ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਸਥਿਤ ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਅਤੇ ਹੋਰ ਸੁਰੱਖਿਆ ਏਜੰਸੀਆਂ ਮੁਸਤੈਦ ਹੋ ਗਈਆਂ ਜਿਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ ਨੂੰ ਖਾਲੀ ਕਰਵਾ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਹ ਧਮਕੀ ਕਿਵੇਂ ਆਈ ਹੈ, ਇਸ ਬਾਰੇ ਕਿਸੇ ਵੀ ਅਧਿਕਾਰੀ ਵੱਲੋਂ ਕੁਝ ਵੀ ਕਹਿਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਪਰ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਵਲ ਸਕੱਤਰੇਤ ਵਿੱਚ ਧਮਕੀ ਮਿਲੇ ਹੋਣ ਕਰ ਕੇ ਸਾਰੇ ਮੁਲਾਜ਼ਮਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਵੱਲੋਂ ਸਕੱਤਰੇਤ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨ ਚੰਡੀਗੜ੍ਹ ਦੇ 30 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਹਾਲਾਂਕਿ ਉਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਅਤੇ ਪ੍ਰਸ਼ਾਸਨ ਨੇ ਸਾਂਝੇ ਤੌਰ ’ਤੇ ਕੰਮ ਕਰਦਿਆਂ ਸਕੂਲਾਂ ਨੂੰ ਖਾਲੀ ਕਰਵਾ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਅਜਿਹਾ ਕੁਝ ਵੀ ਨਹੀਂ ਮਿਲਿਆ। ਦੱਸਣਯੋਗ ਹੈ ਕਿ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਹਰਿਆਣਾ ਸਕੱਤਰੇਤ ਵਿੱਚ ਬੰਬ ਹੋਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।
Bomb Threat at Punjab Civil Secretariat: ਚੰਡੀਗੜ੍ਹ ’ਚ ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

37 ਲੋਕਾਂ ਦੀ ਮੌਤ ਤੇ 32000 ਬੇਘਰ… ਫਿਲੀਪੀਨਜ਼ ਦੇ ਲੋਕਾਂ ਨੇ ਫਿਰ ਦੇਖੀ 50 ਸਾਲ ਪਹਿਲਾਂ ਵਾਲੀ ਤਬਾਹੀ
ਮਨੀਲਾ : ਦੱਖਣੀ ਫਿਲੀਪੀਨਜ਼ ਵਿੱਚ ਸੋਮਵਾਰ ਸਵੇਰੇ ਆਏ 7.8 ਤੀਬਰਤਾ ਦੇ ਵਿਨਾਸ਼ਕਾਰੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਬਚਾਅ ਟੀਮਾਂ ਮੰਗਲਵਾਰ ਨੂੰ ਮਲਬੇ ਵਿੱਚ ਫਸੇ ਲੋਕਾਂ

13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ
ਚੰਡੀਗੜ੍ਹ : ਜਿਸ ਮੁਟਿਆਰ ਨੂੰ ਉਸਦਾ ਪਰਿਵਾਰ 13 ਸਾਲਾਂ ਤੋਂ ਲਾਪਤਾ ਮੰਨ ਰਿਹਾ ਸੀ ਤੇ ਜਿਸਦੀ ਹੱਤਿਆ ਦੀ ਸ਼ੰਕਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ

ਸਟ੍ਰੇਟ ਆਫ਼ ਹਾਰਮੁਜ਼ ‘ਚ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਕਰੈਸ਼, ਟਰੰਪ ਬੋਲੇ- ਪਾਇਲਟ ਸੁਰੱਖਿਅਤ ਹੈ
ਵਾਸ਼ਿੰਗਟਨ: ਸਟ੍ਰੇਟ ਆਫ਼ ਹਾਰਮੁਜ਼ ਵਿੱਚ ਅਮਰੀਕੀ ਫ਼ੌਜ ਦਾ ਇੱਕ ਅਟੈਕ ਹੈਲੀਕਾਪਟਰ ਗਨਸ਼ਿਪ ਕਰੈਸ਼ ਹੋ ਗਿਆ ਹੈ। ‘ਨਿਊਯਾਰਕ ਟਾਈਮਜ਼’ ਨੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਹੁਣ
37 ਲੋਕਾਂ ਦੀ ਮੌਤ ਤੇ 32000 ਬੇਘਰ… ਫਿਲੀਪੀਨਜ਼ ਦੇ ਲੋਕਾਂ ਨੇ ਫਿਰ ਦੇਖੀ 50 ਸਾਲ ਪਹਿਲਾਂ ਵਾਲੀ ਤਬਾਹੀ
ਮਨੀਲਾ : ਦੱਖਣੀ ਫਿਲੀਪੀਨਜ਼ ਵਿੱਚ ਸੋਮਵਾਰ ਸਵੇਰੇ ਆਏ 7.8 ਤੀਬਰਤਾ ਦੇ ਵਿਨਾਸ਼ਕਾਰੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਬਚਾਅ ਟੀਮਾਂ ਮੰਗਲਵਾਰ ਨੂੰ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ…
13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ
ਚੰਡੀਗੜ੍ਹ : ਜਿਸ ਮੁਟਿਆਰ ਨੂੰ ਉਸਦਾ ਪਰਿਵਾਰ 13 ਸਾਲਾਂ ਤੋਂ ਲਾਪਤਾ ਮੰਨ ਰਿਹਾ ਸੀ ਤੇ ਜਿਸਦੀ ਹੱਤਿਆ ਦੀ ਸ਼ੰਕਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਲੜਾਈ ਪਹੁੰਚ ਗਈ,…
ਸਟ੍ਰੇਟ ਆਫ਼ ਹਾਰਮੁਜ਼ ‘ਚ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਕਰੈਸ਼, ਟਰੰਪ ਬੋਲੇ- ਪਾਇਲਟ ਸੁਰੱਖਿਅਤ ਹੈ
ਵਾਸ਼ਿੰਗਟਨ: ਸਟ੍ਰੇਟ ਆਫ਼ ਹਾਰਮੁਜ਼ ਵਿੱਚ ਅਮਰੀਕੀ ਫ਼ੌਜ ਦਾ ਇੱਕ ਅਟੈਕ ਹੈਲੀਕਾਪਟਰ ਗਨਸ਼ਿਪ ਕਰੈਸ਼ ਹੋ ਗਿਆ ਹੈ। ‘ਨਿਊਯਾਰਕ ਟਾਈਮਜ਼’ ਨੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਹੁਣ ਖ਼ਬਰ ਹੈ ਕਿ ਇੱਕ ਐਵੀਏਸ਼ਨ…
More News

37 ਲੋਕਾਂ ਦੀ ਮੌਤ ਤੇ 32000 ਬੇਘਰ… ਫਿਲੀਪੀਨਜ਼ ਦੇ ਲੋਕਾਂ ਨੇ ਫਿਰ ਦੇਖੀ 50 ਸਾਲ ਪਹਿਲਾਂ ਵਾਲੀ ਤਬਾਹੀ


ਸਟ੍ਰੇਟ ਆਫ਼ ਹਾਰਮੁਜ਼ ‘ਚ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਕਰੈਸ਼, ਟਰੰਪ ਬੋਲੇ- ਪਾਇਲਟ ਸੁਰੱਖਿਅਤ ਹੈ



ਮੋਹਿਤ ਗਰਗ ਦਾ ਨਵਾਂ ਪੰਜਾਬੀ ਗੀਤ “ਜਾਨ” ਹੋਇਆ ਰਿਲੀਜ਼

ਅਮਰੀਕਾ ‘ਚ ਓਹਾਇਓ ਤਿਉਹਾਰ ਦੌਰਾਨ ਗੋਲੀਬਾਰੀ, 12 ਲੋਕ ਜ਼ਖ਼ਮੀ; ਸ਼ੱਕੀ ਦੀ ਭਾਲ ਜਾਰੀ



