਾਂ ਦੇ ਇੱਕ ਸਮੂਹ ਨੇ ਜ਼ਬਰਦਸਤੀ ਵੜ ਕੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ

Read More »

ਈਰਾਨ ‘ਚ ਇੰਟਰਨੈੱਟ ਦੀ ਤਸਕਰੀ, ਪਾਬੰਦੀਆਂ ਵਿਚਾਲੇ ਸਟਾਰਲਿੰਕ ਮੁਹੱਈਆ ਕਰਵਾ ਰਿਹਾ ਨੈਟਵਰਕ

 ਈਰਾਨ ਦੇ ਚੱਲ ਰਹੇ ਇੰਟਰਨੈੱਟ ਪਾਬੰਦੀ ਦੇ ਵਿਚਕਾਰ, ਇੱਕ ਨਵਾਂ ਅਤੇ ਜੋਖਮ ਭਰਿਆ ਭੂਮੀਗਤ ਕਾਰਜ ਸਾਹਮਣੇ ਆਇਆ ਹੈ। ਜਿੱਥੇ ਸਰਕਾਰ ਨੇ ਸੈਟੇਲਾਈਟ ਇੰਟਰਨੈੱਟ ਨੂੰ ਗੈਰ-ਕਾਨੂੰਨੀ

Read More »
ਮਿਡਲ ਈਸਟ ਦੇ ਸਹਿਯੋਗੀਆਂ ਨੂੰ 8.6 ਅਰਬ ਡਾਲਰ ਦੇ ਹਥਿਆਰ ਵੇਚੇਗਾ ਅਮਰੀਕਾ, ਟਰੰਪ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ
04May

ਮਿਡਲ ਈਸਟ ਦੇ ਸਹਿਯੋਗੀਆਂ ਨੂੰ 8.6 ਅਰਬ ਡਾਲਰ ਦੇ ਹਥਿਆਰ ਵੇਚੇਗਾ ਅਮਰੀਕਾ, ਟਰੰਪ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ

ਈਰਾਨ ਨਾਲ ਚੱਲ ਰਹੇ ਤਣਾਅ ਅਤੇ ਇਜ਼ਰਾਈਲ-ਈਰਾਨ ਸੰਘਰਸ਼ ਦੇ ਵਿਚਕਾਰ ਅਮਰੀਕਾ ਨੇ ਆਪਣੇ ਮਿਡਲ ਈਸਟ (ਮੱਧ ਪੂਰਬ) ਦੇ ਸਹਿਯੋਗੀ ਦੇਸ਼ਾਂ ਨੂੰ 8.6 ਬਿਲੀਅਨ ਡਾਲਰ ਦੇ ਹਥਿਆਰ ਵੇਚਣ ਦੀ ਮਨਜ਼ੂਰੀ ਦੇ…

ਨਿਊਯਾਰਕ ‘ਚ ਚਰਚ ਆਫ਼ ਸਾਇੰਟੋਲੋਜੀ ‘ਚ ਵੜੇ 50 Gen-Z, ਸੋਸ਼ਲ ਮੀਡੀਆ ਟਰੇਂਡ ਕਾਰਨ ਕੀਤਾ ਹੰਗਾਮਾ; ਗਾਰਡ ਜ਼ਖ਼ਮੀ
04May

ਨਿਊਯਾਰਕ ‘ਚ ਚਰਚ ਆਫ਼ ਸਾਇੰਟੋਲੋਜੀ ‘ਚ ਵੜੇ 50 Gen-Z, ਸੋਸ਼ਲ ਮੀਡੀਆ ਟਰੇਂਡ ਕਾਰਨ ਕੀਤਾ ਹੰਗਾਮਾ; ਗਾਰਡ ਜ਼ਖ਼ਮੀ

ਸ਼ਨੀਵਾਰ ਨੂੰ ਨਿਊਯਾਰਕ ਸਿਟੀ ਵਿੱਚ ਇੱਕ ਚਰਚ ਆਫ਼ ਸਾਇੰਟੋਲੋਜੀ ਇਮਾਰਤ ਵਿੱਚ ਲਗਪਗ 50 ਕਿਸ਼ੋਰਾਂ ਦੇ ਇੱਕ ਸਮੂਹ ਨੇ ਜ਼ਬਰਦਸਤੀ ਵੜ ਕੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਇੱਕ ਸੁਰੱਖਿਆ ਗਾਰਡ ਨੂੰ…

ਈਰਾਨ ‘ਚ ਇੰਟਰਨੈੱਟ ਦੀ ਤਸਕਰੀ, ਪਾਬੰਦੀਆਂ ਵਿਚਾਲੇ ਸਟਾਰਲਿੰਕ ਮੁਹੱਈਆ ਕਰਵਾ ਰਿਹਾ ਨੈਟਵਰਕ
04May

ਈਰਾਨ ‘ਚ ਇੰਟਰਨੈੱਟ ਦੀ ਤਸਕਰੀ, ਪਾਬੰਦੀਆਂ ਵਿਚਾਲੇ ਸਟਾਰਲਿੰਕ ਮੁਹੱਈਆ ਕਰਵਾ ਰਿਹਾ ਨੈਟਵਰਕ

 ਈਰਾਨ ਦੇ ਚੱਲ ਰਹੇ ਇੰਟਰਨੈੱਟ ਪਾਬੰਦੀ ਦੇ ਵਿਚਕਾਰ, ਇੱਕ ਨਵਾਂ ਅਤੇ ਜੋਖਮ ਭਰਿਆ ਭੂਮੀਗਤ ਕਾਰਜ ਸਾਹਮਣੇ ਆਇਆ ਹੈ। ਜਿੱਥੇ ਸਰਕਾਰ ਨੇ ਸੈਟੇਲਾਈਟ ਇੰਟਰਨੈੱਟ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਹੈ ਅਤੇ ਸਖ਼ਤ…

More News

Leave a Reply

Your email address will not be published. Required fields are marked *