ਮਮਦਾਨੀ ਮੇਅਰ ਬਣਿਆ ਤਾਂ ਨਿਊ ਯਾਰਕ ਸ਼ਹਿਰ ‘ਆਰਥਿਕ ਤੇ ਸਮਾਜਿਕ ਪੱਖੋਂ ਤਬਾਹ’ ਹੋ ਜਾਵੇਗਾ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊ ਯਾਰਕ ਸਿਟੀ ਦੇ ਵੋਟਰਾਂ ਨੂੰ ਚੇਤਾਵੀ ਦਿੱਤੀ ਹੈ ਕਿ ਜੇਕਰ ਡੈਮੋਕਰੈਟਿਕ ਉਮੀਦਵਾਰ ਜ਼ੋਹਰਾਨ ਮਮਦਾਨੀ ਮੇਅਰ ਦੀ ਚੋਣ ਜਿੱਤਦਾ ਹੈ ਤਾਂ ਇਹ ਨਿਊ ਯਾਰਕ ਲਈ ‘ਮੁਕੰਮਲ ਆਰਥਿਕ ਤੇ ਸਮਾਜਿਕ ਤਬਾਹੀ ਹੋਵੇਗਾ’ ਤੇ ਸ਼ਹਿਰ ਦੀ ‘ਹੋਂਦ’ ਲਈ ਖ਼ਤਰਾ ਖੜ੍ਹਾ ਹੋ ਜਾਵੇਗਾ। ਟਰੰਪ ਵੱਲੋਂ ਮੇਅਰ ਦੀ ਚੋਣ ਲਈ ਅਧਿਕਾਰਤ ਤੌਰ ’ਤੇ ਸਾਬਕਾ ਗਵਰਨਰ ਐਂਡਰਿਊ ਕਿਊਮੋ (Andrew Cuomo) ਦੀ ਹਮਾਇਤ ਕੀਤੀ ਜਾ ਰਹੀ ਹੈ, ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ।

ਟਰੰਪ ਨੇ ਸੋਮਵਾਰ ਨੂੰ ਚੋਣ ਦੀ ਪੂਰਬਲੀ ਸੰਧਿਆ ਟਰੁੱਥ ਸੋਸ਼ਲ ’ਤੇ ਇਕ ਪੋਸਟ ਵਿਚ ਇਹ ਧਮਕੀ ਵੀ ਦਿੱਤੀ ਕਿ ਜੇਕਰ ਮਮਦਾਨੀ ਚੋਣ ਜਿੱਤਦਾ ਹੈ ਤੇ ਮੇਅਰ ਬਣਦਾ ਹੈ ਤਾਂ ਉਹ ਨਿਊ ਯਾਰਕ ਸ਼ਹਿਰ ਲਈ ਸਿਰਫ਼ ਘੱਟੋ ਘੱਟ ਲੋੜੀਂਦੇ ਫੰਡ ਹੀ ਭੇਜਣਗੇ। ਟਰੰਪ ਨੇ ਟਰੁੱਥ ਸੋਸ਼ਲ ’ਤੇ ਕਿਹਾ, ‘‘ਜੇਕਰ ਕਮਿਊਨਿਸਟ ਉਮੀਦਵਾਰ ਜ਼ੋਹਰਾਨ ਮਮਦਾਨੀ ਨਿਊ ਯਾਰਕ ਸਿਟੀ ਦੇ ਮੇਅਰ ਲਈ ਚੋਣ ਜਿੱਤ ਜਾਂਦਾ ਹੈ, ਤਾਂ ਇਹ ਬੇਹੱਦ ਮੁਸ਼ਕਲ ਹੈ ਕਿ ਮੈਂ ਆਪਣੇ ਪਿਆਰੇ ਪਹਿਲੇ ਘਰ (ਨਿਊ ਯਾਰਕ) ਲਈ ਲੋੜ ਮੁਤਾਬਕ ਘੱਟੋ ਘੱਟ ਰਾਸ਼ੀ ਤੋਂ ਇਲਾਵਾ ਸੰਘੀ ਫੰਡਾਂ ਦਾ ਯੋਗਦਾਨ ਪਾਵਾਂ, ਕਿਉਂਕਿ ਇਕ ਕਮਿਊਨਿਸਟ ਹੋਣ ਦੇ ਨਾਤੇ… ਇਸ ਮਹਾਨ ਸ਼ਹਿਰ ਦੇ ਸਫ਼ਲ ਹੋਣ ਜਾਂ ਇਸ ਦੀ ਹੋਂਦ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ! ਇੱਕ ਕਮਿਊਨਿਸਟ ਦੇ ਸੱਤਾ ਵਿੱਚ ਹੋਣ ਨਾਲ ਇਹ ਹੋਰ ਵੀ ਬਦਤਰ ਹੋ ਸਕਦਾ ਹੈ, ਅਤੇ ਮੈਂ ਰਾਸ਼ਟਰਪਤੀ ਵਜੋਂ ਇੰਨਾ ਮਾੜਾ ਹੋਣ ਤੋਂ ਬਾਅਦ ਹੋਰ ਪੈਸਾ ਨਹੀਂ ਭੇਜਣਾ ਚਾਹੁੰਦਾ। ਦੇਸ਼ ਨੂੰ ਚਲਾਉਣਾ ਮੇਰਾ ਫਰਜ਼ ਹੈ, ਅਤੇ ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿ ਜੇਕਰ ਮਾਮਦਾਨੀ ਜਿੱਤ ਜਾਂਦਾ ਹੈ ਤਾਂ ਨਿਊ ਯਾਰਕ ਸ਼ਹਿਰ ਆਰਥਿਕ ਅਤੇ ਸਮਾਜਿਕ ਰੂਪ ਵਿਚ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।’’

ਮੇਅਰ ਚੋਣਾਂ ਦੇ ਆਖਰੀ ਪੜਾਅ ਵਿਚ ਨਿਊ ਯਾਰਕ ਦੇ ਸਾਬਕਾ ਗਵਰਨਰ ਕਿਊਮੋ ਦੇ ਨਾਂ ਦੀ ਅਧਿਕਾਰਤ ਤੌਰ ’ਤੇ ਤਾਈਦ ਕਰਦਿਆਂ ਟਰੰਪ ਨੇ ਕਿਹਾ, ‘‘ਤੁਸੀਂ ਐਂਡਰਿਊ ਕਿਊਮੋ ਨੂੰ ਜ਼ਾਤੀ ਤੌਰ ’ਤੇ ਪਸੰਦ ਕਰਦੇ ਹੋ ਜਾਂ ਨਹੀਂ, ਪਰ ਤੁਹਾਡੇ ਕੋਲ ਸੱਚਮੁੱਚ ਕੋਈ ਬਦਲ ਨਹੀਂ ਹੈ। ਤੁਹਾਨੂੰ ਉਸ ਲਈ ਵੋਟ ਪਾਉਣੀ ਹੋਵੇਗੀ ਤੇ ਆਸ ਕਰਦੇ ਹਾਂ ਕਿ ਉਹ ਸ਼ਾਨਦਾਰ ਕੰਮ ਕਰੇਗਾ। ਉਹ ਇਸ ਦੇ ਸਮਰੱਥ ਹੈ, ਮਮਦਾਨੀ ਨਹੀਂ!’’

ਨਿਊ ਯਾਰਕ ਸਟੇਟ ਅਸੈਂਬਲੀ ਦੇ ਮੈਂਬਰ ਤੇ ਭਾਰਤੀ ਮੂਲ ਦੇ ਮਮਦਾਨੀ (34) ਦਾ ਜਨਮ ਯੁਗਾਂਡਾ ਵਿੱਚ ਹੋਇਆ ਤੇ ਪਰਵਰਿਸ਼ ਨਿਊਯਾਰਕ ਸ਼ਹਿਰ ਵਿੱਚ ਹੋਈ। ਉਹ ਡੈਮੋਕਰੈਟਿਕ ਪਾਰਟੀ ਵੱਲੋਂ ਮੇਅਰ ਦੀ ਚੋਣ ਲੜ ਰਿਹਾ ਹੈ। ਉਸ ਦਾ ਮੁਕਾਬਲਾ ਆਜ਼ਾਦ ਉਮੀਦਵਾਰ ਕਿਊਮੋ ਤੇ ਰਿਪਬਲਿਕਨ ਉਮੀਦਵਾਰ Curtis Sliwa ਨਾਲ ਹੈ। ਮੇਅਰ ਦੀ ਚੋਣ ਲਈ ਵੋਟਾਂ ਮੰਗਲਵਾਰ ਨੂੰ ਪੈਣਗੀਆਂ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੀਮਤਾਂ ਨੇ ਤੋੜੇ ਸਾਰੇ ਰਿਕਾਰਡ: ਸੋਨਾ 11 ਹਜ਼ਾਰ ਮਹਿੰਗਾ, ਚਾਂਦੀ ਨੇ ਮਾਰੀ 22,376 ਦੀ ਛਾਲ; ਆਮ ਬੰਦੇ ਦੀ ਪਹੁੰਚ ਤੋਂ ਬਾਹਰ?

ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਲਗਾਤਾਰ ਦੋ ਦਿਨ ਸੋਨਾ ਨਾ ਖਰੀਦਣ ਦੀ ਅਪੀਲ

Read More »

ਡੋਨਾਲਡ ਟਰੰਪ ਪਹੁੰਚੇ ਚੀਨ, ਜਿਨਪਿੰਗ ਨਾਲ ਹੋਵੇਗੀ ਅਹਿਮ ਸਿਖ਼ਰ ਗੱਲਬਾਤ; ਅਮਰੀਕਾ-ਚੀਨ ਬੈਠਕ ‘ਤੇ ਟਿਕੀ ਦੁਨੀਆ ਦੀ ਨਿਗ੍ਹਾ

ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ ਤਿੰਨ ਰੋਜ਼ਾ ਮਹੱਤਵਪੂਰਨ ਦੌਰੇ ‘ਤੇ ਚੀਨ ਪਹੁੰਚੇ ਗਏ ਹਨ। ਇੱਥੇ ਉਨ੍ਹਾਂ ਦੀ ਮੁਲਾਕਾਤ ਚੀਨੀ ਰਾਸ਼ਟਰਪਤੀ ਸ਼ੀ

Read More »
AI ਦੇ ਨਾਲ ਚੈਟ ਵੀ ਹੁਣ Incognito ਮੋਡ ‘ਚ, WhatsApp ਲਿਆਇਆ ਨਵਾਂ ਪ੍ਰਾਈਵੇਸੀ ਫੀਚਰ
13May

AI ਦੇ ਨਾਲ ਚੈਟ ਵੀ ਹੁਣ Incognito ਮੋਡ ‘ਚ, WhatsApp ਲਿਆਇਆ ਨਵਾਂ ਪ੍ਰਾਈਵੇਸੀ ਫੀਚਰ

WhatsApp ਨੇ Meta AI ਦੇ ਨਾਲ Incognito Chat ਦਾ ਐਲਾਨ ਕੀਤਾ ਹੈ, ਜੋ ਕਿ ਇੱਕ ਨਵਾਂ ਫੀਚਰ ਹੈ ਜਿਸ ਰਾਹੀਂ ਯੂਜ਼ਰਜ਼ ਕੰਪਨੀ ਦੇ AI ਅਸਿਸਟੈਂਟ ਨਾਲ ਪ੍ਰਾਈਵੇਟ ਅਤੇ ਟੈਂਪਰੇਰੀ (ਆਰਜ਼ੀ)…

ਕੀਮਤਾਂ ਨੇ ਤੋੜੇ ਸਾਰੇ ਰਿਕਾਰਡ: ਸੋਨਾ 11 ਹਜ਼ਾਰ ਮਹਿੰਗਾ, ਚਾਂਦੀ ਨੇ ਮਾਰੀ 22,376 ਦੀ ਛਾਲ; ਆਮ ਬੰਦੇ ਦੀ ਪਹੁੰਚ ਤੋਂ ਬਾਹਰ?
13May

ਕੀਮਤਾਂ ਨੇ ਤੋੜੇ ਸਾਰੇ ਰਿਕਾਰਡ: ਸੋਨਾ 11 ਹਜ਼ਾਰ ਮਹਿੰਗਾ, ਚਾਂਦੀ ਨੇ ਮਾਰੀ 22,376 ਦੀ ਛਾਲ; ਆਮ ਬੰਦੇ ਦੀ ਪਹੁੰਚ ਤੋਂ ਬਾਹਰ?

ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਲਗਾਤਾਰ ਦੋ ਦਿਨ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਬਾਜ਼ਾਰ ਵਿੱਚ ਵੱਡੀ…

ਡੋਨਾਲਡ ਟਰੰਪ ਪਹੁੰਚੇ ਚੀਨ, ਜਿਨਪਿੰਗ ਨਾਲ ਹੋਵੇਗੀ ਅਹਿਮ ਸਿਖ਼ਰ ਗੱਲਬਾਤ; ਅਮਰੀਕਾ-ਚੀਨ ਬੈਠਕ ‘ਤੇ ਟਿਕੀ ਦੁਨੀਆ ਦੀ ਨਿਗ੍ਹਾ
13May

ਡੋਨਾਲਡ ਟਰੰਪ ਪਹੁੰਚੇ ਚੀਨ, ਜਿਨਪਿੰਗ ਨਾਲ ਹੋਵੇਗੀ ਅਹਿਮ ਸਿਖ਼ਰ ਗੱਲਬਾਤ; ਅਮਰੀਕਾ-ਚੀਨ ਬੈਠਕ ‘ਤੇ ਟਿਕੀ ਦੁਨੀਆ ਦੀ ਨਿਗ੍ਹਾ

ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ ਤਿੰਨ ਰੋਜ਼ਾ ਮਹੱਤਵਪੂਰਨ ਦੌਰੇ ‘ਤੇ ਚੀਨ ਪਹੁੰਚੇ ਗਏ ਹਨ। ਇੱਥੇ ਉਨ੍ਹਾਂ ਦੀ ਮੁਲਾਕਾਤ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਵੇਗੀ। ਅਮਰੀਕਾ ਅਤੇ…

More News

Leave a Reply

Your email address will not be published. Required fields are marked *