ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਹਾਈ-ਵੋਲਟੇਜ ਵਿਸ਼ਵ ਕੱਪ ਮੈਚ ਮੀਂਹ ਕਾਰਨ ਪ੍ਰਭਾਵਿਤ ਹੋ ਸਕਦਾ ਹੈ। ਟੀ-20 ਵਿਸ਼ਵ ਕੱਪ ਦੇ ਗਰੁੱਪ ਸਟੇਜ ਵਿੱਚ ਦੋਵੇਂ ਟੀਮਾਂ 15 ਫਰਵਰੀ ਨੂੰ ਕੋਲੰਬੋ ਵਿੱਚ ਆਹਮੋ-ਸਾਹਮਣੇ ਹੋਣ ਵਾਲੀਆਂ ਹਨ ਪਰ ਮੌਸਮ ਵਿਭਾਗ ਨੇ ਉਸ ਦਿਨ ਮੀਂਹ ਪੈੈਣ ਦੀ ਪੇਸ਼ੀਨਗੋਈ ਕੀਤੀ ਹੈ। ਜੇਕਰ ਮੀਂਹ ਪੈਂਦਾ ਹੈ, ਤਾਂ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਇਸ ਵੱਡੇ ਮੁਕਾਬਲੇ ਦਾ ਆਨੰਦ ਲੈਣ ਤੋਂ ਖੁੰਝ ਸਕਦੇ ਹਨ। ਇਹ ਪਤਾ ਲੱਗਿਆ ਹੈ ਕਿ ਭਾਰਤੀ ਟੀਮ ਕੋਲੰਬੋ ਲਈ ਰਵਾਨਾ ਹੋ ਗਈ ਹੈ। ਭਾਰਤ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ; ਭਾਰਤ ਨੇ ਮੁੰਬਈ ਵਿੱਚ ਅਮਰੀਕਾ ਨੂੰ ਅਤੇ ਦਿੱਲੀ ਵਿੱਚ ਨਾਮੀਬੀਆ ਨੂੰ ਹਰਾ ਕੇ ਲਗਾਤਾਰ ਦੋ ਜਿੱਤਾਂ ਦਰਜ ਕੀਤੀਆਂ ਹਨ। ਦੂਜੇ ਪਾਸੇ, ਪਾਕਿਸਤਾਨ ਦੀ ਟੀਮ ਆਪਣੇ ਸਾਰੇ ਮੈਚ ਕੋਲੰਬੋ ਵਿੱਚ ਹੀ ਖੇਡ ਰਹੀ ਹੈ ਅਤੇ ਉਸ ਨੇ ਵੀ ਅਮਰੀਕਾ ਅਤੇ ਨੀਦਰਲੈਂਡ ਨੂੰ ਸ਼ੁਰੂਆਤੀ ਮੁਕਾਬਲਿਆਂ ਵਿੱਚ ਹਰਾਇਆ ਹੈ। ਮੌਸਮ ਵਿਭਾਗ ਅਨੁਸਾਰ 15 ਫਰਵਰੀ ਨੂੰ ਪੂਰੇ 24 ਘੰਟੇ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਮੀਂਹ ਪੈਣ ਦੇ ਆਸਾਰ ਸਵੇਰ ਵੇਲੇ ਜ਼ਿਆਦਾ ਹਨ ਜਦਕਿ ਮੈਚ ਦੌਰਾਨ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਫਿਲਹਾਲ ਪ੍ਰਸ਼ੰਸਕ ਇਹੀ ਦੁਆ ਕਰ ਰਹੇ ਹਨ ਕਿ ਮੌਸਮ ਸਾਫ਼ ਰਹੇ ਅਤੇ ਉਨ੍ਹਾਂ ਨੂੰ ਪੂਰਾ ਮੈਚ ਦੇਖਣ ਨੂੰ ਮਿਲੇ। ਇਸ ਤੋਂ ਇਲਾਵਾ ਭਾਰਤ ਪਾਕਿਸਤਾਨ ਮੈਚ ਲਈ ਪ੍ਰਸੰਸਕਾਂ ਵਿਚ ਖਾਸਾ ਉਤਸ਼ਾਹ ਹੈ ਤੇ ਮੁੰਬਈ ਤੋਂ ਕੋਲੰਬੋ ਹਵਾਈ ਉਡਾਣ ਦੇ ਕਿਰਾਏ ਅਸਮਾਨੀਂ ਚੜ੍ਹ ਗਏ ਹਨ।
India-Pakistan ਮੈਚ ਦੌਰਾਨ ਮੀਂਹ ਦੀ ਸੰਭਾਵਨਾ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਝੂਠੇ ਕੇਸ ਪਾ ਕੇ ਦਬਾਉਣਾ ਚਾਹੁੰਦੀ ਹੈ ਸਰਕਾਰ: ਸੁਖਬੀਰ
ਸ਼੍ਰੋੋਮਣੀ ਅਕਾਲੀ ਦਲ ਦੇ ਪ੍ਰਧਾਨ ਸੁੁਖਬੀਰ ਬਾਦਲ ਨੇ ਅੱਜ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਅਕਾਲੀ ਆਗੂਆਂ ਅਤੇ ਵਰਕਰਾਂ ’ਤੇ ਝੂਠੇ ਕੇਸ ਦਰਜ ਕਰਕੇ

India-Pakistan ਮੈਚ ਦੌਰਾਨ ਮੀਂਹ ਦੀ ਸੰਭਾਵਨਾ
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਹਾਈ-ਵੋਲਟੇਜ ਵਿਸ਼ਵ ਕੱਪ ਮੈਚ ਮੀਂਹ ਕਾਰਨ ਪ੍ਰਭਾਵਿਤ ਹੋ ਸਕਦਾ ਹੈ। ਟੀ-20 ਵਿਸ਼ਵ ਕੱਪ ਦੇ ਗਰੁੱਪ ਸਟੇਜ ਵਿੱਚ ਦੋਵੇਂ ਟੀਮਾਂ

Gurpatwant Singh Pannun ਦੇ ਕਤਲ ਦੀ ਨਾਕਾਮ ਸਾਜ਼ਿਸ਼ ਸਬੰਧੀ ਨਿਖਿਲ ਗੁਪਤਾ ਨੇ ਦੋਸ਼ ਕਬੂਲੇ
ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਘੜਨ ਦੇ ਦੋਸ਼ ਕਬੂਲ ਲਏ ਹਨ। ਮੈਨਹਟਨ ਦੇ ਅਟਾਰਨੀ ਦਫ਼ਤਰ
ਝੂਠੇ ਕੇਸ ਪਾ ਕੇ ਦਬਾਉਣਾ ਚਾਹੁੰਦੀ ਹੈ ਸਰਕਾਰ: ਸੁਖਬੀਰ
ਸ਼੍ਰੋੋਮਣੀ ਅਕਾਲੀ ਦਲ ਦੇ ਪ੍ਰਧਾਨ ਸੁੁਖਬੀਰ ਬਾਦਲ ਨੇ ਅੱਜ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਅਕਾਲੀ ਆਗੂਆਂ ਅਤੇ ਵਰਕਰਾਂ ’ਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਦਬਾਉਣਾ ਚਾਹੁੰਦੀ ਹੈ।…
India-Pakistan ਮੈਚ ਦੌਰਾਨ ਮੀਂਹ ਦੀ ਸੰਭਾਵਨਾ
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਹਾਈ-ਵੋਲਟੇਜ ਵਿਸ਼ਵ ਕੱਪ ਮੈਚ ਮੀਂਹ ਕਾਰਨ ਪ੍ਰਭਾਵਿਤ ਹੋ ਸਕਦਾ ਹੈ। ਟੀ-20 ਵਿਸ਼ਵ ਕੱਪ ਦੇ ਗਰੁੱਪ ਸਟੇਜ ਵਿੱਚ ਦੋਵੇਂ ਟੀਮਾਂ 15 ਫਰਵਰੀ ਨੂੰ ਕੋਲੰਬੋ ਵਿੱਚ…
Gurpatwant Singh Pannun ਦੇ ਕਤਲ ਦੀ ਨਾਕਾਮ ਸਾਜ਼ਿਸ਼ ਸਬੰਧੀ ਨਿਖਿਲ ਗੁਪਤਾ ਨੇ ਦੋਸ਼ ਕਬੂਲੇ
ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਘੜਨ ਦੇ ਦੋਸ਼ ਕਬੂਲ ਲਏ ਹਨ। ਮੈਨਹਟਨ ਦੇ ਅਟਾਰਨੀ ਦਫ਼ਤਰ ਦੇ ਤਰਜਮਾਨ ਨੇ ਕਿਹਾ ਕਿ…
More News

ਝੂਠੇ ਕੇਸ ਪਾ ਕੇ ਦਬਾਉਣਾ ਚਾਹੁੰਦੀ ਹੈ ਸਰਕਾਰ: ਸੁਖਬੀਰ

India-Pakistan ਮੈਚ ਦੌਰਾਨ ਮੀਂਹ ਦੀ ਸੰਭਾਵਨਾ

Gurpatwant Singh Pannun ਦੇ ਕਤਲ ਦੀ ਨਾਕਾਮ ਸਾਜ਼ਿਸ਼ ਸਬੰਧੀ ਨਿਖਿਲ ਗੁਪਤਾ ਨੇ ਦੋਸ਼ ਕਬੂਲੇ

ਬਘੇਲ ਦੀ ਪੇਸ਼ਕਸ਼ ਨਾਲ ਅਮਰਿੰਦਰ ਦੀ ਵੁੱਕਤ ਵਧੀ

Indian Man Pleads Guilty in Assassination Plot Against Prominent Sikh Separatist Leader in New York

114 ਨਵੇਂ Rafale ਖਰੀਦਣ ਨੂੰ ਮਨਜ਼ੂਰੀ

Stock Market: ਸ਼ੁਰੂਆਤੀ ਕਾਰੋਬਾਰ ਵਿੱਚ ਬਾਜ਼ਾਰ 1 ਫੀਸਦੀ ਤੋਂ ਵੱਧ ਡਿੱਗਿਆ



