ਜੰਮੂ-ਕਸ਼ਮੀਰ ‘ਚ ਨਹੀਂ ਥੰਮ੍ਹ ਰਿਹਾ ਮੀਂਹ ਦਾ ਕਹਿਰ, ਦੋ ਦਿਨਾਂ ‘ਚ 24 ਮੌਤਾਂ; ਵੈਸ਼ਨੋ ਦੇਵੀ ਤੇ ਅਮਰਨਾਥ ਯਾਤਰਾ ਮੁਲਤਵੀ

ਰਾਜੌਰੀ: ਜੰਮੂ-ਕਸ਼ਮੀਰ ਵਿੱਚ ਮੌਸਮ ਦਾ ਕਹਿਰ ਦੂਜੇ ਦਿਨ ਵੀ ਜਾਰੀ ਰਿਹਾ। ਪੁੰਛ ਜ਼ਿਲ੍ਹਾ ਸਭ ਤੋਂ ਸੰਵੇਦਨਸ਼ੀਲ ਬਣਿਆ ਹੋਇਆ ਹੈ। ਸੋਮਵਾਰ ਨੂੰ ਪੁੰਛ ਵਿੱਚ ਇੱਕ ਘਰ ‘ਤੇ ਮਲਬਾ ਡਿੱਗਣ ਕਾਰਨ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ। ਡੋਡਾ ਵਿੱਚ ਬੱਸ ‘ਤੇ ਚੱਟਾਨ ਡਿੱਗਣ ਨਾਲ ਦੋ ਲੋਕਾਂ ਨੂੰ ਜਾਨ ਗਵਾਉਣੀ ਪਈ। ਸੋਮਵਾਰ ਨੂੰ ਪੰਜ ਔਰਤਾਂ ਸਮੇਤ 12 ਲੋਕ ਮੌਸਮ ਕਾਰਨ ਆਫ਼ਤ ਦਾ ਸ਼ਿਕਾਰ ਬਣੇ। ਜੰਮੂ-ਕਸ਼ਮੀਰ ਵਿੱਚ ਮੌਸਮ ਦੋ ਦਿਨਾਂ ਵਿੱਚ 24 ਜ਼ਿੰਦਗੀਆਂ ਲੀਲ੍ਹ ਚੁੱਕਾ ਹੈ। ਅਜੇ ਵੀ ਹੜ੍ਹ ਅਤੇ ਮਲਬੇ ਵਿੱਚ ਦੱਬਣ ਕਾਰਨ ਛੇ ਲੋਕ ਲਾਪਤਾ ਹਨ। ਇਸ ਦੇ ਨਾਲ ਹੀ ਅਜੇ ਖ਼ਤਰਾ ਟਲਿਆ ਨਹੀਂ ਹੈ ਅਤੇ ਅਗਲੇ 48 ਘੰਟਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੇ ਚੱਲਦਿਆਂ ਖ਼ਤਰਾ ਬਣਿਆ ਹੋਇਆ ਹੈ।

ਅਮਰਨਾਥ ਤੇ ਵੈਸ਼ਨੋ ਦੇਵੀ ਯਾਤਰਾਵਾਂ ਮੁਲਤਵੀ

ਇਸ ਦੌਰਾਨ ਦੂਜੇ ਦਿਨ ਵੀ ਸ਼੍ਰੀ ਅਮਰਨਾਥ, ਮਾਤਾ ਵੈਸ਼ਨੋ ਦੇਵੀ, ਰਿਆਸੀ ਵਿੱਚ ਸ਼ਿਵਖੋੜੀ ਅਤੇ ਕਿਸ਼ਤਵਾੜ ਵਿੱਚ ਸਰਥਲ ਯਾਤਰਾਵਾਂ ਦੂਜੇ ਦਿਨ ਵੀ ਮੁਲਤਵੀ ਰਹੀਆਂ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅਮਰਨਾਥ ਧਾਮ ਲਈ ਬਾਲਟਾਲ ਦੇ ਰਸਤਿਓਂ ਕੁਝ ਸ਼ਰਧਾਲੂਆਂ ਨੂੰ ਰਵਾਨਾ ਕੀਤਾ ਗਿਆ। ਉੱਥੇ ਹੀ ਜੰਮੂ ਸਥਿਤ ਆਧਾਰ ਕੈਂਪ, ਲਖਨਪੁਰ ਤੋਂ ਇਲਾਵਾ ਕਸ਼ਮੀਰ ਵਿੱਚ ਹਜ਼ਾਰਾਂ ਸ਼ਿਵ ਭਗਤ ਯਾਤਰਾ ਸੁਚਾਰੂ ਹੋਣ ਦੇ ਇੰਤਜ਼ਾਰ ਵਿੱਚ ਹਨ।

ਕਟੜਾ ਵਿੱਚ ਲਗਪਗ 15 ਹਜ਼ਾਰ ਤੋਂ ਵੱਧ ਸ਼ਰਧਾਲੂ ਰੁਕੇ ਹੋਏ ਹਨ। ਸੋਮਵਾਰ ਤੜਕੇ ਜੰਮੂ, ਰਾਜੌਰੀ, ਪੁੰਛ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਇਸ ਨਾਲ ਤਵੀ ਅਤੇ ਚਨਾਬ ਨਦੀ ਸਮੇਤ ਕਈ ਨਾਲੇ ਉਫ਼ਾਨ ‘ਤੇ ਰਹੇ। ਮੌਸਮ ਵਿਭਾਗ ਨੇ 23 ਜੁਲਾਈ ਤੱਕ ਭਾਰੀ ਮੀਂਹ ਅਤੇ ਪਹਾੜ ਖਿਸਕਣ ਦੀ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਪਹਾੜੀ ਰਸਤਿਆਂ ‘ਤੇ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਹੜ੍ਹ ਤੇ ਮਕਾਨ ਢਹਿਣ ਨਾਲ 11 ਦੀ ਮੌਤ

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ

Read More »

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ

Read More »

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ

Read More »
ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ
20Sep

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ ਹਮਲਾ ਕੀਤਾ ਗਿਆ। ਰੂਸੀ ਹਵਾਈ…

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?
20Sep

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ ਆ ਗਏ। ਵ੍ਹਾਈਟ ਹਾਊਸ ਵੱਲੋਂ…

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ
20Sep

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀ…

More News