ਚੀਨ ਦੀ ਨਵੀਂ ਚਾਲ: ਪਰਮਾਣੂ ਮਿਸਾਈਲ ਸਾਈਟਾਂ ਦੇ ਕੋਲ ਲਾਂਚ ਪੈਡ ਅਤੇ ਬੰਕਰ ਬਣਾ ਰਿਹਾ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ

ਚੀਨ ਸ਼ਿਨਜਿਆਂਗ ਦੇ ਸੁੰਨਸਾਨ ਰੇਗਿਸਤਾਨ ਵਿੱਚ ਗੁਪਤ ਤਰੀਕੇ ਨਾਲ ਇੱਕ ਵਿਸ਼ਾਲ ਫੌਜੀ ਟਿਕਾਣਾ ਬਣਾ ਰਿਹਾ ਹੈ। ਰੱਖਿਆ ਅਤੇ ਸੁਰੱਖਿਆ ਮਾਮਲਿਆਂ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਖੁਫੀਆ ਟਿਕਾਣੇ ਦਾ ਮਕਸਦ ਅਮਰੀਕਾ ਦੇ ਪਹਿਲੇ ਪਰਮਾਣੂ ਹਮਲੇ ਨੂੰ ਰੋਕਣਾ ਹੈ, ਤਾਂ ਜੋ ਹਮਲੇ ਤੋਂ ਬਾਅਦ ਵੀ ਚੀਨ ਦੇ ਪਰਮਾਣੂ ਹਥਿਆਰ ਪੂਰੀ ਤਰ੍ਹਾਂ ਨਸ਼ਟ ਨਾ ਹੋ ਸਕਣ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਚੀਨ ਖੁਦ ਨੂੰ ਇਸ ਹੱਦ ਤੱਕ ਸੁਰੱਖਿਅਤ ਕਰ ਰਿਹਾ ਹੈ ਕਿ ਉਹ ਪਲਟਵਾਰ ਕਰਨ ਦੀ ਆਪਣੀ ਤਾਕਤ ਨੂੰ ਹਰ ਹਾਲ ਵਿੱਚ ਬਚਾ ਸਕੇ। ਚੀਨ ਦੀਆਂ ਪਰਮਾਣੂ ਮਿਸਾਈਲਾਂ ਅੱਜ ਵੀ ਅਮਰੀਕਾ ਦੇ ਕਿਸੇ ਵੀ ਸ਼ਹਿਰ ਨੂੰ ਆਪਣਾ ਨਿਸ਼ਾਨਾ ਬਣਾ ਸਕਦੀਆਂ ਹਨ। ਪਰ ਨਿਊਜ਼ ਏਜੰਸੀ ਰਾਇਟਰਜ਼ ਦੀਆਂ ਹਾਲੀਆ ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਬੀਜਿੰਗ ਜ਼ਮੀਨਦੋਜ਼ ਖੂਹਾਂ ਦੇ ਕੋਲ ਲਾਂਚ ਪੈਡ, ਬੰਕਰਾਂ ਅਤੇ ਸੰਚਾਰ ਕੇਂਦਰਾਂ ਦਾ ਜਾਲ ਵਿਛਾ ਰਿਹਾ ਹੈ, ਜਿੱਥੇ ਉਸ ਦੀਆਂ ਸਭ ਤੋਂ ਲੰਬੀ ਦੂਰੀ ਦੀਆਂ ਮਿਸਾਈਲਾਂ ਤਾਇਨਾਤ ਹਨ।

ਮਾਹਰਾਂ ਅਨੁਸਾਰ, ਇਹ ਨਵਾਂ ਫੌਜੀ ਢਾਂਚਾ ਸ਼ਿਨਜਿਆਂਗ ਦੇ ਪੂਰਬੀ ਰੇਗਿਸਤਾਨ ਵਿੱਚ ਬਣੇ ਦੋ ਅੱਠ-ਕੋਣੀ ਟਿਕਾਣਿਆਂ ਦੇ ਆਲੇ-ਦੁਆਲੇ ਕੇਂਦਰਿਤ ਹੈ। ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਅੱਠ-ਕੋਣੀ ਢਾਂਚਿਆਂ ਦੇ ਅੰਦਰ ਫੌਜੀ ਵਾਹਨਾਂ ਅਤੇ ਸੈਨਿਕਾਂ ਦੇ ਰਹਿਣ ਦਾ ਪ੍ਰਬੰਧ ਹੈ। ਇਨ੍ਹਾਂ ਦੇ ਚਾਰੇ ਪਾਸੇ ਬਖਤਰਬੰਦ ਬੰਕਰ, ਹਥਿਆਰਾਂ ਦੇ ਗੋਦਾਮ, ਹਵਾਈ ਪੱਟੀਆਂ ਅਤੇ ਰੇਲਵੇ ਲਾਈਨਾਂ ਵਿਛੀਆਂ ਹੋਈਆਂ ਹਨ, ਜੋ ਇਨ੍ਹਾਂ ਨੂੰ ਮੁੱਖ ਪਰਮਾਣੂ ਮਿਸਾਈਲ ਸਾਈਲੋਜ਼ ਨਾਲ ਜੋੜਦੀਆਂ ਹਨ।

ਤਸਵੀਰਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਤਿੰਨ ਸੁਰੱਖਿਆ ਮਾਹਰਾਂ ਮੁਤਾਬਕ, ਇਸ ਬੰਜਰ ਇਲਾਕੇ ਵਿੱਚ ਮੋਬਾਈਲ ਮਿਸਾਈਲ ਲਾਂਚਰ ਅਤੇ ਹਵਾਈ ਰੱਖਿਆ ਬੈਟਰੀਆਂ ਦੀ ਵਰਤੋਂ ਲਈ 80 ਤੋਂ ਵੱਧ ਕੰਕਰੀਟ ਪੈਡ ਤਿਆਰ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇੱਥੇ ਅਜਿਹੇ ਉਪਕਰਣ ਅਤੇ ਇਮਾਰਤਾਂ ਦੇਖੀਆਂ ਗਈਆਂ ਹਨ ਜੋ ਇਲੈਕਟ੍ਰਾਨਿਕ ਯੁੱਧ , ਸੈਟੇਲਾਈਟ ਸੰਚਾਰ ਅਤੇ ਕਮਾਂਡ ਆਪਰੇਸ਼ਨਾਂ ਲਈ ਵਰਤੀਆਂ ਜਾ ਸਕਦੀਆਂ ਹਨ।

ਇਸ ਨਿਰਮਾਣ ਦਾ ਪੈਮਾਨਾ ਇੰਨਾ ਵੱਡਾ ਹੈ ਕਿ ਇਸ ਨੇ ਦਹਾਕਿਆਂ ਤੋਂ ਹਥਿਆਰਾਂ ‘ਤੇ ਨਜ਼ਰ ਰੱਖਣ ਵਾਲੇ ਤਜਰਬੇਕਾਰ ਵਿਸ਼ਲੇਸ਼ਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ‘ਫੈਡਰੇਸ਼ਨ ਆਫ ਅਮੈਰੀਕਨ ਸਾਇੰਟਿਸਟਸ’ ਦੇ ਨਿਊਕਲੀਅਰ ਇਨਫਰਮੇਸ਼ਨ ਪ੍ਰੋਜੈਕਟ ਦੇ ਡਾਇਰੈਕਟਰ ਹੰਸ ਕ੍ਰਿਸਟੈਂਸਨ ਕਹਿੰਦੇ ਹਨ:

“ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹਾ ਕੁਝ ਨਹੀਂ ਦੇਖਿਆ। ਇੰਨੇ ਦੁਰਗਮ ਅਤੇ ਮੁਸ਼ਕਲ ਮਾਹੌਲ ਵਿੱਚ ਇਸ ਪੱਧਰ ਦਾ ਬੁਨਿਆਦੀ ਢਾਂਚਾ (ਇੰਫਰਾਸਟਰਕਚਰ) ਤਿਆਰ ਕਰਨਾ ਇੱਕ ਅਸਾਧਾਰਨ ਅਤੇ ਹੈਰਾਨ ਕਰ ਦੇਣ ਵਾਲਾ ਕੰਮ ਹੈ।”

ਹਵਾਈ ਦੇ ‘ਪੈਸੀਫਿਕ ਫੋਰਮ ਥਿੰਕ ਟੈਂਕ’ ਨਾਲ ਜੁੜੇ ਅਲੈਗਜ਼ੈਂਡਰ ਨੀਲ ਨੇ ਕਿਹਾ ਕਿ ਅਸੀਂ ਦੇਖ ਸਕਦੇ ਹਾਂ ਕਿ ਇਹ ਢਾਂਚਾ ਮਿਸਾਈਲ ਸਾਈਲੋ ਦੇ ਮੁੱਖ ਖੇਤਰ ਤੋਂ ਪਰ੍ਹੇ, ਹਜ਼ਾਰਾਂ ਵਰਗ ਕਿਲੋਮੀਟਰ ਦੇ ਰੇਗਿਸਤਾਨ ਵਿੱਚ ਫੈਲਿਆ ਹੋਇਆ ਹੈ। ਇਹ ਚੀਨ ਦੇ ਰਣਨੀਤਕ ਪਰਮਾਣੂ ਪ੍ਰਤੀਰੋਧ ਨੂੰ ਬਹੁਤ ਜ਼ਿਆਦਾ ਮਜ਼ਬੂਤ ​​ਅਤੇ ਵਿਭਿੰਨ ਬਣਾਉਣ ਦੀ ਕੋਸ਼ਿਸ਼ ਹੈ।

ਤਾਈਵਾਨ ਸੰਕਟ

ਇਹ ਫੌਜੀ ਹਲਚਲ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਤਾਈਵਾਨ ਦੀ ਪ੍ਰਭੂਸੱਤਾ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਸਿਖਰ ‘ਤੇ ਹੈ। ਇਸੇ ਮਹੀਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿਤਾਵਨੀ ਦਿੱਤੀ ਸੀ ਕਿ ਤਾਈਵਾਨ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਮਤਭੇਦ ਜੇਕਰ ਸਹੀ ਤਰੀਕੇ ਨਾਲ ਨਾ ਸੁਲਝਾਏ ਗਏ, ਤਾਂ ਇਹ ਉਨ੍ਹਾਂ ਨੂੰ ਇੱਕ ਖਤਰਨਾਕ ਮੋੜ ‘ਤੇ ਲੈ ਜਾ ਸਕਦਾ ਹੈ।

ਅਧਿਕਾਰਤ ਤੌਰ ‘ਤੇ ਚੀਨ ਹਮੇਸ਼ਾ ਆਪਣੀ ‘ਨੋ ਫਸਟ ਯੂਜ਼’ (No First Use – ਪਹਿਲਾਂ ਵਰਤੋਂ ਨਾ ਕਰਨ) ਦੀ ਨੀਤੀ ਦਾ ਢੰਡੋਰਾ ਪਿੱਟਦਾ ਰਿਹਾ ਹੈ। ਯਾਨੀ ਉਸ ਦਾ ਕਹਿਣਾ ਹੈ ਕਿ ਉਹ ਖੁਦ ਕਦੇ ਯੁੱਧ ਦੀ ਸ਼ੁਰੂਆਤ ਨਹੀਂ ਕਰੇਗਾ। ਪਰ ਪੱਛਮੀ ਡਿਪਲੋਮੈਟਾਂ ਦਾ ਮੰਨਣਾ ਹੈ ਕਿ ਚੀਨ ਤਾਈਵਾਨ ਦੇ ਮਾਮਲੇ ਵਿੱਚ ਬਾਹਰੀ ਦੇਸ਼ ਅਮਰੀਕਾ ਦੀ ਦਖਲਅੰਦਾਜ਼ੀ ਨੂੰ ਰੋਕਣ ਲਈ ਆਪਣੀ ਇਸ ਪਰਮਾਣੂ ਤਾਕਤ ਦੀ ਵਰਤੋਂ ਦਬਾਅ ਬਣਾਉਣ ਲਈ ਕਰ ਸਕਦਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ

Read More »

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ

Read More »

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ

Read More »
ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ
20Sep

ਰੂਸ ’ਚ ਚੋਣਾਂ ਦੌਰਾਨ ਵੱਡਾ ਹਮਲਾ, ਯੂਕਰੇਨ ਨੇ ਮਾਸਕੋ ’ਤੇ ਦਾਗੇ 1600 ਤੋਂ ਵੱਧ ਡਰੋਨ; ਰਿਫਾਇਨਰੀ ਤਬਾਹ

ਮਾਸਕੋ : ਰੂਸ ਵਿੱਚ ਸੰਸਦੀ ਚੋਣਾਂ ਦੇ ਆਖਰੀ ਦਿਨ, ਯੂਕਰੇਨ ਵੱਲੋਂ ਰਾਜਧਾਨੀ ਮਾਸਕੋ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਡਰੋਨ ਹਮਲਾ ਕੀਤਾ ਗਿਆ। ਰੂਸੀ ਹਵਾਈ…

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?
20Sep

ਈਰਾਨ ਦੀ ਧਮਕੀ ਮਗਰੋਂ ਅਮਰੀਕਾ ‘ਚ ਹਾਈ ਅਲਰਟ, ਵੀਕੈਂਡ ਛੁੱਟੀ ਰੱਦ ਕਰਕੇ ਅਚਾਨਕ ਵ੍ਹਾਈਟ ਹਾਊਸ ਪਰਤੇ ਡੋਨਾਲਡ ਟਰੰਪ; ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ?

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵੀਕੈਂਡ ਯਾਤਰਾ ਇੱਕ ਦਿਨ ਪਹਿਲਾਂ ਹੀ ਰੱਦ ਕਰ ਦਿੱਤੀ ਅਤੇ ਸ਼ਨੀਵਾਰ ਸ਼ਾਮ ਨੂੰ ਅਚਾਨਕ ਵਾਸ਼ਿੰਗਟਨ ਡੀਸੀ ਵਾਪਸ ਆ ਗਏ। ਵ੍ਹਾਈਟ ਹਾਊਸ ਵੱਲੋਂ…

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ
20Sep

ਸੂਡਾਨ ‘ਚ ਸੋਨੇ ਦੀ ਖਾਣ ਢਹਿਣ ਨਾਲ 11 ਲੋਕਾਂ ਦੀ ਮੌਤ, 30 ਜ਼ਖ਼ਮੀ; ਬਚਾਅ ਮੁਹਿੰਮ ਜਾਰੀ

ਖਾਰਤੂਮ: ਸੂਡਾਨ ਦੇ ਉੱਤਰ-ਪੂਰਬੀ ਇਲਾਕੇ ਵਿੱਚ ਸੋਨੇ ਦੀ ਇੱਕ ਖਾਣ ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 11 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀ…

More News