ਕੈਨੇਡਾ ਨੇ ਬਿਸ਼ਨੋਈ ਗਰੁੱਪ ਨੂੰ ਅਤਿਵਾਦੀ ਸੰਗਠਨ ਐਲਾਨਿਆ

Canada lists Bishnoi Gang as terrorist entity ਕੈਨੇਡਾ ਸਰਕਾਰ ਨੇ ਅੱਜ ਬਿਸ਼ਨੋਈ ਗਰੋਹ ਨੂੰ ਅਤਿਵਾਦੀ ਸੰਗਠਨ ਐਲਾਨ ਦਿੱਤਾ ਹੈ ਜਿਸ ਕਾਰਨ ਹੁਣ ਇਸ ਦੀ ਕਿਸੇ ਵੀ ਗਤੀਵਿਧੀ ਅਤੇ ਇਸ ਦੇ ਮੈਂਬਰਾਂ ਵਲੋਂ ਕੀਤੀ ਅਪਰਾਧਿਕ ਕਾਰਵਾਈ ਸਖ਼ਤ ਕਾਨੂੰਨੀ ਦਾਇਰੇ ਹੇਠ ਮੰਨੀ ਜਾਏਗੀ। ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਅਤੇ ਐਨ ਡੀ ਪੀ ਵਲੋਂ ਕਾਫੀ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ। ਜੇਲ੍ਹ ਵਿਚੋਂ ਕਥਿਤ ਫੋਨ ਰਾਹੀਂ ਅਪਰਾਧਿਕ ਨਿਰਦੇਸ਼ ਦੇਣ ਵਾਲੇ ਲਾਰੈਂਸ ਬਿਸ਼ਨੋਈ ਦੇ ਗਰੋਹ ਨੂੰ ਕਿਸੇ ਵੀ ਤਰ੍ਹਾਂ ਦੀ ਵਿੱਤੀ ਮਦਦ ਦੇਣ ਵਾਲੇ ਲੋਕ ਹੁਣ ਕਾਨੂੰਨੀ ਸ਼ਿਕੰਜੇ ਵਿੱਚ ਫਸ ਸਕਣਗੇ। ਪਿਛਲੇ ਸਾਲ ਕੈਨੇਡਾ ਦੀ ਕੇਂਦਰੀ ਪੁਲੀਸ ਵਲੋਂ ਦੋਸ਼ ਲਾਏ ਗਏ ਸਨ ਕਿ ਕੈਨੇਡਾ ਵਿੱਚ ਕਈ ਕਤਲਾਂ ਤੇ ਹਿੰਸਕ ਕਾਰਵਾਈਆਂ ਵਿੱਚ ਬਿਸ਼ਨੋਈ ਗਰੋਹ ਦਾ ਹੱਥ ਸੀ, ਜੋ ਕਥਿਤ ਭਾਰਤੀ ਖੁਫੀਆ ਏਜੰਸੀਆਂ ਦੇ ਇਸ਼ਾਰੇ ’ਤੇ ਇਹ ਕੁਝ ਕਰਦੇ ਹਨ। ਭਾਰਤੀ ਸਰਕਾਰ ਕੈਨੇਡਾ ਦੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੀ ਰਹੀ ਹੈ।

ਲਾਰੈਂਸ ਬਿਸ਼ਨੋਈ ਗਰੋਹ ਨੂੰ ਅਤਿਵਾਦੀ ਸੰਗਠਨ ਐਲਾਨਣ ਤੋਂ ਬਾਅਦ ਕੈਨੇਡਾ ਸਰਕਾਰ ਇਸ ਗਰੋਹ ਨਾਲ ਸਬੰਧਤ ਲੋਕਾਂ ਦੇ ਬੈਂਕ ਖਾਤੇ ਸੀਜ਼ ਕਰ ਸਕਦੀ ਹੈ, ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਸਕਦੀ ਹੈ ਤੇ ਪੁਲੀਸ ਅਤੇ ਅਦਾਲਤਾਂ ਵਲੋਂ ਉਨ੍ਹਾਂ ਦੀ ਕਿਸੇ ਅਪਰਾਧਿਕ ਗਤੀਵਿਧੀ ਨੂੰ ਆਮ ਤੋਂ ਵੱਖਰੇ ਸਖਤ ਕਾਨੂੰਨ ਹੇਠ ਵਿਚਾਰਿਆ ਜਾਏਗਾ। ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਕੈਨੇਡਾ ਵਿੱਚ ਹੋਏ ਕਈ ਕਤਲਾਂ, ਫਿਰੌਤੀਆਂ ਦੀ ਮੰਗ ਅਤੇ ਹੋਰ ਹਿੰਸਕ ਕਾਰਵਾਈਆਂ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੋਹ ਵਲੋਂ ਲਈ ਜਾਂਦੀ ਰਹੀ ਹੈ। ਵਿਰੋਧੀ ਪਾਰਟੀ ਦੇ ਨਾਲ ਨਾਲ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਸ਼ਹਿਰਾਂ ਦੇ ਮੇਅਰਾਂ ਵਲੋਂ ਵੀ ਵਧੇ ਹੋਏ ਅਪਰਾਧ ਨੂੰ ਘਟਾਉਣ ਲਈ ਇਹੀ ਮੰਗ ਉਭਾਰੀ ਜਾਂਦੀ ਰਹੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Israel Lebanon Ceasefire: ਇਜ਼ਰਾਈਲ-ਲਿਬਨਾਨ ਵਿਚਾਲੇ 10 ਦਿਨਾਂ ਦੀ ਜੰਗਬੰਦੀ, ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ

ਪੱਛਮੀ ਏਸ਼ੀਆ ਵਿੱਚ ਸ਼ਾਂਤੀ ਯਤਨਾਂ ਨੂੰ ਹੁਲਾਰਾ ਮਿਲਿਆ ਕਿਉਂਕਿ ਇਜ਼ਰਾਈਲੀ ਮੀਡੀਆ ਨੇ ਫੌਜ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਕਿ ਦੱਖਣੀ ਲਿਬਨਾਨ ਵਿੱਚ ਵੀਰਵਾਰ ਨੂੰ

Read More »

‘ਈਰਾਨ ਯੂਰੇਨੀਅਮ ਸੌਂਪਣ ਲਈ ਤਿਆਰ ਹੈ’, ਟਰੰਪ ਦਾ ਵੱਡਾ ਦਾਅਵਾ, ਤੇਹਰਾਨ ਨੇ ਕਿਸੇ ਵੀ ਸਮਝੌਤੇ ਤੋਂ ਕੀਤਾ ਇਨਕਾਰ

ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦੇ ਵਿਚਕਾਰ ਕੂਟਨੀਤਕ ਕੋਸ਼ਿਸ਼ਾਂ ਨੇ ਰਫ਼ਤਾਰ ਫੜ ਲਈ ਹੈ, ਹਾਲਾਂਕਿ ਜ਼ਮੀਨੀ ਹਾਲਾਤ ਹਾਲੇ ਵੀ ਗੁੰਝਲਦਾਰ ਬਣੇ ਹੋਏ ਹਨ। ਅਮਰੀਕੀ ਰਾਸ਼ਟਰਪਤੀ

Read More »

UN ‘ਚ ਗਰਜਿਆ ਭਾਰਤ: ‘ਹੋਰਮੁਜ਼ ਜਲ ਮਾਰਗ ‘ਚ ਵਪਾਰਕ ਜਹਾਜ਼ਾਂ ‘ਤੇ ਹਮਲੇ ਨਾ ਮਨਜ਼ੂਰ’, ਸਮੁੰਦਰੀ ਸੁਰੱਖਿਆ ਲਈ ਜਤਾਈ ਸਖ਼ਤ ਚਿੰਤਾ

ਨਿਊਯਾਰਕ: ਭਾਰਤ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ (UN) ਵਿੱਚ ਹੋਰਮੁਜ਼ ਜਲਡਮਰੂ ਮੱਧ (Strait of Hormuz) ਵਿੱਚ ਵਪਾਰਕ ਜਹਾਜ਼ਾਂ ‘ਤੇ ਵਧਦੇ ਖ਼ਤਰਿਆਂ ਨੂੰ ਲੈ ਕੇ ਸਖ਼ਤ ਰੁਖ਼

Read More »
Israel Lebanon Ceasefire: ਇਜ਼ਰਾਈਲ-ਲਿਬਨਾਨ ਵਿਚਾਲੇ 10 ਦਿਨਾਂ ਦੀ ਜੰਗਬੰਦੀ, ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ
17Apr

Israel Lebanon Ceasefire: ਇਜ਼ਰਾਈਲ-ਲਿਬਨਾਨ ਵਿਚਾਲੇ 10 ਦਿਨਾਂ ਦੀ ਜੰਗਬੰਦੀ, ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ

ਪੱਛਮੀ ਏਸ਼ੀਆ ਵਿੱਚ ਸ਼ਾਂਤੀ ਯਤਨਾਂ ਨੂੰ ਹੁਲਾਰਾ ਮਿਲਿਆ ਕਿਉਂਕਿ ਇਜ਼ਰਾਈਲੀ ਮੀਡੀਆ ਨੇ ਫੌਜ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਕਿ ਦੱਖਣੀ ਲਿਬਨਾਨ ਵਿੱਚ ਵੀਰਵਾਰ ਨੂੰ ਜੰਗਬੰਦੀ ਲਾਗੂ ਹੋ ਗਈ ਹੈ।…

‘ਈਰਾਨ ਯੂਰੇਨੀਅਮ ਸੌਂਪਣ ਲਈ ਤਿਆਰ ਹੈ’, ਟਰੰਪ ਦਾ ਵੱਡਾ ਦਾਅਵਾ, ਤੇਹਰਾਨ ਨੇ ਕਿਸੇ ਵੀ ਸਮਝੌਤੇ ਤੋਂ ਕੀਤਾ ਇਨਕਾਰ
17Apr

‘ਈਰਾਨ ਯੂਰੇਨੀਅਮ ਸੌਂਪਣ ਲਈ ਤਿਆਰ ਹੈ’, ਟਰੰਪ ਦਾ ਵੱਡਾ ਦਾਅਵਾ, ਤੇਹਰਾਨ ਨੇ ਕਿਸੇ ਵੀ ਸਮਝੌਤੇ ਤੋਂ ਕੀਤਾ ਇਨਕਾਰ

ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦੇ ਵਿਚਕਾਰ ਕੂਟਨੀਤਕ ਕੋਸ਼ਿਸ਼ਾਂ ਨੇ ਰਫ਼ਤਾਰ ਫੜ ਲਈ ਹੈ, ਹਾਲਾਂਕਿ ਜ਼ਮੀਨੀ ਹਾਲਾਤ ਹਾਲੇ ਵੀ ਗੁੰਝਲਦਾਰ ਬਣੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ…

UN ‘ਚ ਗਰਜਿਆ ਭਾਰਤ: ‘ਹੋਰਮੁਜ਼ ਜਲ ਮਾਰਗ ‘ਚ ਵਪਾਰਕ ਜਹਾਜ਼ਾਂ ‘ਤੇ ਹਮਲੇ ਨਾ ਮਨਜ਼ੂਰ’, ਸਮੁੰਦਰੀ ਸੁਰੱਖਿਆ ਲਈ ਜਤਾਈ ਸਖ਼ਤ ਚਿੰਤਾ
17Apr

UN ‘ਚ ਗਰਜਿਆ ਭਾਰਤ: ‘ਹੋਰਮੁਜ਼ ਜਲ ਮਾਰਗ ‘ਚ ਵਪਾਰਕ ਜਹਾਜ਼ਾਂ ‘ਤੇ ਹਮਲੇ ਨਾ ਮਨਜ਼ੂਰ’, ਸਮੁੰਦਰੀ ਸੁਰੱਖਿਆ ਲਈ ਜਤਾਈ ਸਖ਼ਤ ਚਿੰਤਾ

ਨਿਊਯਾਰਕ: ਭਾਰਤ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ (UN) ਵਿੱਚ ਹੋਰਮੁਜ਼ ਜਲਡਮਰੂ ਮੱਧ (Strait of Hormuz) ਵਿੱਚ ਵਪਾਰਕ ਜਹਾਜ਼ਾਂ ‘ਤੇ ਵਧਦੇ ਖ਼ਤਰਿਆਂ ਨੂੰ ਲੈ ਕੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਭਾਰਤ ਨੇ…

More News

Leave a Reply

Your email address will not be published. Required fields are marked *