ਅਮਰੀਕਾ ‘ਚ ਭਾਰਤੀ ਗੈਂਗਸਟਰਾਂ ‘ਤੇ ਐਕਸ਼ਨ, FBI ਦੀ ਲਿਸਟ ‘ਚ ਨਿਤੀਸ਼ ਕੌਸ਼ਲ ਨੂੰ ਮੋਸਟ ਵਾਂਟੇਡ ਐਲਾਨਿਆ

ਵਾਸ਼ਿੰਗਟਨ : ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ‘ਮੋਸਟ ਵਾਂਟੇਡ’ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਕੌਸ਼ਲ ‘ਤੇ ਅਮਰੀਕਾ ‘ਚ ਹੱਤਿਆ, ਅਗਵਾ ਤੇ ਡਰੱਗ ਤਸਕਰੀ ‘ਚ ਸ਼ਾਮਲ ਹੋਣ ਦਾ ਦੋਸ਼ ਹੈ ਤੇ ਐੱਫਬੀਆਈ ਹੁਣ ਭਗਵਾਨਪੁਰੀਆ ਗੈਂਗ ਦੇ ਨੇੜੇ ਪਹੁੰਚ ਰਹੀ ਹੈ। FBI ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਨਾਗਰਿਕ ਕੌਸ਼ਲ ਨੇ ਕਥਿਤ ਤੌਰ ‘ਤੇ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਲਈ ਹਿੰਸਾ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ, ਜਿਸ ਵਿਚ ਅਗਵਾ ਤੇ ਕੁੱਟਮਾਰ ਵਰਗੀਆਂ ਵਾਰਦਾਤਾਂ ਸ਼ਾਮਲ ਹਨ।

ਐਫਬੀਆਈ ਨੇ ਕੀ ਕਿਹਾ?

ਜਾਂਚ ਏਜੰਸੀ ਨੇ ਕਿਹਾ, ‘ਨਿਤੀਸ਼ ਕੌਸ਼ਲ ਨੂੰ ਇਕ ਕੌਮਾਂਤਰੀ ਅਪਰਾਧਿਕ ਸੰਗਠਨ ‘ਚ ਕਥਿਤ ਸ਼ਮੂਲੀਅਤ ਲਈ ਵਾਂਟੇਡ ਐਲਾਨਿਆ ਗਿਆ ਹੈ ਜੋ ਕਤਲ, ਅਗਵਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਬਰਨ ਵਸੂਲੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਰਗੇ ਅਪਰਾਧਾਂ ‘ਚ ਸ਼ਾਮਲ ਹੈ।’

FBI ਦੀ ਲੋਕਾਂ ਨੂੰ ਅਪੀਲ

ਐਫਬੀਆਈ ਨੇ ਕਿਹਾ ਕਿ ਕੌਸ਼ਲ ਨੂੰ ਹਥਿਆਰਬੰਦ, ਖਤਰਨਾਕ ਤੇ ਭੱਜਣ ਦੀ ਫ਼ਿਰਾਕ ‘ਚ ਰਹਿਣ ਵਾਲਾ ਵਿਅਕਤੀ ਮੰਨਿਆ ਜਾਣਾ ਚਾਹੀਦਾ ਹੈ। ਜਾਂਚ ਏਜੰਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਕੌਸ਼ਲ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਸਥਾਨਕ ਐਫਬੀਆਈ ਦਫ਼ਤਰ, ਅਮਰੀਕੀ ਦੂਤਘਰ ਜਾਂ ਕੌਂਸਲੇਟ ਨਾਲ ਸੰਪਰਕ ਕਰਨ।

ਕੀ ਦੋਸ਼ ਲੱਗੇ?

ਏਜੰਸੀ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਭਾਰਤ ਦੇ ਪੰਜਾਬ ਤੋਂ ਸ਼ੁਰੂ ਹੋਇਆ ਸੀ ਤੇ ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹੇ ਅਤੇ ਹੋਰ ਥਾਵਾਂ ‘ਤੇ ਸਰਗਰਮ ਸੀ। ਐਫਬੀਆਈ ਅਨੁਸਾਰ, ਲਾਸ ਏਂਜਲਸ ‘ਚ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਨੇ 25 ਜੂਨ ਨੂੰ ਕੌਸ਼ਲ ਦੇ ਖਿਲਾਫ ਇਕ ਫੈਟਰਲ ਅਰੈੱਸਟ ਵਾਰੰਟ ਜਾਰੀ ਕੀਤਾ। ਉਸ ਉੱਤੇ ਰੈਕੇਟੀਅਰ ਪ੍ਰਭਾਵਿਤ ਤੇ ਭ੍ਰਿਸ਼ਟ ਸੰਗਠਨਾਂ (RICO) ਤਹਿਤ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪੰਜਾਬ ’ਚ 63 ਹਜ਼ਾਰ ਪਰਿਵਾਰਾਂ ਨੂੰ ਰਾਹਤ! ਬਿੱਲ ਕਿੰਨਾ ਵੀ ਆਏ, ਬੰਦ ਨਹੀਂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ

ਪੰਜਾਬ ਸਰਕਾਰ ਨੇ ਖਪਤਕਾਰਾਂ ਨੂੰ ਵਧੇ ਹੋਏ ਅਤੇ ਆਰਜ਼ੀ ਬਿਜਲੀ ਬਿੱਲਾਂ ਸਬੰਧੀ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ

Read More »

ਟਰੰਪ ਪ੍ਰਸ਼ਾਸਨ ਦਾ ਨਵਾਂ ਦਾਅ, H-1ਬੀ ਵੀਜ਼ਾ ਦੀ ਫੀਸ ’ਚ 3000 ਡਾਲਰ ਦੀ ਵਾਧਾ ਕਰਨ ਦੀ ਤਿਆਰੀ

(ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਦੀ ਫੀਸ ਨੂੰ ਵਧਾ ਕੇ 1,03,265 ਡਾਲਰ ਕਰਨ ਦੀ ਤਿਆਰੀ ਵਿਚ ਹੈ। ਇਹ ਕਦਮ ਅਜਿਹੇ ਸਮੇਂ

Read More »

ਅਮਰੀਕਾ ਤੋਂ ਕਿਨਾਰਾ ਕਰਨ ਲੱਗੇ ਭਾਰਤੀ ਵਿਦਿਆਰਥੀ, ਟਰੰਪ ਦੀ ਵੀਜ਼ਾ ਨੀਤੀ ਜਾਂ ਕੁਝ ਹੋਰ ਹੈ ਕਾਰਨ?

ਵਾਸ਼ਿੰਗਟਨ: ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਦੇਖਣ ਵਾਲੇ ਭਾਰਤੀ ਨੌਜਵਾਨਾਂ ਲਈ ਰਾਹ ਹੁਣ ਪਹਿਲਾਂ ਵਾਂਗ ਆਸਾਨ ਨਹੀਂ ਰਿਹਾ। ਅਮਰੀਕਾ ਦੇ ਨਵੇਂ ਅਤੇ ਸਖ਼ਤ

Read More »
ਪੰਜਾਬ ’ਚ 63 ਹਜ਼ਾਰ ਪਰਿਵਾਰਾਂ ਨੂੰ ਰਾਹਤ! ਬਿੱਲ ਕਿੰਨਾ ਵੀ ਆਏ, ਬੰਦ ਨਹੀਂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ
25Aug

ਪੰਜਾਬ ’ਚ 63 ਹਜ਼ਾਰ ਪਰਿਵਾਰਾਂ ਨੂੰ ਰਾਹਤ! ਬਿੱਲ ਕਿੰਨਾ ਵੀ ਆਏ, ਬੰਦ ਨਹੀਂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ

ਪੰਜਾਬ ਸਰਕਾਰ ਨੇ ਖਪਤਕਾਰਾਂ ਨੂੰ ਵਧੇ ਹੋਏ ਅਤੇ ਆਰਜ਼ੀ ਬਿਜਲੀ ਬਿੱਲਾਂ ਸਬੰਧੀ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੀਟਰ ਰੀਡਰਾਂ ਦੀ ਹੜਤਾਲ…

ਟਰੰਪ ਪ੍ਰਸ਼ਾਸਨ ਦਾ ਨਵਾਂ ਦਾਅ, H-1ਬੀ ਵੀਜ਼ਾ ਦੀ ਫੀਸ ’ਚ 3000 ਡਾਲਰ ਦੀ ਵਾਧਾ ਕਰਨ ਦੀ ਤਿਆਰੀ
25Aug

ਟਰੰਪ ਪ੍ਰਸ਼ਾਸਨ ਦਾ ਨਵਾਂ ਦਾਅ, H-1ਬੀ ਵੀਜ਼ਾ ਦੀ ਫੀਸ ’ਚ 3000 ਡਾਲਰ ਦੀ ਵਾਧਾ ਕਰਨ ਦੀ ਤਿਆਰੀ

(ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਦੀ ਫੀਸ ਨੂੰ ਵਧਾ ਕੇ 1,03,265 ਡਾਲਰ ਕਰਨ ਦੀ ਤਿਆਰੀ ਵਿਚ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਰਾਸ਼ਟਰਪਤੀ…

ਅਮਰੀਕਾ ਤੋਂ ਕਿਨਾਰਾ ਕਰਨ ਲੱਗੇ ਭਾਰਤੀ ਵਿਦਿਆਰਥੀ, ਟਰੰਪ ਦੀ ਵੀਜ਼ਾ ਨੀਤੀ ਜਾਂ ਕੁਝ ਹੋਰ ਹੈ ਕਾਰਨ?
25Aug

ਅਮਰੀਕਾ ਤੋਂ ਕਿਨਾਰਾ ਕਰਨ ਲੱਗੇ ਭਾਰਤੀ ਵਿਦਿਆਰਥੀ, ਟਰੰਪ ਦੀ ਵੀਜ਼ਾ ਨੀਤੀ ਜਾਂ ਕੁਝ ਹੋਰ ਹੈ ਕਾਰਨ?

ਵਾਸ਼ਿੰਗਟਨ: ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਦੇਖਣ ਵਾਲੇ ਭਾਰਤੀ ਨੌਜਵਾਨਾਂ ਲਈ ਰਾਹ ਹੁਣ ਪਹਿਲਾਂ ਵਾਂਗ ਆਸਾਨ ਨਹੀਂ ਰਿਹਾ। ਅਮਰੀਕਾ ਦੇ ਨਵੇਂ ਅਤੇ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ, 2025-26 ਦੇ…

More News