ਇਜ਼ਰਾਇਲੀ ਕੈਬਨਿਟ ਵੱਲੋਂ ਹਮਾਸ ਨਾਲ ਸਮਝੌਤੇ ਦੇ ਖਰੜੇ ਨੂੰ ਮਨਜ਼ੂਰੀ

ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਵਾਲੇ ਇਜ਼ਰਾਇਲੀ ਕੈਬਨਿਟ ਨੇ ਸ਼ੁਕਰਵਾਰ ਤੜਕੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਗਾਜ਼ਾ ਪੱਟੀ ਵਿਚ ਜੰਗਬੰਦੀ ਤੇ ਹਮਾਸ ਵੱਲੋਂ ਬੰਧਕ ਬਣਾਏ ਗਏ ਸਾਰੇ ਬਾਕੀ ਬੰਧਕਾਂ ਨੂੰ ਰਿਹਾਅ ਕਰਨ ਦੀ ਯੋਜਨਾ ਨੂੰ ਮਨਜ਼ੂਰਹੀ ਦੇ ਦਿੱਤੀ। ਇਹ ਮੱਧ ਪੂਰਬ ਨੂੰ ਅਸਥਿਰ ਕਰਨ ਵਾਲੇ ਪਿਛਲੇ ਦੋ ਸਾਲਾਂ ਤੋਂ ਜਾਰੀ ਵਿਨਾਸ਼ਕਾਰੀ ਜੰਗ ਦੇ ਖ਼ਾਤਮੇ ਦੀ ਦਿਸ਼ਾ ਵਿਚ ਅਹਿਮ ਪੇਸ਼ਕਦਮੀ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਦੇ ਦਫ਼ਤਰ ਵੱਲੋਂ ਜਾਰੀ ਸੰਖੇਪ ਬਿਆਨ ਵਿਚ ਕਿਹਾ ਗਿਆ ਹੈ ਕਿ ਕੈਬਨਿਟ ਨੇ ਬੰਧਕਾਂ ਦੀ ਰਿਹਾਈ ਲਈ ਇਕ ਸਮਝੌਤੇ ਦੇ ‘ਖਰੜੇ’ ਨੂੰ ਮਨਜ਼ੂਰੀ ਦਿੱਤੀ ਹੈ, ਹਾਲਾਂਕਿ ਇਸ ਯੋਜਨਾਂ ਦੇ ਹੋਰਨਾਂ ਵਿਵਾਦਿਤ ਪਹਿਲੂਆਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।

ਵਿਆਪਕ ਜੰਗਬੰਦੀ ਯੋਜਨਾ ਵਿਚ ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਦੇ ਅਜੇ ਤੱਕ ਜਵਾਬ ਨਹੀਂ ਮਿਲੇ। ਜਿਵੇਂ ਕਿ ਹਮਾਸ ਨਿਸ਼ਸਤਰੀਕਰਨ ਕਰੇਗਾ ਜਾਂ ਨਹੀਂ, ਗਾਜ਼ਾ ਉੱਤੇ ਸ਼ਾਸਨ ਕੌਣ ਕਰੇਗਾ। ਹਾਲਾਂਕਿ ਦੋਵੇਂ ਧਿਰਾਂ ਜੰਗਬੰਦੀ ਨੂੰ ਲੈ ਕੇ ਸੰਜੀਦਾ ਨਜ਼ਰ ਆਈਆਂ। ਪਿਛਲੇ ਦੋ ਸਾਲਾਂ ਤੋਂ ਜਾਰੀ ਜੰਗ ਨੇ ਹਜ਼ਾਰਾਂ ਫਲਸਤੀਨੀਆਂ ਦੀ ਜਾਨ ਲੈ ਲਈ ਹੈ। ਗਾਜ਼ਾ ਦੇ ਬਹੁਤੇ ਹਿੱਸਿਆਂ ਨੂੰ ਮਲਬੇ ਵਿਚ ਬਦਲ ਦਿੱਤਾ, ਖੇਤਰ ਦੇ ਕੁਝ ਹਿੱਸਿਆਂ ਵਿਚ ਅਕਾਲ ਵਰਗੇ ਹਾਲਾਤ ਹਨ ਤੇ ਦਰਜਨਾਂ ਜਿਊਂਦੇ ਤੇ ਮ੍ਰਿਤ ਬੰਧਕਾਂ ਨੂੰ ਗਾਜ਼ਾ ਵਿਚ ਛੱਡ ਦਿੱਤਾ ਹੈ। ਹਮਾਸ ਵੱਲੋਂ 7 अक्टूबर, 2023 ਨੂੰ ਇਜ਼ਰਾਈਲ ’ਤੇ ਕੀਤੇ ਘਾਤਕ ਹਮਲੇ ਨਾਲ ਇਸ ਜੰਗ ਦੀ ਸ਼ੁਰੂਆਤ ਹੋਈ ਸੀ। ਇਸ ਜੰਗ ਨਾਲ ਖੇਤਰ ਵਿਚ ਹੋਰ ਕਈ ਟਕਰਾਅ ਪੈਦਾ ਹੋਇਆ।ਹਮਾਸ ਦੀ ਅਗਵਾਈ ਵਾਲੇ ਹਮਲੇ ਵਿਚ ਕਰੀਬ 1,200 ਲੋਕ ਮਾਰੇ ਗਏ ਤੇ 251 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਇਲੀ ਹਮਲੇ ਵਿਚ ਗਾਜ਼ਾ ਵਿਚ 67,000 ਤੋਂ ਵੱਧ ਫਲਸਤੀਨੀ ਮਾਰੇ ਗਏ ਤੇ ਕਰੀਬ 1,70,000 ਜ਼ਖ਼ਮੀ ਹੋ ਗਏ। ਉਂਝ ਇਜ਼ਰਾਇਲੀ ਕੈਬਨਿਟ ਦੀ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਇਜ਼ਰਾਇਲੀ ਹਮਲੇ ਜਾਰੀ ਰਹੇ। ਫਲਸਤੀਨੀ ਨਾਗਰਿਕ ਸੁਰੱਖਿਆ ਮੁਤਾਬਕ ਵੀਰਵਾਰ ਨੂੰ ਉੱਤਰੀ ਗਾਜ਼ਾ ਵਿਚ ਧਮਾਕੇ ਹੋਏ ਤੇ ਗਾਜ਼ਾ ਸ਼ਹਿਰ ਵਿਚ ਇਕ ਇਮਾਰਤ ’ਤੇ ਹੋਏ ਹਮਲੇ ਵਿਚ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 40 ਤੋਂ ਵੱਧ ਲੋਕ ਮਲਬੇ ਹੇਠ ਦਬ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਘੱਟੋ ਘੱਟ 11 ਮ੍ਰਿਤਕ ਫਲਸਤੀਨੀ ਤੇ 49 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਅਮਰੀਕਾ – ਭਾਰਤ ਟਰੇਡ ਡੀਲ ਕਿਸਾਨੀ ਖੇਤਰ ਲਈ ਬੇਹੱਦ ਘਾਤਕ, ਕੇਂਦਰ ਸਰਕਾਰ ਖੇਤੀ ਉਤਪਾਦਾਂ ਨੂੰ ਡੀਲ ਤੋ ਬਾਹਰ ਰੱਖੇ – ਤਰਸੇਮ ਸਿੰਘ

ਚੰਡੀਗੜ੍ਹ: ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਬਾਪੂ ਤਰਸੇਮ ਸਿੰਘ ਖਾਲਸਾ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸਾਂਝੇ ਬਿਆਨ ਰਾਹੀਂ ਕੇਂਦਰ ਸਰਕਾਰ ਨੂੰ

Read More »

ਐਸਆਈਆਰ ਦੌਰਾਨ ਕਥਿਤ ਬੇਨਿਯਮੀਆਂ ‘ਤੇ ਭਾਜਪਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ: ਢਿੱਲੋਂ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਇੱਕ ਅਹਿਮ ਮੰਗ ਪੱਤਰ ਭੇਜ

Read More »

Gold Silver Price : ਫਿੱਕੀ ਪਈ ਸੋਨੇ-ਚਾਂਦੀ ਦੀ ਚਮਕ, ਦਿਨਭਰ ‘ਚ ਟੁੱਟਿਆ 8900 ਰੁਪਏ ਰੇਟ, ਖਰੀਦਦਾਰੀ ਦਾ ਸਹੀ ਮੌਕਾ ਜਾਂ ਕਰਨਾ ਚਾਹੀਦੈ ਇੰਤਜ਼ਾਰ?

ਸੋਨਾ ਤੇ ਚਾਂਦੀ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੀ ਕੀਮਤ

Read More »
ਅਮਰੀਕਾ – ਭਾਰਤ ਟਰੇਡ ਡੀਲ ਕਿਸਾਨੀ ਖੇਤਰ ਲਈ ਬੇਹੱਦ ਘਾਤਕ, ਕੇਂਦਰ ਸਰਕਾਰ ਖੇਤੀ ਉਤਪਾਦਾਂ ਨੂੰ ਡੀਲ ਤੋ ਬਾਹਰ ਰੱਖੇ – ਤਰਸੇਮ ਸਿੰਘ
15Jul

ਅਮਰੀਕਾ – ਭਾਰਤ ਟਰੇਡ ਡੀਲ ਕਿਸਾਨੀ ਖੇਤਰ ਲਈ ਬੇਹੱਦ ਘਾਤਕ, ਕੇਂਦਰ ਸਰਕਾਰ ਖੇਤੀ ਉਤਪਾਦਾਂ ਨੂੰ ਡੀਲ ਤੋ ਬਾਹਰ ਰੱਖੇ – ਤਰਸੇਮ ਸਿੰਘ

ਚੰਡੀਗੜ੍ਹ: ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਬਾਪੂ ਤਰਸੇਮ ਸਿੰਘ ਖਾਲਸਾ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸਾਂਝੇ ਬਿਆਨ ਰਾਹੀਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ…

ਐਸਆਈਆਰ ਦੌਰਾਨ ਕਥਿਤ ਬੇਨਿਯਮੀਆਂ ‘ਤੇ ਭਾਜਪਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ: ਢਿੱਲੋਂ
15Jul

ਐਸਆਈਆਰ ਦੌਰਾਨ ਕਥਿਤ ਬੇਨਿਯਮੀਆਂ ‘ਤੇ ਭਾਜਪਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ: ਢਿੱਲੋਂ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਇੱਕ ਅਹਿਮ ਮੰਗ ਪੱਤਰ ਭੇਜ ਕੇ ਵੋਟਰ ਸੂਚੀਆਂ ਦੀ ਚੱਲ…

Gold Silver Price : ਫਿੱਕੀ ਪਈ ਸੋਨੇ-ਚਾਂਦੀ ਦੀ ਚਮਕ, ਦਿਨਭਰ ‘ਚ ਟੁੱਟਿਆ 8900 ਰੁਪਏ ਰੇਟ, ਖਰੀਦਦਾਰੀ ਦਾ ਸਹੀ ਮੌਕਾ ਜਾਂ ਕਰਨਾ ਚਾਹੀਦੈ ਇੰਤਜ਼ਾਰ?
15Jul

Gold Silver Price : ਫਿੱਕੀ ਪਈ ਸੋਨੇ-ਚਾਂਦੀ ਦੀ ਚਮਕ, ਦਿਨਭਰ ‘ਚ ਟੁੱਟਿਆ 8900 ਰੁਪਏ ਰੇਟ, ਖਰੀਦਦਾਰੀ ਦਾ ਸਹੀ ਮੌਕਾ ਜਾਂ ਕਰਨਾ ਚਾਹੀਦੈ ਇੰਤਜ਼ਾਰ?

ਸੋਨਾ ਤੇ ਚਾਂਦੀ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੀ ਕੀਮਤ ₹700 ਪ੍ਰਤੀ 10 ਗ੍ਰਾਮ ਡਿੱਗ…

More News

Leave a Reply

Your email address will not be published. Required fields are marked *