ਜਲੰਧਰ ਤੋਂ ਗੁਰੂਗ੍ਰਾਮ ਤਕ ਮਿੱਤਲ ਪਰਿਵਾਰ ‘ਤੇ ED ਦੀ ਰੇਡ, ਹਾਲ ਹੀ ‘ਚ ਰਾਘਵ ਚੱਢਾ ਦੀ ਥਾਂ ਅਸ਼ੋਕ ਮਿੱਤਲ ਬਣੇ ਸਨ ਰਾਜ ਸਭਾ ਦੇ ਡਿਪਟੀ ਲੀਡਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਈਡੀ (ED) ਨੇ ਰੇਡ ਮਾਰੀ ਹੈ। ਹਾਲ ਹੀ ਵਿੱਚ ਰਾਘਵ ਚੱਢਾ ਨੂੰ ਹਟਾ ਕੇ ਉਨ੍ਹਾਂ ਨੂੰ ਰਾਜ ਸਭਾ ਦਾ ਡਿਪਟੀ ਲੀਡਰ ਬਣਾਇਆ ਗਿਆ ਸੀ। ਗੁਰੂਗ੍ਰਾਮ ਵਿਚ ਵੀ ਅਸ਼ੋਕ ਮਿੱਤਲ ਦੇ ਪੁੱਤਰ ਦੇ ਘਰ ਵੀ ED ਦੀ ਰੇਡ ਰੋਈ ਹੈ। ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਚਾਲਕ ਵੀ ਹਨ। ਈਡੀ ਨੇ ਬੁੱਧਵਾਰ ਸਵੇਰੇ ਕਰੀਬ 5:00 ਵਜੇ ਅਸ਼ੋਕ ਮਿੱਤਲ ਦੇ ਜਲੰਧਰ ਕੈਂਟ ਸਥਿਤ ਘਰ ‘ਤੇ ਰੇਡ ਕੀਤੀ ਹੈ। ਮਿੱਤਲ ਉੱਚ ਸਿੱਖਿਆ ਦੇ ਖੇਤਰ ਵਿੱਚ ਆਪਣੇ ਸ਼ਲਾਘਾਯੋਗ ਕਾਰਜ ਅਤੇ ਸਮਾਜ ਸੇਵਾ ਲਈ ਜਾਣੇ ਜਾਂਦੇ ਹਨ।

ਸਧਾਰਨ ਪਰਿਵਾਰ ਵਿੱਚ ਜਨਮੇ ਅਸ਼ੋਕ ਮਿੱਤਲ ਨੇ ਆਪਣੀ ਮਿਹਨਤ ਅਤੇ ਯੋਗਤਾ ਦੇ ਦਮ ‘ਤੇ ਸਫ਼ਲਤਾ ਪ੍ਰਾਪਤ ਕੀਤੀ ਅਤੇ ਇੰਨੇ ਵੱਡੇ ਮੁਕਾਮ ਤੱਕ ਪਹੁੰਚੇ ਹਨ। ਪੰਜਾਬ ਦੇ ਸਿੱਖਿਆ ਖੇਤਰ ਵਿੱਚ ਯੋਗਦਾਨ ਪਾਉਣ ਲਈ ਇਨ੍ਹਾਂ ਨੇ ਜਲੰਧਰ ਵਿੱਚ ਦੇਸ਼ ਦੀ ਪ੍ਰਸਿੱਧ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੀ ਸਥਾਪਨਾ ਕੀਤੀ। ਐੱਲਪੀਯੂ ਭਾਰਤ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। 50 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਹਨ।

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਡੀਐੱਮਕੇ ਸਾਂਸਦ ਕਨੀਮੋਝੀ ਦੀ ਪ੍ਰਧਾਨਗੀ ਹੇਠ ਰੂਸ, ਲਾਤਵੀਆ, ਸਲੋਵੇਨੀਆ, ਗ੍ਰੀਸ ਅਤੇ ਸਪੇਨ ਗਏ ਆਲ ਪਾਰਟੀ ਡੈਲੀਗੇਸ਼ਨ ਵਿੱਚ ਵੀ ਅਸ਼ੋਕ ਮਿੱਤਲ ਸ਼ਾਮਲ ਸਨ। ਸਾਲ 2024 ਵਿੱਚ ਜਦੋਂ ਕੇਜਰੀਵਾਲ ਨੇ ਜੇਲ੍ਹ ਤੋਂ ਪਰਤਣ ਤੋਂ ਬਾਅਦ ਦਿੱਲੀ ਦੇ ਸੀਐੱਮ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ, ਉਦੋਂ ਅਸ਼ੋਕ ਮਿੱਤਲ ਨੇ ਹੀ ਆਪਣਾ ਬੰਗਲਾ ਉਨ੍ਹਾਂ ਨੂੰ ਰਹਿਣ ਲਈ ਆਫਰ ਕੀਤਾ ਸੀ।

ਉਸ ਵਕਤ ਅਸ਼ੋਕ ਮਿੱਤਲ ਨੇ ਕਿਹਾ ਸੀ, ਕੇਜਰੀਵਾਲ ਵੱਲੋਂ ਸੀਐੱਮ ਰਿਹਾਇਸ਼ ਛੱਡਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਖ਼ੁਦ ਦੇ ਨਾਲ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਪ ਦੇ ਹੋਰ ਆਗੂਆਂ ਨੇ ਵੀ ਨਾਲ ਰਹਿਣ ਦਾ ਸੱਦਾ ਦਿੱਤਾ ਸੀ, ਪਰ ਉਨ੍ਹਾਂ ਨੇ ਮੇਰੇ ਨਾਲ ਰਹਿਣ ਦਾ ਫ਼ੈਸਲਾ ਲਿਆ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਫ਼ਤਿਹਗੜ੍ਹ ਸਾਹਿਬ ਬੱਸ ਹਾਦਸੇ ‘ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਗਟਾਇਆ ਡੂੰਘਾ ਦੁੱਖ, SGPC ਨੂੰ ਪੀੜਤ ਪਰਿਵਾਰਾਂ ਦੀ ਮਦਦ ਦੇ ਦਿੱਤੇ ਨਿਰਦੇਸ਼

 ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੀ ਰਾਤ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਇਲਾਕੇ ਵਿੱਚ ਸ੍ਰੀ

Read More »

ਹੋਰਮੁਜ਼ ‘ਚ ਅਮਰੀਕੀ ਨਾਕਾਬੰਦੀ, ਇਰਾਨ ਜੰਗ ‘ਚ ਚੀਨ ਦੀ ‘ਸਲੋਅ ਐਂਟਰੀ’… ਕੀ ਹੈ ਡਰੈਗਨ ਦੀ ਭੂਮਿਕਾ?

ਇਸਲਾਮਾਬਾਦ ਵਿੱਚ ਸ਼ਾਂਤੀ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ ਸਟ੍ਰੇਟ ਆਫ ਹੋਰਮੁਜ਼ ਵਿੱਚ ਅਮਰੀਕਾ ਦੀ ਸਖ਼ਤ ਨਾਕਾਬੰਦੀ ਨੇ ਪੱਛਮੀ ਏਸ਼ੀਆ ਦੇ ਤਣਾਅ ਨੂੰ ਹੋਰ ਵਧਾ

Read More »

ਭਾਰਤੀ ਮੂਲ ਦੀ ਅਮਰੀਕੀ ਜੱਜ ਨੂੰ ਟਰੰਪ ਪ੍ਰਸ਼ਾਸਨ ਨੇ ਹਟਾਇਆ, ਫਲਸਤੀਨ ਸਮਰਥਕ ਵਿਦਿਆਰਥੀ ਬਾਰੇ ਸੁਣਾਇਆ ਸੀ ਫੈਸਲਾ

ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਭਾਰਤੀ ਮੂਲ ਦੀ ਇਮੀਗ੍ਰੇਸ਼ਨ ਜੱਜ ਰੂਪਲ ਪਟੇਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ, ਇਹ

Read More »
ਫ਼ਤਿਹਗੜ੍ਹ ਸਾਹਿਬ ਬੱਸ ਹਾਦਸੇ ‘ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਗਟਾਇਆ ਡੂੰਘਾ ਦੁੱਖ, SGPC ਨੂੰ ਪੀੜਤ ਪਰਿਵਾਰਾਂ ਦੀ ਮਦਦ ਦੇ ਦਿੱਤੇ ਨਿਰਦੇਸ਼
15Apr

ਫ਼ਤਿਹਗੜ੍ਹ ਸਾਹਿਬ ਬੱਸ ਹਾਦਸੇ ‘ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਗਟਾਇਆ ਡੂੰਘਾ ਦੁੱਖ, SGPC ਨੂੰ ਪੀੜਤ ਪਰਿਵਾਰਾਂ ਦੀ ਮਦਦ ਦੇ ਦਿੱਤੇ ਨਿਰਦੇਸ਼

 ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੀ ਰਾਤ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਇਲਾਕੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਖ਼ਾਲਸਾ ਸਾਜਨਾ…

ਹੋਰਮੁਜ਼ ‘ਚ ਅਮਰੀਕੀ ਨਾਕਾਬੰਦੀ, ਇਰਾਨ ਜੰਗ ‘ਚ ਚੀਨ ਦੀ ‘ਸਲੋਅ ਐਂਟਰੀ’… ਕੀ ਹੈ ਡਰੈਗਨ ਦੀ ਭੂਮਿਕਾ?
15Apr

ਹੋਰਮੁਜ਼ ‘ਚ ਅਮਰੀਕੀ ਨਾਕਾਬੰਦੀ, ਇਰਾਨ ਜੰਗ ‘ਚ ਚੀਨ ਦੀ ‘ਸਲੋਅ ਐਂਟਰੀ’… ਕੀ ਹੈ ਡਰੈਗਨ ਦੀ ਭੂਮਿਕਾ?

ਇਸਲਾਮਾਬਾਦ ਵਿੱਚ ਸ਼ਾਂਤੀ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ ਸਟ੍ਰੇਟ ਆਫ ਹੋਰਮੁਜ਼ ਵਿੱਚ ਅਮਰੀਕਾ ਦੀ ਸਖ਼ਤ ਨਾਕਾਬੰਦੀ ਨੇ ਪੱਛਮੀ ਏਸ਼ੀਆ ਦੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਇਸ ਕਦਮ ਦਾ…

ਭਾਰਤੀ ਮੂਲ ਦੀ ਅਮਰੀਕੀ ਜੱਜ ਨੂੰ ਟਰੰਪ ਪ੍ਰਸ਼ਾਸਨ ਨੇ ਹਟਾਇਆ, ਫਲਸਤੀਨ ਸਮਰਥਕ ਵਿਦਿਆਰਥੀ ਬਾਰੇ ਸੁਣਾਇਆ ਸੀ ਫੈਸਲਾ
15Apr

ਭਾਰਤੀ ਮੂਲ ਦੀ ਅਮਰੀਕੀ ਜੱਜ ਨੂੰ ਟਰੰਪ ਪ੍ਰਸ਼ਾਸਨ ਨੇ ਹਟਾਇਆ, ਫਲਸਤੀਨ ਸਮਰਥਕ ਵਿਦਿਆਰਥੀ ਬਾਰੇ ਸੁਣਾਇਆ ਸੀ ਫੈਸਲਾ

ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਭਾਰਤੀ ਮੂਲ ਦੀ ਇਮੀਗ੍ਰੇਸ਼ਨ ਜੱਜ ਰੂਪਲ ਪਟੇਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ, ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ…

More News