ਇੱਥੇ ਟੀ-20 ਵਿਸ਼ਵ ਕੱਪ ਦਾ ਅਹਿਮ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਵੇਗਾ। ਇਸ ਵੇਲੇ ਕੋਲੰਬੋ ਵਿਚ ਬੱਦਲਵਾਈ ਹੈ ਤੇ ਮੌਸਮ ਵਿਭਾਗ ਅਨੁਸਾਰ ਸ਼ਾਮ ਦੇ ਪੰਜ ਵਜੇ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਬਾਕੀ ਸਮਾਂ ਬੱਦਲਵਾਈ ਰਹੇਗੀ ਤੇ ਮੈਚ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਕੋਲੰਬੋ ਵਿਚਲੇ ਸਟੇਡੀਅਮ ਦਾ ਡਰੇਨੇਜ ਸਿਸਟਮ ਬਹੁਤ ਵਧੀਆ ਹੈ। ਇਸ ਮੈਚ ਵਿਚ ਸਾਰਿਆਂ ਦੀਆਂ ਨਜ਼ਰਾਂ ਪਾਕਿਸਤਾਨ ਦੇ ਉਸਮਾਨ ਤਾਰਿਕ ’ਤੇ ਕੇਂਦਰਿਤ ਹੋਣਗੀਆਂ ਕਿਉਂਕਿ ਇਹ ਗੇਂਦਬਾਜ਼ ਦਾ ਵਿਕਟਾਂ ਲੈਣ ਦਾ ਰਿਕਾਰਡ ਬਹੁਤ ਵਧੀਆ ਹੈ ਤੇ ਅੰਕੜੇ ਦੱਸਦੇ ਹਨ ਕਿ ਉਸ ਵਿਚ ਹਰ ਦਸ ਗੇਂਦਾਂ ਵਿਚ ਇਕ ਵਿਕਟ ਹਾਸਲ ਕਰਨ ਦੀ ਕਾਬਲੀਅਤ ਹੈ ਪਰ ਤਾਰਿਕ ਭਾਰਤੀ ਬੱਲੇਬਾਜ਼ੀ ਦੀ ਯੋਜਨਾ ਵਿਗਾੜ ਸਕਦਾ ਹੈ। ਦੂਜੇ ਪਾਸੇ ਭਾਰਤੀ ਟੀਮ ਦੀ ਬੱਲੇਬਾਜ਼ੀ ਮਜ਼ਬੂਤ ਹੈ ਤੇ ਨੌਜਵਾਨ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ।
ਸ੍ਰੀਲੰਕਾ ਦੇ ਮੌਸਮ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ ਜਿਸ ਕਾਰਨ ਐਤਵਾਰ ਸ਼ਾਮ ਨੂੰ ਹੋਣ ਵਾਲੇ ਇਸ ਅਹਿਮ ਵਿਸ਼ਵ ਕੱਪ ਮੈਚ ਵਿੱਚ ਵਿਘਨ ਪੈ ਸਕਦਾ ਹੈ। ਦੱਸਣਾ ਬਣਦਾ ਹੈ ਕਿ ਕੋਲੰਬੋ ਵਿਚ ਮੌਸਮ ਕਿਸੇ ਵੇਲੇ ਵੀ ਬਦਲ ਸਕਦਾ ਹੈ ਜਿਸ ਦਾ ਅਸਲ ਪਤਾ ਤਾਂ ਸ਼ਾਮ ਦੇ ਸੱਤ ਵਜੇ ਲੱਗੇਗਾ।










