ਟਰੰਪ ਪ੍ਰਸ਼ਾਸਨ ਦਾ ਨਵਾਂ ਦਾਅ, H-1ਬੀ ਵੀਜ਼ਾ ਦੀ ਫੀਸ ’ਚ 3000 ਡਾਲਰ ਦੀ ਵਾਧਾ ਕਰਨ ਦੀ ਤਿਆਰੀ

(ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਦੀ ਫੀਸ ਨੂੰ ਵਧਾ ਕੇ 1,03,265 ਡਾਲਰ ਕਰਨ ਦੀ ਤਿਆਰੀ ਵਿਚ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਰਾਸ਼ਟਰਪਤੀ ਵੱਲੋਂ ਪਿਛਲੇ ਸਾਲ ਲਗਾਈ ਗਈ ਇੱਕ ਲੱਖ ਡਾਲਰ ਦੀ ਫੀਸ ਨੂੰ ਸੰਘੀ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਹੈ। ਅਦਾਲਤ ਨੇ ਇਸ ਫੀਸ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਇਸ ਸਾਲ ਜੂਨ ਵਿਚ ਇਸ ਦੇ ਖਿਲਾਫ ਫ਼ੈਸਲਾ ਦਿੱਤਾ ਸੀ।ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ (ਡੀਐੱਚਐੱਸ) ਵੱਲੋਂ ਪ੍ਰਸਤਾਵਿਤ ਨਵੀਂ ਫੀਸ ਨੂੰ ਸੋਮਵਾਰ ਨੂੰ ਫੈਡਰਲ ਰਜਿਸਟਰ ਵਿਚ ਪ੍ਰਕਾਸ਼ਤ ਕੀਤਾ ਗਿਆ। ਪ੍ਰਸਤਾਵ ’ਤੇ ਅਗਲੇ 30 ਦਿਨਾਂ ਤੱਕ ਜਨਤਾ ਦੀ ਰਾਏ ਮੰਗੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਨਿਯਮ ਨੂੰ ਸਾਲ ਦੇ ਅੰਤ ਤੱਕ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਟਰੰਪ ਦਾ ਮੌਜੂਦਾ ਫੀਸ ਸੰਬੰਧੀ ਆਦੇਸ਼ ਸਤੰਬਰ ਵਿਚ ਸਮਾਪਤ ਹੋਣ ਵਾਲਾ ਹੈ ਅਤੇ ਉਨ੍ਹਾਂ ਨੇ ਡੀਐੱਚਐੱਸ ਨੂੰ ਇਸ ਨੂੰ ਸਥਾਈ ਰੂਪ ਦੇਣ ਦੀ ਦਿਸ਼ਾ ਵਿਚ ਕੰਮ ਕਰਨ ਦਾ ਨਿਰਦੇਸ਼ ਦਿੱਤਾ ਸੀ।

ਐੱਚ-1ਬੀ ਵੀਜ਼ਾ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਪੇਸ਼ੇਵਰ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤਹਿਤ ਹਰ ਸਾਲ 65,000 ਆਮ ਵੀਜ਼ਾ ਅਤੇ ਅਮਰੀਕੀ ਯੂਨੀਵਰਸਿਟੀਆਂ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ 20,000 ਵਾਧੂ ਵੀਜ਼ਾ ਉਪਲਬਧ ਹੁੰਦੇ ਹਨ। ਵੀਜ਼ਾ ਆਮ ਤੌਰ ’ਤੇ ਤਿੰਨ ਤੋਂ ਛੇ ਸਾਲ ਤੱਕ ਦੀ ਮਿਆਦ ਲਈ ਜਾਰੀ ਕੀਤਾ ਜਾਂਦਾ ਹੈ।

ਪਿਛਲੇ ਸਾਲ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਦੀ ਫੀਸ ਵਿਚ ਭਾਰੀ ਵਾਧਾ ਕਰਦਿਆਂ ਇਸ ਨੂੰ ਇੱਕ ਲੱਖ ਡਾਲਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੱਖ-ਵੱਖ ਸਥਿਤੀਆਂ ਵਿਚ ਇਹ ਫੀਸ ਕਰੀਬ 2,000 ਤੋਂ 5,000 ਡਾਲਰ ਵਿਚਕਾਰ ਸੀ। ਕੰਪਨੀਆਂ ਮੁਤਾਬਕ, ਇਸ ਭਾਰੀ ਵਾਧੇ ਦੇ ਚਲਦਿਆਂ ਅਰਜ਼ੀਆਂ ਵਿਚ 2024 ਦੇ ਮੁਕਾਬਲੇ 2025 ਵਿਚ 25 ਫੀਸਦੀ ਦੀ ਗਿਰਾਵਟ ਆਈ ਅਤੇ ਸਿਰਫ਼ 3.44 ਲੱਖ ਐੱਚ-1ਬੀ ਅਰਜ਼ੀਆਂ ਰਜਿਸਟਰਡ ਹੋਈਆਂ।

ਇਸ ਵਿਚਕਾਰ, ਅਗਸਤ ਵਿਚ ਡੀਐੱਚਐੱਸ ਨੇ ਇੱਕ ਵੱਖਰੇ ਨਿਯਮ ਦੇ ਤਹਿਤ ਕੁਝ ਐੱਚ-1ਬੀ ਕਾਮਿਆਂ ਦੀ ਅਮਰੀਕਾ ਵਿਚ ਰਹਿਣ ਦੀ ਮਿਆਦ ਵਧਾਉਣ ਜਾਂ ਵਿਦੇਸ਼ ਵਿਚ ਤਾਇਨਾਤ ਕਰਮਚਾਰੀਆਂ ਨੂੰ ਅਮਰੀਕਾ ਤਬਦੀਲ ਕਰਨ ਦੀਆਂ ਅਰਜ਼ੀਆਂ ’ਤੇ 4,500 ਡਾਲਰ ਤੱਕ ਦੀ ਵਾਧੂ ਫੀਸ ਵੀ ਲਗਾਈ ਸੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਗਵਾਹੀ ਲਈ ਨਾ ਪੁੱਜੇ ASI ਦੀ ਤਨਖਾਹ ’ਚੋਂ 50 ਹਜ਼ਾਰ ਰੁਪਏ ਕੱਟਣ ਦੇ ਹੁਕਮ, ਟ੍ਰਾਇਲ ਕੋਰਟ ’ਚ ਵਾਰ-ਵਾਰ ਰਿਹਾ ਗ਼ੈਰ-ਹਾਜ਼ਰ

 ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਅਪਰਾਧਿਕ ਮਾਮਲੇ ’ਚ ਗਵਾਹੀ ਲਈ ਵਾਰ-ਵਾਰ ਹੇਠਲੀ ਅਦਾਲਤ ’ਚ ਪੇਸ਼ ਨਾ ਹੋਣ ਵਾਲੇ ਪੰਜਾਬ ਪੁਲਿਸ ਦੇ ਸਹਾਇਕ

Read More »

ਨੇਪਾਲ ਤ੍ਰਾਸਦੀ ਦਾ ਦਰਦ : 600 ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ, ਰਾਹਤ ਕਾਰਜਾਂ ‘ਚ ਦੇਰੀ ਕਿਉਂ?

ਨੇਪਾਲ ਦੇ ਰਾਸੁਵਾ ਅਤੇ ਨੁਵਾਕੋਟ ਜ਼ਿਲ੍ਹਿਆਂ ਵਿੱਚ 26 ਅਗਸਤ ਨੂੰ ਭੋਟੇਕੋਸ਼ੀ ਦਰਿਆ ਵਿੱਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸਵੇਰੇ-ਸਵੇਰੇ ਆਈ ਇਸ ਕੁਦਰਤੀ

Read More »

ਨਾਈਜੀਰੀਆ ‘ਚ ਪਾਈਪਲਾਈਨ ਤੋਂ ਤੇਲ ਚੋਰੀ ਦੀ ਕੋਸ਼ਿਸ਼ ਪਈ ਭਾਰੀ, ਜ਼ਹਿਰੀਲੀ ਗੈਸ ਚੜ੍ਹਨ ਨਾਲ 37 ਲੋਕਾਂ ਦੀ ਮੌਤ

ਲਾਗੋਸ। ਸ਼ੁੱਕਰਵਾਰ ਨੂੰ ਨਾਈਜੀਰੀਆ ਦੇ ਇੱਕ ਵਾਤਾਵਰਣ ਸਮੂਹ ਨੇ ਦਾਅਵਾ ਕੀਤਾ ਕਿ ਤੇਲ ਪਾਈਪਲਾਈਨ ਤੋਂ ਤੇਲ ਚੁਰਾਉਣ ਦੀ ਕੋਸ਼ਿਸ਼ ਦੌਰਾਨ ਜ਼ਹਿਰੀਲੀ ਗੈਸ ਦੀ ਚਪੇਟ ਵਿੱਚ ਆਉਣ

Read More »
ਗਵਾਹੀ ਲਈ ਨਾ ਪੁੱਜੇ ASI ਦੀ ਤਨਖਾਹ ’ਚੋਂ 50 ਹਜ਼ਾਰ ਰੁਪਏ ਕੱਟਣ ਦੇ ਹੁਕਮ, ਟ੍ਰਾਇਲ ਕੋਰਟ ’ਚ ਵਾਰ-ਵਾਰ ਰਿਹਾ ਗ਼ੈਰ-ਹਾਜ਼ਰ
04Sep

ਗਵਾਹੀ ਲਈ ਨਾ ਪੁੱਜੇ ASI ਦੀ ਤਨਖਾਹ ’ਚੋਂ 50 ਹਜ਼ਾਰ ਰੁਪਏ ਕੱਟਣ ਦੇ ਹੁਕਮ, ਟ੍ਰਾਇਲ ਕੋਰਟ ’ਚ ਵਾਰ-ਵਾਰ ਰਿਹਾ ਗ਼ੈਰ-ਹਾਜ਼ਰ

 ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਅਪਰਾਧਿਕ ਮਾਮਲੇ ’ਚ ਗਵਾਹੀ ਲਈ ਵਾਰ-ਵਾਰ ਹੇਠਲੀ ਅਦਾਲਤ ’ਚ ਪੇਸ਼ ਨਾ ਹੋਣ ਵਾਲੇ ਪੰਜਾਬ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਹਰਜਿੰਦਰ ਸਿੰਘ ਦੇ…

ਨੇਪਾਲ ਤ੍ਰਾਸਦੀ ਦਾ ਦਰਦ : 600 ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ, ਰਾਹਤ ਕਾਰਜਾਂ ‘ਚ ਦੇਰੀ ਕਿਉਂ?
04Sep

ਨੇਪਾਲ ਤ੍ਰਾਸਦੀ ਦਾ ਦਰਦ : 600 ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ, ਰਾਹਤ ਕਾਰਜਾਂ ‘ਚ ਦੇਰੀ ਕਿਉਂ?

ਨੇਪਾਲ ਦੇ ਰਾਸੁਵਾ ਅਤੇ ਨੁਵਾਕੋਟ ਜ਼ਿਲ੍ਹਿਆਂ ਵਿੱਚ 26 ਅਗਸਤ ਨੂੰ ਭੋਟੇਕੋਸ਼ੀ ਦਰਿਆ ਵਿੱਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸਵੇਰੇ-ਸਵੇਰੇ ਆਈ ਇਸ ਕੁਦਰਤੀ ਆਫ਼ਤ ਨੇ ਰਿਹਾਇਸ਼ੀ ਇਲਾਕਿਆਂ ਦੇ…

ਨਾਈਜੀਰੀਆ ‘ਚ ਪਾਈਪਲਾਈਨ ਤੋਂ ਤੇਲ ਚੋਰੀ ਦੀ ਕੋਸ਼ਿਸ਼ ਪਈ ਭਾਰੀ, ਜ਼ਹਿਰੀਲੀ ਗੈਸ ਚੜ੍ਹਨ ਨਾਲ 37 ਲੋਕਾਂ ਦੀ ਮੌਤ
04Sep

ਨਾਈਜੀਰੀਆ ‘ਚ ਪਾਈਪਲਾਈਨ ਤੋਂ ਤੇਲ ਚੋਰੀ ਦੀ ਕੋਸ਼ਿਸ਼ ਪਈ ਭਾਰੀ, ਜ਼ਹਿਰੀਲੀ ਗੈਸ ਚੜ੍ਹਨ ਨਾਲ 37 ਲੋਕਾਂ ਦੀ ਮੌਤ

ਲਾਗੋਸ। ਸ਼ੁੱਕਰਵਾਰ ਨੂੰ ਨਾਈਜੀਰੀਆ ਦੇ ਇੱਕ ਵਾਤਾਵਰਣ ਸਮੂਹ ਨੇ ਦਾਅਵਾ ਕੀਤਾ ਕਿ ਤੇਲ ਪਾਈਪਲਾਈਨ ਤੋਂ ਤੇਲ ਚੁਰਾਉਣ ਦੀ ਕੋਸ਼ਿਸ਼ ਦੌਰਾਨ ਜ਼ਹਿਰੀਲੀ ਗੈਸ ਦੀ ਚਪੇਟ ਵਿੱਚ ਆਉਣ ਨਾਲ ਘੱਟੋ-ਘੱਟ 37 ਲੋਕਾਂ ਦੀ…

More News