ਵਾਸ਼ਿੰਗਟਨ (ਏਪੀ) : ਅਮਰੀਕਾ ਵਿਚ ਅਪਰਾਧੀਆਂ ਦੀ ਹਿੰਮਤ ਵੱਧਦੀ ਜਾ ਰਹੀ ਹੈ। ਪੈਨਸਿਲਵੇਨੀਆ ਵਿਚ ਬੁੱਧਵਾਰ ਨੂੰ ਫਾਇਰਿੰਗ ਕਰ ਕੇ ਤਿੰਨ ਪੁਲਿਸ ਮੁਲਾਜ਼ਮਾਂ ’ਤੇ ਗੋਲ਼ੀਬਾਰੀ ਕਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਦੋ ਹੋਰ ਫੱਟੜ ਹੋ ਗਏ ਹਨ। ਹਮਲਾ ਕਰਨ ਵਾਲਾ ਸ਼ਖ਼ਸ ਵੀ ਮਾਰਿਆ ਗਿਆ ਦੱਸਿਆ ਗਿਆ ਹੈ। ਪੁਲਿਸ ਮੁਲਾਜ਼ਮ ਇਕ ਘਰੇਲੂ ਮਾਮਲੇ ਦੀ ਜਾਂਚ ਨੂੰ ਲੈ ਕੇ ਘਟਨਾ ਸਥਾਨ ’ਤੇ ਗਏ ਸਨ। ਗੋਲੀਬਾਰੀ ਦੀ ਘਟਨਾ ਫਿਲਾਡੈਲਫੀਆ ਦੇ ਨਾਰਥ ਕੋਡੋਰਸ ਟਾਊਨਸ਼ਿਪ ਵਿਚ ਹੋਈ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।ਹੁਣ ਤੱਕ ਮਾਰੇ ਗਏ ਹਮਲਾਵਰ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਇਹ ਵੀ ਨਹੀਂ ਦੱਸਿਆ ਗਿਆ ਕਿ ਉਸ ਨੇ ਕਿਹੜੇ ਹਾਲਾਤ ਵਿਚ ਇਹ ਕਾਰਾ ਕੀਤਾ ਹੈ। ਜਾਂਚ ਜਾਰੀ ਰਹਿਣ ਕਾਰਨ ਪੁਲਿਸ ਨੇ ਵਿਸਥਾਰਤ ਜਾਣਕਾਰੀਆਂ ਸਾਂਝੀਆਂ ਨਹੀਂ ਕੀਤੀਆਂ। ਅਟਾਰਨੀ ਜਨਰਲ ਪਾਮੇਲਾ ਬੌਂਡੀ ਨੇ ਪੁਲਿਸ ਵਿਰੁੱਧ ਹਿੰਸਾ ਨੂੰ ਸਮਾਜ ਲਈ ਮੰਦਭਾਗੀ ਘਟਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਅਫ਼ਸਰਾਂ ਦੀ ਸਹਾਇਤਾ ਲਈ ਸੰਘੀ ਏਜੰਟ ਘਟਨਾ ਸਥਾਨ ’ਤੇ ਮੌਜੂਦ ਸਨ। ਯਾਰਕ ਕਾਊਂਟੀ ਦੇ ਕਮਿਸ਼ਨਰ ਸਥਿਤੀ ’ਤੇ ਸਖ਼ਤ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਇਸ ਤੋਂ ਪਹਿਲਾਂ ਫਰਵਰੀ ਵਿਚ ਇਸੇ ਖੇਤਰ ਵਿਚ ਇਕ ਹੋਰ ਅਫ਼ਸਰ ਨੂੰ ਕਤਲ ਕਰ ਦਿੱਤਾ ਗਿਆ ਸੀ। ਪਿਸਤੌਲ ਲੈ ਕੇ ਵਿਅਕਤੀ ਹਸਪਤਾਲ ਵਿਚ ਵੜ ਗਿਆ ਤੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਗੋਲੀਬਾਰੀ ਵਿਚ ਸ਼ੱਕੀ ਤੇ ਹੋਰ ਅਧਿਕਾਰੀ ਮਾਰੇ ਗਏ ਸਨ। ਅਮਰੀਕਾ ਵਿਚ ਜਾਰੀ ਬੰਦੂਕ ਸੱਭਿਆਚਾਰ ’ਤੇ ਰੋਕ ਲਾਉਣ ਤੇ ਲਾਇਸੈਂਸ ਸੁਖਾਲਾ ਮਿਲ ਜਾਣ ਕਾਰਨ ਇਹ ਕਤਲ ਆਮ ਹੁੰਦੇ ਜਾ ਰਹੇ ਹਨ। ਬਹੁਤ ਸਾਰੇ ਲੋਕ ਲਾਇਸੈਂਸ ਪ੍ਰਕਿਰਿਆ ਔਖੀ ਕਰਨ ’ਤੇ ਜ਼ੋਰ ਪਾ ਰਹੇ ਹਨ।
US Crime : ਅਮਰੀਕਾ ’ਚ ਅਪਰਾਧੀਆਂ ਦੇ ਵਧੇ ਹੌਂਸਲੇ, ਪੈਨਸਿਲਵੇਨੀਆ ‘ਚ ਗੋਲ਼ੀ ਮਾਰ ਕੇ ਤਿੰਨ ਪੁਲਿਸ ਮੁਲਾਜ਼ਮਾਂ ਦਾ ਕਤਲ, ਦੋ ਜ਼ਖ਼ਮੀ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹਰਮੁਜ਼ ਮਾਰਗ ਰਾਹੀਂ ਕੱਚਾ ਤੇਲ ਮੁੰਬਈ ਪੁੱਜਿਆ
ਜੰਗ ਦਾ ਅਖਾੜਾ ਬਣੇ ਹਰਮੁਜ਼ ਜਲ ਮਾਰਗ ਰਾਹੀਂ ਲਾਈਬੇਰੀਆ ਦੇ ਝੰਡੇ ਵਾਲਾ ਬੇੜਾ ਸ਼ੇਨਲੌਂਗ ਸੁਏਜ਼ਮੈਕਸ ਸਾਊਦੀ ਅਰਬ ਤੋਂ ਕੱਚਾ ਤੇਲ ਲੈ ਕੇ ਮੁੰਬਈ ਬੰਦਰਗਾਹ ’ਤੇ

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼
ਇਰਾਨ ਦੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਨੇ ਜੰਗ ਦੌਰਾਨ ਸਖ਼ਤ ਰੁਖ਼ ਅਪਣਾਉਂਦਿਆਂ ਪਲੇਠਾ ਬਿਆਨ ਜਾਰੀ ਕਰਦਿਆਂ ਗੁਆਂਢੀ ਅਰਬ ਮੁਲਕਾਂ ’ਚ ਅਮਰੀਕੀ ਟਿਕਾਣਿਆਂ ’ਤੇ

ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ
ਚੀਨ ਦੀ ਸੰਸਦ ਨੇ ਅੱਜ ਆਪਣਾ ਸਾਲਾਨਾ ਸੈਸ਼ਨ ਮੁਕੰਮਲ ਕਰਦਿਆਂ ਕਈ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ’ਚ ਦੇਸ਼ ਦੇ ਅਰਥਚਾਰੇ ਦੀ ਮੰਦੀ ਨੂੰ ਰੋਕਣ
ਹਰਮੁਜ਼ ਮਾਰਗ ਰਾਹੀਂ ਕੱਚਾ ਤੇਲ ਮੁੰਬਈ ਪੁੱਜਿਆ
ਜੰਗ ਦਾ ਅਖਾੜਾ ਬਣੇ ਹਰਮੁਜ਼ ਜਲ ਮਾਰਗ ਰਾਹੀਂ ਲਾਈਬੇਰੀਆ ਦੇ ਝੰਡੇ ਵਾਲਾ ਬੇੜਾ ਸ਼ੇਨਲੌਂਗ ਸੁਏਜ਼ਮੈਕਸ ਸਾਊਦੀ ਅਰਬ ਤੋਂ ਕੱਚਾ ਤੇਲ ਲੈ ਕੇ ਮੁੰਬਈ ਬੰਦਰਗਾਹ ’ਤੇ ਪਹੁੰਚ ਗਿਆ ਹੈ। ਅਮਰੀਕਾ-ਇਜ਼ਰਾਈਲ ਅਤੇ…
ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼
ਇਰਾਨ ਦੇ ਨਵੇਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖਮੇਨੇਈ ਨੇ ਜੰਗ ਦੌਰਾਨ ਸਖ਼ਤ ਰੁਖ਼ ਅਪਣਾਉਂਦਿਆਂ ਪਲੇਠਾ ਬਿਆਨ ਜਾਰੀ ਕਰਦਿਆਂ ਗੁਆਂਢੀ ਅਰਬ ਮੁਲਕਾਂ ’ਚ ਅਮਰੀਕੀ ਟਿਕਾਣਿਆਂ ’ਤੇ ਹਮਲੇ ਜਾਰੀ ਰੱਖਣ ਦਾ ਅਹਿਦ…
ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ
ਚੀਨ ਦੀ ਸੰਸਦ ਨੇ ਅੱਜ ਆਪਣਾ ਸਾਲਾਨਾ ਸੈਸ਼ਨ ਮੁਕੰਮਲ ਕਰਦਿਆਂ ਕਈ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ’ਚ ਦੇਸ਼ ਦੇ ਅਰਥਚਾਰੇ ਦੀ ਮੰਦੀ ਨੂੰ ਰੋਕਣ ਲਈ ਨਵੀਂ ਪੰਜ ਸਾਲਾ ਯੋਜਨਾ,…
More News

ਹਰਮੁਜ਼ ਮਾਰਗ ਰਾਹੀਂ ਕੱਚਾ ਤੇਲ ਮੁੰਬਈ ਪੁੱਜਿਆ

ਮੁਜਤਬਾ ਦਾ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਸਖ਼ਤ ਰੁਖ਼

ਚੀਨ ’ਚ ਘੱਟਗਿਣਤੀ ਭਾਈਚਾਰਿਆਂ ਲਈ ਮੰਦਾਰਿਨ ਭਾਸ਼ਾ ਲਾਜ਼ਮੀ


West Asia Conflict: ਇਰਾਕ ’ਚ ਅਮਰੀਕੀ ਰੀਫਿਊਲਿੰਗ ਜਹਾਜ਼ ਹਾਦਸਾਗ੍ਰਸਤ; ਪੰਜ ਕਰੂ ਮੈਂਬਰ ਲਾਪਤਾ

‘ਊਰਜਾ ਮਾਰਗਾਂ ’ਚ ਅੜਿੱਕਿਆਂ ਲਈ ਅਮਰੀਕਾ ਜ਼ਿੰਮੇਵਾਰ’

ਇਰਾਨ ਵੱਲੋਂ ਬੇੜਿਆਂ ਅਤੇ ਤੇਲ ਪਲਾਂਟਾਂ ’ਤੇ ਹਮਲੇ



