ਭਾਰਤ ਸਾਲ ਦੇ ਅਖੀਰ ਤੱਕ ਰੂਸੀ ਤੇਲ ਖਰੀਦਣਾ ਬੰਦ ਕਰ ਦੇਵੇਗਾ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਭਾਰਤ ਨੇ ਰੂਸ ਤੋਂ ਹੋਰ ਤੇਲ ਨਾ ਖਰੀਦਣ ਦੀ ਸਹਿਮਤੀ ਦਿੱਤੀ ਹੈ ਅਤੇ ਸਾਲ ਦੇ ਅਖੀਰ ਤੱਕ ਇਹ ਖਰੀਦ ਲਗਭਗ ਬੰਦ ਹੋ ਜਾਵੇਗੀ, ਹਾਲਾਂਕਿ ਇਸ ਪ੍ਰਕਿਰਿਆ ਵਿੱਚ ਕੁਝ ਸਮਾਂ ਲੱਗੇਗਾ।

ਟਰੰਪ ਨੇ ਕਿਹਾ ਕਿ ਉਹ ਚੀਨ ਨੂੰ ਵੀ ਰੂਸ ਤੋਂ ਤੇਲ ਨਾ ਖਰੀਦਣ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ। ਚੀਨ ਅਤੇ ਭਾਰਤ ਰੂਸੀ ਕੱਚੇ ਤੇਲ ਦੇ ਦੋ ਸਭ ਤੋਂ ਵੱਡੇ ਖਰੀਦਦਾਰ ਹਨ। ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ, ‘‘ਭਾਰਤ ਨੇ ਮੈਨੂੰ ਦੱਸਿਆ ਹੈ ਕਿ ਉਹ ਰੂਸੀ ਤੇਲ ਦੀ ਖਰੀਦ ਬੰਦ ਕਰ ਰਹੇ ਹਨ। ਇਹ ਪ੍ਰਕਿਰਿਆ ਹੈ। ਤੁਸੀਂ ਕਿਸੇ ਕੰਮ ਨੂੰ ਐਵੇਂ ਹੀ ਨਹੀਂ ਰੋਕ ਸਕਦੇ। ਸਾਲ ਦੇ ਅਖੀਰ ਤੱਕ ਉਹ ਇਸ ਨੂੰ ਲਗਭਗ ਬੰਦ ਕਰ ਦੇਣਗੇ, ਯਾਨੀ ਲਗਭਗ 40 ਫ਼ੀਸਦ ਤੱਕ ਘੱਟ ਕਰ ਦੇਣਗੇ। ਭਾਰਤ ਮਹਾਨ ਹੈ। ਕੱਲ੍ਹ ਮੈਂ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਨਾਲ ਗੱਲ ਕੀਤੀ ਸੀ।’’ ਟਰੰਪ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਭਾਰਤ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਤੇਲ ਦਰਾਮਦ ਕਾਫ਼ੀ ਘਟਾ ਦੇਵੇਗਾ। ਅਮਰੀਕਾ ਦਾ ਮੰਨਣਾ ਹੈ ਕਿ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਕੇ ਯੂਕਰੇਨ ਖ਼ਿਲਾਫ਼ ਜੰਗ ਵਿਚ ਪੂਤਿਨ ਦੀ ਅਸਿੱਧੇ ਤੌਰ ’ਤੇ ਮਦਦ ਕਰ ਰਿਹਾ ਹੈ। ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਅਗਾਮੀ ਮੀਟਿੰਗ ਬਾਰੇ ਕਿਹਾ ਕਿ ਉਹ ਉਨ੍ਹਾਂ ਨਾਲ ਰੂਸ-ਯੂਕਰੇਨ ਜੰਗ ਖ਼ਤਮ ਕਰਨ ਦੇ ਰਾਹ ਕੱਢਣ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਉਨ੍ਹਾਂ ਕਿਹਾ ਕਿ ਚੀਨ ਦੇ ਰੂਸ ਨਾਲ ਰਿਸ਼ਤੇ ਵੱਖਰੀ ਤਰ੍ਹਾਂ ਦੇ ਹਨ ਅਤੇ ਇਹ ਪਹਿਲਾਂ ਵਧੀਆ ਨਹੀਂ ਸਨ ਪਰ ਪਿਛਲੇ ਅਮਰੀਕੀ ਪ੍ਰਸ਼ਾਸਨਾਂ ਦੀਆਂ ਨੀਤੀਆਂ ਕਾਰਨ ਦੋਵੇਂ ਇਕੱਠੇ ਹੋ ਗਏ।

ਵਾਸ਼ਿੰਗਟਨ: ਆਪਣੀਆਂ ਵਪਾਰ ਨੀਤੀਆਂ ਦਾ ਪੱਖ ਪੂਰਦਿਆਂ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕੀ ਅਰਥਚਾਰੇ ਦੀ ਮਜ਼ਬੂਤੀ ਲਈ ਟੈਰਿਫ ਲਗਾਏ ਹਨ। ਕਈ ਦਹਾਕਿਆਂ ਤੋਂ ਅਮਰੀਕਾ ਖ਼ਿਲਾਫ਼ ਟੈਰਿਫ ਲਾਏ ਜਾ ਰਹੇ ਸਨ ਜਿਸ ਕਾਰਨ ਮੁਲਕ 37 ਟ੍ਰਿਲਿਅਨ ਡਾਲਰ ਦਾ ਕਰਜ਼ਦਾਰ ਹੋ ਗਿਆ ਸੀ ਪਰ ਹੁਣ ਹੋਰ ਮੁਲਕਾਂ ’ਤੇ ਟੈਰਿਫ ਲਗਾਉਣ ਨਾਲ ਮੁਲਕ ਅਮੀਰ ਬਣ ਗਿਆ ਹੈ। ਜੇ ਅਸੀਂ ਟੈਰਿਫ ਨਹੀਂ ਲਗਾਵਾਂਗੇ ਤਾਂ ਅਮਰੀਕਾ ਤੀਜੀ ਦੁਨੀਆ ਦਾ ਦੇਸ਼ ਬਣ ਜਾਵੇਗਾ। ਉਨ੍ਹਾਂ ਮੁੜ ਦਾਅਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲੀਆ ਜੰਗ ਸਮੇਤ ਪੰਜ-ਛੇ ਜੰਗਾਂ ਉਨ੍ਹਾਂ ਟੈਰਿਫ ਦਾ ਡਰ ਦਿਖਾ ਕੇ ਬੰਦ ਕਰਵਾਈਆਂ। 

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Israel Lebanon Ceasefire: ਇਜ਼ਰਾਈਲ-ਲਿਬਨਾਨ ਵਿਚਾਲੇ 10 ਦਿਨਾਂ ਦੀ ਜੰਗਬੰਦੀ, ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ

ਪੱਛਮੀ ਏਸ਼ੀਆ ਵਿੱਚ ਸ਼ਾਂਤੀ ਯਤਨਾਂ ਨੂੰ ਹੁਲਾਰਾ ਮਿਲਿਆ ਕਿਉਂਕਿ ਇਜ਼ਰਾਈਲੀ ਮੀਡੀਆ ਨੇ ਫੌਜ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਕਿ ਦੱਖਣੀ ਲਿਬਨਾਨ ਵਿੱਚ ਵੀਰਵਾਰ ਨੂੰ

Read More »

‘ਈਰਾਨ ਯੂਰੇਨੀਅਮ ਸੌਂਪਣ ਲਈ ਤਿਆਰ ਹੈ’, ਟਰੰਪ ਦਾ ਵੱਡਾ ਦਾਅਵਾ, ਤੇਹਰਾਨ ਨੇ ਕਿਸੇ ਵੀ ਸਮਝੌਤੇ ਤੋਂ ਕੀਤਾ ਇਨਕਾਰ

ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦੇ ਵਿਚਕਾਰ ਕੂਟਨੀਤਕ ਕੋਸ਼ਿਸ਼ਾਂ ਨੇ ਰਫ਼ਤਾਰ ਫੜ ਲਈ ਹੈ, ਹਾਲਾਂਕਿ ਜ਼ਮੀਨੀ ਹਾਲਾਤ ਹਾਲੇ ਵੀ ਗੁੰਝਲਦਾਰ ਬਣੇ ਹੋਏ ਹਨ। ਅਮਰੀਕੀ ਰਾਸ਼ਟਰਪਤੀ

Read More »

UN ‘ਚ ਗਰਜਿਆ ਭਾਰਤ: ‘ਹੋਰਮੁਜ਼ ਜਲ ਮਾਰਗ ‘ਚ ਵਪਾਰਕ ਜਹਾਜ਼ਾਂ ‘ਤੇ ਹਮਲੇ ਨਾ ਮਨਜ਼ੂਰ’, ਸਮੁੰਦਰੀ ਸੁਰੱਖਿਆ ਲਈ ਜਤਾਈ ਸਖ਼ਤ ਚਿੰਤਾ

ਨਿਊਯਾਰਕ: ਭਾਰਤ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ (UN) ਵਿੱਚ ਹੋਰਮੁਜ਼ ਜਲਡਮਰੂ ਮੱਧ (Strait of Hormuz) ਵਿੱਚ ਵਪਾਰਕ ਜਹਾਜ਼ਾਂ ‘ਤੇ ਵਧਦੇ ਖ਼ਤਰਿਆਂ ਨੂੰ ਲੈ ਕੇ ਸਖ਼ਤ ਰੁਖ਼

Read More »
Israel Lebanon Ceasefire: ਇਜ਼ਰਾਈਲ-ਲਿਬਨਾਨ ਵਿਚਾਲੇ 10 ਦਿਨਾਂ ਦੀ ਜੰਗਬੰਦੀ, ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ
17Apr

Israel Lebanon Ceasefire: ਇਜ਼ਰਾਈਲ-ਲਿਬਨਾਨ ਵਿਚਾਲੇ 10 ਦਿਨਾਂ ਦੀ ਜੰਗਬੰਦੀ, ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ

ਪੱਛਮੀ ਏਸ਼ੀਆ ਵਿੱਚ ਸ਼ਾਂਤੀ ਯਤਨਾਂ ਨੂੰ ਹੁਲਾਰਾ ਮਿਲਿਆ ਕਿਉਂਕਿ ਇਜ਼ਰਾਈਲੀ ਮੀਡੀਆ ਨੇ ਫੌਜ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਕਿ ਦੱਖਣੀ ਲਿਬਨਾਨ ਵਿੱਚ ਵੀਰਵਾਰ ਨੂੰ ਜੰਗਬੰਦੀ ਲਾਗੂ ਹੋ ਗਈ ਹੈ।…

‘ਈਰਾਨ ਯੂਰੇਨੀਅਮ ਸੌਂਪਣ ਲਈ ਤਿਆਰ ਹੈ’, ਟਰੰਪ ਦਾ ਵੱਡਾ ਦਾਅਵਾ, ਤੇਹਰਾਨ ਨੇ ਕਿਸੇ ਵੀ ਸਮਝੌਤੇ ਤੋਂ ਕੀਤਾ ਇਨਕਾਰ
17Apr

‘ਈਰਾਨ ਯੂਰੇਨੀਅਮ ਸੌਂਪਣ ਲਈ ਤਿਆਰ ਹੈ’, ਟਰੰਪ ਦਾ ਵੱਡਾ ਦਾਅਵਾ, ਤੇਹਰਾਨ ਨੇ ਕਿਸੇ ਵੀ ਸਮਝੌਤੇ ਤੋਂ ਕੀਤਾ ਇਨਕਾਰ

ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦੇ ਵਿਚਕਾਰ ਕੂਟਨੀਤਕ ਕੋਸ਼ਿਸ਼ਾਂ ਨੇ ਰਫ਼ਤਾਰ ਫੜ ਲਈ ਹੈ, ਹਾਲਾਂਕਿ ਜ਼ਮੀਨੀ ਹਾਲਾਤ ਹਾਲੇ ਵੀ ਗੁੰਝਲਦਾਰ ਬਣੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ…

UN ‘ਚ ਗਰਜਿਆ ਭਾਰਤ: ‘ਹੋਰਮੁਜ਼ ਜਲ ਮਾਰਗ ‘ਚ ਵਪਾਰਕ ਜਹਾਜ਼ਾਂ ‘ਤੇ ਹਮਲੇ ਨਾ ਮਨਜ਼ੂਰ’, ਸਮੁੰਦਰੀ ਸੁਰੱਖਿਆ ਲਈ ਜਤਾਈ ਸਖ਼ਤ ਚਿੰਤਾ
17Apr

UN ‘ਚ ਗਰਜਿਆ ਭਾਰਤ: ‘ਹੋਰਮੁਜ਼ ਜਲ ਮਾਰਗ ‘ਚ ਵਪਾਰਕ ਜਹਾਜ਼ਾਂ ‘ਤੇ ਹਮਲੇ ਨਾ ਮਨਜ਼ੂਰ’, ਸਮੁੰਦਰੀ ਸੁਰੱਖਿਆ ਲਈ ਜਤਾਈ ਸਖ਼ਤ ਚਿੰਤਾ

ਨਿਊਯਾਰਕ: ਭਾਰਤ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ (UN) ਵਿੱਚ ਹੋਰਮੁਜ਼ ਜਲਡਮਰੂ ਮੱਧ (Strait of Hormuz) ਵਿੱਚ ਵਪਾਰਕ ਜਹਾਜ਼ਾਂ ‘ਤੇ ਵਧਦੇ ਖ਼ਤਰਿਆਂ ਨੂੰ ਲੈ ਕੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਭਾਰਤ ਨੇ…

More News

Leave a Reply

Your email address will not be published. Required fields are marked *