ਅਮਰੀਕਾ – ਭਾਰਤ ਟਰੇਡ ਡੀਲ ਕਿਸਾਨੀ ਖੇਤਰ ਲਈ ਬੇਹੱਦ ਘਾਤਕ, ਕੇਂਦਰ ਸਰਕਾਰ ਖੇਤੀ ਉਤਪਾਦਾਂ ਨੂੰ ਡੀਲ ਤੋ ਬਾਹਰ ਰੱਖੇ – ਤਰਸੇਮ ਸਿੰਘ

ਚੰਡੀਗੜ੍ਹ: ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਬਾਪੂ ਤਰਸੇਮ ਸਿੰਘ ਖਾਲਸਾ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸਾਂਝੇ ਬਿਆਨ ਰਾਹੀਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਅਤੇ ਭਾਰਤ ਵਿਚਕਾਰ ਹੋਣ ਵਾਲੀ ਟਰੇਡ ਡੀਲ ਕਰਦੇ ਸਮੇਂ ਖੇਤੀ ਵਸਤਾਂ ਨੂੰ ਇਸ ਡੀਲ ਤੋਂ ਬਾਹਰ ਰੱਖੇ। ਉਨ੍ਹਾਂ ਕਿਹਾ ਕਿ ਇਸ ਟਰੇਡ ਡੀਲ ਦੀ ਬਾਰਡਰ ਲਾਈਨ ਮਿਤੀ 24-07-2026 ਹੈ ਅਤੇ ਕੇਂਦਰ ਸਰਕਾਰ ਇਸ ਡੀਲ ਉੱਤੇ ਦਸਤਖ਼ਤ ਕਰਨ ਲਈ ਉਤਾਵਲੀ ਹੈ, ਜਦਕਿ ਇਹ ਟਰੇਡ ਡੀਲ ਕਿਸਾਨਾਂ ਲਈ ਬਹੁਤ ਹੀ ਮਾਰੂ ਅਤੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਨੁਕਸਾਨ ਪਹੁੰਚਾਉਣ ਵਾਲੀ ਹੈ।ਆਪਣੇ ਬਿਆਨ ਵਿੱਚ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਮਰੀਕਾ ਪਿਛਲੇ 8 ਦਹਾਕਿਆਂ ਤੋਂ ਇਹ ਦਬਾਅ ਬਣਾਉਂਦਾ ਆ ਰਿਹਾ ਸੀ ਕਿ ਭਾਰਤ ਆਪਣਾ ਖੇਤੀ ਸੈਕਟਰ ਅਮਰੀਕਾ ਦੇ ਵਪਾਰ ਲਈ ਖੋਲੇ ਤੇ ਹੁਣ ਮੌਜੂਦਾ ਕੇਂਦਰ ਸਰਕਾਰ ਨੇ ਖੇਤੀ ਵਸਤਾਂ ਲਈ ਅਮਰੀਕਾ ਤੋਂ ਦਰਾਮਦ ਖੋਲ੍ਹਣ ਦਾ ਮਨ ਬਣਾ ਲਿਆ ਹੈ ਅਤੇ ਇਸ ਸੰਬੰਧੀ ਵਣਜ ਮੰਤਰਾਲੇ ਨੇ ਆਪਣੇ ਤੌਰ ‘ਤੇ ਹਰੀ ਝੰਡੀ ਦੇ ਦਿੱਤੀ ਹੈ। 24-07-2026 ਤੋਂ ਪਹਿਲਾਂ ਕਿਸੇ ਵੀ ਸਮੇਂ ਇਸ ਸਮਝੌਤੇ ਉੱਤੇ ਦਸਤਖ਼ਤ ਕਰਕੇ ਇਸਨੂੰ ਕਾਨੂੰਨੀ ਤੌਰ ‘ਤੇ ਲਾਗੂ ਕੀਤਾ ਜਾ ਸਕਦਾ ਹੈ, ਜੋ ਕਿ ਭਾਰਤ ਦੇ ਕਿਸਾਨਾਂ, ਖਾਸ ਕਰਕੇ ਪੰਜਾਬ ਦੀ ਕਿਸਾਨੀ ਨੂੰ ਬਹੁਤ ਬੁਰੇ ਤਰੀਕੇ ਨਾਲ ਆਰਥਿਕ ਨੁਕਸਾਨ ਪਹੁੰਚਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤੋਂ ਬਾਅਦ ਅਮਰੀਕਾ ਤੋਂ ਡੇਅਰੀ ਉਤਪਾਦ, ਪੋਲਟਰੀ ਉਤਪਾਦ, ਕਪਾਹ, ਸੋਇਆਬੀਨ, ਮੱਕੀ ਦਾ ਪਾਊਡਰ ਅਤੇ ਹੋਰ ਦਾਲਾਂ-ਸਬਜ਼ੀਆਂ ਆਦਿ ਵੱਡੇ ਪੱਧਰ ‘ਤੇ ਭਾਰਤ ਦੇ ਬਾਜ਼ਾਰ ਵਿੱਚ ਡੰਪ ਕੀਤੀਆਂ ਜਾਣਗੀਆਂ। ਇਸ ਨਾਲ ਭਾਰਤੀ ਬਾਜ਼ਾਰਾਂ ਵਿੱਚ ਇਨ੍ਹਾਂ ਵਸਤਾਂ ਦੀਆਂ ਕੀਮਤਾਂ ਬਹੁਤ ਹੇਠਾਂ ਡਿੱਗ ਜਾਣਗੀਆਂ ਅਤੇ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਰੁਲਣਗੀਆਂ।

ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਬਹੁਤ ਜ਼ਿਆਦਾ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ। ਇੱਥੋਂ ਤੱਕ ਕਿ ਉੱਥੇ ਇੱਕ ਗਾਂ ਨੂੰ ਫੀਡ ਲਈ ਰੋਜ਼ਾਨਾ 3 ਅਮਰੀਕੀ ਡਾਲਰ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਕਪਾਹ ਦੇ ਇੱਕ ਉਤਪਾਦਕ ਨੂੰ ਪ੍ਰਤੀ ਸਾਲ 1,00,000 (ਇੱਕ ਲੱਖ) ਡਾਲਰ ਸਬਸਿਡੀ ਮਿਲਦੀ ਹੈ। ਇਸੇ ਤਰ੍ਹਾਂ ਹੋਰ ਫਸਲਾਂ ਉੱਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ, ਜਦਕਿ ਭਾਰਤ ਵਿੱਚ ਕਿਸਾਨਾਂ ਨੂੰ ਇਹ ਸਬਸਿਡੀਆਂ ਨਾਂਮਾਤਰ ਹਨ।

ਇਸ ਤੋਂ ਵੀ ਅੱਗੇ ਚਿੰਤਾ ਦੀ ਗੱਲ ਇਹ ਹੈ ਕਿ ਭਾਰਤ ਨੇ ਅਮਰੀਕਾ ਤੋਂ ਆਉਣ ਵਾਲੀਆਂ ਖੇਤੀ ਵਸਤਾਂ ‘ਤੇ ਨਾਂਮਾਤਰ ਦਰਾਮਦ ਡਿਊਟੀਆਂ ਰੱਖੀਆਂ ਹਨ, ਜਦਕਿ ਅਮਰੀਕਾ ਨੇ ਭਾਰਤ ਤੋਂ ਜਾਣ ਵਾਲੀਆਂ ਖੇਤੀ ਵਸਤਾਂ ‘ਤੇ ਪੂਰੇ ਟੈਰਿਫ਼ ਲਗਾਏ ਹੋਏ ਹਨ, ਜੋ ਭਾਰਤੀ ਕਿਸਾਨਾਂ ਲਈ ਬਹੁਤ ਮਾਰੂ ਅਤੇ ਤਬਾਹਕੁਨ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ

ਨਵੀਂ ਦਿੱਲੀ। ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਮੋਰਚੇ ‘ਤੇ ਅੱਜ ਗਾਹਕਾਂ ਲਈ ਦੋ ਵੱਡੇ ਅੱਪਡੇਟ ਹਨ। ਕੱਚੇ ਤੇਲ (Crude Oil) ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ

Read More »

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?

ਵਾਸ਼ਿੰਗਟਨ : ਐਤਵਾਰ ਸ਼ਾਮ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੀਏਟਲ ਜਾਣ ਵਾਲੀ ਅਲਾਸਕਾ ਏਅਰਲਾਈਨਜ਼ ਦੀ ਇੱਕ ਫਲਾਈਟ ਨੂੰ ਅਚਾਨਕ ਗੇਟ ‘ਤੇ ਵਾਪਸ ਜਾਣਾ ਪਿਆ।ਚਾਲਕ ਦਲ

Read More »

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ

ਵਾਸ਼ਿੰਗਟਨ : ਨਿਊ ਜਰਸੀ ਵਿੱਚ ਇੱਕ 9 ਸਾਲਾ ਬੱਚਾ ਸਕੂਲ ਬੱਸ ਵਿੱਚ ਸੌਂ ਜਾਣ ਤੋਂ ਬਾਅਦ ਆਪਣੇ ਸਕੂਲ ਦੀ ਬਜਾਏ ਬੱਸ ਡਿਪੂ ਵਿੱਚ ਪਹੁੰਚ ਗਿਆ। People.com

Read More »
ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ
10Aug

ਇੱਕ ਪਾਸੇ ₹166 ਦੇ ਪਾਰ ਹੋ ਗਿਆ ਪੈਟਰੋਲ, ਤਾਂ ਦੂਜੇ ਪਾਸੇ ₹1119 ਤੱਕ ਵਿਕ ਰਿਹਾ LPG ਗੈਸ ਸਿਲੰਡਰ! ਜਾਣੋ ਤੁਹਾਡੇ ਸ਼ਹਿਰ ਦੇ ਤਾਜ਼ਾ ਰੇਟ

ਨਵੀਂ ਦਿੱਲੀ। ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਮੋਰਚੇ ‘ਤੇ ਅੱਜ ਗਾਹਕਾਂ ਲਈ ਦੋ ਵੱਡੇ ਅੱਪਡੇਟ ਹਨ। ਕੱਚੇ ਤੇਲ (Crude Oil) ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਜਿੱਥੇ ਇੱਕ ਪਾਸੇ ਬਿਨਾਂ ਏਥੇਨਾਲ…

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?
10Aug

ਅਮਰੀਕਾ: ਟੇਕਆਫ ਲਈ ਤਿਆਰ ਸੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ 305, ਉਦੋਂ ਹੀ ਯਾਤਰੀਆਂ ‘ਚ ਹੋ ਗਈ ਲੜਾਈ; ਜਾਣੋ ਫਿਰ ਕੀ ਹੋਇਆ?

ਵਾਸ਼ਿੰਗਟਨ : ਐਤਵਾਰ ਸ਼ਾਮ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੀਏਟਲ ਜਾਣ ਵਾਲੀ ਅਲਾਸਕਾ ਏਅਰਲਾਈਨਜ਼ ਦੀ ਇੱਕ ਫਲਾਈਟ ਨੂੰ ਅਚਾਨਕ ਗੇਟ ‘ਤੇ ਵਾਪਸ ਜਾਣਾ ਪਿਆ।ਚਾਲਕ ਦਲ ਦੇ ਮੈਂਬਰਾਂ ਦੁਆਰਾ ਯਾਤਰੀਆਂ ਤੋਂ…

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ
10Aug

ਅਮਰੀਕਾ : ਨਿਊ ਜਰਸੀ ‘ਚ ਸਕੂਲ ਬੱਸ ‘ਚ ਸੌਂ ਗਿਆ 9 ਸਾਲ ਦਾ ਬੱਚਾ, ਟਰਾਂਸਪੋਰਟ ਡਿੱਪੂ ‘ਚ ਮਿਲਿਆ ਇਕੱਲਾ; ਉੱਠ ਰਹੇ ਸਵਾਲ

ਵਾਸ਼ਿੰਗਟਨ : ਨਿਊ ਜਰਸੀ ਵਿੱਚ ਇੱਕ 9 ਸਾਲਾ ਬੱਚਾ ਸਕੂਲ ਬੱਸ ਵਿੱਚ ਸੌਂ ਜਾਣ ਤੋਂ ਬਾਅਦ ਆਪਣੇ ਸਕੂਲ ਦੀ ਬਜਾਏ ਬੱਸ ਡਿਪੂ ਵਿੱਚ ਪਹੁੰਚ ਗਿਆ। People.com ਦੀ ਇੱਕ ਰਿਪੋਰਟ ਦੇ ਅਨੁਸਾਰ,…

More News