ਭਾਰਤ-ਮਲੇਸ਼ੀਆ ਸਬੰਧ ਮਜ਼ਬੂਤ ਬਣਾਵਾਂਗੇ: ਮੋਦੀ

ਭਾਰਤ ਅਤੇ ਮਲੇਸ਼ੀਆ ਨੇ ਵਪਾਰ ਤੇ ਨਿਵੇਸ਼, ਰੱਖਿਆ, ਊਰਜਾ, ਨਿਰਮਾਣ ਅਤੇ ਸੈਮੀਕੰਡਕਟਰ ਅਤੇ ਉੱਚ ਤਰਜੀਹ ਵਾਲੇ ਖੇਤਰਾਂ ’ਚ ਆਪਣੇ ਸਬੰਧ ਮਜ਼ਬੂਤ ਕਰਨ ਦਾ ਅਹਿਦ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵੇਂ ਧਿਰਾਂ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ ਤੇ ਸਥਿਰਤਾ ਲਈ ਵਚਨਬੱਧ ਹਨ। ਪ੍ਰਧਾਨ ਮੰਤਰੀ ਅੱਜ ਮਲੇਸ਼ੀਆ ਦੀ ਦੋ ਰੋਜ਼ਾ ਯਾਤਰਾ ਮੁਕੰਮਲ ਕਰ ਕੇ ਭਾਰਤ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵਾਰਤਾ ਤੋਂ ਬਾਅਦ ਸ੍ਰੀ ਮੋਦੀ ਨੇ ਅਤਿਵਾਦ ਨਾਲ ਨਜਿੱਠਣ ਦੇ ਮੁੱਦੇ ’ਤੇ ਭਾਰਤ ਦਾ ਰੁਖ਼ ਦੁਹਰਾਉਂਦਿਆਂ ਕਿਹਾ, ‘‘ਅਤਿਵਾਦ ’ਤੇ ਸਾਡਾ ਸੁਨੇਹਾ ਸਪੱਸ਼ਟ ਹੈ; ਸਾਡਾ ਕੋਈ ਦੋਹਰਾ ਪੈਮਾਨਾ ਨਹੀਂ, ਕੋਈ ਸਮਝੌਤਾ ਨਹੀਂ।’’ ਦੋਵੇਂ ਧਿਰਾਂ ਨੇ ਸੈਮੀਕੰਡਕਟਰ ਖੇਤਰ ’ਚ ਡੂੰਘੀ ਭਾਈਵਾਲੀ ਲਈ ਰੂਪਰੇਖਾ ਸਮਝੌਤੇ ਸਮੇਤ ਕਈ ਅਹਿਮ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਕੁੱਲ 11 ਸਮਝੌਤਿਆਂ ਤੇ ਦਸਤਾਵੇਜ਼ਾਂ ’ਤੇ ਦਸਤਖ਼ਤ ਕੀਤੇ। ਉਨ੍ਹਾਂ ਭਾਰਤ-ਮਲੇਸ਼ੀਆ ਸਬੰਧਾਂ ਨੂੰ ‘ਖਾਸ’ ਦਸਦਿਆਂ ਕਿਹਾ, ‘‘ਅਸੀਂ ਰਣਨੀਤਕ ਭਰੋਸੇ ਰਾਹੀਂ ਆਰਥਿਕ ਤਬਦੀਲੀ ਦਾ ਰਾਹ ਪੱਧਰਾ ਕਰਾਂਗੇ। ਅਸੀਂ ਸਮੁੰਦਰੀ ਗੁਆਂਢੀ ਹਾਂ। ਸਦੀਆਂ ਤੋਂ ਦੋਵਾਂ ਮੁਲਕਾਂ ਦਰਮਿਆਨ ਡੂੰਘੇ ਤੇ ਪਿਆਰ ਭਰੇ ਸਬੰਧ ਰਹੇ ਹਨ।’’ ਉਨ੍ਹਾਂ ਮਲੇਸ਼ੀਆ ’ਚ ਭਾਰਤੀ ਕੌਂਸਲੇਟ ਸਥਾਪਤ ਕਰਨ ਦੇ ਭਾਰਤ ਦੇ ਫ਼ੈਸਲੇ ਦਾ ਵੀ ਐਲਾਨ ਕੀਤਾ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਮੈਟਾ ਤੇ ਯੂਟਿਊਬ ਖ਼ਿਲਾਫ਼ ਮੁਕੱਦਮਿਆਂ ’ਤੇ ਬਹਿਸ ਇਸੇ ਹਫ਼ਤੇ

ਦੁਨੀਆ ਦੀਆਂ ਸਭ ਤੋਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਇਸ ਸਾਲ ਕਈ ਇਤਿਹਾਸਕ ਮੁਕੱਦਮਿਆਂ ਦਾ ਸਾਹਮਣਾ ਕਰ ਰਹੀਆਂ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਆਪਣੇ ਮੰਚਾਂ ਦੀ

Read More »
ਮੈਟਾ ਤੇ ਯੂਟਿਊਬ ਖ਼ਿਲਾਫ਼ ਮੁਕੱਦਮਿਆਂ ’ਤੇ ਬਹਿਸ ਇਸੇ ਹਫ਼ਤੇ
09Feb

ਮੈਟਾ ਤੇ ਯੂਟਿਊਬ ਖ਼ਿਲਾਫ਼ ਮੁਕੱਦਮਿਆਂ ’ਤੇ ਬਹਿਸ ਇਸੇ ਹਫ਼ਤੇ

ਦੁਨੀਆ ਦੀਆਂ ਸਭ ਤੋਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਇਸ ਸਾਲ ਕਈ ਇਤਿਹਾਸਕ ਮੁਕੱਦਮਿਆਂ ਦਾ ਸਾਹਮਣਾ ਕਰ ਰਹੀਆਂ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਆਪਣੇ ਮੰਚਾਂ ਦੀ ਵਰਤੋਂ ਕਰਨ ਵਾਲੇ ਬੱਚਿਆਂ ਨੂੰ…

ਕੇਂਦਰੀ ਵਿਤਕਰਾ: ਨਰਮੇ ਦੀ ਖਰੀਦ ’ਚ ਹੱਥ ਘੁੱਟਿਆ
09Feb

ਕੇਂਦਰੀ ਵਿਤਕਰਾ: ਨਰਮੇ ਦੀ ਖਰੀਦ ’ਚ ਹੱਥ ਘੁੱਟਿਆ

ਕੇਂਦਰ ਸਰਕਾਰ 22 ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ’ਤੇ ਖ਼ਰੀਦ ਕਰਨ ਦਾ ਦਾਅਵਾ ਕਰਦੀ ਹੈ ਪਰ ਹਕੀਕਤ ’ਚ ਕਣਕ-ਝੋਨੇ ਨੂੰ ਛੱਡ ਕੇ ਪੰਜਾਬ ’ਚੋਂ ਬਾਕੀ ਫ਼ਸਲਾਂ ਦੀ…

ਭਾਰਤ-ਮਲੇਸ਼ੀਆ ਸਬੰਧ ਮਜ਼ਬੂਤ ਬਣਾਵਾਂਗੇ: ਮੋਦੀ
09Feb

ਭਾਰਤ-ਮਲੇਸ਼ੀਆ ਸਬੰਧ ਮਜ਼ਬੂਤ ਬਣਾਵਾਂਗੇ: ਮੋਦੀ

ਭਾਰਤ ਅਤੇ ਮਲੇਸ਼ੀਆ ਨੇ ਵਪਾਰ ਤੇ ਨਿਵੇਸ਼, ਰੱਖਿਆ, ਊਰਜਾ, ਨਿਰਮਾਣ ਅਤੇ ਸੈਮੀਕੰਡਕਟਰ ਅਤੇ ਉੱਚ ਤਰਜੀਹ ਵਾਲੇ ਖੇਤਰਾਂ ’ਚ ਆਪਣੇ ਸਬੰਧ ਮਜ਼ਬੂਤ ਕਰਨ ਦਾ ਅਹਿਦ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ…