T20 World Cup: 15 ਫਰਵਰੀ ਨੂੰ ਹੋਵੇਗਾ India ਤੇ Pakistan ਦਾ ਮੈਚ

ਕ੍ਰਿਕਟ ਪ੍ਰੇਮੀਆਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਸਰਕਾਰ ਨੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਹੋਣ ਵਾਲੇ ਮੈਚ ਦੇ ਬਾਈਕਾਟ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਰੋਮਾਂਚਕ ਮੁਕਾਬਲਾ ਆਪਣੀ ਨਿਰਧਾਰਤ ਮਿਤੀ ਅਨੁਸਾਰ 15 ਫਰਵਰੀ ਨੂੰ ਕੋਲੰਬੋ ਵਿੱਚ ਹੋਵੇਗਾ।

ਇਹ ਫੈਸਲਾ ਬੰਗਲਾਦੇਸ਼ ਅਤੇ ਸ੍ਰੀਲੰਕਾ ਦੀ ਅਪੀਲ ਅਤੇ ਸਿਆਸੀ ਦਖ਼ਲ ਤੋਂ ਬਾਅਦ ਲਿਆ ਗਿਆ ਹੈ। ਪਾਕਿਸਤਾਨ ਸਰਕਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਪਣੇ ਦੋਸਤ ਦੇਸ਼ਾਂ ਦੀ ਅਪੀਲ ਅਤੇ ਖੇਡ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੇ ਆਪਣੀ ਟੀਮ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਰਾਸ਼ਟਰਪਤੀ ਅਤੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਮੁਖੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਸੁਲਝਾਉਣ ਦੀ ਅਪੀਲ ਕੀਤੀ ਸੀ।ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਵਿੱਚ ਟੀ-20 ਵਿਸ਼ਵ ਕੱਪ ਦੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਬੰਗਲਾਦੇਸ਼ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਉਸ ਦੀ ਥਾਂ ਸਕਾਟਲੈਂਡ ਨੂੰ ਸ਼ਾਮਲ ਕੀਤਾ ਗਿਆ। ਪਾਕਿਸਤਾਨ ਇਸ ਮੁੱਦੇ ’ਤੇ ਬੰਗਲਾਦੇਸ਼ ਦਾ ਸਮਰਥਨ ਕਰ ਰਿਹਾ ਸੀ। ਹਾਲਾਂਕਿ, ਆਈ.ਸੀ.ਸੀ. (ICC) ਨੇ ਹੁਣ ਸਪਸ਼ਟ ਕੀਤਾ ਹੈ ਕਿ ਬੰਗਲਾਦੇਸ਼ ’ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਕਿਸੇ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਵੀ ਦਿੱਤੀ ਜਾ ਸਕਦੀ ਹੈ।ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਮੋਹਸਿਨ ਨਕਵੀ ਨੇ ਕਿਹਾ ਕਿ ਇਹ ਫੈਸਲਾ ਕਿਸੇ ਡਰ ਜਾਂ ਦਬਾਅ ਹੇਠ ਨਹੀਂ, ਸਗੋਂ ਖੇਡ ਭਾਵਨਾ ਦੇ ਹਿੱਤ ਵਿੱਚ ਲਿਆ ਗਿਆ ਹੈ। ਇਸ ਸਹਿਮਤੀ ਨਾਲ ਵਿਸ਼ਵ ਕੱਪ ’ਤੇ ਮੰਡਰਾ ਰਹੇ ਸੰਕਟ ਦੇ ਬੱਦਲ ਛੱਟ ਗਏ ਹਨ ਅਤੇ ਹੁਣ ਸਾਰੀਆਂ ਦੀਆਂ ਨਜ਼ਰਾਂ 15 ਫਰਵਰੀ ਨੂੰ ਹੋਣ ਵਾਲੇ ਇਸ ਵੱਡੇ ਮੁਕਾਬਲੇ ’ਤੇ ਟਿਕੀਆਂ ਹੋਈਆਂ ਹਨ।

ਇਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਬੰਗਲਾਦੇਸ਼ ਦੇ ਆਪਣੇ ਹਮਰੁਤਬਾ ਅਮੀਨੁਲ ਇਸਲਾਮ ਅਤੇ ਆਈ ਸੀ ਸੀ ਦੇ ਡਿਪਟੀ ਚੇਅਰਮੈਨ ਇਮਰਾਨ ਖਵਾਜਾ ਨਾਲ ਮੁਲਾਕਾਤ ਕੀਤੀ। ਖਵਾਜਾ ਨੂੰ ਆਈ ਸੀ ਸੀ ਨੇ ਇਸ ਵਿਵਾਦਤ ਵਿਸ਼ੇ ’ਤੇ ਸਾਲਸ ਵਜੋਂ ਨਾਮਜ਼ਦ ਕੀਤਾ ਸੀ ਅਤੇ ਉਹ (ਖਵਾਜਾ) ਪਿਛਲੇ ਕੁਝ ਸਮੇਂ ਤੋਂ ਮੋਹਸਿਨ ਨਕਵੀ ਨਾਲ ਗੱਲਬਾਤ ਕਰ ਰਹੇ ਸਨ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਚੇਅਰਮੈਨ ਅਮੀਨੁਲ ਪਹਿਲਾਂ ਤੋਂ ਹੀ ਲਾਹੌਰ ’ਚ ਸਨ ਅਤੇ ਉਨ੍ਹਾਂ ਨਕਵੀ ਨਾਲ ਮੁਲਾਕਾਤ ਕੀਤੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ

ਇਸਲਾਮਾਬਾਦ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੂੰ ਬੇਨਤੀ ਕੀਤੀ ਹੈ ਕਿ ਉਹ ਇਸਲਾਮਾਬਾਦ ਨੂੰ 10 ਅਰਬ ਡਾਲਰ ਦੀ ‘ਐਕਸਚੇਂਜ

Read More »

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?

ਅਮਰੀਕਾ ਵੱਲੋਂ ਜੈਨੇਰਿਕ ਦਵਾਈਆਂ ‘ਤੇ ਪ੍ਰਸਤਾਵਿਤ ਉੱਚ ਟੈਰਿਫ ਭਾਰਤ ਦੇ ਸਭ ਤੋਂ ਵੱਡੇ ਫਾਰਮਾਸਿਊਟੀਕਲ ਨਿਰਯਾਤ ਬਾਜ਼ਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।ਹਾਲਾਂਕਿ, ਇਹ ਸਾਰੇ ਉਤਪਾਦਾਂ ਨੂੰ

Read More »

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?

ਨਵੀਂ ਦਿੱਲੀ: ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ 22 ਜੁਲਾਈ ਬੁੱਧਵਾਰ ਨੂੰ ਸੋਨੇ-ਚਾਂਦੀ ਦੇ ਭਾਅ (Gold Silver Price) ਵਿੱਚ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ।

Read More »
ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ
22Jul

ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ

ਇਸਲਾਮਾਬਾਦ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੂੰ ਬੇਨਤੀ ਕੀਤੀ ਹੈ ਕਿ ਉਹ ਇਸਲਾਮਾਬਾਦ ਨੂੰ 10 ਅਰਬ ਡਾਲਰ ਦੀ ‘ਐਕਸਚੇਂਜ ਸਟੈਬਿਲਾਇਜ਼ੇਸ਼ਨ ਸਪੋਰਟ ਫੈਸਿਲਿਟੀ’ ਪ੍ਰਦਾਨ ਕਰਨ…

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?
22Jul

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?

ਅਮਰੀਕਾ ਵੱਲੋਂ ਜੈਨੇਰਿਕ ਦਵਾਈਆਂ ‘ਤੇ ਪ੍ਰਸਤਾਵਿਤ ਉੱਚ ਟੈਰਿਫ ਭਾਰਤ ਦੇ ਸਭ ਤੋਂ ਵੱਡੇ ਫਾਰਮਾਸਿਊਟੀਕਲ ਨਿਰਯਾਤ ਬਾਜ਼ਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।ਹਾਲਾਂਕਿ, ਇਹ ਸਾਰੇ ਉਤਪਾਦਾਂ ਨੂੰ ਬਰਾਬਰ ਪ੍ਰਭਾਵਿਤ ਨਹੀਂ ਕਰੇਗਾ। ਇਹ…

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?
22Jul

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?

ਨਵੀਂ ਦਿੱਲੀ: ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ 22 ਜੁਲਾਈ ਬੁੱਧਵਾਰ ਨੂੰ ਸੋਨੇ-ਚਾਂਦੀ ਦੇ ਭਾਅ (Gold Silver Price) ਵਿੱਚ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ। ਘਰੇਲੂ ਬਾਜ਼ਾਰ (Bullion Market) ਤੋਂ…

More News