ਵੈਨੇਜ਼ੁਏਲਾ ਦੀ ਮਸ਼ਾਡੋ ਨੇ ਟਰੰਪ ਨੂੰ ਸਮਰਪਿਤ ਕੀਤਾ ਨੋਬੇਲ ਪੁਰਸਕਾਰ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਸ ਸਾਲ ਨੋਬੇਲ ਸ਼ਾਂਤੀ ਪੁਰਸਕਾਰ ਨਾ ਜਿੱਤਣ ’ਤੇ ਪ੍ਰਤੀਕਿਰਿਆ ਦਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੁਰਸਕਾਰ ਜੇਤੂ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਸ਼ਾਡੋ ਨੂੰ ਕਈ ਵਾਰ ਮਦਦ ਦਿੱਤੀ ਸੀ।

ਉਨ੍ਹਾਂ ਕਿਹਾ ਕਿ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਅਤੇ ‘ਉਨ੍ਹਾਂ ਦੇ ਸਨਮਾਨ ਵਿੱਚ’ ਪੁਰਸਕਾਰ ਸਵੀਕਾਰ ਕੀਤਾ।ਟਰੰਪ ਨੇ ਵ੍ਹਾਈਟ ਹਾਊਸ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਸ਼ਖ਼ਸੀਅਤ ਨੇ ਅੱਜ ਮੈਨੂੰ ਫ਼ੋਨ ਕੀਤਾ ਅਤੇ ਕਿਹਾ, ‘ਮੈਂ ਤੁਹਾਡੇ ਸਨਮਾਨ ਵਿੱਚ ਇਹ ਸਵੀਕਾਰ ਕਰ ਰਹੀ ਹਾਂ ਕਿਉਂਕਿ ਤੁਸੀਂ ਸੱਚਮੁੱਚ ਇਸ ਦੇ ਹੱਕਦਾਰ ਸੀ’.. ਹਾਲਾਂਕਿ, ਮੈਂ ਇਹ ਨਹੀਂ ਕਿਹਾ, ‘ਇਹ ਮੈਨੂੰ ਦਿਓ’। ਮੈਂ ਲੰਬੇ ਸਮੇਂ ਤੋਂ ਉਸ ਦੀ ਮਦਦ ਕਰ ਰਿਹਾ ਹਾਂ। ਉਨ੍ਹਾਂ ਨੂੰ ਆਫ਼ਤ ਦੌਰਾਨ ਵੈਨੇਜ਼ੁਏਲਾ ਵਿੱਚ ਬਹੁਤ ਮਦਦ ਦੀ ਲੋੜ ਸੀ। ਮੈਂ ਖੁਸ਼ ਹਾਂ ਕਿਉਂਕਿ ਮੈਂ ਲੱਖਾਂ ਜਾਨਾਂ ਬਚਾਈਆਂ।’’ਮਾਰੀਆ ਕੋਰੀਨਾ ਮਸ਼ਾਡੋ ਨੂੰ ਇਹ ਵੱਕਾਰੀ ਪੁਰਸਕਾਰ ਵੈਨੇਜ਼ੁਏਲਾ ਦੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਅਣਥੱਕ ਯਤਨ ਅਤੇ ਤਾਨਾਸ਼ਾਹੀ ਤੋਂ ਲੋਕਤੰਤਰ ਵਿੱਚ ਨਿਆਂਪੂਰਨ ਅਤੇ ਸ਼ਾਂਤੀਪੂਰਨ ਤਬਦੀਲੀ ਲਈ ਉਨ੍ਹਾਂ ਦੇ ਸੰਘਰਸ਼ ਲਈ ਦਿੱਤਾ ਗਿਆ ਹੈ।

ਟਰੰਪ ਨੇ ਸੱਤ ਜੰਗਾਂ ਰੁਕਵਾਉਣ ਦਾ ਦਾਅਵਾ ਕਰਕੇ ਨੋਬੇਲ ਪੁਰਸਕਾਰ ਦਾ ਦਾਅਵੇਦਾਰ ਬਣਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਯੂਕਰੇਨ ਵਿੱਚ ਟਕਰਾਅ ਨੂੰ ਆਪਣੇ ਵਿਆਪਕ ਸ਼ਾਂਤੀ ਸਥਾਪਨਾ ਦੇ ਦਾਅਵਿਆਂ ਨਾਲ ਵੀ ਜੋੜਿਆ।

ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੈਂ ਕਿਹਾ, ‘ਖੈਰ, ਸੱਤ ਹੋਰਾਂ ਬਾਰੇ ਕੀ? ਮੈਨੂੰ ਹਰੇਕ ਲਈ ਇੱਕ ਨੋਬੇਲ ਪੁਰਸਕਾਰ ਮਿਲਣਾ ਚਾਹੀਦਾ ਹੈ।’ ਤਾਂ ਉਨ੍ਹਾਂ ਨੇ ਕਿਹਾ, ‘ਪਰ ਜੇ ਤੁਸੀਂ ਰੂਸ ਅਤੇ ਯੂਕਰੇਨ ਨੂੰ ਰੋਕਦੇ ਹੋ ਤਾਂ ਸਰ ਤੁਹਾਨੂੰ ਨੋਬੇਲ ਮਿਲਣਾ ਚਾਹੀਦਾ ਹੈ’। ਮੈਂ ਕਿਹਾ ਕਿ ਮੈਂ ਸੱਤ ਯੁੱਧ ਰੋਕ ਦਿੱਤੇ ਹਨ। ਇਹ ਇੱਕ ਯੁੱਧ ਹੈ ਅਤੇ ਇਹ ਇੱਕ ਵੱਡਾ ਯੁੱਧ ਹੈ।’’ ਟਰੰਪ ਨੇ ਉਨ੍ਹਾਂ ਦੇਸ਼ਾਂ ਦੇ ਯੁੱਧਾਂ ਦੀ ਸੂਚੀ ਦਾ ਜ਼ਿਕਰ ਕੀਤਾ, ਜੋ ਉਨ੍ਹਾਂ ਦੀ ਅਗਵਾਈ ਹੇਠ ਰੋਕੇ ਗਏ ਸਨ, ਜਿਸ ਵਿੱਚ ‘ਅਰਮੀਨੀਆ, ਅਜ਼ਰਬਾਇਜਾਨ, ਕੋਸੋਵੋ ਅਤੇ ਸਰਬੀਆ, ਇਜ਼ਰਾਈਲ ਅਤੇ ਇਰਾਨ, ਮਿਸਰ ਅਤੇ ਇਥੋਪੀਆ, ਰਵਾਂਡਾ ਅਤੇ ਕਾਂਗੋ’ ਸ਼ਾਮਲ ਹਨ।

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਕਿਹਾ ਸੀ ਕਿ ਟਰੰਪ ਨੋਬੇਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ। X ’ਤੇ ਇੱਕ ਪੋਸਟ ਵਿੱਚ ਉਨ੍ਹਾਂ ਲਿਖਿਆ, ‘‘@realDonaldTrump ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿਓ – ਉਹ ਇਸ ਦੇ ਹੱਕਦਾਰ ਹਨ!’’

ਨੌਰਵੇ ਦੀ ਨੋਬੇਲ ਕਮੇਟੀ ਨੇ ਮਾਰੀਆ ਕੋਰੀਨਾ ਮਸ਼ਾਡੋ ਨੂੰ ‘ਸ਼ਾਂਤੀ ਦੀ ਬਹਾਦਰ ਅਤੇ ਵਚਨਬੱਧ ਚੈਂਪੀਅਨ’ ਦੱਸਿਆ ਅਤੇ ਕਿਹਾ ਕਿ ਇਹ ਪੁਰਸਕਾਰ ਇੱਕ ‘ਔਰਤ ਨੂੰ ਦਿੱਤਾ ਗਿਆ ਹੈ ਜੋ ਵਧਦੇ ਹਨੇਰੇ ਵਿੱਚ ਲੋਕਤੰਤਰ ਦੀ ਲਾਟ ਨੂੰ ਬਲਦੀ ਰੱਖਦੀ ਹੈ।’

ਕਮੇਟੀ ਨੇ ਕਿਹਾ, ‘‘ਲੋਕਤੰਤਰ ਸਥਾਈ ਸ਼ਾਂਤੀ ਲਈ ਇੱਕ ਪੂਰਵ ਸ਼ਰਤ ਹੈ। ਹਾਲਾਂਕਿ, ਅਸੀਂ ਇੱਕ ਅਜਿਹੀ ਦੁਨੀਆ ਵਿੱਚ ਰਹਿੰਦੇ ਹਾਂ ਜਿੱਥੇ ਲੋਕਤੰਤਰ ਪਿੱਛੇ ਹਟ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਨਾਸ਼ਾਹੀ ਸ਼ਾਸਨ ਨਿਯਮਾਂ ਨੂੰ ਚੁਣੌਤੀ ਦੇ ਰਹੇ ਹਨ ਅਤੇ ਹਿੰਸਾ ਦਾ ਸਹਾਰਾ ਲੈ ਰਹੇ ਹਨ। ਮਸ਼ਾਡੋ ਨੇ ਕਈ ਸਾਲਾਂ ਤੋਂ ਵੈਨੇਜ਼ੁਏਲਾ ਦੇ ਲੋਕਾਂ ਦੀ ਆਜ਼ਾਦੀ ਲਈ ਕੰਮ ਕੀਤਾ ਹੈ।’’

ਨੋਬੇਲ ਕਮੇਟੀ ਨੇ ਕਿਹਾ, ‘‘ਸ਼ਾਂਤੀ ਪੁਰਸਕਾਰ ਜੇਤੂ ਮਾਰੀਆ ਕੋਰੀਨਾ ਮਸ਼ਾਡੋ ਨੇ ਦਿਖਾਇਆ ਹੈ ਕਿ ਲੋਕਤੰਤਰ ਦੇ ਸਾਧਨ ਵੀ ਸ਼ਾਂਤੀ ਦੇ ਸਾਧਨ ਹਨ। ਉਹ ਇੱਕ ਵੱਖਰੇ ਭਵਿੱਖ ਦੀ ਉਮੀਦ ਨੂੰ ਦਰਸਾਉਂਦੀ ਹੈ, ਜਿੱਥੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਹਨ।’’

ਚੋਣ ਕਮੇਟੀ ਨੇ ਕਿਹਾ ਕਿ ਮਸ਼ਾਡੋ ਸ਼ਾਂਤੀ ਪੁਰਸਕਾਰ ਜੇਤੂ ਦੀ ਚੋਣ ਲਈ Alfred Nobel ਦੀ ਵਸੀਅਤ ਵਿੱਚ ਦੱਸੇ ਗਏ ਤਿੰਨੋਂ ਮਾਪਦੰਡਾਂ ਨੂੰ ਪੂਰਾ ਕਰਦੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੀ ਬਲੋਚਿਸਤਾਨ ‘ਚ ਗੋਡੇ ਟੇਕ ਦੇਣਗੇ ਆਸਿਮ ਮੁਨੀਰ? ਹਿੰਸਾ ਨੂੰ ਦੱਸਿਆ ਵਿਦੇਸ਼ੀ ਸਾਜ਼ਿਸ਼

ਇਸਲਾਮਾਬਾਦ : ਪਾਕਿਸਤਾਨ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨੇ ਬਲੋਚਿਸਤਾਨ ਵਿੱਚ ਸਰਗਰਮ ਲੜਾਕਿਆਂ ਅਤੇ ਉਨ੍ਹਾਂ ਦੀਆਂ ਹਿੰਸਕ ਗਤੀਵਿਧੀਆਂ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਪ੍ਰਾਯੋਜਿਤ ਦੱਸਿਆ ਹੈ। ਉਨ੍ਹਾਂ

Read More »

Canada: ਐਡਮਿੰਟਨ ‘ਚ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਹਮਲਾਵਰ, ਵਿਆਹ ਸਮਾਗਮ ਤੋਂ ਪਹਿਲਾਂ ਸਵੇਰ ਦੀ ਅਰਦਾਸ ਦੌਰਾਨ ਦੋ ਲੋਕਾਂ ਨੂੰ ਮਾਰਿਆ ਚਾਕੂ

ਓਟਾਵਾ: ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸ਼ਹਿਰ ‘ਚ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ‘ਚ ਚਾਕੂ ਨਾਲ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਾਨਕਸਰ ਗੁਰਦੁਆਰਾ

Read More »

ਇਮਰਾਨ ਖਾਨ ਨੂੰ ਸ਼ਿਫਾ ਹਸਪਤਾਲ ਤੋਂ ਵਾਪਸ ਅਦਿਆਲਾ ਜੇਲ੍ਹ ਭੇਜਿਆ , 6 ਡਾਕਟਰਾਂ ਦੀ ਟੀਮ ਨੇ ਕੀਤੀ ਜਾਂਚ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਦੇ ਸ਼ਿਫਾ ਹਸਪਤਾਲ ਤੋਂ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਪਾਰਟੀ ਦੇ ਬੁਲਾਰੇ ਨੇ

Read More »
ਕੀ ਬਲੋਚਿਸਤਾਨ ‘ਚ ਗੋਡੇ ਟੇਕ ਦੇਣਗੇ ਆਸਿਮ ਮੁਨੀਰ? ਹਿੰਸਾ ਨੂੰ ਦੱਸਿਆ ਵਿਦੇਸ਼ੀ ਸਾਜ਼ਿਸ਼
22Aug

ਕੀ ਬਲੋਚਿਸਤਾਨ ‘ਚ ਗੋਡੇ ਟੇਕ ਦੇਣਗੇ ਆਸਿਮ ਮੁਨੀਰ? ਹਿੰਸਾ ਨੂੰ ਦੱਸਿਆ ਵਿਦੇਸ਼ੀ ਸਾਜ਼ਿਸ਼

ਇਸਲਾਮਾਬਾਦ : ਪਾਕਿਸਤਾਨ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨੇ ਬਲੋਚਿਸਤਾਨ ਵਿੱਚ ਸਰਗਰਮ ਲੜਾਕਿਆਂ ਅਤੇ ਉਨ੍ਹਾਂ ਦੀਆਂ ਹਿੰਸਕ ਗਤੀਵਿਧੀਆਂ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਪ੍ਰਾਯੋਜਿਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲੜਾਕਿਆਂ ਦੀਆਂ ਗਤੀਵਿਧੀਆਂ…

Canada: ਐਡਮਿੰਟਨ ‘ਚ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਹਮਲਾਵਰ, ਵਿਆਹ ਸਮਾਗਮ ਤੋਂ ਪਹਿਲਾਂ ਸਵੇਰ ਦੀ ਅਰਦਾਸ ਦੌਰਾਨ ਦੋ ਲੋਕਾਂ ਨੂੰ ਮਾਰਿਆ ਚਾਕੂ
22Aug

Canada: ਐਡਮਿੰਟਨ ‘ਚ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਹਮਲਾਵਰ, ਵਿਆਹ ਸਮਾਗਮ ਤੋਂ ਪਹਿਲਾਂ ਸਵੇਰ ਦੀ ਅਰਦਾਸ ਦੌਰਾਨ ਦੋ ਲੋਕਾਂ ਨੂੰ ਮਾਰਿਆ ਚਾਕੂ

ਓਟਾਵਾ: ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸ਼ਹਿਰ ‘ਚ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ‘ਚ ਚਾਕੂ ਨਾਲ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਾਨਕਸਰ ਗੁਰਦੁਆਰਾ ਗੁਰਸਿੱਖ ਮੰਦਰ ਕੰਪਲੈਕਸ ਦੇ ਅੰਦਰ…

ਇਮਰਾਨ ਖਾਨ ਨੂੰ ਸ਼ਿਫਾ ਹਸਪਤਾਲ ਤੋਂ ਵਾਪਸ ਅਦਿਆਲਾ ਜੇਲ੍ਹ ਭੇਜਿਆ , 6 ਡਾਕਟਰਾਂ ਦੀ ਟੀਮ ਨੇ ਕੀਤੀ ਜਾਂਚ
21Aug

ਇਮਰਾਨ ਖਾਨ ਨੂੰ ਸ਼ਿਫਾ ਹਸਪਤਾਲ ਤੋਂ ਵਾਪਸ ਅਦਿਆਲਾ ਜੇਲ੍ਹ ਭੇਜਿਆ , 6 ਡਾਕਟਰਾਂ ਦੀ ਟੀਮ ਨੇ ਕੀਤੀ ਜਾਂਚ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਦੇ ਸ਼ਿਫਾ ਹਸਪਤਾਲ ਤੋਂ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਪਾਰਟੀ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।…

More News

Leave a Reply

Your email address will not be published. Required fields are marked *