ਇਸਲਾਮਾਬਾਦ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਬੁੱਧਵਾਰ, 26 ਅਗਸਤ ਦੀ ਸਵੇਰ ਨੂੰ ਇੱਕ ਦੁਖਦਾਈ ਘਟਨਾ ਵਾਪਰੀ। ਇੱਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਲਗਭਗ 14 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ।
ਇਹ ਘਟਨਾ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (PIMS) ਦੇ ਗਾਇਨੀਕੋਲੋਜੀ ਵਾਰਡ ਵਿੱਚ ਵਾਪਰੀ। ਸੂਤਰਾਂ ਅਨੁਸਾਰ, ਅੱਗ ਹਸਪਤਾਲ ਦੀ ਨਰਸਰੀ ਵਿੱਚ ਏਅਰ-ਕੰਡੀਸ਼ਨਰ (AC) ਕੰਪ੍ਰੈਸਰ ਦੇ ਧਮਾਕੇ ਕਾਰਨ ਲੱਗੀ।










