ਈਰਾਨ ’ਤੇ ਹਮਲਾ ਹੁਣ ਤੱਕ ਦੇ ਸਭ ਤੋਂ ਆਸਾਨ ਫ਼ੈਸਲਿਆਂ ’ਚੋਂ ਇਕ ਸੀ : ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ‘ਨੈਤਿਕ ਰੂਪ ’ਚ ਕਾਇਰ’ ਕਿਹਾ

 ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆ ਦੇ ਨੇਤਾਵਾਂ ਨੂੰ ਕਿਹਾ ਕਿ ਈਰਾਨ ’ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ਵਿੱਚੋਂ ਇਕ ਸੀ। ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਆਲੋਚਨਾ ਕੀਤੀ ਜੋ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਉਨ੍ਹਾਂ ਦੇ ਮੰਚ ’ਤੇ ਆਉਂਦੇ ਹੀ ਬਾਹਰ ਚਲੇ ਗਏ। ਨੇਤਨਯਾਹੂ ਨੇ ਉਨ੍ਹਾਂ ਨੂੰ ‘ਨੈਤਿਕ ਰੂਪ ’ਚ ਕਾਇਰ’ ਕਰਾਰ ਦਿੱਤਾ।

ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੋਲਣ ਲਈ ਮਹਾਸਭਾ ਦੇ ਮੰਚ ’ਤੇ ਆਏ, ਤਾਂ ਕਈ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ, ਜਦਕਿ ਕਈਆਂ ਨੇ ਹੂਟਿੰਗ ਕੀਤੀ। ਬਹੁਤ ਸਾਰੇ ਨੁਮਾਇੰਦੇ ਬਾਹਰ ਚਲੇ ਗਏ ਅਤੇ ਬਾਅਦ ਵਿਚ ਜ਼ਿਆਦਾਤਰ ਸੀਟਾਂ ਖਾਲੀ ਰਹੀਆਂ। ਮਹਾਸਭਾ ਦੇ ਪ੍ਰਧਾਨ ਖਲੀਲੁਰ ਰਹਮਾਨ ਨੇ ਵਾਰ-ਵਾਰ ਕਿਹਾ, ‘ਕਿਰਪਾ ਕਰ ਕੇ ਹਾਲ ਵਿਚ ਸ਼ਾਂਤੀ ਬਣਾਈ ਰੱਖੋ।’ ਸੰਬੋਧਨ ਦੀ ਸ਼ੁਰੂਆਤ ਕਰਦਿਆਂ, ਨੇਤਨਯਾਹੂ ਨੇ ਕਿਹਾ ਕਿ ਜੇ ਕੋਈ ਹੋਰ ਵੀ ਨੈਤਿਕ ਰੂਪ ਵਿਚ ਕਾਇਰ ਹੈ ਜੋ ਹੁਣ ਤੱਕ ਹਾਲ ਤੋਂ ਬਾਹਰ ਨਹੀਂ ਗਿਆ, ਤਾਂ ਕਿਰਪਾ ਕਰ ਕੇ ਹੁਣੇ ਬਾਹਰ ਚਲਾ ਜਾਏ। ਉਨ੍ਹਾਂ ਕਿਹਾ ਕਿ ਆਪਣੀ ਰੱਖਿਆ ਕਰਦਿਆਂ ਇਜ਼ਰਾਈਲ ਉਨ੍ਹਾਂ ਕਈ ਦੇਸ਼ਾਂ ਦੀ ਵੀ ਰੱਖਿਆ ਕਰ ਰਿਹਾ ਹੈ ਜਿਨ੍ਹਾਂ ਦੇ ਨੁਮਾਇੰਦੇ ਹੁਣ ਇਸ ਹਾਲ ਤੋਂ ਬਾਹਰ ਚਲੇ ਗਏ ਹਨ। ਦਰਅਸਲ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਉਨ੍ਹਾਂ ਦੇ ਕਈ ਆਗੂ ਈਰਾਨ ਦੇ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਲਈ ਨਿੱਜੀ ਤੌਰ ’ਤੇ ਸਾਡੇ ਦਾ ਧੰਨਵਾਦ ਵੀ ਕਰਦੇ ਹਨ।

ਸੰਯੁਕਤ ਰਾਸ਼ਟਰ ਵਿਚ ਫਲਸਤਿਨੀ ਮਿਸ਼ਨ ਨੇ 193 ਮੈਂਬਰ ਦੇਸ਼ਾਂ ’ਚੋਂ ਕਈਆਂ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਮਹਾਸਭਾ ਦੇ ਹਾਲ ਵਿਚ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਲਿਆਉਣ ਤੇ ਜਿਵੇਂ ਹੀ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਮ ਦੇ ਐਲਾਨ ਹੋਵੇ, ਸਾਰੇ ਮਿਲ ਕੇ ਹਾਲ ਤੋਂ ਬਾਹਰ ਚਲੇ ਜਾਣ। ਸੁਨੇਹੇ ਵਿਚ ਕਿਹਾ ਗਿਆ ਸੀ, ‘ਇਸ ਨਾਲ ਨੇਤਨਯਾਹੂ ਅਤੇ ਉਨ੍ਹਾਂ ਦੀ ਸਰਕਾਰ ਨੂੰ ਸਾਫ ਸੁਨੇਹਾ ਮਿਲੇਗਾ ਕਿ ਕੋਈ ਵੀ ਉਨ੍ਹਾਂ ਦੇ ਕਤਲੇਆਮ, ਯੁੱਧ ਅਪਰਾਧਾਂ ਅਤੇ ਗ਼ੈਰ ਕਾਨੂੰਨੀ ਕਬਜ਼ੇ ਵਿਚ ਮਦਦ, ਉਤਸ਼ਾਹ ਜਾਂ ਸਾਥ ਦੇਣ ਲਈ ਤਿਆਰ ਨਹੀਂ ਹੈ। ਸ਼ਾਂਤੀ ਪਸੰਦ ਕਰਨ ਵਾਲੇ ਸਾਰੇ ਦੇਸ਼ ਅਤੇ ਲੋਕ ਮੰਗ ਕਰਦੇ ਹਨ ਕਿ ਇਹ ਸਭ ਖਤਮ ਹੋਣਾ ਚਾਹੀਦਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਈਰਾਨ ’ਤੇ ਹਮਲਾ ਹੁਣ ਤੱਕ ਦੇ ਸਭ ਤੋਂ ਆਸਾਨ ਫ਼ੈਸਲਿਆਂ ’ਚੋਂ ਇਕ ਸੀ : ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ‘ਨੈਤਿਕ ਰੂਪ ’ਚ ਕਾਇਰ’ ਕਿਹਾ

 ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆ ਦੇ ਨੇਤਾਵਾਂ ਨੂੰ ਕਿਹਾ ਕਿ ਈਰਾਨ ’ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ

Read More »

ਕਾਂਗੋ ‘ਚ ਫੌਜੀ ਜਹਾਜ਼ ਹਾਦਸਾਗ੍ਰਸਤ, ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਦਰਦਨਾਕ ਮੌਤ

ਕਾਂਗੋ ਲੋਕਤੰਤਰੀ ਗਣਰਾਜ ਵਿੱਚ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ ਦੋ ਸੀਨੀਅਰ ਫੌਜੀ ਅਧਿਕਾਰੀ ਵੀ ਸ਼ਾਮਲ ਹਨ। ਮਾਰੇ ਗਏ ਅਧਿਕਾਰੀਆਂ ਵਿੱਚ ਸੈਨਿਕ

Read More »

ਅੰਗਦ ਸਿੰਘ ਢਿੱਲੋਂ ਹੋਣਗੇ ਸੰਯੁਕਤ ਅਰਬ ਅਮੀਰਾਤ ‘ਚ ਕੈਨੇਡਾ ਦੇ ਨਵੇਂ ਰਾਜਦੂਤ

ਓਟਾਵਾ: ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀਰਵਾਰ ਨੂੰ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਨਿਯੁਕਤ ਕਰਨ

Read More »
ਈਰਾਨ ’ਤੇ ਹਮਲਾ ਹੁਣ ਤੱਕ ਦੇ ਸਭ ਤੋਂ ਆਸਾਨ ਫ਼ੈਸਲਿਆਂ ’ਚੋਂ ਇਕ ਸੀ : ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ‘ਨੈਤਿਕ ਰੂਪ ’ਚ ਕਾਇਰ’ ਕਿਹਾ
25Sep

ਈਰਾਨ ’ਤੇ ਹਮਲਾ ਹੁਣ ਤੱਕ ਦੇ ਸਭ ਤੋਂ ਆਸਾਨ ਫ਼ੈਸਲਿਆਂ ’ਚੋਂ ਇਕ ਸੀ : ਨੇਤਨਯਾਹੂ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ‘ਨੈਤਿਕ ਰੂਪ ’ਚ ਕਾਇਰ’ ਕਿਹਾ

 ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆ ਦੇ ਨੇਤਾਵਾਂ ਨੂੰ ਕਿਹਾ ਕਿ ਈਰਾਨ ’ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ਵਿੱਚੋਂ ਇਕ…

ਕਾਂਗੋ ‘ਚ ਫੌਜੀ ਜਹਾਜ਼ ਹਾਦਸਾਗ੍ਰਸਤ, ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਦਰਦਨਾਕ ਮੌਤ
25Sep

ਕਾਂਗੋ ‘ਚ ਫੌਜੀ ਜਹਾਜ਼ ਹਾਦਸਾਗ੍ਰਸਤ, ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਦਰਦਨਾਕ ਮੌਤ

ਕਾਂਗੋ ਲੋਕਤੰਤਰੀ ਗਣਰਾਜ ਵਿੱਚ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ ਦੋ ਸੀਨੀਅਰ ਫੌਜੀ ਅਧਿਕਾਰੀ ਵੀ ਸ਼ਾਮਲ ਹਨ। ਮਾਰੇ ਗਏ ਅਧਿਕਾਰੀਆਂ ਵਿੱਚ ਸੈਨਿਕ ਅਦਾਲਤ ਦੇ ਮੁਖੀ ਲੈਫਟੀਨੈਂਟ ਜਨਰਲ…

ਅੰਗਦ ਸਿੰਘ ਢਿੱਲੋਂ ਹੋਣਗੇ ਸੰਯੁਕਤ ਅਰਬ ਅਮੀਰਾਤ ‘ਚ ਕੈਨੇਡਾ ਦੇ ਨਵੇਂ ਰਾਜਦੂਤ
25Sep

ਅੰਗਦ ਸਿੰਘ ਢਿੱਲੋਂ ਹੋਣਗੇ ਸੰਯੁਕਤ ਅਰਬ ਅਮੀਰਾਤ ‘ਚ ਕੈਨੇਡਾ ਦੇ ਨਵੇਂ ਰਾਜਦੂਤ

ਓਟਾਵਾ: ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀਰਵਾਰ ਨੂੰ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ…

More News