ਬਿਹਾਰ ’ਚ ਜਨਮੇ ਸ਼ੈੱਫ ਨੰਦ ਕਿਸ਼ੋਰ ਯਾਦਵ ਨੇ ਸਕਾਟਲੈਂਡ ਦੇ ਐਡਿਨਬਰਗ ’ਚ ਰਾਇਲ ਗਾਰਡਨ ਪਾਰਟੀ ’ਚ ਸੱਦਾ ਮਿਲਣ ’ਤੇ ਬ੍ਰਿਟੇਨ ’ਚ ਆਪਣੇ ਕੁਕਿੰਗ ਦੇ ਸਫ਼ਰ ’ਚ ਅਹਿਮ ਉਪਲਬਧੀ ਹਾਸਲ ਕੀਤੀ ਹੈ। ਇਤਿਹਾਸਕ ਪੈਲੇਸ ਆਫ ਹੋਲੀਰੂਡਹਾਊਸ ’ਚ ਕਿੰਗ ਚਾਰਲਸ-3 ਅਤੇ ਕੁਈਨ ਕੈਮਿਲਾ ਵੱਲੋਂ ਕਰਵਾਇਆ ਗਿਆ ਇਹ ਸਮਾਗਮ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਗਰਮੀਆਂ ਦੇ ਪ੍ਰੋਗਰਾਮਾਂ ਦਾ ਇਕ ਅਹਿਮ ਹਿੱਸਾ ਹੈ। ਸ਼ਾਹੀ ਪਰਿਵਾਰ ਦੇ ਮੁਖੀ ਹਰ ਸਾਲ ਗਰਮੀਆਂ ’ਚ ਇਕ ਹਫ਼ਤਾ ਸਕਾਟਿਸ਼ ਮਹਿਲ ’ਚ ਬਿਤਾਉਂਦੇ ਹਨ, ਜਿਸ ਨੂੰ ਹੋਲੀਰੂਡ ਵੀਕ ਜਾਂ ਰਾਇਲ ਵੀਕ ਕਿਹਾ ਜਾਂਦਾ ਹੈ। ਇਸ ਦੌਰਾਨ ਹੋਣ ਵਾਲੀ ਗਾਰਡਨ ਪਾਰਟੀ ਵੱਖ-ਵੱਖ ਭਾਈਚਾਰਿਆਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਦਾ ਮੁੱਖ ਕੇਂਦਰ ਹੁੰਦੀ ਹੈ। ਸ਼ੈੱਫ ਨੰਦ ਨੇ ਆਪਣੀ ਹਾਲੀਆ ਯਾਤਰਾ ਬਾਰੇ ਕਿਹਾ ਕਿ ਹੋਲੀਰੂਡਹਾਊਸ ਪੈਲੇਸ ’ਚ ਸੱਦਾ ਮਿਲਣਾ ਬੇਹੱਦ ਮਾਣ ਤੇ ਨਿਮਰਤਾ ਦਾ ਅਹਿਸਾਸ ਸੀ। ਇੰਨੇ ਅਹਿਮ ਮੌਕੇ ’ਤੇ ਸੱਦਾ ਮਿਲਣਾ, ਇਹ ਅਜਿਹੀ ਗੱਲ ਹੈ ਜਿਸ ਨੂੰ ਮੈਂ ਜ਼ਿੰਦਗੀ ਭਰ ਯਾਦ ਰੱਖਾਂਗਾ। ਇਹ ਬਹੁਤ ਖ਼ਾਸ ਦਿਨ ਸੀ। ਪੈਲੇਸ ਆਫ ਹੋਲੀਰੂਡਹਾਊਸ ’ਚ ਖੜ੍ਹੇ ਹੋ ਕੇ ਅਤੇ ਇੰਨੇ ਵੱਕਾਰੀ ਸਮਾਗਮ ਦਾ ਹਿੱਸਾ ਬਣ ਕੇ, ਮੈਂ ਉਸ ਸਫ਼ਰ ਬਾਰੇ ਸੋਚਿਆ ਜੋ ਮੈਨੂੰ ਇੱਥੋਂ ਤੱਕ ਲੈ ਕੇ ਆਇਆ। ਬਿਹਾਰ ਦੇ ਮੋਤੀਹਾਰੀ ’ਚ ਜਨਮੇ ਇਸ ਸ਼ੈੱਫ ਨੇ 1999 ’ਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਰਾਜਸਥਾਨ ਦੇ ਲਗਜ਼ਰੀ ਹੋਟਲਾਂ ਦੀਆਂ ਰਸੋਈਆਂ ’ਚੋਂ ਸਿਖਲਾਈ ਲਈ। ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਖਾਣ-ਪੀਣ ’ਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ’ਚ ਕਾਰਨੀਵਲ ਕਰੂਜ਼ ’ਤੇ ਕਈ ਕੌਮਾਂਤਰੀ ਸ਼ੈੱਫਾਂ ਨਾਲ ਕੰਮ ਕੀਤਾ। 2007 ’ਚ, ਉਹ ਫਾਈਨ ਡਾਈਨਿੰਗ ਦਾ ਤਜਰਬਾ ਲੈਣ ਲਈ ਬ੍ਰਿਟੇਨ ਆਏ ਜਿਸ ’ਚ ਬ੍ਰਿਟਿਸ਼ ਸੈਲੀਬ੍ਰਿਟੀ ਸ਼ੈੱਫ ਗੋਰਡਨ ਰੈਮਜ਼ੇ ਦੀ ਅਗਵਾਈ ’ਚ ਕੰਮ ਕਰਨਾ ਵੀ ਸ਼ਾਮਲ ਸੀ।
ਕਿੰਗ ਚਾਰਲਸ ਦੀ ਰਾਇਲ ਗਾਰਡਨ ਪਾਰਟੀ ’ਚ ਸ਼ਾਮਲ ਹੋਏ ਬਿਹਾਰ ਮੂਲ ਦੇ ਸ਼ੈੱਫ ਨੰਦ ਕਿਸ਼ੋਰ, ਕਿਹਾ- ਪੈਲੇਸ ਆਫ ਹੋਲੀਰੂਡਹਾਊਸ ’ਚ ਸੱਦਾ ਮਿਲਣਾ ਮਾਣ ਵਾਲੀ ਗੱਲ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਸਿਆਸੀ ਸਫ਼ਾਂ ਦੀਆਂ ਬੈਚੇਨੀਆਂ
ਪੰਥਕ ਸਿਆਸਤ ’ਚ ਵਿਰੋਧੀ ਬੇਚੈਨ ਪੰਜਾਬ ’ਚ ਪੰਥਕ ਸਿਆਸਤ ਦਾ ਮੁੜ ਉਭਾਰ ਪੰਜਾਬ ਤੇ ਪੰਥ ਵਿਰੋਧੀ ਤਾਕਤਾਂ ਲਈ ਫਿਕਰਮੰਦੀ ਦਾ ਕਾਰਨ ਬਣ ਰਿਹਾ ਹੈ। ਪੰਜਾਬ ਦੀ

ਕਿਮ ਜੋਂਗ ਦੇ ਖ਼ੌਫ਼ ‘ਚ ਟਰੰਪ? ਦੱਖਣੀ ਕੋਰੀਆ ਨਾਲ ਸੰਯੁਕਤ ਫੌਜੀ ਅਭਿਆਸ ‘ਤੇ ਲਗਾਈ ਰੋਕ
ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਪੈਂਟਾਗਨ ਨੂੰ ਸਾਊਥ ਕੋਰੀਆ ਨਾਲ ਹੋਣ ਵਾਲੇ ਸਾਂਝੇ ਫੌਜੀ ਅਭਿਆਸ ਨੂੰ ਘਟਾਉਣ ਦਾ ਆਦੇਸ਼ ਦਿੱਤਾ ਹੈ। ਟਰੰਪ ਨੇ

ISI ਸਮਰਥਿਤ ਸ਼ਹਿਜ਼ਾਦ ਭੱਟੀ ਦਾ ਨੈੱਟਵਰਕ ਤਬਾਹ, 200 ਤੋਂ ਵੱਧ ਗ੍ਰਿਫ਼ਤਾਰ; ਅਮਿਤ ਸ਼ਾਹ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਸਰਕਾਰ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਆਈਐੱਸਆਈ ਹਮਾਇਤੀ ਅੱਤਵਾਦੀ ਗੁੱਟ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨੂੰ ਖ਼ਤਮ
ਸਿਆਸੀ ਸਫ਼ਾਂ ਦੀਆਂ ਬੈਚੇਨੀਆਂ
ਪੰਥਕ ਸਿਆਸਤ ’ਚ ਵਿਰੋਧੀ ਬੇਚੈਨ ਪੰਜਾਬ ’ਚ ਪੰਥਕ ਸਿਆਸਤ ਦਾ ਮੁੜ ਉਭਾਰ ਪੰਜਾਬ ਤੇ ਪੰਥ ਵਿਰੋਧੀ ਤਾਕਤਾਂ ਲਈ ਫਿਕਰਮੰਦੀ ਦਾ ਕਾਰਨ ਬਣ ਰਿਹਾ ਹੈ। ਪੰਜਾਬ ਦੀ ਸਿਆਸਤ ’ਚ ਲੰਮੇ ਸਮੇਂ ਬਾਅਦ…
ਕਿਮ ਜੋਂਗ ਦੇ ਖ਼ੌਫ਼ ‘ਚ ਟਰੰਪ? ਦੱਖਣੀ ਕੋਰੀਆ ਨਾਲ ਸੰਯੁਕਤ ਫੌਜੀ ਅਭਿਆਸ ‘ਤੇ ਲਗਾਈ ਰੋਕ
ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਪੈਂਟਾਗਨ ਨੂੰ ਸਾਊਥ ਕੋਰੀਆ ਨਾਲ ਹੋਣ ਵਾਲੇ ਸਾਂਝੇ ਫੌਜੀ ਅਭਿਆਸ ਨੂੰ ਘਟਾਉਣ ਦਾ ਆਦੇਸ਼ ਦਿੱਤਾ ਹੈ। ਟਰੰਪ ਨੇ ਇਸ ਫ਼ੈਸਲੇ ਦੇ ਪਿੱਛੇ ਦੀ…
ISI ਸਮਰਥਿਤ ਸ਼ਹਿਜ਼ਾਦ ਭੱਟੀ ਦਾ ਨੈੱਟਵਰਕ ਤਬਾਹ, 200 ਤੋਂ ਵੱਧ ਗ੍ਰਿਫ਼ਤਾਰ; ਅਮਿਤ ਸ਼ਾਹ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਸਰਕਾਰ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਆਈਐੱਸਆਈ ਹਮਾਇਤੀ ਅੱਤਵਾਦੀ ਗੁੱਟ ‘ਸ਼ਹਿਜ਼ਾਦ ਭੱਟੀ ਨੈੱਟਵਰਕ’ ਨੂੰ ਖ਼ਤਮ ਕਰ ਦਿੱਤਾ ਹੈ ਅਤੇ 200…
More News

ਸਿਆਸੀ ਸਫ਼ਾਂ ਦੀਆਂ ਬੈਚੇਨੀਆਂ

ਕਿਮ ਜੋਂਗ ਦੇ ਖ਼ੌਫ਼ ‘ਚ ਟਰੰਪ? ਦੱਖਣੀ ਕੋਰੀਆ ਨਾਲ ਸੰਯੁਕਤ ਫੌਜੀ ਅਭਿਆਸ ‘ਤੇ ਲਗਾਈ ਰੋਕ

ISI ਸਮਰਥਿਤ ਸ਼ਹਿਜ਼ਾਦ ਭੱਟੀ ਦਾ ਨੈੱਟਵਰਕ ਤਬਾਹ, 200 ਤੋਂ ਵੱਧ ਗ੍ਰਿਫ਼ਤਾਰ; ਅਮਿਤ ਸ਼ਾਹ ਨੇ ਦਿੱਤੀ ਜਾਣਕਾਰੀ


ਫਿਲੀਪੀਨਜ਼: ਸਕੂਲ ’ਚ ਬੰਦੂਕਾਂ ਲੈ ਕੇ ਪਹੁੰਚਿਆ ਵਿਦਿਆਰਥੀ, ਟੀਚਰ ਤੇ ਦੋਸਤਾਂ ‘ਤੇ ਚਲਾ ਦਿੱਤੀ ਗੋਲੀ; 2 ਦੀ ਮੌਤ

ਕਿਸ ਨੇ ਬਣਾਈ ‘ਦਿਮਾਗੀ ਨਕਸਲ ਪਾਰਟੀ’? ਸੰਸਥਾਪਕ ਦੀ ਪਛਾਣ ਨੂੰ ਲੈ ਕੇ ਅਜੇ ਵੀ ਬਣਿਆ ਹੋਇਆ ਹੈ ਰਹੱਸ

ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ



