ਅਮਰੀਕਾ ਨੇ ਭਾਰਤ ਲਈ 42.82 ਕਰੋੜ ਡਾਲਰ ਦੇ ਦੋ ਸੰਭਾਵੀ ਵਿਦੇਸ਼ੀ ਫ਼ੌਜੀ ਵਿਕਰੀ ਪੈਕੇਜਿਜ਼ ਨੂੰ ਮਨਜ਼ੂਰੀ ਦਿੱਤੀ ਹੈ। ਇਸਦੇ ਤਹਿਤ ਅਪਾਚੇ ਹੈਲੀਕਾਪਟਰਾਂ ਲਈ ਮਦਦ ਸੇਵਾਵਾਂ ਤੇ ਸਬੰਧਤ ਯੰਤਰ 19.82 ਕਰੋੜ ਅਮਰੀਕੀ ਡਾਲਰ ਦੀ ਅੰਦਾਜ਼ਨ ਲਾਗਰ ’ਤੇ ਵੇਚਣ ਦੀ ਮਨਜ਼ੂਰੀ ਦੇਣ ਦੇ ਨਾਲ-ਨਾਲ ਐੱਮ777ਏ2 ਅਲਟਰਾ-ਲਾਈਟ ਹੋਵਿਤਜ਼ਰ ਤੋਪਾਂ ਦੀ ਦੇਖ-ਰੇਖ ਸੇਵਾਵਾਂ ਲਈ ਲਗਪਗ 23 ਕਰੋੜ ਅਮਰੀਕੀ ਡਾਲਰ ਦੀ ਅੰਦਾਜ਼ਨ ਲਾਗਤ ’ਤੇ ਮਨਜ਼ੂਰੀ ਦਿੱਤੀ ਗਈ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਦੱਸਿਆ ਕਿ ਅਪਾਚੇ ਸਹਾਇਕ ਸੇਵਾਵਾਂ ਮੂਲ ਨਿਰਮਾਤਾ ਬੋਇੰਗ ਤੇ ਲਾਕਹੀਡ ਮਾਰਟਿਨ ਦੇਣਗੇ। ਉਥੇ ਹੀ, ਹੋਵਿਤਜ਼ਰ ਦੀਆਂ ਸਹਾਇਕ ਸੇਵਾਵਾਂ ਲਈ ਬਰਤਾਨੀਆ ਦੇ ਕੰਬਰੀਆ ਸਥਿਤ ਬੀਏਈ ਸਿਸਟਮਜ਼ ਹੋਵੇਗਾ। ਉਸਨੇ ਕਿਹਾ ਕਿ ਭਾਰਤ ਨੇ ਏਐੱਚ-64ਈ ਅਪਾਚੇ ਦੇਖਰੇਖ ਮਦਦ ਸੇਵਾਵਾਂ, ਅਮਰੀਕੀ ਸਰਕਾਰ ਤੇ ਕਰਾਰ ਇੰਜੀਨੀਅਰਿੰਗ, ਤਕਨੀਕੀ ਤੇ ਰਸਦ ਮਦਦ ਸੇਵਾਵਾਂ, ਤਕਨੀਕੀ ਡਾਟਾ ਤੇ ਪ੍ਰਕਾਸ਼ਨ, ਮੁਲਾਜ਼ਮਾਂ ਦੀ ਟ੍ਰੇਨਿੰਗ ਤੇ ਰਸਦ ਤੇ ਇਸ ਨਾਲ ਸਬੰਧਤ ਹੋਰਨਾਂ ਚੀਜ਼ਾਂ ਨੂੰ ਖ਼ਰੀਦਣ ਦੀ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਐੱਮ777ਏ2 ਅਲਟਰਾ-ਲਾਈਟ ਹੋਵਿਤਜ਼ਰ ਲਈ ਵੀ ਲੰਬੇ ਸਮੇਂ ਦੀਆਂ ਦੇਖਰੇਖ ਮਦਦ ਸੇਵਾਵਾਂ ਖਰੀਦਣ ਦੀ ਅਪੀਲ ਕੀਤੀ ਸੀ। ਅਪਾਚੇ ਹੈਲੀਕਾਪਟਰਾਂ ਤੇ ਹੋਵਿਤਜ਼ਰਾਂ ਦੇ ਲਈ ਸਹਾਇਕ ਸੇਵਾਵਾਂ ਦੀ ਸੰਭਾਵੀ ਵਿਕਰੀ ਵਿਦੇਸ਼ੀ ਫ਼ੌਜੀ ਵਿਕਰੀ ਪ੍ਰਬੰਧ ਦੇ ਤਹਿਤ ਕੀਤੀ ਜਾਵੇਗੀ। ਵਿਦੇਸ਼ ਵਿਭਾਗ ਨੇ ਕਿਹਾ ਕਿ ਹੈਲੀਕਾਪਟਰਾਂ ਤੇ ਹੋਵਿਤਜ਼ਰ ਦੀ ਤਜਵੀਜ਼ਸ਼ੁਦਾ ਵਿਕਰੀ ਅਮਰੀਕਾ ਤੇ ਭਾਰਤ ਵਿਚਾਲੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਚ ਮਦਦਗਾਰ ਹੋਵੇਗੀ। ਇਸ ਤੋਂ ਇਲਾਵਾ ਇਹ ਤਜਵੀਜ਼ਸ਼ੁਦਾ ਵਿਕਰੀ ਭਾਰਤ ਦੀ ਮੌਜੂਦਾ ਤੇ ਭਵਿੱਖ ’ਚ ਖ਼ਤਰਿਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਨੂੰ ਵਧਾਏਗੀ, ਉਸਦੀ ਘਰੇਲੂ ਰੱਖਿਆ ਨੂੰ ਮਜ਼ਬੂਤ ਤੇ ਖੇਤਰੀ ਖ਼ਤਰਿਆਂ ਨੂੰ ਰੋਕਣ ’ਚ ਮਦਦ ਕਰੇਗੀ।
ਅਮਰੀਕਾ ਨੇ ਅਪਾਚੇ ਹੈਲੀਕਾਪਟਰ ਤੇ ਐੱਮ777 ਹੋਵਿਤਜ਼ਰ ਦੀ ਵਿਕਰੀ ਨੂੰ ਦਿੱਤੀ ਮਨਜ਼ੂਰੀ, ਭਾਰਤ ਲਈ ਕਿਉਂ ਅਹਿਮ ਹੈ ਇਹ ਡੀਲ?
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ
ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ
ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ
ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ
ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ ਹਮਲਾ ਕੀਤਾ ਗਿਆ। ਰੂਸੀ ਹਵਾਈ…
ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ ਆ ਗਏ। ਵ੍ਹਾਈਟ ਹਾਊਸ ਵੱਲੋਂ…
ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ
ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀ…
More News

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ


ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ


ਸਾਵਧਾਨ! Ola, Uber, Rapido ਅਤੇ InDrive ਦੇ ਐਪ ਹੋਣਗੇ ਬਲਾਕ, ਯਾਤਰੀ ਮੋਬਾਈਲ ਫੋਨ ਰਾਹੀਂ ਬੁੱਕ ਨਹੀਂ ਕਰ ਸਕਣਗੇ ਕੈਬ

Gold Silver Price Today: ਸੋਨਾ ਦਾ ਟੁੱਟਿਆ ਭਾਅ ਤੇ ਚਾਂਦੀ ਨੇ ਮਾਰੀ ਛਾਲ, ਅੱਜ ਕਿੰਨੇ ਘਟੇ ਤੇ ਵਧੇ ਭਾਅ? ਇੱਥੇ ਕਰੋ ਚੈੱਕ

ਕੈਨੇਡਾ ’ਚ ਵੱਡੀ ਕਾਰਵਾਈ, ਜਬਰੀ ਵਸੂਲੀ ਤੇ ਅਪਰਾਧਿਕ ਮਾਮਲਿਆਂ ‘ਚ ਸ਼ਾਮਲ 4 ਪੰਜਾਬੀਆਂ ਸਮੇਤ 111 ਲੋਕਾਂ ਨੂੰ ਦੇਸ਼ ’ਚੋਂ ਕੱਢਿਆ



