ਨੌਜਵਾਨ ਦੀ ਮੌਤ ਮਗਰੋਂ ਨੇਤਨਯਾਹੂ ਵੱਲੋਂ ਤਣਾਅ ਸ਼ਾਂਤ ਕਰਨ ਦੀ ਕੋਸ਼ਿਸ਼

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਰਾਤ ਨੂੰ ਯੇਰੂਸ਼ਲਮ ਵਿੱਚ ਪ੍ਰਦਰਸ਼ਨ ਦੌਰਾਨ ਬੱਸ ਚਾਲਕ ਵੱਲੋਂ ਇੱਕ ਨੌਜਵਾਨ ਨੂੰ ਦਰੜ ਕੇ ਮਾਰੇ ਜਾਣ ਤੋਂ ਬਾਅਦ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਹ ਪ੍ਰਦਰਸ਼ਨ ਯਹੂਦੀ ਭਾਈਚਾਰੇ ਨੂੰ ਇਜ਼ਰਾਈਲ ਦੀ ਫੌਜ ਵਿੱਚ ਭਰਤੀ ਕਰਨ ਦੇ ਕਾਨੂੰਨ ਵਿਰੁੱਧ ਕੀਤਾ ਜਾ ਰਿਹਾ ਸੀ।

ਨੇਤਨਯਾਹੂ ਨੇ ਅੱਜ ਸਵੇਰੇ ਬਿਆਨ ਵਿੱਚ ਕਿਹਾ, ‘‘ਮੈਂ ਸੰਜਮ ਵਰਤਣ ਦੀ ਅਪੀਲ ਕਰਦਾ ਹਾਂ ਤਾਂ ਜੋ ਮਾਹੌਲ ਹੋਰ ਨਾ ਵਿਗੜੇ ਅਤੇ ਰੱਬ ਨਾ ਕਰੇ ਸਾਨੂੰ ਹੋਰ ਦੁਖਾਂਤ ਦੇਖਣੇ ਪੈਣ।’’ ਉਨ੍ਹਾਂ ਕਿਹਾ ਕਿ ਇਸ ਮੌਤ ਦੀ ਜਾਂਚ ਪੂਰੀ ਗੰਭੀਰਤਾ ਨਾਲ ਕੀਤੀ ਜਾਵੇਗੀ। ਇਸ ਹਾਦਸੇ ਵਿੱਚ ਯੇਸ਼ੀਵਾ (ਧਾਰਮਿਕ ਸਕੂਲ) ਦੇ ਵਿਦਿਆਰਥੀ ਯੋਸੇਫ ਆਈਸੈਂਥਲ ਦੀ ਮੌਤ ਹੋ ਗਈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਸਰਕਾਰੀ ਬੱਸ ਲੜਕੇ ਨੂੰ ਕਈ ਮੀਟਰ ਤੱਕ ਘੜੀਸਦੀ ਹੋਈ ਲੈ ਗਈ, ਨੇੜੇ ਖੜ੍ਹੇ ਲੋਕ ਚੀਕਾਂ ਮਾਰ ਰਹੇ ਸਨ। ਪੁਲੀਸ ਨੇ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਪੜਤਾਲ ਕੀਤੀ ਹੈ। ਚਾਲਕ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਲੜਕੇ ਨੂੰ ਟੱਕਰ ਲੱਗਣ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਉਸ ’ਤੇ ਹਮਲਾ ਕੀਤਾ ਸੀ। ਪੁਲੀਸ ਦੇ ਤਰਜਮਾਨ ਅਨੁਸਾਰ, ਪ੍ਰਦਰਸ਼ਨਕਾਰੀ ਸੜਕ ਜਾਮ ਕਰ ਰਹੇ ਸਨ ਅਤੇ ਪੁਲੀਸ ਅਧਿਕਾਰੀਆਂ ’ਤੇ ਆਂਡੇ ਅਤੇ ਹੋਰ ਚੀਜ਼ਾਂ ਸੁੱਟ ਕੇ ਹਿੰਸਕ ਵਿਹਾਰ ਕਰ ਰਹੇ ਸਨ। ਇਹ ਹਿੰਸਾ ਇਜ਼ਰਾਇਲੀ ਅਧਿਕਾਰੀਆਂ ਅਤੇ ਯਹੂਦੀ ਭਾਈਚਾਰੇ ਦਰਮਿਆਨ ਵਧਦੇ ਤਣਾਅ ਨੂੰ ਦਰਸਾਉਂਦੀ ਹੈ। ਇਹ ਵਿਵਾਦ ਸਰਕਾਰ ਵੱਲੋਂ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਕਰਨ ਦੀਆਂ ਯੋਜਨਾਵਾਂ ਕਾਰਨ ਪੈਦਾ ਹੋਇਆ ਹੈ। ਜਦੋਂ 1948 ਵਿੱਚ ਇਜ਼ਰਾਈਲ ਦੀ ਸਥਾਪਨਾ ਹੋਈ ਸੀ ਤਾਂ ਕੁਝ ਚੋਣਵੇਂ ਯਹੂਦੀ ਵਿਦਵਾਨਾਂ ਨੂੰ ਫੌਜੀ ਸੇਵਾ ਤੋਂ ਛੋਟ ਦਿੱਤੀ ਗਈ ਸੀ; ਦੇਸ਼ ਦੇ ਬਾਕੀ ਜ਼ਿਆਦਾਤਰ ਯਹੂਦੀਆਂ ਲਈ ਫੌਜ ਵਿੱਚ ਸੇਵਾ ਕਰਨਾ ਲਾਜ਼ਮੀ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੀਵ ‘ਚ ਤਬਾਹੀ ਦਾ ਮੰਜਰ: ਰੂਸ ਨੇ ਦਾਗੀ ਹਾਈਪਰਸੋਨਿਕ ਮਿਜ਼ਾਈਲ, ਯੂਕਰੇਨ ‘ਤੇ 600 ਡਰੋਨਾਂ ਨਾਲ ਵੀ ਹਮਲਾ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਐਤਵਾਰ ਰਾਤ ਨੂੰ ਭਿਆਨਕ ਹਮਲੇ ਹੋਏ ਜਦੋਂ ਰੂਸ ਨੇ ਡਰੋਨ ਅਤੇ ਮਿਜ਼ਾਈਲਾਂ ਦਾ ਭਾਰੀ ਹਮਲਾ ਕੀਤਾ। ਇਹ ਹਮਲਾ, ਜੋ ਕਿ

Read More »

“ਮੈਨੂੰ ਭਾਰਤ ਨਾਲ ਪਿਆਰ, ਮੈਂ ਪੀਐਮ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ” : ਅਮਰੀਕੀ ਦੂਤਘਰ ਦੇ ਪ੍ਰੋਗਰਾਮ ‘ਚ ਡੋਨਾਲਡ ਟਰੰਪ ਦਾ ਵੱਡਾ ਬਿਆਨ

ਰਾਜਧਾਨੀ ਦਿੱਲੀ ਸਥਿਤ ਅਮਰੀਕੀ ਦੂਤਘਰ ’ਚ ਮਨਾਇਆ ਗਿਆ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦਾ ਸਮਾਰੋਹ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਈਵ ਸੰਬੋਧਨ ’ਚ ਭਾਰਤ ਪ੍ਰਤੀ

Read More »

ਪੁਲਾੜ ‘ਚ ਵੱਡਾ ਧਮਾਕਾ: ਚੀਨ ਨੇ ਐਲਾਨਿਆ ਇੱਕ ਸਾਲ ਦਾ ਮਿਸ਼ਨ, 2030 ਤੱਕ ਮਨੁੱਖ ਉਤਾਰਨ ਦਾ ਟੀਚਾ

ਚੀਨ ਇਕ ਪੁਲਾੜ ਯਾਤਰੀ ਨੂੰ ਇਕ ਸਾਲ ਲਈ ਆਪਣੇ ਪੁਲਾੜ ਸਟੇਸ਼ਨ ’ਤੇ ਭੇਜੇਗਾ। ਇਹ ਦੇਸ਼ ਦੇ ਪੁਲਾੜ ਯਾਤਰੀ ਲਈ ਇਕ ਰਿਕਾਰਡ ਮਿਆਦ ਹੋਵੇਗੀ। ਬੀਜਿੰਗ 2030

Read More »
ਕੀਵ ‘ਚ ਤਬਾਹੀ ਦਾ ਮੰਜਰ: ਰੂਸ ਨੇ ਦਾਗੀ ਹਾਈਪਰਸੋਨਿਕ ਮਿਜ਼ਾਈਲ, ਯੂਕਰੇਨ ‘ਤੇ 600 ਡਰੋਨਾਂ ਨਾਲ ਵੀ ਹਮਲਾ
25May

ਕੀਵ ‘ਚ ਤਬਾਹੀ ਦਾ ਮੰਜਰ: ਰੂਸ ਨੇ ਦਾਗੀ ਹਾਈਪਰਸੋਨਿਕ ਮਿਜ਼ਾਈਲ, ਯੂਕਰੇਨ ‘ਤੇ 600 ਡਰੋਨਾਂ ਨਾਲ ਵੀ ਹਮਲਾ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਐਤਵਾਰ ਰਾਤ ਨੂੰ ਭਿਆਨਕ ਹਮਲੇ ਹੋਏ ਜਦੋਂ ਰੂਸ ਨੇ ਡਰੋਨ ਅਤੇ ਮਿਜ਼ਾਈਲਾਂ ਦਾ ਭਾਰੀ ਹਮਲਾ ਕੀਤਾ। ਇਹ ਹਮਲਾ, ਜੋ ਕਿ ਹਾਲ ਹੀ ਦੇ ਹਫ਼ਤਿਆਂ ਵਿੱਚ…

“ਮੈਨੂੰ ਭਾਰਤ ਨਾਲ ਪਿਆਰ, ਮੈਂ ਪੀਐਮ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ” : ਅਮਰੀਕੀ ਦੂਤਘਰ ਦੇ ਪ੍ਰੋਗਰਾਮ ‘ਚ ਡੋਨਾਲਡ ਟਰੰਪ ਦਾ ਵੱਡਾ ਬਿਆਨ
25May

“ਮੈਨੂੰ ਭਾਰਤ ਨਾਲ ਪਿਆਰ, ਮੈਂ ਪੀਐਮ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ” : ਅਮਰੀਕੀ ਦੂਤਘਰ ਦੇ ਪ੍ਰੋਗਰਾਮ ‘ਚ ਡੋਨਾਲਡ ਟਰੰਪ ਦਾ ਵੱਡਾ ਬਿਆਨ

ਰਾਜਧਾਨੀ ਦਿੱਲੀ ਸਥਿਤ ਅਮਰੀਕੀ ਦੂਤਘਰ ’ਚ ਮਨਾਇਆ ਗਿਆ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦਾ ਸਮਾਰੋਹ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਈਵ ਸੰਬੋਧਨ ’ਚ ਭਾਰਤ ਪ੍ਰਤੀ ਆਪਣਾ ਡੂੰਘਾ ਪਿਆਰ ਪ੍ਰਗਟ ਕੀਤਾ।…

ਪੁਲਾੜ ‘ਚ ਵੱਡਾ ਧਮਾਕਾ: ਚੀਨ ਨੇ ਐਲਾਨਿਆ ਇੱਕ ਸਾਲ ਦਾ ਮਿਸ਼ਨ, 2030 ਤੱਕ ਮਨੁੱਖ ਉਤਾਰਨ ਦਾ ਟੀਚਾ
25May

ਪੁਲਾੜ ‘ਚ ਵੱਡਾ ਧਮਾਕਾ: ਚੀਨ ਨੇ ਐਲਾਨਿਆ ਇੱਕ ਸਾਲ ਦਾ ਮਿਸ਼ਨ, 2030 ਤੱਕ ਮਨੁੱਖ ਉਤਾਰਨ ਦਾ ਟੀਚਾ

ਚੀਨ ਇਕ ਪੁਲਾੜ ਯਾਤਰੀ ਨੂੰ ਇਕ ਸਾਲ ਲਈ ਆਪਣੇ ਪੁਲਾੜ ਸਟੇਸ਼ਨ ’ਤੇ ਭੇਜੇਗਾ। ਇਹ ਦੇਸ਼ ਦੇ ਪੁਲਾੜ ਯਾਤਰੀ ਲਈ ਇਕ ਰਿਕਾਰਡ ਮਿਆਦ ਹੋਵੇਗੀ। ਬੀਜਿੰਗ 2030 ਤੱਕ ਚੰਦਰਮਾ ’ਤੇ ਮਨੁੱਖੀ ਮਿਸ਼ਨ…

More News