ਟਰੰਪ ਦਾ ਖੁਲਾਸਾ: ਪਾਕਿਸਤਾਨ ਕਰ ਰਿਹਾ ਪਰਮਾਣੂ ਹਥਿਆਰਾਂ ਦੀ ਜਾਂਚ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜੋ ਪਰਮਾਣੂ ਹਥਿਆਰਾਂ ਦੇ ਪ੍ਰੀਖਣ (testing) ਵਿੱਚ ਸਰਗਰਮੀ ਨਾਲ ਲੱਗੇ ਹੋਏ ਹਨ। ਉਨ੍ਹਾਂ ਇਸ ਨੂੰ ਹੋਰ ਦੇਸ਼ਾਂ ਵਿੱਚ ਇੱਕ ਵਿਆਪਕ ਪੈਟਰਨ ਦਾ ਹਿੱਸਾ ਦੱਸਿਆ, ਜੋ ਕਿ ਅਮਰੀਕਾ ਲਈ ਆਪਣੇ ਪਰਮਾਣੂ ਪ੍ਰੀਖਣਾਂ ਨੂੰ ਮੁੜ ਸ਼ੁਰੂ ਕਰਨ ਦੀ ਲੋੜ ਪੈਦਾ ਕਰਦਾ ਹੈ।

ਐਤਵਾਰ ਨੂੰ ਸੀ ਬੀ ਐੱਸ ਨਿਊਜ਼ ਦੇ ’60 ਮਿੰਟ’ ਨਾਲ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਰੂਸ, ਚੀਨ, ਉੱਤਰੀ ਕੋਰੀਆ ਅਤੇ ਪਾਕਿਸਤਾਨ ਸਮੇਤ ਕਈ ਦੇਸ਼ ਪਰਮਾਣੂ ਪ੍ਰੀਖਣ ਕਰ ਰਹੇ ਹਨ, ਜਦੋਂ ਕਿ ਅਮਰੀਕਾ ਇੱਕਮਾਤਰ ਦੇਸ਼ ਹੈ ਜੋ ਅਜਿਹਾ ਨਹੀਂ ਕਰਦਾ।

ਟਰੰਪ ਨੇ ਕਿਹਾ, ‘‘ਰੂਸ ਪ੍ਰੀਖਣ ਕਰ ਰਿਹਾ ਹੈ ਅਤੇ ਚੀਨ ਪ੍ਰੀਖਣ ਕਰ ਰਿਹਾ ਹੈ, ਪਰ ਉਹ ਇਸ ਬਾਰੇ ਗੱਲ ਨਹੀਂ ਕਰਦੇ। ਅਸੀਂ ਇੱਕ ਖੁੱਲ੍ਹਾ ਸਮਾਜ ਹਾਂ। ਅਸੀਂ ਵੱਖਰੇ ਹਾਂ। ਅਸੀਂ ਇਸ ਬਾਰੇ ਗੱਲ ਕਰਦੇ ਹਾਂ। ਸਾਨੂੰ ਇਸ ਬਾਰੇ ਗੱਲ ਕਰਨੀ ਪਵੇਗੀ ਕਿਉਂਕਿ ਨਹੀਂ ਤਾਂ ਤੁਹਾਡੇ ਲੋਕ ਇਸ ਬਾਰੇ ਰਿਪੋਰਟ ਕਰਨਗੇ। ਉਨ੍ਹਾਂ ਕੋਲ ਅਜਿਹੇ ਪੱਤਰਕਾਰ ਨਹੀਂ ਹਨ ਜੋ ਇਸ ਬਾਰੇ ਲਿਖਣਗੇ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਪ੍ਰੀਖਣ ਕਰਾਂਗੇ ਕਿਉਂਕਿ ਉਹ ਪ੍ਰੀਖਣ ਕਰਦੇ ਹਨ ਅਤੇ ਹੋਰ ਲੋਕ ਪ੍ਰੀਖਣ ਕਰਦੇ ਹਨ ਅਤੇ ਯਕੀਨਨ ਉੱਤਰੀ ਕੋਰੀਆ ਪ੍ਰੀਖਣ ਕਰ ਰਿਹਾ ਹੈ। ਪਾਕਿਸਤਾਨ ਪ੍ਰੀਖਣ ਕਰ ਰਿਹਾ ਹੈ।’’ ਟਰੰਪ ਨੇ ਇਹ ਟਿੱਪਣੀਆਂ ਉਦੋਂ ਕੀਤੀਆਂ ਜਦੋਂ ਉਨ੍ਹਾਂ ਨੂੰ ਰੂਸ ਦੇ ਅਤਿ-ਆਧੁਨਿਕ ਪ੍ਰਮਾਣੂ-ਸਮਰੱਥ ਪ੍ਰਣਾਲੀਆਂ ਦੇ ਹਾਲ ਹੀ ਦੇ ਪ੍ਰੀਖਣਾਂ ਤੋਂ ਬਾਅਦ 30 ਸਾਲਾਂ ਤੋਂ ਵੱਧ ਸਮੇਂ ਬਾਅਦ “ਪ੍ਰਮਾਣੂ ਹਥਿਆਰਾਂ ਨੂੰ ਡਿਟੋਨੇਟ ਕਰਨ” ਦੇ ਆਪਣੇ ਫੈਸਲੇ ਬਾਰੇ ਪੁੱਛਿਆ ਗਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਸਿਹਤ ਬਾਰੇ ਸਵਾਲ ਪੁੱਛਣ ’ਤੇ ਭੜਕੇ ਟਰੰਪ, ਪੱਤਰਕਾਰ ਨੂੰ ਕਿਹਾ- ‘ਤੁਹਾਡੀ ਹਾਲਤ ਬਹੁਤ ਖ਼ਰਾਬ ਲੱਗ ਰਹੀ ਹੈ’

 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਸ ਸਮੇਂ ਗੁੱਸੇ ਵਿਚ ਆ ਗਏ, ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਦੀ ਸਿਹਤ ਨਾਲ ਜੁੜਿਆ ਸਵਾਲ ਪੁੱਛ ਲਿਆ। ਸਿਹਤ

Read More »

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਭਾਰਤੀ ਹਵਾਈ ਸੈਨਾ ਦੇ ਉਪ-ਮੁਖੀ ਨਿਯੁਕਤ

ਨਵੀਂ ਦਿੱਲੀ। ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਨੂੰ ਭਾਰਤੀ ਹਵਾਈ ਸੈਨਾ (IAF) ਦਾ ਉਪ-ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਐਤਵਾਰ ਤੋਂ ਆਪਣਾ ਅਹੁਦਾ ਸੰਭਾਲਣਗੇ। ਫਿਲਹਾਲ

Read More »

‘ਪੰਜਾਬੀਆਂ ਨੂੰ ਲੜਨਾ ਨਾ ਸਿਖਾਓ’, CJP ‘ਤੇ ਭੜਕੇ ਦਿਲਜੀਤ ਦੁਸਾਂਝ; ਜਾਣੋ ਅਭਿਜੀਤ ਦੀਪਕੇ ਦਾ ਪਲਟਵਾਰ

 ਦਿੱਲੀ ਵਿੱਚ 30 ਅਕਤੂਬਰ ਦੀ ਸ਼ਾਮ ਦਿਲਜੀਤ ਦੁਸਾਂਝ ਨੇ ਆਪਣੇ ਕੰਸਰਟ ਰਾਹੀਂ ਖਾਸ ਬਣਾ ਦਿੱਤੀ। ਔਰਾ ਇੰਡੀਆ ਟੂਰ 2026 ਰਾਹੀਂ ਉਨ੍ਹਾਂ ਨੇ ਆਪਣੇ ਲੱਖਾਂ ਪ੍ਰਸ਼ੰਸਕਾਂ

Read More »
ਸਿਹਤ ਬਾਰੇ ਸਵਾਲ ਪੁੱਛਣ ’ਤੇ ਭੜਕੇ ਟਰੰਪ, ਪੱਤਰਕਾਰ ਨੂੰ ਕਿਹਾ- ‘ਤੁਹਾਡੀ ਹਾਲਤ ਬਹੁਤ ਖ਼ਰਾਬ ਲੱਗ ਰਹੀ ਹੈ’
31Oct

ਸਿਹਤ ਬਾਰੇ ਸਵਾਲ ਪੁੱਛਣ ’ਤੇ ਭੜਕੇ ਟਰੰਪ, ਪੱਤਰਕਾਰ ਨੂੰ ਕਿਹਾ- ‘ਤੁਹਾਡੀ ਹਾਲਤ ਬਹੁਤ ਖ਼ਰਾਬ ਲੱਗ ਰਹੀ ਹੈ’

 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਸ ਸਮੇਂ ਗੁੱਸੇ ਵਿਚ ਆ ਗਏ, ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਦੀ ਸਿਹਤ ਨਾਲ ਜੁੜਿਆ ਸਵਾਲ ਪੁੱਛ ਲਿਆ। ਸਿਹਤ ਬਾਰੇ ਸਵਾਲ ਤੋਂ ਖਿਝੇ ਰਾਸ਼ਟਰਪਤੀ…

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਭਾਰਤੀ ਹਵਾਈ ਸੈਨਾ ਦੇ ਉਪ-ਮੁਖੀ ਨਿਯੁਕਤ
31Oct

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਭਾਰਤੀ ਹਵਾਈ ਸੈਨਾ ਦੇ ਉਪ-ਮੁਖੀ ਨਿਯੁਕਤ

ਨਵੀਂ ਦਿੱਲੀ। ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਨੂੰ ਭਾਰਤੀ ਹਵਾਈ ਸੈਨਾ (IAF) ਦਾ ਉਪ-ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਐਤਵਾਰ ਤੋਂ ਆਪਣਾ ਅਹੁਦਾ ਸੰਭਾਲਣਗੇ। ਫਿਲਹਾਲ ਉਹ ਈਸਟਰਨ ਏਅਰ ਕਮਾਂਡ ਦੇ…

‘ਪੰਜਾਬੀਆਂ ਨੂੰ ਲੜਨਾ ਨਾ ਸਿਖਾਓ’, CJP ‘ਤੇ ਭੜਕੇ ਦਿਲਜੀਤ ਦੁਸਾਂਝ; ਜਾਣੋ ਅਭਿਜੀਤ ਦੀਪਕੇ ਦਾ ਪਲਟਵਾਰ
31Oct

‘ਪੰਜਾਬੀਆਂ ਨੂੰ ਲੜਨਾ ਨਾ ਸਿਖਾਓ’, CJP ‘ਤੇ ਭੜਕੇ ਦਿਲਜੀਤ ਦੁਸਾਂਝ; ਜਾਣੋ ਅਭਿਜੀਤ ਦੀਪਕੇ ਦਾ ਪਲਟਵਾਰ

 ਦਿੱਲੀ ਵਿੱਚ 30 ਅਕਤੂਬਰ ਦੀ ਸ਼ਾਮ ਦਿਲਜੀਤ ਦੁਸਾਂਝ ਨੇ ਆਪਣੇ ਕੰਸਰਟ ਰਾਹੀਂ ਖਾਸ ਬਣਾ ਦਿੱਤੀ। ਔਰਾ ਇੰਡੀਆ ਟੂਰ 2026 ਰਾਹੀਂ ਉਨ੍ਹਾਂ ਨੇ ਆਪਣੇ ਲੱਖਾਂ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਦਿਲਜੀਤ ਨੇ…

More News

Leave a Reply

Your email address will not be published. Required fields are marked *