Gurpatwant Singh Pannun ਦੇ ਕਤਲ ਦੀ ਨਾਕਾਮ ਸਾਜ਼ਿਸ਼ ਸਬੰਧੀ ਨਿਖਿਲ ਗੁਪਤਾ ਨੇ ਦੋਸ਼ ਕਬੂਲੇ

ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਘੜਨ ਦੇ ਦੋਸ਼ ਕਬੂਲ ਲਏ ਹਨ। ਮੈਨਹਟਨ ਦੇ ਅਟਾਰਨੀ ਦਫ਼ਤਰ ਦੇ ਤਰਜਮਾਨ ਨੇ ਕਿਹਾ ਕਿ ਗੁਪਤਾ ਨੇ ਭਾੜੇ ਦੇ ਕਤਲ, ਕਤਲ ਦੀ ਸਾਜ਼ਿਸ਼ ਘੜਨ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦੇ ਦੋਸ਼ ਕਬੂਲੇ ਹਨ। ਇਨ੍ਹਾਂ ਦੋਸ਼ਾਂ ਤਹਿਤ ਵੱਧ ਤੋਂ ਵੱਧ 40 ਸਾਲ ਕੈਦ ਦੀ ਸਾਂਝੀ ਸਜ਼ਾ ਹੋ ਸਕਦੀ ਹੈ। ਗੁਪਤਾ ਨੇ ਮੈਨਹਟਨ ਦੀ ਫੈਡਰਲ ਅਦਾਲਤ ਵਿਚ ਅਮਰੀਕੀ ਮੈਜਿਸਟਰੇਟ ਜੱਜ ਸਾਰ੍ਹਾ ਨੈੱਟਬਰਨ ਕੋਲ ਪਟੀਸ਼ਨ ਦਾਇਰ ਕੀਤੀ ਸੀ। ਗੁਪਤਾ ਜੂਨ 2024 ਤੋਂ ਬਰੂਕਲਿਨ ਦੀ ਜੇਲ੍ਹ ਵਿੱਚ ਹੈ। ਉਸ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਲਿਆਂਦਾ ਗਿਆ ਸੀ, ਜਿੱਥੇ ਉਸ ਨੂੰ ਇਕ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕੀ ਵਕੀਲਾਂ ਨੇ ਗੁਪਤਾ ’ਤੇ ਭਾਰਤੀ ਸਰਕਾਰੀ ਅਧਿਕਾਰੀ ਦੀ ਮਦਦ ਨਾਲ ਗੁਰਪਤਵੰਤ ਪੰਨੂ ਦੇ ਕਤਲ ਦੀ (ਨਾਕਾਮ) ਸਾਜ਼ਿਸ਼ ਘੜਨ ਦਾ ਦੋਸ਼ ਲਗਾਇਆ ਸੀ। ਅਮਰੀਕਾ ਵਿੱਚ ਰਹਿੰਦੇ ਪੰਨੂ ਕੋਲ ਯੂ ਐੱਸ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਦੱਸ ਦੇਈਏ ਕਿ ਭਾਰਤ ਸਰਕਾਰ ਪੰਨੂ ਦੇ ਕਤਲ ਦੀ ਨਾਕਾਮ ਸ਼ਾਜ਼ਿਸ਼ ਵਿੱਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦੀ ਰਹੀ ਹੈ। -ਰਾਇਟਰਜ਼

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?

 ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਰਾਫਾ ਬਾਜ਼ਾਰ ‘ਚ ਹਲਚਲ ਤਾਂ ਹੈ, ਪਰ ਚਮਕ ਥੋੜ੍ਹੀ ਫਿੱਕੀ ਨਜ਼ਰ ਆ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ

Read More »

ਯੂਰਪ ‘ਚ ਰਿਕਾਰਡ ਤੋੜ ਗਰਮੀ ਦਾ ਕਹਿਰ, 22 ਸ਼ਹਿਰਾਂ ‘ਚ ਰੈੱਡ ਅਲਰਟ; ਫਰਾਂਸ-ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਹੋਰ ਵਧੇਗਾ ਤਾਪਮਾਨ

 ਰੋਮ: ਯੂਰਪੀਅਨ ਦੇਸ਼ਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਇਸ ਗਰਮੀ ਦੇ ਕਾਰਨ ਪੂਰੇ ਮਹਾਂਦੀਪ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ

Read More »

ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ

ਪੱਛਮੀ ਏਸ਼ੀਆ ‘ਚ ਮਹੀਨਿਆਂ ਤੋਂ ਜਾਰੀ ਭਿਆਨਕ ਜੰਗ ਨੂੰ ਰੋਕਣ ਲਈ 17 ਜੂਨ ਨੂੰ ਅਮਰੀਕਾ ਤੇ ਈਰਾਨ ਵਿਚਾਲੇ 14 ਬਿੰਦੂਆਂ ਦਾ ਇਕ ਵੱਡਾ ਸ਼ਾਂਤੀ ਸਮਝੌਤਾ

Read More »
Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?
30Jun

Gold Silver Price Today: 1.41 ਲੱਖ ਰੁਪਏ ‘ਤੇ ਅਟਕਿਆ ਸੋਨਾ, ₹3500 ਤੱਕ ਟੁੱਟੀ ਚਾਂਦੀ! ਮਹੀਨੇ ਦੇ ਪਹਿਲੇ ਦਿਨ ਕਿਉਂ ਡਿੱਗੀਆਂ ਕੀਮਤਾਂ?

 ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਰਾਫਾ ਬਾਜ਼ਾਰ ‘ਚ ਹਲਚਲ ਤਾਂ ਹੈ, ਪਰ ਚਮਕ ਥੋੜ੍ਹੀ ਫਿੱਕੀ ਨਜ਼ਰ ਆ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਉਤਾਰ-ਚੜ੍ਹਾਅ ਦਾ ਦੌਰ…

ਯੂਰਪ ‘ਚ ਰਿਕਾਰਡ ਤੋੜ ਗਰਮੀ ਦਾ ਕਹਿਰ, 22 ਸ਼ਹਿਰਾਂ ‘ਚ ਰੈੱਡ ਅਲਰਟ; ਫਰਾਂਸ-ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਹੋਰ ਵਧੇਗਾ ਤਾਪਮਾਨ
30Jun

ਯੂਰਪ ‘ਚ ਰਿਕਾਰਡ ਤੋੜ ਗਰਮੀ ਦਾ ਕਹਿਰ, 22 ਸ਼ਹਿਰਾਂ ‘ਚ ਰੈੱਡ ਅਲਰਟ; ਫਰਾਂਸ-ਸਪੇਨ ਅਤੇ ਇਟਲੀ ਸਮੇਤ ਕਈ ਦੇਸ਼ਾਂ ‘ਚ ਹੋਰ ਵਧੇਗਾ ਤਾਪਮਾਨ

 ਰੋਮ: ਯੂਰਪੀਅਨ ਦੇਸ਼ਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਇਸ ਗਰਮੀ ਦੇ ਕਾਰਨ ਪੂਰੇ ਮਹਾਂਦੀਪ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੋਕਾਂ ਦੇ…

ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ
30Jun

ਕੀ ਹੈ ‘ਆਰਟੀਕਲ-5’ ? ਜਿਸ ਕਾਰਨ ਅੱਧ ‘ਚ ਲਟਕੀ ਅਮਰੀਕਾ-ਈਰਾਨ ਸ਼ਾਂਤੀ ਵਾਰਤਾ, ਹੋਰਮੁਜ਼ ‘ਚ ਮੁੜ ਹੋ ਰਹੇ ਹਮਲੇ

ਪੱਛਮੀ ਏਸ਼ੀਆ ‘ਚ ਮਹੀਨਿਆਂ ਤੋਂ ਜਾਰੀ ਭਿਆਨਕ ਜੰਗ ਨੂੰ ਰੋਕਣ ਲਈ 17 ਜੂਨ ਨੂੰ ਅਮਰੀਕਾ ਤੇ ਈਰਾਨ ਵਿਚਾਲੇ 14 ਬਿੰਦੂਆਂ ਦਾ ਇਕ ਵੱਡਾ ਸ਼ਾਂਤੀ ਸਮਝੌਤਾ ਹੋਇਆ ਸੀ। ਲੱਗਿਆ ਕਿ ਹੁਣ…

More News