ਭਾਰਤ ਅਤੇ ਮਲੇਸ਼ੀਆ ਨੇ ਵਪਾਰ ਤੇ ਨਿਵੇਸ਼, ਰੱਖਿਆ, ਊਰਜਾ, ਨਿਰਮਾਣ ਅਤੇ ਸੈਮੀਕੰਡਕਟਰ ਅਤੇ ਉੱਚ ਤਰਜੀਹ ਵਾਲੇ ਖੇਤਰਾਂ ’ਚ ਆਪਣੇ ਸਬੰਧ ਮਜ਼ਬੂਤ ਕਰਨ ਦਾ ਅਹਿਦ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵੇਂ ਧਿਰਾਂ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ ਤੇ ਸਥਿਰਤਾ ਲਈ ਵਚਨਬੱਧ ਹਨ। ਪ੍ਰਧਾਨ ਮੰਤਰੀ ਅੱਜ ਮਲੇਸ਼ੀਆ ਦੀ ਦੋ ਰੋਜ਼ਾ ਯਾਤਰਾ ਮੁਕੰਮਲ ਕਰ ਕੇ ਭਾਰਤ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵਾਰਤਾ ਤੋਂ ਬਾਅਦ ਸ੍ਰੀ ਮੋਦੀ ਨੇ ਅਤਿਵਾਦ ਨਾਲ ਨਜਿੱਠਣ ਦੇ ਮੁੱਦੇ ’ਤੇ ਭਾਰਤ ਦਾ ਰੁਖ਼ ਦੁਹਰਾਉਂਦਿਆਂ ਕਿਹਾ, ‘‘ਅਤਿਵਾਦ ’ਤੇ ਸਾਡਾ ਸੁਨੇਹਾ ਸਪੱਸ਼ਟ ਹੈ; ਸਾਡਾ ਕੋਈ ਦੋਹਰਾ ਪੈਮਾਨਾ ਨਹੀਂ, ਕੋਈ ਸਮਝੌਤਾ ਨਹੀਂ।’’ ਦੋਵੇਂ ਧਿਰਾਂ ਨੇ ਸੈਮੀਕੰਡਕਟਰ ਖੇਤਰ ’ਚ ਡੂੰਘੀ ਭਾਈਵਾਲੀ ਲਈ ਰੂਪਰੇਖਾ ਸਮਝੌਤੇ ਸਮੇਤ ਕਈ ਅਹਿਮ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਕੁੱਲ 11 ਸਮਝੌਤਿਆਂ ਤੇ ਦਸਤਾਵੇਜ਼ਾਂ ’ਤੇ ਦਸਤਖ਼ਤ ਕੀਤੇ। ਉਨ੍ਹਾਂ ਭਾਰਤ-ਮਲੇਸ਼ੀਆ ਸਬੰਧਾਂ ਨੂੰ ‘ਖਾਸ’ ਦਸਦਿਆਂ ਕਿਹਾ, ‘‘ਅਸੀਂ ਰਣਨੀਤਕ ਭਰੋਸੇ ਰਾਹੀਂ ਆਰਥਿਕ ਤਬਦੀਲੀ ਦਾ ਰਾਹ ਪੱਧਰਾ ਕਰਾਂਗੇ। ਅਸੀਂ ਸਮੁੰਦਰੀ ਗੁਆਂਢੀ ਹਾਂ। ਸਦੀਆਂ ਤੋਂ ਦੋਵਾਂ ਮੁਲਕਾਂ ਦਰਮਿਆਨ ਡੂੰਘੇ ਤੇ ਪਿਆਰ ਭਰੇ ਸਬੰਧ ਰਹੇ ਹਨ।’’ ਉਨ੍ਹਾਂ ਮਲੇਸ਼ੀਆ ’ਚ ਭਾਰਤੀ ਕੌਂਸਲੇਟ ਸਥਾਪਤ ਕਰਨ ਦੇ ਭਾਰਤ ਦੇ ਫ਼ੈਸਲੇ ਦਾ ਵੀ ਐਲਾਨ ਕੀਤਾ।
ਭਾਰਤ-ਮਲੇਸ਼ੀਆ ਸਬੰਧ ਮਜ਼ਬੂਤ ਬਣਾਵਾਂਗੇ: ਮੋਦੀ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਤਾਂ ਭਾਰਤ ਖ਼ਿਲਾਫ਼ ਛਿੜੇਗਾ ਜੰਗ’, ਸਿੰਧੂ ਜਲ ਸਮਝੌਤੇ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਪਾਕਿਸਤਾਨ,ਖਵਾਜਾ ਆਸਿਫ ਨੇ ਦਿੱਤੀ ਗਿੱਦੜ ਭਬਕੀ
ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਸਲਾਮਾਬਾਦ ਦੀ ਜਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਹ ਫੌਜੀ ਕਾਰਵਾਈ

US Iran Conflict : ‘ਆਪਣੇ ਘਰ ਵਾਪਸ ਨਹੀਂ ਜਾ ਸਕੋਗੇ’, ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਵਫ਼ਦ ਨੇ ਵਿਚਾਲੇ ਛੱਡ ’ਤੀ ਗੱਲਬਾਤ
ਈਰਾਨ ਦੀ ਗੱਲਬਾਤ ਟੀਮ ਦੇ ਇੱਕ ਮੈਂਬਰ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਜੇਕਰ ਲਿਬਨਾਨ ਵਿੱਚ ਜੰਗ ਖਤਮ ਨਹੀਂ ਹੁੰਦੀ ਹੈ, ਤਾਂ ਹੋਰ ਮੁੱਦਿਆਂ ‘ਤੇ

ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ
ਦੋਹਾ: ਕਤਰ ਦੇ ਪ੍ਰਮੁੱਖ ਰਸ ਲਾਫਾਨ ਉਦਯੋਗਿਕ ਖੇਤਰ ਸਥਿਤ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਐਤਵਾਰ ਰਾਤ ਇੱਕ ਭਿਆਨਕ ਵਿਸਫੋਟ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ਵਿੱਚ
ਤਾਂ ਭਾਰਤ ਖ਼ਿਲਾਫ਼ ਛਿੜੇਗਾ ਜੰਗ’, ਸਿੰਧੂ ਜਲ ਸਮਝੌਤੇ ਨੂੰ ਲੈ ਕੇ ਤਰਲੋਮੱਛੀ ਹੋ ਰਿਹਾ ਪਾਕਿਸਤਾਨ,ਖਵਾਜਾ ਆਸਿਫ ਨੇ ਦਿੱਤੀ ਗਿੱਦੜ ਭਬਕੀ
ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਸਲਾਮਾਬਾਦ ਦੀ ਜਲ ਸੁਰੱਖਿਆ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਹ ਫੌਜੀ ਕਾਰਵਾਈ ਕਰਨ ਲਈ ਤਿਆਰ ਹੋਵੇਗਾ। ਏਆਰਵਾਈ…
US Iran Conflict : ‘ਆਪਣੇ ਘਰ ਵਾਪਸ ਨਹੀਂ ਜਾ ਸਕੋਗੇ’, ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਵਫ਼ਦ ਨੇ ਵਿਚਾਲੇ ਛੱਡ ’ਤੀ ਗੱਲਬਾਤ
ਈਰਾਨ ਦੀ ਗੱਲਬਾਤ ਟੀਮ ਦੇ ਇੱਕ ਮੈਂਬਰ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਜੇਕਰ ਲਿਬਨਾਨ ਵਿੱਚ ਜੰਗ ਖਤਮ ਨਹੀਂ ਹੁੰਦੀ ਹੈ, ਤਾਂ ਹੋਰ ਮੁੱਦਿਆਂ ‘ਤੇ ਗੱਲਬਾਤ ਅੱਗੇ ਨਹੀਂ ਵਧੇਗੀ।ਜਿਵੇਂ ਹੀ…
ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ
ਦੋਹਾ: ਕਤਰ ਦੇ ਪ੍ਰਮੁੱਖ ਰਸ ਲਾਫਾਨ ਉਦਯੋਗਿਕ ਖੇਤਰ ਸਥਿਤ ਬਰਜਾਨ ਗੈਸ ਸਪਲਾਈ ਪਲਾਂਟ ਵਿੱਚ ਐਤਵਾਰ ਰਾਤ ਇੱਕ ਭਿਆਨਕ ਵਿਸਫੋਟ ਮਗਰੋਂ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 54 ਮੁਲਾਜ਼ਮ ਜ਼ਖ਼ਮੀ ਹੋ…
More News



ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ


ਬਰਤਾਨੀਆ ‘ਚ 100 ਸਾਲ ਪੁਰਾਣੇ ਭਾਰਤੀ ਰੇਸਤਰਾਂ ‘ਤੇ ਬੇਦਖ਼ਲੀ ਦਾ ਖ਼ਤਰਾ, ਬਚਾਉਣ ਲਈ ਭਾਰਤ ਨੂੰ ਦਖ਼ਲ ਦੇਣ ਦੀ ਅਪੀਲ

‘ਹੁਣ ਉਨ੍ਹਾਂ ਦੇ ਸਿਰ ‘ਤੇ ਬੰਬ ਸੁੱਟਾਂਗੇ’, ਟਰੰਪ ਨੇ ਮੁੜ ਦਿੱਤੀ ਈਰਾਨ ਨੂੰ ਧਮਕੀ

ਇਹ ਆਸਾਨ ਨਹੀਂ ਸੀ…’, ਅਮਰੀਕਾ-ਈਰਾਨ ਸਮਝੌਤੇ ‘ਤੇ ਦਸਤਖਤਾਂ ਮਗਰੋਂ ਬੋਲੇ ਟਰੰਪ



