ਟਰੰਪ ਵੱਲੋਂ ਜ਼ੋਹਰਾਨ ਮਮਦਾਨੀ ਨਾਲ ਮੁਲਾਕਾਤ ਦੇ ਸੰਕੇਤ…ਕਿਹਾ ‘ਕੋਈ ਨਾ ਕੋਈ ਹੱਲ ਕੱਢਾਂਗੇ’

ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਇਸ਼ਾਰਾ ਕੀਤਾ ਕਿ ਉਹ ਨਿਊ ਯਾਰਕ ਸ਼ਹਿਰ ਦੇ ਮੇਅਰ ਚੁਣੇ ਜ਼ੋਹਰਾਨ ਮਮਦਾਨੀ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਅਮਰੀਕੀ ਸਦਰ ਨੇ ਕਿਹਾ ਕਿ ਉਹ ‘ਕੋਈ ਨਾ ਕੋਈ ਹੱਲ ਕੱਢਣਗੇ’, ਜੋ ਰਿਪਬਲਿਕਨ ਰਾਸ਼ਟਰਪਤੀ ਤੇ ਡੈਮੋਕਰੈਟ ਸਿਆਸੀ ਤਾਰੇ ਲਈ ਇਕ ਸਮਝੌਤਾ ਸਾਬਤ ਹੋ ਸਕਦਾ ਹੈ। ਦੋਵਾਂ ਨੇ ਇਕ ਦੂਜੇ ਨੂੰ ਸਿਆਸੀ ਵਿਰੋਧੀ ਵਜੋਂ ਪੇਸ਼ ਕੀਤਾ ਹੈ।

ਟਰੰਪ ਪਿਛਲੇ ਕਈ ਮਹੀਨਿਆਂ ਤੋਂ ਮਮਦਾਨੀ ਦੀ ਨੁਕਤਾਚੀਨੀ ਕਰਦੇ ਆ ਰਹੇ ਹਨ। ਉਹ ਮਮਦਾਨੀ ਨੂੰ ਝੂਠਾ ‘ਕਾਮਰੇਡ’ ਦੱਸਦੇ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਜੇਕਰ ਡੈਮੋਕਰੈਟਿਕ ਸੋਸ਼ਲਿਸਟ ਚੁਣੇ ਗਏ ਤਾਂ ਉਨ੍ਹਾਂ ਦਾ ਪਿੱਤਰੀ ਸ਼ਹਿਰ ਬਰਬਾਦ ਹੋ ਜਾਵੇਗਾ। ਉਨ੍ਹਾਂ ਯੁਗਾਂਡਾ ਵਿਚ ਜਨਮੇ ਤੇ ਕੁਦਰਤੀ ਰੂਪ ਵਿਚ ਅਮਰੀਕੀ ਨਾਗਰਿਕ ਬਣ ਚੁੱਕੇ ਮਮਦਾਨੀ ਨੂੰ ਡਿਪੋਰਟ ਕਰਨ ਤੇ ਨਿਊ ਯਾਂਰਕ ਤੋਂ ਸੰਘੀ ਰਾਸ਼ੀ ਵਾਪਸ ਲੈਣ ਦੀ ਧਮਕੀ ਵੀ ਦਿੱਤੀ। ਮਮਦਾਨੀ ਦੇ ਨੁਮਾਇੰਦਿਆਂ ਨੇ ਐਤਵਾਰ ਰਾਤ ਰਾਸ਼ਟਰਪਤੀ ਦੀ ਉਪਰੋਕਤ ਬਿਆਨ ਬਾਰੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ, ਪਰ ਤਰਜਮਾਨ ਨੇ ਪਿਛਲੇ ਹਫ਼ਤੇ ਨਵੇਂ ਚੁਣੇ ਮੇਅਰ ਦੀ ਉਸ ਟਿੱਪਣੀ ਵੱਲ ਇਸ਼ਾਰਾ ਕੀਤਾ, ਜਦੋਂ ਮਮਦਾਨੀ ਨੇ ਕਿਹਾ ਸੀ ਕਿ ਉਹ ਵ੍ਹਾਈਟ ਹਾਊਸ ਨਾਲ ਰਾਬਤੇ ਦੀ ਯੋਜਨਾ ਬਣਾ ਰਹੇ ਹਨ, ‘ਕਿਉਂਕਿ ਇਹ ਇਕ ਅਜਿਹਾ ਸਬੰਧ ਹੈ ਜੋ ਸ਼ਹਿਰ ਦੀ ਸਫ਼ਲਤਾ ਲਈ ਅਹਿਮ ਹੋਵੇਗਾ।’’

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ

ਇਸਲਾਮਾਬਾਦ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੂੰ ਬੇਨਤੀ ਕੀਤੀ ਹੈ ਕਿ ਉਹ ਇਸਲਾਮਾਬਾਦ ਨੂੰ 10 ਅਰਬ ਡਾਲਰ ਦੀ ‘ਐਕਸਚੇਂਜ

Read More »

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?

ਅਮਰੀਕਾ ਵੱਲੋਂ ਜੈਨੇਰਿਕ ਦਵਾਈਆਂ ‘ਤੇ ਪ੍ਰਸਤਾਵਿਤ ਉੱਚ ਟੈਰਿਫ ਭਾਰਤ ਦੇ ਸਭ ਤੋਂ ਵੱਡੇ ਫਾਰਮਾਸਿਊਟੀਕਲ ਨਿਰਯਾਤ ਬਾਜ਼ਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।ਹਾਲਾਂਕਿ, ਇਹ ਸਾਰੇ ਉਤਪਾਦਾਂ ਨੂੰ

Read More »

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?

ਨਵੀਂ ਦਿੱਲੀ: ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ 22 ਜੁਲਾਈ ਬੁੱਧਵਾਰ ਨੂੰ ਸੋਨੇ-ਚਾਂਦੀ ਦੇ ਭਾਅ (Gold Silver Price) ਵਿੱਚ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ।

Read More »
ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ
22Jul

ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ

ਇਸਲਾਮਾਬਾਦ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੂੰ ਬੇਨਤੀ ਕੀਤੀ ਹੈ ਕਿ ਉਹ ਇਸਲਾਮਾਬਾਦ ਨੂੰ 10 ਅਰਬ ਡਾਲਰ ਦੀ ‘ਐਕਸਚੇਂਜ ਸਟੈਬਿਲਾਇਜ਼ੇਸ਼ਨ ਸਪੋਰਟ ਫੈਸਿਲਿਟੀ’ ਪ੍ਰਦਾਨ ਕਰਨ…

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?
22Jul

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?

ਅਮਰੀਕਾ ਵੱਲੋਂ ਜੈਨੇਰਿਕ ਦਵਾਈਆਂ ‘ਤੇ ਪ੍ਰਸਤਾਵਿਤ ਉੱਚ ਟੈਰਿਫ ਭਾਰਤ ਦੇ ਸਭ ਤੋਂ ਵੱਡੇ ਫਾਰਮਾਸਿਊਟੀਕਲ ਨਿਰਯਾਤ ਬਾਜ਼ਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।ਹਾਲਾਂਕਿ, ਇਹ ਸਾਰੇ ਉਤਪਾਦਾਂ ਨੂੰ ਬਰਾਬਰ ਪ੍ਰਭਾਵਿਤ ਨਹੀਂ ਕਰੇਗਾ। ਇਹ…

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?
22Jul

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?

ਨਵੀਂ ਦਿੱਲੀ: ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ 22 ਜੁਲਾਈ ਬੁੱਧਵਾਰ ਨੂੰ ਸੋਨੇ-ਚਾਂਦੀ ਦੇ ਭਾਅ (Gold Silver Price) ਵਿੱਚ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ। ਘਰੇਲੂ ਬਾਜ਼ਾਰ (Bullion Market) ਤੋਂ…

More News

Leave a Reply

Your email address will not be published. Required fields are marked *