ਸੋਭਾ ਸਿੰਘ ਦੇ ਚਿੱਤਰ ਦੀ ਸੋਭਾ

ਗੁਰੂ ਤੇਗ ਬਹਾਦੁਰ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਜਦੋਂ ਆਨੰਦਪੁਰ ਸਾਹਿਬ ਸਣੇ ਦੇਸ਼ ਭਰ ’ਚ ਯਾਦਗਾਰੀ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਮਸ਼ਹੂਰ ਚਿੱਤਰਕਾਰ ਸੋਭਾ ਸਿੰਘ ਦਾ ਬਣਾਇਆ ਨੌਵੇਂ ਸਿੱਖ ਗੁਰੂ ਦਾ ਚਿੱਤਰ ਮੁੜ ਚਰਚਾ ਵਿੱਚ ਹੈ। ਅਸਾਮ ਤੋਂ ਲੈ ਕੇ ਪੰਜਾਬ ਤੱਕ ਸਰਕਾਰੀ ਵਿਭਾਗਾਂ, ਸੱਭਿਆਚਾਰਕ ਸੰਸਥਾਵਾਂ ਅਤੇ ਪ੍ਰਮੁੱਖ ਸਿੱਖ ਧਾਰਮਿਕ ਸੰਗਠਨਾਂ ਨੇ ਇਸ ਇਤਿਹਾਸਕ ਮੌਕੇ ਇਸ ਚਿੱਤਰ ਨੂੰ ਪ੍ਰਮੁੱਖਤਾ ਦਿੱਤੀ ਹੈ।

1975 ’ਚ ਬਣਾਇਆ ਤੇ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਸਥਿਤ ਸੋਭਾ ਸਿੰਘ ਆਰਟ ਗੈਲਰੀ ’ਚ ਲੱਗਾ ਇਹ ਚਿੱਤਰ ਗੁਰੂ ਤੇਗ ਬਹਾਦਰ ਦਾ ਸਭ ਤੋਂ ਵੱਡੇ ਪੱਧਰ ’ਤੇ ਪਛਾਣਿਆ ਜਾਂਦਾ ਚਿੱਤਰ ਹੈ। ਮਹਾਨ ਚਿੱਤਰਕਾਰ ਦੇ ਪੋਤੇ ਹਿਰਦੈ ਪਾਲ ਸਿੰਘ ਨੇ ਦੱਸਿਆ ਕਿ ਸੋਭਾ ਸਿੰਘ ਨੇ ਇਹ ਚਿੱਤਰ ਅਸਾਧਾਰਨ ਸਮਰਪਣ ਤੇ ਵਿਵਦਤਾ ਨਾਲ ਬਣਾਇਆ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ (ਸੋਭਾ ਸਿੰਘ) ਕੈਨਵਸ ’ਤੇ ਬੁਰਸ਼ ਚਲਾਉਣ ਤੋਂ ਪਹਿਲਾਂ ਇਤਿਹਾਸਕ ਤੇ ਅਕਾਦਮਿਕ ਸਰੋਤਾਂ ਦਾ ਡੂੰਘਾ ਅਧਿਐਨ ਕੀਤਾ।’’ ਸੋਭਾ ਸਿੰਘ ਨੇ ਐੱਸ ਜੀ ਪੀ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦੇ ਪ੍ਰਕਾਸ਼ਨਾਂ ਤੇ ਵਿਸ਼ੇਸ਼ ਤੌਰ ’ਤੇ ਤ੍ਰਿਲੋਚਨ ਸਿੰਘ ਦੀ ਲਿਖੀ ਗੁਰੂ ਤੇਗ ਬਹਾਦਰ ਜੀ ਪ੍ਰਮਾਣਿਕ ਜੀਵਨੀ ਤੋਂ ਪ੍ਰੇਰਨਾ ਲਈ। ਇਸ ਚਿੱਤਰ ਦਾ ਹਰ ਤੱਤ ਸਾਲਾਂ ਦੀ ਖੋਜ ਤੇ ਅਧਿਆਤਮਿਕ ਚਿੰਤਨ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਇਸ ਚਿੱਤਰ ’ਚ ਬਹੁਤ ਸਾਰੇ ਚਿੰਨ੍ਹ ਹਨ। ਧਿਆਨ ’ਚ ਲੀਨ ਗੁਰੂ ਦੇ ਸਾਹਮਣੇ ਤਲਵਾਰ ਦੇ ਮੁੱਠੇ ਨੇੜੇ ਰੱਖੀਆਂ ਨੌਂ ਮੋਮਬੱਤੀਆਂ ਜਿਹੀਆਂ ਲਾਟਾਂ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਤੇਗ ਬਹਾਦਰ ਤੱਕ ਰੂਹਾਨੀ ਚਿੰਤਨ ਦੀ ਅਟੁੱਟ ਲੜੀ ’ਚ ਲੀਨ ਨੌਂ ਗੁਰੂਆਂ ਦੀ ਅਧਿਆਤਮਕ ਲਗਾਤਾਰਤਾ ਦੀ ਨੁਮਾਇੰਦਗੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਤਲਵਾਰ ਖੁਦ ਗੁਰੂ ਗੋਬਿੰਦ ਸਿੰਘ ਦਾ ਪ੍ਰਤੀਕ ਹੈ, ਗੁਰੂ ਤੇਗ ਬਹਾਦੁਰ ਦੇ 300ਵੇਂ ਸ਼ਹੀਦੀ ਪੁਰਬ ਮੌਕੇ ਇਸ ਚਿੱਤਰ ਦੇ 25 ਹਜ਼ਾਰ ਤੋਂ ਵੱਧ ਪ੍ਰਿੰਟ ਤਿਆਰ ਕੀਤੇ ਗਏ ਸਨ ਅਤੇ ਦੁਨੀਆ ਭਰ ’ਚ ਸਿੱਖ ਪਰਿਵਾਰ ਇਸ ਦੀਆਂ ਮੂਲ ਕਾਪੀਆਂ ਅੱਜ ਵੀ ਸੰਭਾਲ ਕੇ ਰੱਖਦੇ ਹਨ। ਚਿੱਤਰ ਦੀ ਅਣਅਧਿਕਾਰਤ ਵਰਤੋਂ ’ਤੇ ਚਿੰਤਾ ਜਤਾਈ

ਹਿਰਦੈ ਪਾਲ ਸਿੰਘ ਨੇ ਮੌਜੂਦਾ ਯਾਦਗਾਰੀ ਸਮਾਰੋਹਾਂ ਦੌਰਾਨ ਚਿੱਤਰ ਦੀ ਅਣ-ਅਧਿਕਾਰਤ ਨਕਲਾਂ ਦੀ ਵੱਡੇ ਪੱਧਰ ’ਤੇ ਵਰਤੋਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਬਹੁਤ ਸਾਰੇ ਪ੍ਰਚਾਰ ਵਿਭਾਗਾਂ, ਪ੍ਰਬੰਧਕਾਂ ਅਤੇ ਏਜੰਸੀਆਂ ਨੇ ਇਜਾਜ਼ਤ ਲਏ ਬਿਨਾਂ ਤਸਵੀਰ ਮੁੜ ਛਾਪੀ ਹੈ ਅਤੇ ਅਕਸਰ ਚਿੱਤਰ ’ਚੋਂ ਚਿੱਤਰਕਾਰ ਦਾ ਨਾਂ ਹਟਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਨੈਤਿਕਤਾ ਅਤੇ ਕਾਨੂੰਨ ਦੀ ਮੰਗ ਹੈ ਕਿ ਕਿਸੇ ਵਿਸ਼ਵ-ਪ੍ਰਸਿੱਧ ਕਲਾਕਾਰ ਦੀ ਕਲਾਕ੍ਰਿਤ ਦੀ ਨਕਲ ਤਿਆਰ ਕਰਦੇ ਸਮੇਂ ਬਣਦਾ ਸਿਹਰਾ ਦਿੱਤਾ ਜਾਵੇ।’’

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਨਾਲ ਭਾਰਤੀ ਰੁਪਿਆ ਧੜੱਮ, ਡਾਲਰ ਦੇ ਮੁਕਾਬਲੇ 95.32 ਦੇ ਆਲ ਟਾਈਮ ਲੋਅ ‘ਤੇ ਪਹੁੰਚਿਆ

ਵੀਰਵਾਰ ਨੂੰ ਭਾਰਤੀ ਰੁਪਿਆ ਰਿਕਾਰਡ ਹੇਠਲੇ ਪੱਧਰ ‘ਤੇ ਡਿੱਗ ਗਿਆ। ਰੁਪਏ ਵਿੱਚ ਇਹ ਗਿਰਾਵਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਕਾਰਨ ਆਈ। ਭਾਰਤੀ ਰੁਪਿਆ

Read More »

ਈਰਾਨ-ਅਮਰੀਕਾ ਜੰਗ ਤੇ ਕੱਚੇ ਤੇਲ ਦਾ ਸੰਕਟ : ਭਾਰਤ ‘ਚ ਪੈਟਰੋਲ ਦੀਆਂ ਸਥਿਰ ਕੀਮਤਾਂ ਦੇਖ ਪਾਕਿਸਤਾਨ ਹੈਰਾਨ

ਈਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਨੇ ਪੂਰੀ ਦੁਨੀਆ ਵਿੱਚ ਊਰਜਾ ਸੰਕਟ

Read More »

ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ

ਈਰਾਨ ਨਾਲ ਮਰਜ਼ੀ ਦੇ ਸ਼ਾਂਤੀ ਸਮਝੌਤੇ ’ਤੇ ਹਾਲੇ ਤੱਕ ਗੱਲ ਨਾ ਬਣਨ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਚੈਨੀ ਵਧਣ ਲੱਗੀ ਹੈ। ਇਸਦਾ ਅੰਦਾਜ਼ਾ

Read More »
ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਨਾਲ ਭਾਰਤੀ ਰੁਪਿਆ ਧੜੱਮ, ਡਾਲਰ ਦੇ ਮੁਕਾਬਲੇ 95.32 ਦੇ ਆਲ ਟਾਈਮ ਲੋਅ ‘ਤੇ ਪਹੁੰਚਿਆ
30Apr

ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਨਾਲ ਭਾਰਤੀ ਰੁਪਿਆ ਧੜੱਮ, ਡਾਲਰ ਦੇ ਮੁਕਾਬਲੇ 95.32 ਦੇ ਆਲ ਟਾਈਮ ਲੋਅ ‘ਤੇ ਪਹੁੰਚਿਆ

ਵੀਰਵਾਰ ਨੂੰ ਭਾਰਤੀ ਰੁਪਿਆ ਰਿਕਾਰਡ ਹੇਠਲੇ ਪੱਧਰ ‘ਤੇ ਡਿੱਗ ਗਿਆ। ਰੁਪਏ ਵਿੱਚ ਇਹ ਗਿਰਾਵਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਕਾਰਨ ਆਈ। ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ਆਪਣੇ ਆਲ…

ਈਰਾਨ-ਅਮਰੀਕਾ ਜੰਗ ਤੇ ਕੱਚੇ ਤੇਲ ਦਾ ਸੰਕਟ : ਭਾਰਤ ‘ਚ ਪੈਟਰੋਲ ਦੀਆਂ ਸਥਿਰ ਕੀਮਤਾਂ ਦੇਖ ਪਾਕਿਸਤਾਨ ਹੈਰਾਨ
30Apr

ਈਰਾਨ-ਅਮਰੀਕਾ ਜੰਗ ਤੇ ਕੱਚੇ ਤੇਲ ਦਾ ਸੰਕਟ : ਭਾਰਤ ‘ਚ ਪੈਟਰੋਲ ਦੀਆਂ ਸਥਿਰ ਕੀਮਤਾਂ ਦੇਖ ਪਾਕਿਸਤਾਨ ਹੈਰਾਨ

ਈਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਨੇ ਪੂਰੀ ਦੁਨੀਆ ਵਿੱਚ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ। ਜਿੱਥੇ…

ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ
30Apr

ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ

ਈਰਾਨ ਨਾਲ ਮਰਜ਼ੀ ਦੇ ਸ਼ਾਂਤੀ ਸਮਝੌਤੇ ’ਤੇ ਹਾਲੇ ਤੱਕ ਗੱਲ ਨਾ ਬਣਨ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਚੈਨੀ ਵਧਣ ਲੱਗੀ ਹੈ। ਇਸਦਾ ਅੰਦਾਜ਼ਾ ਉਨ੍ਹਾਂ ਦੇ ਤਾਜ਼ਾ ਬਿਆਨ ਤੋਂ…

More News

Leave a Reply

Your email address will not be published. Required fields are marked *