ਬਹਿਰੀਨ ਨਾਲ ਖੇਤਰੀ ਮੁੱਦਿਆਂ ਬਾਰੇ ਚਰਚਾ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਬਹਿਰੀਨੀ ਹਮਰੁਤਬਾ ਅਬਦੁੱਲ ਲਤੀਫ਼ ਬਿਨ ਰਾਸ਼ਿਦ ਅਲ ਜ਼ਾਯਨੀ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਦੋਵੇਂ ਮੁਲਕਾਂ ਵਿਚਾਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਬਹੁਪੱਖੀ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਢੰਗ ਤਰੀਕਿਆਂ ਬਾਰੇ ਚਰਚਾ ਕੀਤੀ।

ਨਿਊਯਾਰਕ ਦੇ ਦੌਰੇ ’ਤੇ ਆਏ ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ’ਤੇ ਕਿਹਾ ਕਿ ਬਹਿਰੀਨ ਦੇ ਵਿਦੇਸ਼ ਮੰਤਰੀ ਡਾ. ਜ਼ਾਯਨੀ ਨਾਲ ਫੋਨ ’ਤੇ ਗੱਲਬਾਤ ਕਰਦੇ ਵਧੀਆ ਲੱਗਿਆ। ਦੋਵੇਂ ਮੰਤਰੀਆਂ ਨੇ ਖੇਤਰੀ ਅਤੇ ਆਲਮੀ ਘਟਨਾਵਾਂ ਬਾਰੇ ਵੀ ਚਰਚਾ ਕੀਤੀ। ਦੋਹਾਂ ਨੇ ਇਸ ਮਹੀਨੇ ਦੇ ਸ਼ੁਰੂ ’ਚ ਨਵੀਂ ਦਿੱਲੀ ’ਚ ਵਿਆਪਕ ਚਰਚਾ ਕੀਤੀ ਸੀ ਅਤੇ ਕਿਹਾ ਸੀ ਕਿ ਦੋਵੇਂ ਮੁਲਕ ਇਕ ਨਿਵੇਸ਼ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਨੇੜੇ ਪਹੁੰਚ ਗਏ ਹਨ। ਉਨ੍ਹਾਂ ਦੋਹਰੇ ਟੈਕਸੇਸ਼ਨ ਬਚਾਅ ਸਮਝੌਤੇ ਲਈ ਗੱਲਬਾਤ ਸ਼ੁਰੂ ਕਰਨ ਨੂੰ ਲੈ ਕੇ ਆਮ ਸਮਝ ਵਿਕਸਤ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਇਸ ਨਾਲ ਦੋਹਰੇ ਟੈਕਸੇਸ਼ਨ ਨੂੰ ਖ਼ਤਮ ਕਰਨ ਅਤੇ ਵਪਾਰ ਤੇ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ’ਚ ਮਦਦ ਮਿਲੇਗੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐਤਵਾਰ ਨੂੰ ਕਤਰ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਅਬਦੁੱਲ ਰਹਿਮਾਨ ਬਿਨ ਜਾਸਿਮ ਅਲ ਥਾਨੀ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਊਰਜਾ, ਵਪਾਰ ਅਤੇ ਨਿਵੇਸ਼ ਜਿਹੇ ਖੇਤਰਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੀ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ? ਰੂਸੀ ਤੇਲ ‘ਤੇ ਅਮਰੀਕੀ ਛੋਟ ਖ਼ਤਮ ਹੋਣ ਨਾਲ ਭਾਰਤ ਦੀਆਂ ਵਧੀਆਂ ਮੁਸ਼ਕਲਾਂ

ਟਰੰਪ ਪ੍ਰਸ਼ਾਸਨ ਵੱਲੋਂ 17 ਮਈ ਨੂੰ ਰੂਸੀ ਕੱਚੇ ਤੇਲ ‘ਤੇ ਪਾਬੰਦੀਆਂ ਦੀ ਛੋਟ ਨੂੰ ਖ਼ਤਮ ਕਰਨ ਦੇ ਫੈਸਲੇ ਨੇ ਭਾਰਤ ਸਾਹਮਣੇ ਇੱਕ ਵੱਡਾ ਊਰਜਾ ਸੰਕਟ

Read More »

30 ਸਾਲਾਂ ਬਾਅਦ ਜਾਪਾਨ ‘ਚੋਂ ਦੇਸ਼ ਨਿਕਾਲਾ: ਭਾਰਤੀ ਰੈਸਟੋਰੈਂਟ ਮਾਲਕ ਨੂੰ ਪਰਿਵਾਰ ਸਮੇਤ ਭਾਰਤ ਪਰਤਣ ਦਾ ਹੁਕਮ

ਜਾਪਾਨ ’ਚ ਲਗਪਗ 30 ਸਾਲਾਂ ਤੋਂ ਰਹਿ ਰਹੇ ਭਾਰਤੀ ਰੈਸਟੋਰੈਂਟ ਦੇ ਮਾਲਕ ਮਨੀਸ਼ ਕੁਮਾਰ ਨੂੰ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ ਜਾਪਾਨ ਛੱਡਣ ਦਾ ਹੁਕਮ ਦਿੱਤਾ ਗਿਆ

Read More »

ਸਾਵਧਾਨ! WHO ਨੇ ਇਬੋਲਾ ਨੂੰ ਲੈ ਕੇ ਜਾਰੀ ਕੀਤਾ ਗਲੋਬਲ ਅਲਰਟ; ਭਾਰਤ ‘ਚ ਸਥਿਤੀ ਕਾਬੂ ਹੇਠ

ਵਿਸ਼ਵ ਸਿਹਤ ਸੰਗਠਨ (WHO) ਨੇ ਐਤਵਾਰ ਨੂੰ ਕਾਂਗੋ ਅਤੇ ਯੂਗਾਂਡਾ ‘ਚ ਇਬੋਲਾ ਦੇ ਪ੍ਰਕੋਪ ਨੂੰ ਕੌਮਾਂਤਰੀ ਚਿੰਤਾ ਦਾ ਜਨਤਕ ਸਿਹਤ ਐਮਰਜੈਂਸੀ (PHEIC) ਐਲਾਨ ਦਿੱਤਾ ਹੈ।

Read More »
ਕੀ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ? ਰੂਸੀ ਤੇਲ ‘ਤੇ ਅਮਰੀਕੀ ਛੋਟ ਖ਼ਤਮ ਹੋਣ ਨਾਲ ਭਾਰਤ ਦੀਆਂ ਵਧੀਆਂ ਮੁਸ਼ਕਲਾਂ
17May

ਕੀ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ? ਰੂਸੀ ਤੇਲ ‘ਤੇ ਅਮਰੀਕੀ ਛੋਟ ਖ਼ਤਮ ਹੋਣ ਨਾਲ ਭਾਰਤ ਦੀਆਂ ਵਧੀਆਂ ਮੁਸ਼ਕਲਾਂ

ਟਰੰਪ ਪ੍ਰਸ਼ਾਸਨ ਵੱਲੋਂ 17 ਮਈ ਨੂੰ ਰੂਸੀ ਕੱਚੇ ਤੇਲ ‘ਤੇ ਪਾਬੰਦੀਆਂ ਦੀ ਛੋਟ ਨੂੰ ਖ਼ਤਮ ਕਰਨ ਦੇ ਫੈਸਲੇ ਨੇ ਭਾਰਤ ਸਾਹਮਣੇ ਇੱਕ ਵੱਡਾ ਊਰਜਾ ਸੰਕਟ ਖੜ੍ਹਾ ਕਰ ਦਿੱਤਾ ਹੈ। ਪਿਛਲੇ…

30 ਸਾਲਾਂ ਬਾਅਦ ਜਾਪਾਨ ‘ਚੋਂ ਦੇਸ਼ ਨਿਕਾਲਾ: ਭਾਰਤੀ ਰੈਸਟੋਰੈਂਟ ਮਾਲਕ ਨੂੰ ਪਰਿਵਾਰ ਸਮੇਤ ਭਾਰਤ ਪਰਤਣ ਦਾ ਹੁਕਮ
17May

30 ਸਾਲਾਂ ਬਾਅਦ ਜਾਪਾਨ ‘ਚੋਂ ਦੇਸ਼ ਨਿਕਾਲਾ: ਭਾਰਤੀ ਰੈਸਟੋਰੈਂਟ ਮਾਲਕ ਨੂੰ ਪਰਿਵਾਰ ਸਮੇਤ ਭਾਰਤ ਪਰਤਣ ਦਾ ਹੁਕਮ

ਜਾਪਾਨ ’ਚ ਲਗਪਗ 30 ਸਾਲਾਂ ਤੋਂ ਰਹਿ ਰਹੇ ਭਾਰਤੀ ਰੈਸਟੋਰੈਂਟ ਦੇ ਮਾਲਕ ਮਨੀਸ਼ ਕੁਮਾਰ ਨੂੰ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ ਜਾਪਾਨ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਸੌਤਾਮਾ ਸੂਬੇ ’ਚ ਰੈਸਟੋਰੈਂਟ…

ਸਾਵਧਾਨ! WHO ਨੇ ਇਬੋਲਾ ਨੂੰ ਲੈ ਕੇ ਜਾਰੀ ਕੀਤਾ ਗਲੋਬਲ ਅਲਰਟ; ਭਾਰਤ ‘ਚ ਸਥਿਤੀ ਕਾਬੂ ਹੇਠ
17May

ਸਾਵਧਾਨ! WHO ਨੇ ਇਬੋਲਾ ਨੂੰ ਲੈ ਕੇ ਜਾਰੀ ਕੀਤਾ ਗਲੋਬਲ ਅਲਰਟ; ਭਾਰਤ ‘ਚ ਸਥਿਤੀ ਕਾਬੂ ਹੇਠ

ਵਿਸ਼ਵ ਸਿਹਤ ਸੰਗਠਨ (WHO) ਨੇ ਐਤਵਾਰ ਨੂੰ ਕਾਂਗੋ ਅਤੇ ਯੂਗਾਂਡਾ ‘ਚ ਇਬੋਲਾ ਦੇ ਪ੍ਰਕੋਪ ਨੂੰ ਕੌਮਾਂਤਰੀ ਚਿੰਤਾ ਦਾ ਜਨਤਕ ਸਿਹਤ ਐਮਰਜੈਂਸੀ (PHEIC) ਐਲਾਨ ਦਿੱਤਾ ਹੈ। ਇਸ ‘ਤੇ ਭਾਰਤੀ ਸਿਹਤ ਮਾਹਰਾਂ…

More News

Leave a Reply

Your email address will not be published. Required fields are marked *