ICC Womens World Cup 2025: ਕਪਤਾਨ ਹਰਮਨਪ੍ਰੀਤ ਲਈ ਇੱਕ ਹੋਰ ਆਖਰੀ ਮੌਕਾ

ICC Womens World Cup 2025: ਸੰਭਾਵਿਤ ਤੌਰ ’ਤੇ ਆਖਰੀ ਅਤੇ ਆਪਣਾ ਪੰਜਵਾਂ ਆਈਸੀਸੀ ਵਿਸ਼ਵ ਕੱਪ ਖੇਡ ਰਹੀ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ (36) ਨੂੰ ਹੁਣ ਪਹਿਲੇ ਵਿਸ਼ਵ ਕੱਪ ਖ਼ਿਤਾਬ ਲਈ ਆਖਰੀ ਰੁਕਾਵਟ ਨੂੰ ਪਾਰ ਕਰਨ ਲਈ ਆਪਣੀ ਟੀਮ ਨੂੰ ਅੱਗੇ ਵਧਾਉਣਾ ਹੋਵੇਗਾ।

ਆਸਟਰੇਲੀਆ ਦੇ ਖ਼ਿਲਾਫ਼ ਸੈਮੀਫਾਈਨਲ ਵਿੱਚ ਸਹੀ ਸਮੇਂ ’ਤੇ ਬੱਲੇ ਨਾਲ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ, ਕਪਤਾਨ ਨੇ ਜੇਮਿਮਾਹ ਰੌਡਰਿਗਜ਼ ਨਾਲ ਤੀਜੀ ਵਿਕਟ ਲਈ 167 ਦੌੜਾਂ ਦੀ ਸਾਂਝੇਦਾਰੀ ਦੇ ਨਾਲ 89 ਦੌੜਾਂ ਦਾ ਯੋਗਦਾਨ ਪਾ ਕੇ ਇੱਕ ਅਹਿਮ ਭੂਮਿਕਾ ਨਿਭਾਈ। ਹਰਮਨ ਦੀ ਇਹ ਪਾਰੀ ਟੂਰਨਾਮੈਂਟ ਵਿੱਚ ਉਸਦਾ ਵਿਅਕਤੀਗਤ ਸਰਉੱਤਮ ਸਕੋਰ ਰਹੀ ਅਤੇ ਉਸੇ ਵਿਰੋਧੀ ਟੀਮ ਦੇ ਖ਼ਿਲਾਫ਼ ਆਈ ਜਿਸ ਦੇ ਵਿਰੁੱਧ ਉਸਨੇ 2017 ਮਹਿਲਾ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਨਾਬਾਦ 171 ਦੌੜਾਂ ਬਣਾਈਆਂ ਸਨ।ਮੈਚ ਤੋਂ ਬਾਅਦ ਕਪਤਾਨ ਨੇ ਕਿਹਾ, “ਇੱਕ ਹੋਰ ਮੈਚ ਬਾਕੀ ਹੈ। ਅਸੀਂ ਸਾਰਿਆਂ ਨੇ ਵਧੀਆ ਖੇਡਿਆ (ਆਸਟਰੇਲੀਆ ਦੇ ਖ਼ਿਲਾਫ਼), ਨਤੀਜੇ ਤੋਂ ਖੁਸ਼ ਹਾਂ। ਪਰ ਅਸੀਂ ਪਹਿਲਾਂ ਹੀ ਅਗਲੇ ਮੈਚ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ, ਜੋ ਦਰਸਾਉਂਦਾ ਹੈ ਕਿ ਅਸੀਂ ਕਿੰਨਾ ਕੇਂਦ੍ਰਿਤ ਹਾਂ ਅਤੇ ਵਿਸ਼ਵ ਕੱਪ ਜਿੱਤਣ ਲਈ ਕਿੰਨੇ ਉਤਸੁਕ ਹਾਂ।’’

ਇਸ ਤੋਂ ਪਹਿਲਾਂ ਹਰਮਨਪ੍ਰੀਤ ਨੇ ਜ਼ਿਕਰ ਕੀਤਾ ਸੀ ਕਿ ਇਹ ਘਰੇਲੂ ਮੈਦਾਨ ‘ਤੇ ਹੋ ਰਿਹਾ ਹੈ। ਇੱਕ ਗੱਲਬਾਤ ਦੌਰਾਨ ਉਸ ਨੇ ਕਿਹਾ ਸੀ, ‘‘ਨਿੱਜੀ ਤੌਰ ’ਤੇ ਇਹ ਟੂਰਨਾਮੈਂਟ ਮੇਰੇ ਲਈ ਬਹੁਤ ਮਹੱਤਵਪੂਰਨ ਹੈ। ਇਹ ਇੱਕ ਘਰੇਲੂ ਵਿਸ਼ਵ ਕੱਪ ਹੈ। ਘਰੇਲੂ ਵਿਸ਼ਵ ਕੱਪ ਹਰ ਖਿਡਾਰੀ ਲਈ ਖਾਸ ਹੁੰਦੇ ਹਨ।’’

ਟੀ-20 ਇੰਟਰਨੈਸ਼ਨਲ ਵਿੱਚ ਸੈਂਕੜਾ ਲਗਾਉਣ ਵਾਲੀ ਪਹਿਲੀ ਮਹਿਲਾ, ਹਰਮਨਪ੍ਰੀਤ ਦੁਨੇਕੇ ਪਿੰਡ (ਮੋਗਾ) ਦੀਆਂ ਗਲੀਆਂ ਤੋਂ ਉੱਠ ਕੇ ਭਾਰਤੀ ਮਹਿਲਾ ਟੀਮ ਦੀ ਅਗਵਾਈ ਕਰਨ ਤੱਕ ਪਹੁੰਚੀ ਸ਼ਾਇਦ ਪਿੰਡ ਦੀ ਪਹਿਲੀ ਲੜਕੀ ਜਿਸ ਨੇ ਕ੍ਰਿਕਟ ਨੂੰ ਪੇਸ਼ੇ ਵਜੋਂ ਅਪਣਾਇਆ। ਲਗਪਗ 16 ਸਾਲਾਂ ਤੋਂ ਕੌਮੀ ਸਰਕਟ ਵਿੱਚ ਰਹਿਣ ਅਤੇ ਕ੍ਰਿਕਟ ਅਕੈਡਮੀ ਵਿੱਚ ਜਾਣ ਤੋਂ ਪਹਿਲਾਂ ਪਿੰਡ ਦੇ ਮੁੰਡਿਆਂ ਨਾਲ ਖੇਡਦੀ ਸੀ।

ਹਰਮਨ ਦੇ ਪਿਤਾ ਇੱਕ ਸਾਬਕਾ ਵਾਲੀਬਾਲ ਅਤੇ ਬਾਸਕਟਬਾਲ ਖਿਡਾਰੀ ਸਨ। ਭਾਰਤੀ ਟੀਮ ਵਿੱਚ ਉਸਦੇ ਯੋਗਦਾਨ ਦਾ ਪ੍ਰਭਾਵ ਅਜਿਹਾ ਹੈ ਕਿ ਉਹ ਨੌਜਵਾਨ ਲੜਕੀਆਂ ਲਈ ਇੱਕ ਪ੍ਰੇਰਨਾ ਬਣ ਗਈ ਹੈ, ਜੋ ਹੁਣ ਕ੍ਰਿਕਟ ਵਿੱਚ ਆਪਣਾ ਭਵਿੱਖ ਦੇਖਦੀਆਂ ਹਨ। ਪੰਜਾਬ ਲਈ ਖੇਡਣ ਤੋਂ ਬਾਅਦ ਉਹ ਮੁੰਬਈ ਚਲੀ ਗਈ। ਹਰਮਨ ਨੇ ਮਾਰਚ 2009 ਵਿੱਚ ਬ੍ਰੈਡਮੈਨ ਓਵਲ, ਬੋਵਰਲ ਵਿਖੇ, ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖ਼ਿਲਾਫ਼ 20 ਸਾਲ ਦੀ ਉਮਰ ਵਿੱਚ ਆਪਣਾ ਵਨਡੇ ਡੈਬਿਊ ਕੀਤਾ ਸੀ।ਹਰਮਨਪ੍ਰੀਤ ਕੌਰ ਨੇ 2018 ਵਿੱਚ ਉਦੋਂ ਸੁਰਖੀਆਂ ਬਟੋਰੀਆਂ ਜਦੋਂ ਉਸ ਨੂੰ ਪੰਜਾਬ ਸਰਕਾਰ ਵੱਲੋਂ ਡਿਪਟੀ ਸੁਪਰਡੈਂਟ ਆਫ਼ ਪੁਲੀਸ (ਡੀਐਸਪੀ) ਵਜੋਂ ਨਿਯੁਕਤ ਕੀਤਾ ਗਿਆ ਸੀ। ਉਸਨੂੰ 2017 ਵਿਸ਼ਵ ਕੱਪ ਵਿੱਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਸੈਮੀਫਾਈਨਲ ਵਿੱਚ ਇੱਕ ਸ਼ਾਨਦਾਰ 171 ਨਾਬਾਦ ਦੌੜਾਂ ਵੀ ਸ਼ਾਮਲ ਸਨ।

ਹਾਲਾਂਕਿ ਉਸ ਦੇ ਸ਼ਾਮਲ ਹੋਣ ਦੇ ਚਾਰ ਮਹੀਨਿਆਂ ਬਾਅਦ, ਪੰਜਾਬ ਪੁਲੀਸ ਨੇ ਉਸ ਨੂੰ ਕਾਂਸਟੇਬਲ ਦੇ ਰੈਂਕ ’ਤੇ ਡੀਮੋਟ ਕਰਨ ਦਾ ਐਲਾਨ ਕੀਤਾ ਕਿਉਂਕਿ ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਨੇ ਕਿਹਾ ਕਿ ਉਸ ਦਾ ਦਾਖਲਾ ਨੰਬਰ ਉਨ੍ਹਾਂ ਦੇ ਰਿਕਾਰਡ ਵਿੱਚ ਮੌਜੂਦ ਨਹੀਂ ਸੀ। ਇਹ ਮਾਮਲਾ ਆਖਰਕਾਰ ਹੱਲ ਹੋ ਗਿਆ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹੁਣ ਚੀਨ ਦਾ ਦਾਅਵਾ; ਭਾਰਤ-ਪਾਕਿ ਟਕਰਾਅ ਵਿੱਚ ਨਿਭਾਈ ਵਿਚੋਲੇ ਦੀ ਭੂਮਿਕਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵੀ ਜੰਗ ਨੂੰ ਰੋਕਣ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਤੋਂ ਬਾਅਦ,ਹੁਣ ਚੀਨ ਨੇ ਵੀ ਦਾਅਵਾ ਕੀਤਾ

Read More »

ਟਰੰਪ ਵੱਲੋਂ ਿੲਰਾਨੀ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਚਿਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰਤਾ ਲਈ ਪੁੱਜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਫਲੋਰਿਡਾ ਸਥਿਤ ਆਪਣੀ ਰਿਹਾਇਸ਼ ’ਤੇ ਸਵਾਗਤ ਕੀਤਾ ਅਤੇ ਇਰਾਨ

Read More »

ਯੂਕਰੇਨ ਵੱਲੋਂ ਪੂਤਿਨ ਦੀ ਰਿਹਾਇਸ ’ਤੇ ਹਮਲੇ ਦੀ ਕੋਸ਼ਿਸ਼

ਯੂਕਰੇਨ ਨੇ ਉੱਤਰੀ ਮਾਸਕੋ ਦੇ ਨੋਵਗੋਰੋਡ ਖਿੱਤੇ ’ਚ ਸਥਿਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਰਿਹਾਇਸ਼ ’ਤੇ ਹਮਲੇ ਕੀਤੇ। ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਹ ਦਾਅਵਾ ਕੀਤਾ।

Read More »
ਹੁਣ ਚੀਨ ਦਾ ਦਾਅਵਾ; ਭਾਰਤ-ਪਾਕਿ ਟਕਰਾਅ ਵਿੱਚ ਨਿਭਾਈ ਵਿਚੋਲੇ ਦੀ ਭੂਮਿਕਾ
31Dec

ਹੁਣ ਚੀਨ ਦਾ ਦਾਅਵਾ; ਭਾਰਤ-ਪਾਕਿ ਟਕਰਾਅ ਵਿੱਚ ਨਿਭਾਈ ਵਿਚੋਲੇ ਦੀ ਭੂਮਿਕਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵੀ ਜੰਗ ਨੂੰ ਰੋਕਣ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ਤੋਂ ਬਾਅਦ,ਹੁਣ ਚੀਨ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਇਸ…

ਟਰੰਪ ਵੱਲੋਂ ਿੲਰਾਨੀ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਚਿਤਾਵਨੀ
31Dec

ਟਰੰਪ ਵੱਲੋਂ ਿੲਰਾਨੀ ਪਰਮਾਣੂ ਪ੍ਰੋਗਰਾਮ ਖ਼ਿਲਾਫ਼ ਚਿਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰਤਾ ਲਈ ਪੁੱਜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਫਲੋਰਿਡਾ ਸਥਿਤ ਆਪਣੀ ਰਿਹਾਇਸ਼ ’ਤੇ ਸਵਾਗਤ ਕੀਤਾ ਅਤੇ ਇਰਾਨ ਨੂੰ ਉਸ ਦਾ ਪਰਮਾਣੂ ਪ੍ਰੋਗਰਾਮ…

ਯੂਕਰੇਨ ਵੱਲੋਂ ਪੂਤਿਨ ਦੀ ਰਿਹਾਇਸ ’ਤੇ ਹਮਲੇ ਦੀ ਕੋਸ਼ਿਸ਼
31Dec

ਯੂਕਰੇਨ ਵੱਲੋਂ ਪੂਤਿਨ ਦੀ ਰਿਹਾਇਸ ’ਤੇ ਹਮਲੇ ਦੀ ਕੋਸ਼ਿਸ਼

ਯੂਕਰੇਨ ਨੇ ਉੱਤਰੀ ਮਾਸਕੋ ਦੇ ਨੋਵਗੋਰੋਡ ਖਿੱਤੇ ’ਚ ਸਥਿਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਰਿਹਾਇਸ਼ ’ਤੇ ਹਮਲੇ ਕੀਤੇ। ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਹ ਦਾਅਵਾ ਕੀਤਾ। ਜਾਰੀ ਕੀਤੇ ਬਿਆਨ ਵਿੱਚ ਉਨ੍ਹਾਂ…

Leave a Reply

Your email address will not be published. Required fields are marked *