ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਦੇ ਨਾਂ ’ਤੇ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ: ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਂ ’ਤੇ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਮਾਨ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ, “ ਗੁਰੂ ਤੇਗ ਬਹਾਦਰ ਜੀ ਦੇ ਨਾਂ ’ਤੇ ਇੱਥੇ (ਸ੍ਰੀ ਅਨੰਦਪੁਰ ਸਾਹਿਬ) ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ।”ਇਸ ਤੋਂ ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਾਨ ਨੂੰ ਆਨੰਦਪੁਰ ਸਾਹਿਬ ਵਿੱਚ ਇੱਕ ਵਿਸ਼ਵ ਪੱਧਰੀ ਵਿੱਦਿਅਕ ਸੰਸਥਾ ਸਥਾਪਤ ਕਰਨ ਦਾ ਐਲਾਨ ਕਰਨ ਦੀ ਅਪੀਲ ਕੀਤੀ ਸੀ। ਮਾਨ ਨੇ ਅੱਗੇ ਐਲਾਨ ਕੀਤਾ ਕਿ ਅੰਮ੍ਰਿਤਸਰ, ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਅਤੇ ਰੂਪਨਗਰ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਲੋਕਾਂ ਲਈ ਮੁਫ਼ਤ ਈ-ਰਿਕਸ਼ਾ ਜਾਂ ਮਿੰਨੀ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ।

ਮਾਨ ਨੇ ਅੱਗੇ ਕਿਹਾ ਕਿ ਮੁਫ਼ਤ ਈ-ਰਿਕਸ਼ਾ ਜਾਂ ਮਿੰਨੀ ਬੱਸ ਸੇਵਾ ’ਤੇ ਆਉਣ ਵਾਲਾ ਖਰਚਾ ਸੂਬਾ ਸਰਕਾਰ ਸਹਿਣ ਕਰੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਆਨੰਦਪੁਰ ਸਾਹਿਬ ਵਿੱਚ ਇੱਕ ਵਿਰਾਸਤੀ ਗਲੀ ਵੀ ਬਣਾਈ ਜਾਵੇਗੀ।

ਇਹ ਤਾਜ਼ਾ ਐਲਾਨ ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਅੰਮ੍ਰਿਤਸਰ ਦੇ ਕੰਧ ਵਾਲੇ ਸ਼ਹਿਰ ਨੂੰ ਸਰਬਸੰਮਤੀ ਨਾਲ ਪਵਿੱਤਰ ਸ਼ਹਿਰ ਐਲਾਨਣ ਦੇ ਇੱਕ ਦਿਨ ਬਾਅਦ ਆਏ ਹਨ।

ਸੋਮਵਾਰ ਨੂੰ ਮਾਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਅੰਮ੍ਰਿਤਸਰ ਦੇ ਕੰਧ ਵਾਲੇ ਸ਼ਹਿਰ, ਤਲਵੰਡੀ ਸਾਬੋ ਅਤੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਵੇਗੀ। ਇਨ੍ਹਾਂ ਸ਼ਹਿਰਾਂ ਵਿੱਚ ਮਾਸ, ਸ਼ਰਾਬ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾਈ ਜਾਵੇਗੀ।

ਇਸ ਤੋਂ ਪਹਿਲਾਂ, ਮਾਨ ਅਤੇ ਕੇਜਰੀਵਾਲ ਨੇ ਸੂਬੇ ਦੀ ਤਰੱਕੀ ਅਤੇ ਪੰਜਾਬੀਆਂ ਦੀ ਖੁਸ਼ਹਾਲੀ ਲਈ ਅਰਦਾਸ ਕਰਨ ਲਈ ਇੱਥੇ ਵੱਡੇ ਇਕੱਠ ਵਿੱਚ ਸ਼ਿਰਕਤ ਕੀਤੀ। ਦੋਵਾਂ ਆਗੂਆਂ ਨੇ ਗੁਰਦੁਆਰਾ ਬਾਬਾ ਬੁੱਢਾ ਦਲ ਛਾਉਣੀ ਵਿਖੇ ਗੁਰੂ ਤੇਗ ਬਹਾਦਰ ਜੀ ਅਤੇ ਮਹਾਨ ਸਿੱਖ ਸ਼ਹੀਦਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਤੀ ਗਈ ਅਰਦਾਸ ਵਿੱਚ ਹਿੱਸਾ ਲਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

37 ਲੋਕਾਂ ਦੀ ਮੌਤ ਤੇ 32000 ਬੇਘਰ… ਫਿਲੀਪੀਨਜ਼ ਦੇ ਲੋਕਾਂ ਨੇ ਫਿਰ ਦੇਖੀ 50 ਸਾਲ ਪਹਿਲਾਂ ਵਾਲੀ ਤਬਾਹੀ

ਮਨੀਲਾ : ਦੱਖਣੀ ਫਿਲੀਪੀਨਜ਼ ਵਿੱਚ ਸੋਮਵਾਰ ਸਵੇਰੇ ਆਏ 7.8 ਤੀਬਰਤਾ ਦੇ ਵਿਨਾਸ਼ਕਾਰੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਬਚਾਅ ਟੀਮਾਂ ਮੰਗਲਵਾਰ ਨੂੰ ਮਲਬੇ ਵਿੱਚ ਫਸੇ ਲੋਕਾਂ

Read More »

13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ

ਚੰਡੀਗੜ੍ਹ : ਜਿਸ ਮੁਟਿਆਰ ਨੂੰ ਉਸਦਾ ਪਰਿਵਾਰ 13 ਸਾਲਾਂ ਤੋਂ ਲਾਪਤਾ ਮੰਨ ਰਿਹਾ ਸੀ ਤੇ ਜਿਸਦੀ ਹੱਤਿਆ ਦੀ ਸ਼ੰਕਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ

Read More »

ਸਟ੍ਰੇਟ ਆਫ਼ ਹਾਰਮੁਜ਼ ‘ਚ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਕਰੈਸ਼, ਟਰੰਪ ਬੋਲੇ- ਪਾਇਲਟ ਸੁਰੱਖਿਅਤ ਹੈ

ਵਾਸ਼ਿੰਗਟਨ: ਸਟ੍ਰੇਟ ਆਫ਼ ਹਾਰਮੁਜ਼ ਵਿੱਚ ਅਮਰੀਕੀ ਫ਼ੌਜ ਦਾ ਇੱਕ ਅਟੈਕ ਹੈਲੀਕਾਪਟਰ ਗਨਸ਼ਿਪ ਕਰੈਸ਼ ਹੋ ਗਿਆ ਹੈ। ‘ਨਿਊਯਾਰਕ ਟਾਈਮਜ਼’ ਨੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਹੁਣ

Read More »
37 ਲੋਕਾਂ ਦੀ ਮੌਤ ਤੇ 32000 ਬੇਘਰ… ਫਿਲੀਪੀਨਜ਼ ਦੇ ਲੋਕਾਂ ਨੇ ਫਿਰ ਦੇਖੀ 50 ਸਾਲ ਪਹਿਲਾਂ ਵਾਲੀ ਤਬਾਹੀ
09Jun

37 ਲੋਕਾਂ ਦੀ ਮੌਤ ਤੇ 32000 ਬੇਘਰ… ਫਿਲੀਪੀਨਜ਼ ਦੇ ਲੋਕਾਂ ਨੇ ਫਿਰ ਦੇਖੀ 50 ਸਾਲ ਪਹਿਲਾਂ ਵਾਲੀ ਤਬਾਹੀ

ਮਨੀਲਾ : ਦੱਖਣੀ ਫਿਲੀਪੀਨਜ਼ ਵਿੱਚ ਸੋਮਵਾਰ ਸਵੇਰੇ ਆਏ 7.8 ਤੀਬਰਤਾ ਦੇ ਵਿਨਾਸ਼ਕਾਰੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਬਚਾਅ ਟੀਮਾਂ ਮੰਗਲਵਾਰ ਨੂੰ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ…

13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ
09Jun

13 ਸਾਲ ਪੁਰਾਣਾ ਰਹੱਸ ਸੁਲਝਿਆ: ਜਿਸ ਭਾਣਜੀ ਨੂੰ ਮ੍ਰਿਤਕ ਮੰਨ ਕੇ ਲੜੀ ਜਾ ਰਹੀ ਸੀ ਕਾਨੂੰਨੀ ਲੜਾਈ, ਉਹ ਵਿਦੇਸ਼ ‘ਚ ਮਿਲੀ ਜ਼ਿੰਦਾ

ਚੰਡੀਗੜ੍ਹ : ਜਿਸ ਮੁਟਿਆਰ ਨੂੰ ਉਸਦਾ ਪਰਿਵਾਰ 13 ਸਾਲਾਂ ਤੋਂ ਲਾਪਤਾ ਮੰਨ ਰਿਹਾ ਸੀ ਤੇ ਜਿਸਦੀ ਹੱਤਿਆ ਦੀ ਸ਼ੰਕਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਲੜਾਈ ਪਹੁੰਚ ਗਈ,…

ਸਟ੍ਰੇਟ ਆਫ਼ ਹਾਰਮੁਜ਼ ‘ਚ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਕਰੈਸ਼, ਟਰੰਪ ਬੋਲੇ- ਪਾਇਲਟ ਸੁਰੱਖਿਅਤ ਹੈ
09Jun

ਸਟ੍ਰੇਟ ਆਫ਼ ਹਾਰਮੁਜ਼ ‘ਚ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਕਰੈਸ਼, ਟਰੰਪ ਬੋਲੇ- ਪਾਇਲਟ ਸੁਰੱਖਿਅਤ ਹੈ

ਵਾਸ਼ਿੰਗਟਨ: ਸਟ੍ਰੇਟ ਆਫ਼ ਹਾਰਮੁਜ਼ ਵਿੱਚ ਅਮਰੀਕੀ ਫ਼ੌਜ ਦਾ ਇੱਕ ਅਟੈਕ ਹੈਲੀਕਾਪਟਰ ਗਨਸ਼ਿਪ ਕਰੈਸ਼ ਹੋ ਗਿਆ ਹੈ। ‘ਨਿਊਯਾਰਕ ਟਾਈਮਜ਼’ ਨੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਹੁਣ ਖ਼ਬਰ ਹੈ ਕਿ ਇੱਕ ਐਵੀਏਸ਼ਨ…

More News