ਦਿੱਲੀ ਕੂਚ; ਹਰਿਆਣਾ ਪੁਲਿਸ ਨੇ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ, ਸ਼ੰਭੂ ਬਾਰਡਰ ਬੰਦ

ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੌਮੀ ਇਨਸਾਫ ਮੋਰਚਾ ਵੱਲੋਂ ਅੱਜ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਦੇ ਚਲਦਿਆਂ ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬੈਰੀਅਰ ‘ਤੇ ਜਬਰਦਸਤ ਰੋਕਾਂ ਲਾ ਦਿੱਤੀਆਂ ਗਈਆਂ ਹਨ ਤਾਂ ਜੋ ਇਹ ਕਾਫਲਾ ਅੱਗੇ ਨਾ ਲੰਘ ਸਕੇ। ਉਧਰ ਉਲੀਕੇ ਗਏ ਪ੍ਰੋਗਰਾਮ ਦੇ ਚੱਲਦਿਆਂ ਕੌਮੀ ਇਨਸਾਫ ਮੋਰਚਾ ਦੇ ਸੱਦੇ ਤੇ ਇਨਸਾਫ ਪਸੰਦ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੀ ਇਕੱਤਰਤਾ ਹੋਣੀ ਸ਼ੁਰੂ ਹੋ ਗਈ ਹੈ। ਰੋਸ ਮਾਰਚ ਦੇ ਮੁੱਖ ਪ੍ਰਬੰਧਕ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਜੇ ਹਰਿਆਣਾ ਪੁਲੀਸ ਵੱਲੋਂ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਕਰਨ ਦੀ ਬਜਾਏ ਸ਼ਾਂਤ ਚਿਤ ਹੋ ਕੇ ਇੱਥੇ ਧਰਨਾ ਦਿੰਦਿਆਂ ਤਕਰੀਰਾਂ ਕਰਨਗੇ ’ਤੇ ਬਾਕੀ ਅਗਲਾ ਪ੍ਰੋਗਰਾਮ ਸੰਗਤ ਦੇ ਸਹਿਯੋਗ ਨਾਲ ਉਲੀਕਿਆ ਜਾਵੇਗਾ।।

ਇਸ ਦੇ ਮੱਦੇਨਜ਼ਰ ਹਰਿਆਣਾ ਪੁਲੀਸ ਨੇ ਦਿੱਲੀ ਰੂਟ ਲਈ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਸਵੇਰੇ 5 ਵਜੇ ਤੋਂ ਲਾਗੂ ਹੋ ਗਈ ਹੈ। ਪੁਲੀਸ ਨੇ ਯਾਤਰੀਆਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।ਐਡਵਾਈਜ਼ਰੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਦਿੱਲੀ ਤੋਂ ਅੰਬਾਲਾ ਤੱਕ ਆਉਣ-ਜਾਣ ਵਾਲੇ ਰੂਟ ’ਤੇ ਕੋਈ ਰੁਕਾਵਟ ਨਹੀਂ ਰਹੇਗੀ। ਇਸ ਰੂਟ ‘ਤੇ ਯਾਤਰੀਆਂ ਨੂੰ ਸਫ਼ਰ ਵਿੱਚ ਕਿਸੇ ਵੱਡੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਸ਼ੰਭੂ ਬਾਰਡਰ ਰਹੇਗਾ ਬੰਦ

ਅੰਬਾਲਾ ਤੋਂ ਪਟਿਆਲਾ ਵੱਲ ਜਾਣ ਵਾਲੇ ਯਾਤਰੀਆਂ ਲਈ ਮਹੱਤਵਪੂਰਨ ਜਾਣਕਾਰੀ ਜਾਰੀ ਕਰਦੇ ਹੋਏ ਪੁਲੀਸ ਨੇ ਦੱਸਿਆ ਕਿ ਸ਼ੰਭੂ ਬਾਰਡਰ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਕਾਰਨ ਪਟਿਆਲਾ ਦਿਸ਼ਾ ਵਿੱਚ ਆਵਾਜਾਈ ‘ਤੇ ਸਿੱਧਾ ਅਸਰ ਪਵੇਗਾ। ਇਸ ਲਈ ਪ੍ਰਸ਼ਾਸਨ ਵੱਲੋਂ ਬਦਲਵੇਂ ਰੂਟਾਂ ਰਾਹੀਂ ਸਫਰ ਦੀ ਸਲਾਹ ਦਿੱਤੀ ਗਈ ਹੈ।

ਇਨ੍ਹਾਂ ਬਦਲਵੇਂ ਰਸਤਿਆਂ ਰਾਹੀਂ ਯਾਤਰਾ ਕਰੋ

ਸ਼ਾਹਬਾਦ → ਸਾਹਾ → ਪੰਚਕੂਲਾ → ਚੰਡੀਗੜ੍ਹ ਰੂਟ

ਅੰਬਾਲਾ → ਲਲੜੂ → ਜ਼ੀਰਕਪੁਰ → ਰਾਜਪੁਰਾ ਰੂਟ

ਪੁਲੀਸ ਨੇ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਕਿਸੇ ਵੀ ਐਮਰਜੈਂਸੀ ਜਾਂ ਟਰੈਫਿਕ ਸਬੰਧੀ ਸਮੱਸਿਆ ਵਿੱਚ ਯਾਤਰੀ 112 ’ਤੇ ਕਾਲ ਕਰ ਸਕਦੇ ਹਨ। ਪੁਲੀਸ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਟੀਮਾਂ ਲਗਾਤਾਰ ਤਾਇਨਾਤ ਹਨ ਅਤੇ ਹਰ ਸਥਿਤੀ ਵਿੱਚ ਸਹਾਇਤਾ ਲਈ ਤਿਆਰ ਹਨ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ

Read More »

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ

ਕੈਨੇਡਾ, ਜੋ ਕਦੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸਿਖਰਲੇ ਸਥਾਨਾਂ ‘ਤੇ ਰਹਿੰਦਾ ਸੀ, ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਰੁਤਬਾ ਗੁਆਉਂਦਾ ਨਜ਼ਰ

Read More »

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ

ਸਾਲ 2025 ਵਿੱਚ ਭਾਰਤੀ ਦੁਨੀਆ ਭਰ ਵਿੱਚ ਸ਼ੈਂਗੇਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਸਮੂਹ ਵਜੋਂ ਉਭਰੇ ਹਨ। ਯੂਰਪੀਅਨ ਕਮਿਸ਼ਨ (EC) ਦੇ

Read More »
ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ
02Jun

ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਝਟਕਾ: ਦੇਸ਼ ਅਧਿਕਾਰਤ ਤੌਰ ‘ਤੇ ‘ਤਕਨੀਕੀ ਮੰਦੀ’ ‘ਚ ਦਾਖ਼ਲ, ਹੈਰਾਨੀਜਨਕ ਹਨ ਸਰਕਾਰੀ ਅੰਕੜੇ

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਕੈਨੇਡਾ ਦੀ ਆਰਥਿਕਤਾ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਸੁੰਗੜ ਗਈ ਹੈ। ਇਸ ਨਾਲ ਲਗਾਤਾਰ ਦੋ ਤਿਮਾਹੀਆਂ ਵਿੱਚ ਆਰਥਿਕ ਗਿਰਾਵਟ ਆਉਣ ਕਾਰਨ ਦੇਸ਼…

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ
02Jun

ਵਿਸ਼ਵ ਰੈਂਕਿੰਗ ‘ਚ ਕੈਨੇਡਾ ਦੀ ਵੱਡੀ ਫਿਸਲਣ; 5ਵੇਂ ਤੋਂ 19ਵੇਂ ਸਥਾਨ ‘ਤੇ ਪਹੁੰਚਿਆ, ਬਰੈਂਪਟਨ ‘ਚ ਮੋਰਗੇਜ ਸੰਕਟ ਵਧਿਆ

ਕੈਨੇਡਾ, ਜੋ ਕਦੇ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਸਿਖਰਲੇ ਸਥਾਨਾਂ ‘ਤੇ ਰਹਿੰਦਾ ਸੀ, ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਰੁਤਬਾ ਗੁਆਉਂਦਾ ਨਜ਼ਰ ਆ ਰਿਹਾ ਹੈ। ਸੰਯੁਕਤ ਰਾਸ਼ਟਰ…

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ
02Jun

ਯੂਰਪ ਘੁੰਮਣ ਦੇ ਸ਼ੌਕੀਨਾਂ ‘ਚ ਭਾਰਤੀ ਸਭ ਤੋਂ ਅੱਗੇ: 2025 ‘ਚ 11.5 ਲੱਖ ਲੋਕਾਂ ਨੇ ਲਗਾਇਆ ਵੀਜ਼ਾ, ਚੀਨ ਤੇ ਤੁਰਕੀ ਤੋਂ ਬਾਅਦ ਤੀਜਾ ਨੰਬਰ

ਸਾਲ 2025 ਵਿੱਚ ਭਾਰਤੀ ਦੁਨੀਆ ਭਰ ਵਿੱਚ ਸ਼ੈਂਗੇਨ ਵੀਜ਼ਾ ਲਈ ਅਪਲਾਈ ਕਰਨ ਵਾਲੇ ਤੀਜੇ ਸਭ ਤੋਂ ਵੱਡੇ ਸਮੂਹ ਵਜੋਂ ਉਭਰੇ ਹਨ। ਯੂਰਪੀਅਨ ਕਮਿਸ਼ਨ (EC) ਦੇ ਅੰਕੜਿਆਂ ਅਨੁਸਾਰ, 11.5 ਲੱਖ ਭਾਰਤੀਆਂ…

More News

Leave a Reply

Your email address will not be published. Required fields are marked *