Punjab News: ਰਾਜਪੁਰਾ ਥਰਮਲ ਪਲਾਂਟ ਗੁਜਰਾਤ ਦੀ ਕੰਪਨੀ ਨੇ ਖਰੀਦਿਆ

Punjab News: ਰਾਜਪੁਰਾ ਥਰਮਲ ਪਲਾਂਟ (ਨਾਭਾ ਪਾਵਰ ਲਿਮਿਟਡ) ਗੁਜਰਾਤ ਦੀ ਕੰਪਨੀ ਨੇ ਖ਼ਰੀਦ ਲਿਆ ਹੈ। ਐੱਲ ਐਂਡ ਟੀ ਪਾਵਰ ਡਿਵੈਲਪਮੈਂਟ ਲਿਮਿਟਡ ਨੇ ਰਾਜਪੁਰਾ ਤਾਪ ਬਿਜਲੀ ਘਰ ਟੋਂਰੈਂਟ ਪਾਵਰ ਲਿਮਿਟਡ (ਅਹਿਮਦਾਬਾਦ) ਨੂੰ ਵੇਚਣ ਲਈ ਸਮਝੌਤਾ ਕੀਤਾ ਹੈ।

ਲਾਰਸਨ ਐਂਡ ਟੁਬਰੋ ਕੰਪਨੀ ਨੇ ਕਰੀਬ ਛੇ ਸਾਲ ਪਹਿਲਾਂ ਰਾਜਪੁਰਾ ਥਰਮਲ ਪਲਾਂਟ ਵੇਚਣ ਦਾ ਮਨ ਬਣਾ ਲਿਆ ਸੀ ਅਤੇ ਕੰਪਨੀ ਨੇ 22 ਜੁਲਾਈ 2020 ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਹ ਥਰਮਲ ਪਲਾਂਟ ਪਾਵਰਕੌਮ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਇਸ ਥਰਮਲ ਦੀ ਖ਼ਰੀਦ ਸਬੰਧੀ ਤਜਵੀਜ਼ ਦੇ ਮੁਲਾਂਕਣ ਲਈ ਪਾਵਰਕੌਮ ਦੇ ਚੇਅਰਮੈਨ ਦੀ ਪ੍ਰਵਾਨਗੀ ਨਾਲ 9 ਅਕਤੂਬਰ 2020 ਨੂੰ ਪੱਤਰ ਨੰਬਰ 125 ਤਹਿਤ ਪੰਜ ਮੈਂਬਰੀ ਕਮੇਟੀ ਬਣੀ ਸੀ। ਉਸ ਮਗਰੋਂ ਮਾਮਲਾ ਠੰਢੇ ਬਸਤੇ ’ਚ ਪੈ ਗਿਆ। ਮੌਜੂਦਾ ‘ਆਪ’ ਸਰਕਾਰ ਨੇ 31 ਦਸੰਬਰ 2024 ਨੂੰ ਪ੍ਰਾਈਵੇਟ ਸੈਕਟਰ ਦਾ ਜੀ ਵੀ ਕੇ ਗੋਇੰਦਵਾਲ ਥਰਮਲ ਪਲਾਂਟ 1080 ਕਰੋੜ ’ਚ ਖ਼ਰੀਦਿਆ ਸੀ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦੀ ਪ੍ਰਾਪਤੀ ਵਜੋਂ ਪ੍ਰਚਾਰਦੇ ਵੀ ਰਹੇ ਹਨ। ਲਾਰਸਨ ਐਂਡ ਟੁਬਰੋ ਦੇ ਡਾਇਰੈਕਟਰ ਤੇ ਵਾਈਸ ਪ੍ਰੈਜ਼ੀਡੈਂਟ (ਵਿਕਾਸ ਪ੍ਰਾਜੈਕਟ) ਨੇ ਪਾਵਰਕੌਮ ਦੇ ਚੇਅਰਮੈਨ ਨੂੰ ਲਿਖੇ ਪੱਤਰ ’ਚ ਰਾਜਪੁਰਾ ਥਰਮਲ ਕਰੀਬ 9,690 ਕਰੋੜ ਰੁਪਏ ’ਚ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਕੰਪਨੀ ਦਾ ਤਰਕ ਸੀ ਕਿ ਥਰਮਲ ’ਤੇ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਕੰਪਨੀ ਨੇ ਹੁਣ ਥਰਮਲ ਪਲਾਂਟ ਗੁਜਰਾਤ ਦੀ ਕੰਪਨੀ ਨੂੰ 6,889 ਕਰੋੜ ’ਚ ਵੇਚਣ ਦਾ ਸਮਝੌਤਾ ਕੀਤਾ ਹੈ। ਰਾਜਪੁਰਾ ਥਰਮਲ ਦੇ 1400 ਮੈਗਾਵਾਟ ਸਮਰੱਥਾ ਦੇ ਦੋ ਯੂਨਿਟ ਹਨ ਜਿਨ੍ਹਾਂ ’ਚੋਂ ਪਹਿਲਾ ਯੂਨਿਟ 1 ਫਰਵਰੀ 2014 ਅਤੇ ਦੂਜਾ ਯੂਨਿਟ 10 ਜੁਲਾਈ 2014 ਨੂੰ ਚਾਲੂ ਹੋਇਆ ਸੀ। ਇਹ ਥਰਮਲ ਜਪਾਨੀ ਤਕਨਾਲੋਜੀ ਦਾ ਹੈ। ਪੰਜਾਬ ਸਰਕਾਰ ਨੇ ਇਸ ਥਰਮਲ ਨਾਲ 25 ਵਰ੍ਹਿਆਂ ਲਈ ਬਿਜਲੀ ਸਮਝੌਤਾ ਕੀਤਾ ਹੋਇਆ ਹੈ। ਗੁਜਰਾਤ ਦੀ ਕੰਪਨੀ ਵੱਲੋਂ ਇਹ ਥਰਮਲ ਪਲਾਂਟ ਖ਼ਰੀਦੇ ਜਾਣ ਨਾਲ ਬਿਜਲੀ ਸਮਝੌਤੇ ’ਤੇ ਕੋਈ ਅਸਰ ਨਹੀਂ ਪਵੇਗਾ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਬੱਸਾਂ ਲੈ ਗਈ ‘ਸਰਕਾਰ’, ਲੋਕ ਅੱਡਿਆਂ ’ਤੇ ਹੋਏ ਖੁਆਰ

ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲਾਂ ਵਿਖੇ ਆਮ ਆਦਮੀ ਪਾਰਟੀ ਵੱਲੋਂ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਕੀਤੀ ਰੈਲੀ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ

Read More »

US Truck Driver Rules: ਅਮਰੀਕਾ ’ਚ ਹੋਏ ਹਾਦਸਿਆਂ ਤੋਂ ਬਾਅਦ ਅੰਗਰੇਜ਼ੀ ’ਚ ਮੁਹਾਰਤ ਰੱਖਣ ਵਾਲੇ ਟਰੱਕ ਡਰਾਈਵਰਾਂ ਨੂੰ ਮੁੱਖ ਤਰਜੀਹ, ਨਿਯਮ ਸਖ਼ਤ

ਟਰੰਪ ਪ੍ਰਸ਼ਾਸਨ ਨੇ ਨਵੇਂ ਸੰਘੀ ਨਿਯਮਾਂ ਦਾ ਖੁਲਾਸਾ ਕੀਤਾ ਹੈ, ਜੋ ਅਮਰੀਕਾ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ (CDL) ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ

Read More »

Imran Khan ਲਈ ਰਾਹਤ ਦੀ ਖ਼ਬਰ: ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ; ਮੈਡੀਕਲ ਬੋਰਡ ਨੇ ਜਾਰੀ ਕੀਤੀ ਰਿਪੋਰਟ

Imran Khan Medical Bulletin: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਹਤ ਨੂੰ ਲੈ ਕੇ ਇੱਕ ਉਤਸ਼ਾਹਜਨਕ ਰਿਪੋਰਟ ਸਾਹਮਣੇ ਆਈ ਹੈ। ਇਸਲਾਮਾਬਾਦ ਦੇ ਮੈਡੀਕਲ ਬੋਰਡ

Read More »
ਬੱਸਾਂ ਲੈ ਗਈ ‘ਸਰਕਾਰ’, ਲੋਕ ਅੱਡਿਆਂ ’ਤੇ ਹੋਏ ਖੁਆਰ
16Feb

ਬੱਸਾਂ ਲੈ ਗਈ ‘ਸਰਕਾਰ’, ਲੋਕ ਅੱਡਿਆਂ ’ਤੇ ਹੋਏ ਖੁਆਰ

ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲਾਂ ਵਿਖੇ ਆਮ ਆਦਮੀ ਪਾਰਟੀ ਵੱਲੋਂ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਕੀਤੀ ਰੈਲੀ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਲਿਜਾਣ ਲਈ ਪੀ ਆਰ ਟੀ…

US Truck Driver Rules: ਅਮਰੀਕਾ ’ਚ ਹੋਏ ਹਾਦਸਿਆਂ ਤੋਂ ਬਾਅਦ ਅੰਗਰੇਜ਼ੀ ’ਚ ਮੁਹਾਰਤ ਰੱਖਣ ਵਾਲੇ ਟਰੱਕ ਡਰਾਈਵਰਾਂ ਨੂੰ ਮੁੱਖ ਤਰਜੀਹ, ਨਿਯਮ ਸਖ਼ਤ
16Feb

US Truck Driver Rules: ਅਮਰੀਕਾ ’ਚ ਹੋਏ ਹਾਦਸਿਆਂ ਤੋਂ ਬਾਅਦ ਅੰਗਰੇਜ਼ੀ ’ਚ ਮੁਹਾਰਤ ਰੱਖਣ ਵਾਲੇ ਟਰੱਕ ਡਰਾਈਵਰਾਂ ਨੂੰ ਮੁੱਖ ਤਰਜੀਹ, ਨਿਯਮ ਸਖ਼ਤ

ਟਰੰਪ ਪ੍ਰਸ਼ਾਸਨ ਨੇ ਨਵੇਂ ਸੰਘੀ ਨਿਯਮਾਂ ਦਾ ਖੁਲਾਸਾ ਕੀਤਾ ਹੈ, ਜੋ ਅਮਰੀਕਾ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ (CDL) ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਯੋਗਤਾ ਨੂੰ ਖਾਸ ਤੌਰ…

Imran Khan ਲਈ ਰਾਹਤ ਦੀ ਖ਼ਬਰ: ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ; ਮੈਡੀਕਲ ਬੋਰਡ ਨੇ ਜਾਰੀ ਕੀਤੀ ਰਿਪੋਰਟ
16Feb

Imran Khan ਲਈ ਰਾਹਤ ਦੀ ਖ਼ਬਰ: ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ; ਮੈਡੀਕਲ ਬੋਰਡ ਨੇ ਜਾਰੀ ਕੀਤੀ ਰਿਪੋਰਟ

Imran Khan Medical Bulletin: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਹਤ ਨੂੰ ਲੈ ਕੇ ਇੱਕ ਉਤਸ਼ਾਹਜਨਕ ਰਿਪੋਰਟ ਸਾਹਮਣੇ ਆਈ ਹੈ। ਇਸਲਾਮਾਬਾਦ ਦੇ ਮੈਡੀਕਲ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ…

More News