US Crime : ਅਮਰੀਕਾ ’ਚ ਅਪਰਾਧੀਆਂ ਦੇ ਵਧੇ ਹੌਂਸਲੇ, ਪੈਨਸਿਲਵੇਨੀਆ ‘ਚ ਗੋਲ਼ੀ ਮਾਰ ਕੇ ਤਿੰਨ ਪੁਲਿਸ ਮੁਲਾਜ਼ਮਾਂ ਦਾ ਕਤਲ, ਦੋ ਜ਼ਖ਼ਮੀ

ਵਾਸ਼ਿੰਗਟਨ (ਏਪੀ) : ਅਮਰੀਕਾ ਵਿਚ ਅਪਰਾਧੀਆਂ ਦੀ ਹਿੰਮਤ ਵੱਧਦੀ ਜਾ ਰਹੀ ਹੈ। ਪੈਨਸਿਲਵੇਨੀਆ ਵਿਚ ਬੁੱਧਵਾਰ ਨੂੰ ਫਾਇਰਿੰਗ ਕਰ ਕੇ ਤਿੰਨ ਪੁਲਿਸ ਮੁਲਾਜ਼ਮਾਂ ’ਤੇ ਗੋਲ਼ੀਬਾਰੀ ਕਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਦੋ ਹੋਰ ਫੱਟੜ ਹੋ ਗਏ ਹਨ। ਹਮਲਾ ਕਰਨ ਵਾਲਾ ਸ਼ਖ਼ਸ ਵੀ ਮਾਰਿਆ ਗਿਆ ਦੱਸਿਆ ਗਿਆ ਹੈ। ਪੁਲਿਸ ਮੁਲਾਜ਼ਮ ਇਕ ਘਰੇਲੂ ਮਾਮਲੇ ਦੀ ਜਾਂਚ ਨੂੰ ਲੈ ਕੇ ਘਟਨਾ ਸਥਾਨ ’ਤੇ ਗਏ ਸਨ। ਗੋਲੀਬਾਰੀ ਦੀ ਘਟਨਾ ਫਿਲਾਡੈਲਫੀਆ ਦੇ ਨਾਰਥ ਕੋਡੋਰਸ ਟਾਊਨਸ਼ਿਪ ਵਿਚ ਹੋਈ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।ਹੁਣ ਤੱਕ ਮਾਰੇ ਗਏ ਹਮਲਾਵਰ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਇਹ ਵੀ ਨਹੀਂ ਦੱਸਿਆ ਗਿਆ ਕਿ ਉਸ ਨੇ ਕਿਹੜੇ ਹਾਲਾਤ ਵਿਚ ਇਹ ਕਾਰਾ ਕੀਤਾ ਹੈ। ਜਾਂਚ ਜਾਰੀ ਰਹਿਣ ਕਾਰਨ ਪੁਲਿਸ ਨੇ ਵਿਸਥਾਰਤ ਜਾਣਕਾਰੀਆਂ ਸਾਂਝੀਆਂ ਨਹੀਂ ਕੀਤੀਆਂ। ਅਟਾਰਨੀ ਜਨਰਲ ਪਾਮੇਲਾ ਬੌਂਡੀ ਨੇ ਪੁਲਿਸ ਵਿਰੁੱਧ ਹਿੰਸਾ ਨੂੰ ਸਮਾਜ ਲਈ ਮੰਦਭਾਗੀ ਘਟਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਅਫ਼ਸਰਾਂ ਦੀ ਸਹਾਇਤਾ ਲਈ ਸੰਘੀ ਏਜੰਟ ਘਟਨਾ ਸਥਾਨ ’ਤੇ ਮੌਜੂਦ ਸਨ। ਯਾਰਕ ਕਾਊਂਟੀ ਦੇ ਕਮਿਸ਼ਨਰ ਸਥਿਤੀ ’ਤੇ ਸਖ਼ਤ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਇਸ ਤੋਂ ਪਹਿਲਾਂ ਫਰਵਰੀ ਵਿਚ ਇਸੇ ਖੇਤਰ ਵਿਚ ਇਕ ਹੋਰ ਅਫ਼ਸਰ ਨੂੰ ਕਤਲ ਕਰ ਦਿੱਤਾ ਗਿਆ ਸੀ। ਪਿਸਤੌਲ ਲੈ ਕੇ ਵਿਅਕਤੀ ਹਸਪਤਾਲ ਵਿਚ ਵੜ ਗਿਆ ਤੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਗੋਲੀਬਾਰੀ ਵਿਚ ਸ਼ੱਕੀ ਤੇ ਹੋਰ ਅਧਿਕਾਰੀ ਮਾਰੇ ਗਏ ਸਨ। ਅਮਰੀਕਾ ਵਿਚ ਜਾਰੀ ਬੰਦੂਕ ਸੱਭਿਆਚਾਰ ’ਤੇ ਰੋਕ ਲਾਉਣ ਤੇ ਲਾਇਸੈਂਸ ਸੁਖਾਲਾ ਮਿਲ ਜਾਣ ਕਾਰਨ ਇਹ ਕਤਲ ਆਮ ਹੁੰਦੇ ਜਾ ਰਹੇ ਹਨ। ਬਹੁਤ ਸਾਰੇ ਲੋਕ ਲਾਇਸੈਂਸ ਪ੍ਰਕਿਰਿਆ ਔਖੀ ਕਰਨ ’ਤੇ ਜ਼ੋਰ ਪਾ ਰਹੇ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਭਾਈ ਰਾਜੋਆਣਾ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਜੇਲ੍ਹ ਤੋਂ ਲਿਖੀ ਚਿੱਠੀ

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ਤੋਂ ਚਿੱਠੀ ਲਿਖ ਕੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਗੁਰੂ ਦਾ

Read More »

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ। ਕੌਮੀ ਇਨਸਾਫ ਮੋਰਚੇ ਵਲੋਂ 21 ਅਗਸਤ

Read More »

ਹੜ੍ਹ ਨੇ ਮਚਾਈ ਤਬਾਹੀ! ਅਰੁਣਾਚਲ ਪ੍ਰਦੇਸ਼ ‘ਚ ਢਿੱਗਾਂ ਡਿੱਗਣ ਤੇ ਹੜ੍ਹ ਨਾਲ ਚਾਰ ਲੋਕਾਂ ਦੀ ਮੌਤ, ਫੌਜ ਦੇ 5 ਜਵਾਨ ਲਾਪਤਾ

 ਈਟਾਨਗਰ : ਅਰੁਣਾਚਲ ਪ੍ਰਦੇਸ਼ ‘ਚ ਜ਼ਮੀਨ ਖਿਸਕਣ ਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਫੌਜ ਦੇ

Read More »
ਭਾਈ ਰਾਜੋਆਣਾ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਜੇਲ੍ਹ ਤੋਂ ਲਿਖੀ ਚਿੱਠੀ
15Aug

ਭਾਈ ਰਾਜੋਆਣਾ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਜੇਲ੍ਹ ਤੋਂ ਲਿਖੀ ਚਿੱਠੀ

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ਤੋਂ ਚਿੱਠੀ ਲਿਖ ਕੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਗੁਰੂ ਦਾ ਸੱਚਾ ਸਿੱਖ ਗੁਰੂ ਘਰ ‘ਚ…

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ
15Aug

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ। ਕੌਮੀ ਇਨਸਾਫ ਮੋਰਚੇ ਵਲੋਂ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ…

ਹੜ੍ਹ ਨੇ ਮਚਾਈ ਤਬਾਹੀ! ਅਰੁਣਾਚਲ ਪ੍ਰਦੇਸ਼ ‘ਚ ਢਿੱਗਾਂ ਡਿੱਗਣ ਤੇ ਹੜ੍ਹ ਨਾਲ ਚਾਰ ਲੋਕਾਂ ਦੀ ਮੌਤ, ਫੌਜ ਦੇ 5 ਜਵਾਨ ਲਾਪਤਾ
15Aug

ਹੜ੍ਹ ਨੇ ਮਚਾਈ ਤਬਾਹੀ! ਅਰੁਣਾਚਲ ਪ੍ਰਦੇਸ਼ ‘ਚ ਢਿੱਗਾਂ ਡਿੱਗਣ ਤੇ ਹੜ੍ਹ ਨਾਲ ਚਾਰ ਲੋਕਾਂ ਦੀ ਮੌਤ, ਫੌਜ ਦੇ 5 ਜਵਾਨ ਲਾਪਤਾ

 ਈਟਾਨਗਰ : ਅਰੁਣਾਚਲ ਪ੍ਰਦੇਸ਼ ‘ਚ ਜ਼ਮੀਨ ਖਿਸਕਣ ਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਫੌਜ ਦੇ ਪੰਜ ਜਵਾਨ ਲਾਪਤਾ ਹਨ। ਸਟੇਟ…

More News

Leave a Reply

Your email address will not be published. Required fields are marked *