ਯੂਕਰੇਨ ਦਾ ਰੂਸ ਦੀ ਮਿਜ਼ਾਈਲ ਫੈਕਟਰੀ ’ਤੇ ਹਮਲਾ

ਯੂਕਰੇਨੀ ਡਰੋਨਾਂ ਨੇ ਅੱਜ ਰੂਸ ਦੇ ਅੰਦਰੂਨੀ ਹਿੱਸੇ ਵਿੱਚ ਉਦਯੋਗਿਕ ਇਕਾਈ ਨੂੰ ਨਿਸ਼ਾਨਾ ਬਣਾਇਆ। ਰੂਸੀ ਨਿਊਜ਼ ਚੈਨਲ ਅਨੁਸਾਰ ਇਹ ਨਿਸ਼ਾਨਾ ਮਹੱਤਵਪੂਰਨ ਸਰਕਾਰੀ ਮਿਜ਼ਾਈਲ ਫੈਕਟਰੀ ਸੀ। ਹਮਲਾ ਰੂਸ ਦੇ ਉਦਮੁਰਤ ਗਣਰਾਜ ਵਿੱਚ ਹੋਇਆ। ਸਥਾਨਕ ਸਿਹਤ ਮੰਤਰੀ ਸਰਗੇਈ ਬੇਗਿਨ ਅਨੁਸਾਰ, ਇਸ ਹਮਲੇ ਵਿੱਚ 11 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਖੇਤਰੀ ਮੁਖੀ ਐਲੇਗਜ਼ੈਂਦਰ ਬ੍ਰੇਚਾਲੋਵ ਨੇ ਟੈਲੀਗ੍ਰਾਮ ’ਤੇ ਦੱਸਿਆ ਕਿ ਯੂਕਰੇਨ ਵੱਲੋਂ ਲਾਂਚ ਕੀਤੇ ਡਰੋਨਾਂ ਨੇ ਗਣਰਾਜ ਦੀ ਇਕਾਈ ’ਤੇ ਹਮਲਾ ਕੀਤਾ ਹੈ। ਹਮਲੇ ਕਾਰਨ ਕਾਫੀ ਨੁਕਸਾਨ ਹੋਇਆ ਹੈ ਅਤੇ ਕਈ ਜਣਿਆਂ ਦੇ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਨੇ ਇਕਾਈ ਦਾ ਨਾਮ ਜਾਂ ਹੋਰ ਵੇਰਵੇ ਸਾਂਝੇ ਨਹੀਂ ਕੀਤੇ। ਗੈ਼ਰ-ਸਰਕਾਰੀ ਰੂਸੀ ਟੈਲੀਗ੍ਰਾਮ ਚੈਨਲ ‘ਐਸਤਰਾ’ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਡਰੋਨਾਂ ਨੇ ਵੋਤਕਿਨਸਕ ਮਸ਼ੀਨ ਬਿਲਡਿੰਗ ਪਲਾਂਟ ’ਤੇ ਹਮਲਾ ਕੀਤਾ ਹੈ, ਜੋ ਇੱਕ ਪ੍ਰਮੁੱਖ ਸਰਕਾਰੀ ਰੱਖਿਆ ਉੱਦਮ ਹੈ। ਇਹ ਦਾਅਵਾ ਸਥਾਨਕ ਲੋਕਾਂ ਵੱਲੋਂ ਬਣਾਈਆਂ ਗਈਆਂ ਵੀਡੀਓਜ਼ ਦੇ ਵਿਸ਼ਲੇਸ਼ਣ ’ਤੇ ਆਧਾਰਤ ਹੈ। ਇਹ ਫੈਕਟਰੀ ਯੂਕਰੇਨ ਦੀ ਸਰਹੱਦ ਤੋਂ 1,400 ਕਿਲੋਮੀਟਰ ਤੋਂ ਵੱਧ ਦੂਰ ਸਥਿਤ ਹੈ।

ਮਾਸਕੋ: ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰ ਆਈ ਏ ਨੇ ਅੱਜ ਰੂਸੀ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਰੂਸੀ ਫੌਜਾਂ ਨੇ ਯੂਕਰੇਨ ਦੇ ਪੂਰਬੀ ਦੋਨੇਤਸਕ ਖੇਤਰ ਵਿੱਚ ਕਾਰਪਿਵਕਾ ਪਿੰਡ ’ਤੇ ਕਬਜ਼ਾ ਕਰ ਲਿਆ ਹੈ। ਇੱਕ ਹੋਰ ਖ਼ਬਰ ਵਿੱਚ, ਤਾਸ ਖ਼ਬਰ ਏਜੰਸੀ ਨੇ ਦੱਸਿਆ ਕਿ ਯੂਕਰੇਨੀ ਡਰੋਨਾਂ ਨੇ ਰੂਸ ਦੇ ਤਾਤਾਰਸਤਾਨ ਖੇਤਰ ਦੇ ਅਲਮੇਤਯੇਵਸਕ ਵਿੱਚ ਉਤਪਾਦਨ ਇਕਾਈਆਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। -ਰਾਇਟਰਜ਼

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੀਮਤਾਂ ਨੇ ਤੋੜੇ ਸਾਰੇ ਰਿਕਾਰਡ: ਸੋਨਾ 11 ਹਜ਼ਾਰ ਮਹਿੰਗਾ, ਚਾਂਦੀ ਨੇ ਮਾਰੀ 22,376 ਦੀ ਛਾਲ; ਆਮ ਬੰਦੇ ਦੀ ਪਹੁੰਚ ਤੋਂ ਬਾਹਰ?

ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਲਗਾਤਾਰ ਦੋ ਦਿਨ ਸੋਨਾ ਨਾ ਖਰੀਦਣ ਦੀ ਅਪੀਲ

Read More »

ਡੋਨਾਲਡ ਟਰੰਪ ਪਹੁੰਚੇ ਚੀਨ, ਜਿਨਪਿੰਗ ਨਾਲ ਹੋਵੇਗੀ ਅਹਿਮ ਸਿਖ਼ਰ ਗੱਲਬਾਤ; ਅਮਰੀਕਾ-ਚੀਨ ਬੈਠਕ ‘ਤੇ ਟਿਕੀ ਦੁਨੀਆ ਦੀ ਨਿਗ੍ਹਾ

ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ ਤਿੰਨ ਰੋਜ਼ਾ ਮਹੱਤਵਪੂਰਨ ਦੌਰੇ ‘ਤੇ ਚੀਨ ਪਹੁੰਚੇ ਗਏ ਹਨ। ਇੱਥੇ ਉਨ੍ਹਾਂ ਦੀ ਮੁਲਾਕਾਤ ਚੀਨੀ ਰਾਸ਼ਟਰਪਤੀ ਸ਼ੀ

Read More »
AI ਦੇ ਨਾਲ ਚੈਟ ਵੀ ਹੁਣ Incognito ਮੋਡ ‘ਚ, WhatsApp ਲਿਆਇਆ ਨਵਾਂ ਪ੍ਰਾਈਵੇਸੀ ਫੀਚਰ
13May

AI ਦੇ ਨਾਲ ਚੈਟ ਵੀ ਹੁਣ Incognito ਮੋਡ ‘ਚ, WhatsApp ਲਿਆਇਆ ਨਵਾਂ ਪ੍ਰਾਈਵੇਸੀ ਫੀਚਰ

WhatsApp ਨੇ Meta AI ਦੇ ਨਾਲ Incognito Chat ਦਾ ਐਲਾਨ ਕੀਤਾ ਹੈ, ਜੋ ਕਿ ਇੱਕ ਨਵਾਂ ਫੀਚਰ ਹੈ ਜਿਸ ਰਾਹੀਂ ਯੂਜ਼ਰਜ਼ ਕੰਪਨੀ ਦੇ AI ਅਸਿਸਟੈਂਟ ਨਾਲ ਪ੍ਰਾਈਵੇਟ ਅਤੇ ਟੈਂਪਰੇਰੀ (ਆਰਜ਼ੀ)…

ਕੀਮਤਾਂ ਨੇ ਤੋੜੇ ਸਾਰੇ ਰਿਕਾਰਡ: ਸੋਨਾ 11 ਹਜ਼ਾਰ ਮਹਿੰਗਾ, ਚਾਂਦੀ ਨੇ ਮਾਰੀ 22,376 ਦੀ ਛਾਲ; ਆਮ ਬੰਦੇ ਦੀ ਪਹੁੰਚ ਤੋਂ ਬਾਹਰ?
13May

ਕੀਮਤਾਂ ਨੇ ਤੋੜੇ ਸਾਰੇ ਰਿਕਾਰਡ: ਸੋਨਾ 11 ਹਜ਼ਾਰ ਮਹਿੰਗਾ, ਚਾਂਦੀ ਨੇ ਮਾਰੀ 22,376 ਦੀ ਛਾਲ; ਆਮ ਬੰਦੇ ਦੀ ਪਹੁੰਚ ਤੋਂ ਬਾਹਰ?

ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਲਗਾਤਾਰ ਦੋ ਦਿਨ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਬਾਜ਼ਾਰ ਵਿੱਚ ਵੱਡੀ…

ਡੋਨਾਲਡ ਟਰੰਪ ਪਹੁੰਚੇ ਚੀਨ, ਜਿਨਪਿੰਗ ਨਾਲ ਹੋਵੇਗੀ ਅਹਿਮ ਸਿਖ਼ਰ ਗੱਲਬਾਤ; ਅਮਰੀਕਾ-ਚੀਨ ਬੈਠਕ ‘ਤੇ ਟਿਕੀ ਦੁਨੀਆ ਦੀ ਨਿਗ੍ਹਾ
13May

ਡੋਨਾਲਡ ਟਰੰਪ ਪਹੁੰਚੇ ਚੀਨ, ਜਿਨਪਿੰਗ ਨਾਲ ਹੋਵੇਗੀ ਅਹਿਮ ਸਿਖ਼ਰ ਗੱਲਬਾਤ; ਅਮਰੀਕਾ-ਚੀਨ ਬੈਠਕ ‘ਤੇ ਟਿਕੀ ਦੁਨੀਆ ਦੀ ਨਿਗ੍ਹਾ

ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ ਤਿੰਨ ਰੋਜ਼ਾ ਮਹੱਤਵਪੂਰਨ ਦੌਰੇ ‘ਤੇ ਚੀਨ ਪਹੁੰਚੇ ਗਏ ਹਨ। ਇੱਥੇ ਉਨ੍ਹਾਂ ਦੀ ਮੁਲਾਕਾਤ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਵੇਗੀ। ਅਮਰੀਕਾ ਅਤੇ…

More News