ਆਸਟਰੇਲੀਆ: ਫਲਸਤੀਨ ਪੱਖੀਆਂ ਵੱਲੋਂ ਗ਼ਾਜ਼ਾ ਪੱਟੀ ’ਚ ਸਥਾਈ ਸ਼ਾਂਤੀ ਲਈ ਰੈਲੀਆਂ

ਇੱਥੇ ਅੱਜ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਗ਼ਾਜ਼ਾ ਪੱਟੀ ਵਿਚ ਸਥਾਈ ਸ਼ਾਂਤੀ ਲਈ ਰੈਲੀ ਕੀਤੀ ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਉਨ੍ਹਾਂ ਆਪਣੇ ਹੱਥਾਂ ਵਿਚ ਫਲਸਤੀਨ ਤੇ ਸ਼ਾਂਤੀ ਦੇ ਝੰਡੇ ਤੇ ਮਾਟੋ ਫੜੇ ਹੋਏ ਸਨ। ‘ਓਪੇਰਾ ਹਾਊਸ’ ਵਿਚ ਰੈਲੀ ਕਰਨ ਦੀ ਹਾਈ ਕੋਰਟ ਵੱਲੋਂ ਭਾਵੇਂ ਇਜਾਜ਼ਤ ਨਹੀਂ ਦਿੱਤੀ ਗਈ ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਪ੍ਰਦਰਸ਼ਨਾਂ ਨੂੰ ਆਸਟਰੇਲੀਆ ਸਰਕਾਰ ਵੱਲੋਂ ਰੋਕਿਆ ਨਹੀਂ ਜਾ ਸਕਿਆ। ਫਲਸਤੀਨ ਪੱਖੀ ਰੈਲੀਆਂ ਤੇ ਮੁਜ਼ਾਹਰੇ ਅੱਜ ਮੈਲਬਰਨ, ਕੈਨਬਰਾ ਤੇ ਮੁਲਕ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਹੋਏ। ਫਰੈਂਡਜ਼ ਆਫ਼ ਫਲਸਤੀਨ ਡਬਲਿਊ ਏ ਦਾ ਕਹਿਣਾ ਹੈ ਕਿ ਇਹ ਰੈਲੀਆਂ ਨਿਆਂ ਅਤੇ ਆਜ਼ਾਦੀ ਦੀ ਮੰਗ ਕਰਨ ਵਾਲੀਆਂ ਚੱਲ ਰਹੀਆਂ ਵਿਸ਼ਵ ਵਿਆਪੀ ਲਾਮਬੰਦੀਆਂ ਦੇ ਹਿੱਸੇ ਵਜੋਂ ਹਨ। ਬੁਲਾਰਿਆਂ ਨੇ ਕਿਹਾ ਕਿ ‘ਅਸੀਂ ਇਜ਼ਰਾਈਲ ਅਤੇ ਡੋਨਲਡ ਟਰੰਪ ’ਤੇ ਭਰੋਸਾ ਨਹੀਂ ਕਰਦੇ ਕਿਉਂਕਿ ਪਿਛਲੀਆਂ ਜੰਗ ਬੰਦੀਆਂ ਇਜ਼ਰਾਈਲ ਵਲੋਂ ਤੋੜੀਆਂ ਗਈਆਂ ਸਨ। ਟਰੰਪ ਚੁੱਪ ਰਿਹਾ ਅਤੇ ਨਸਲਕੁਸ਼ੀ ਵੀ ਤੇਜ਼ੀ ਨਾਲ ਜਾਰੀ ਰਹੀ ਹੈ।

ਆਸਟਰੇਲੀਆਈ ਫੈਡਰੇਸ਼ਨ ਆਫ਼ ਇਸਲਾਮਿਕ ਕੌਂਸਲ ਦੇ ਪ੍ਰਧਾਨ ਰਾਤੇਬ ਜੈਨੀਡ ਨੇ ਕਿਹਾ ਕਿ ਸੱਚੀ ਸ਼ਾਂਤੀ ਨਿਆਂ ਤੋਂ ਬਿਨਾਂ ਨਹੀਂ ਆ ਸਕਦੀ। ਦੁਨੀਆ ਨੂੰ ਚੁੱਪ ਨੂੰ ਸ਼ਾਂਤੀ ਨਹੀਂ ਸਮਝਣਾ ਚਾਹੀਦਾ ਅਤੇ ਨਾ ਹੀ ਇਸ ਨੂੰ ਮਸਲੇ ਦਾ ਸਥਾਈ ਹੱਲ ਸਮਝਣਾ ਚਾਹੀਦਾ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਹਿੰਦੂ ਹੋਣ ਕਾਰਨ ਟਰੰਪ ਦੇ ਹਮਲਾਵਰ ਦੀ ਹਿੱਟ-ਲਿਸਟ ‘ਚੋਂ ਬਾਹਰ ਸਨ ਕਾਸ਼ ਪਟੇਲ? ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਅਮਰੀਕਾ ਦੇ ਵ੍ਹਾਈਟ ਹਾਊਸ ਕੌਰਸਪੋਂਡੈਂਟਸ ਡਿਨਰ (WHCD) ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟਾਂ ਅਨੁਸਾਰ, ਮੁਲਜ਼ਮ ਕੋਲ ਟਾਮਸ

Read More »

ਪਿਸਤੇ ਨੂੰ ਲੱਗੀ ਜੰਗ ਦੀ ‘ਅੱਗ’ : ਦੁਬਈ ਚਾਕਲੇਟ ਦੇ ਕ੍ਰੇਜ਼ ਤੇ ਈਰਾਨ ਸੰਕਟ ਨੇ ਕੀਮਤਾਂ ‘ਚ ਲਿਆਂਦਾ ਭੂਚਾਲ

ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਸਿਰਫ਼ ਤੇਲ ਦੀਆਂ ਕੀਮਤਾਂ ਤੱਕ ਹੀ ਸੀਮਤ ਨਹੀਂ ਰਿਹਾ। ਹੁਣ ਇੱਕ ਅਜਿਹੀ ਚੀਜ਼ ਦੀ ਕੀਮਤ ਪਿਛਲੇ

Read More »

‘ਤੁਰੰਤ ਨੌਕਰੀ ਤੋਂ ਕੱਢ ਦਿਓ’, ਜਿਮੀ ਕਿਮੇਲ ਨੇ ਮੇਲਾਨੀਆ ‘ਤੇ ਕੀਤਾ ‘ਗਰਭਵਤੀ ਵਿਧਵਾ’ ਵਾਲਾ ਮਜ਼ਾਕ ਤਾਂ ਭੜਕੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ABC ਨੈੱਟਵਰਕ ਤੋਂ ਜਿੰਮੀ ਕਿਮਲ ਨੂੰ ਤੁਰੰਤ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਦਾ ਕਾਰਨ ਉਹ ਮਜ਼ਾਕ ਹੈ

Read More »
ਹਿੰਦੂ ਹੋਣ ਕਾਰਨ ਟਰੰਪ ਦੇ ਹਮਲਾਵਰ ਦੀ ਹਿੱਟ-ਲਿਸਟ ‘ਚੋਂ ਬਾਹਰ ਸਨ ਕਾਸ਼ ਪਟੇਲ? ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ
28Apr

ਹਿੰਦੂ ਹੋਣ ਕਾਰਨ ਟਰੰਪ ਦੇ ਹਮਲਾਵਰ ਦੀ ਹਿੱਟ-ਲਿਸਟ ‘ਚੋਂ ਬਾਹਰ ਸਨ ਕਾਸ਼ ਪਟੇਲ? ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਅਮਰੀਕਾ ਦੇ ਵ੍ਹਾਈਟ ਹਾਊਸ ਕੌਰਸਪੋਂਡੈਂਟਸ ਡਿਨਰ (WHCD) ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟਾਂ ਅਨੁਸਾਰ, ਮੁਲਜ਼ਮ ਕੋਲ ਟਾਮਸ ਐਲਨ ਨੇ ਹਮਲੇ ਤੋਂ ਪਹਿਲਾਂ…

ਪਿਸਤੇ ਨੂੰ ਲੱਗੀ ਜੰਗ ਦੀ ‘ਅੱਗ’ : ਦੁਬਈ ਚਾਕਲੇਟ ਦੇ ਕ੍ਰੇਜ਼ ਤੇ ਈਰਾਨ ਸੰਕਟ ਨੇ ਕੀਮਤਾਂ ‘ਚ ਲਿਆਂਦਾ ਭੂਚਾਲ
28Apr

ਪਿਸਤੇ ਨੂੰ ਲੱਗੀ ਜੰਗ ਦੀ ‘ਅੱਗ’ : ਦੁਬਈ ਚਾਕਲੇਟ ਦੇ ਕ੍ਰੇਜ਼ ਤੇ ਈਰਾਨ ਸੰਕਟ ਨੇ ਕੀਮਤਾਂ ‘ਚ ਲਿਆਂਦਾ ਭੂਚਾਲ

ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਸਿਰਫ਼ ਤੇਲ ਦੀਆਂ ਕੀਮਤਾਂ ਤੱਕ ਹੀ ਸੀਮਤ ਨਹੀਂ ਰਿਹਾ। ਹੁਣ ਇੱਕ ਅਜਿਹੀ ਚੀਜ਼ ਦੀ ਕੀਮਤ ਪਿਛਲੇ 8 ਸਾਲਾਂ ਦਾ ਰਿਕਾਰਡ ਤੋੜ…

‘ਤੁਰੰਤ ਨੌਕਰੀ ਤੋਂ ਕੱਢ ਦਿਓ’, ਜਿਮੀ ਕਿਮੇਲ ਨੇ ਮੇਲਾਨੀਆ ‘ਤੇ ਕੀਤਾ ‘ਗਰਭਵਤੀ ਵਿਧਵਾ’ ਵਾਲਾ ਮਜ਼ਾਕ ਤਾਂ ਭੜਕੇ ਟਰੰਪ
28Apr

‘ਤੁਰੰਤ ਨੌਕਰੀ ਤੋਂ ਕੱਢ ਦਿਓ’, ਜਿਮੀ ਕਿਮੇਲ ਨੇ ਮੇਲਾਨੀਆ ‘ਤੇ ਕੀਤਾ ‘ਗਰਭਵਤੀ ਵਿਧਵਾ’ ਵਾਲਾ ਮਜ਼ਾਕ ਤਾਂ ਭੜਕੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ABC ਨੈੱਟਵਰਕ ਤੋਂ ਜਿੰਮੀ ਕਿਮਲ ਨੂੰ ਤੁਰੰਤ ਨੌਕਰੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਦਾ ਕਾਰਨ ਉਹ ਮਜ਼ਾਕ ਹੈ ਜੋ ਇਸ ਲੇਟ-ਨਾਈਟ ਹੋਸਟ ਨੇ…

More News

Leave a Reply

Your email address will not be published. Required fields are marked *