ਲਿਬਨਾਨ ਦੀ ਪੂਰਬੀ ਬੇਕਾ ਵਾਦੀ ਵਿੱਚ ਇਜ਼ਰਾਇਲੀ ਹਮਲਿਆਂ ਵਿੱਚ ਤਿੰਨ ਬੱਚਿਆਂ ਸਣੇ 12 ਮੌਤਾਂ ਹੋ ਗਈਆਂ। ਇਸ ਤੋਂ ਪਹਿਲਾਂ ਦਿਨ ਵੇਲੇ ਫਲਸਤੀਨੀ ਸ਼ਰਨਾਰਥੀ ਕੈਂਪ ’ਤੇ ਹੋਏ ਇਜ਼ਰਾਇਲੀ ਹਮਲੇ ਵਿੱਚ ਦੋ ਹੋਰ ਵਿਅਕਤੀ ਮਾਰੇ ਗਏ ਸਨ। ਇਜ਼ਰਾਈਲ ਨੇ ਕਿਹਾ ਕਿ ਉਸ ਨੇ ਬੇਕਾ ਵਾਦੀ ਵਿੱਚ ਲਿਬਨਾਨੀ ਅਤਿਵਾਦੀ ਸਮੂਹ ਹਿਜ਼ਬੁੱਲ੍ਹਾ ਦੇ ਕਮਾਂਡ ਸੈਂਟਰਾਂ ਨੂੰ ਨਿਸ਼ਾਨਾ ਬਣਾਇਆ ਹੈ। ਹਿਜ਼ਬੁੱਲ੍ਹਾ ਵੱਲੋਂ ਹਾਲੇ ਤੱਕ ਇਸ ਬਾਰੇ ਤੁਰੰਤ ਕੋਈ ਬਿਆਨ ਨਹੀਂ ਆਇਆ ਹੈ। ਬੇਕਾ ਵਿੱਚ ਹੋਏ ਹਮਲਿਆਂ ਦੀ ਸਥਾਨਕ ਟੈਲੀਵਿਜ਼ਨ ਫੁਟੇਜ ਦਿਖਾਉਂਦੀ ਹੈ ਕਿ ਨਿਸ਼ਾਨਾ ਬਣਾਈ ਜਗ੍ਹਾ ਰਿਹਾਇਸ਼ੀ ਇਮਾਰਤ ਜਾਪਦੀ ਸੀ। ਉੱਥੇ ਐਮਰਜੈਂਸੀ ਮੁਲਾਜ਼ਮ ਅੱਗ ’ਤੇ ਕਾਬੂ ਪਾਉਣ ਅਤੇ ਮਲਬੇ ਹੇਠ ਦਬੇ ਹੋਏ ਲੋਕਾਂ ਦੀ ਭਾਲ ਵਿੱਚ ਜੁਟੇ ਹੋਏ ਸਨ। ਸਿਦੋਨ ਸ਼ਹਿਰ ਦੇ ਈਨ-ਅਲ-ਹਿਲਵੇਹ ਸ਼ਰਨਾਰਥੀ ਕੈਂਪ ’ਤੇ ਹੋਏ ਹੋਰ ਇਜ਼ਰਾਇਲੀ ਹਮਲੇ ਵਿੱਚ ਦੋ ਵਿਅਕਤੀ ਮਾਰੇ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੇ ਕੈਂਪ ਵਿੱਚ ਹਮਾਸ ਦੇ ਕਮਾਂਡ ਸੈਂਟਰ ਨੂੰ ਨਿਸ਼ਾਨਾ ਬਣਾਇਆ ਹੈ। ਉੱਧਰ ਹਮਾਸ ਨੇ ਮੰਨਿਆ ਹੈ ਕਿ ਹਮਲੇ ਵਿੱਚ ਉਸ ਦੇ ਦੋ ਮੈਂਬਰ ਮਾਰੇ ਗਏ ਹਨ ਪਰ ਕਮਾਂਡ ਸੈਂਟਰ ਹੋਣ ਦੇ ਦਾਅਵੇ ਨੂੰ ਰੱਦ ਕੀਤਾ ਹੈ। ਹਮਾਸ ਅਨੁਸਾਰ ਨਿਸ਼ਾਨਾ ਬਣਾਈ ਗਈ ਇਮਾਰਤ ਵੱਖ-ਵੱਖ ਫਲਸਤੀਨੀ ਜਥੇਬੰਦੀਆਂ ਦੀ ਸਾਂਝੀ ਸੁਰੱਖਿਆ ਫੋਰਸ ਦੀ ਸੀ, ਜਿਸ ਦਾ ਕੰਮ ਕੈਂਪ ਵਿੱਚ ਸੁਰੱਖਿਆ ਕਾਇਮ ਰੱਖਣਾ ਹੈ। ਇਜ਼ਰਾਈਲ ਨੇ ਹਵਾਈ ਹਮਲਿਆਂ ਅਤੇ ਗੋਲਾਬਾਰੀ ਨਾਲ ਜਵਾਬ ਦਿੱਤਾ। ਸਤੰਬਰ 2024 ’ਚ ਇਹ ਸੰਘਰਸ਼ ਪੂਰਨ ਜੰਗ ਵਿੱਚ ਬਦਲ ਗਿਆ ਸੀ ਜਿਸ ਨੂੰ ਦੋ ਮਹੀਨਿਆਂ ਬਾਅਦ ਅਮਰੀਕਾ ਦੀ ਵਿਚੋਲਗੀ ਨਾਲ ਜੰਗਬੰਦੀ ਰਾਹੀਂ ਕਾਬੂ ਹੇਠ ਲਿਆਂਦਾ ਗਿਆ ਪਰ ਇਹ ਪੂਰੀ ਤਰ੍ਹਾਂ ਰੁਕਿਆ ਨਹੀਂ।
ਲਿਬਨਾਨ: ਇਜ਼ਰਾਇਲੀ ਹਮਲਿਆਂ ਤਿੰਨ ਬੱਚਿਆਂ ਸਣੇ 12 ਹਲਾਕ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਵੈਨੇਜ਼ੁਏਲਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, 72 ਲੋਕਾਂ ਦੀ ਮੌਤ ਦੀ ਪੁਸ਼ਟੀ ਤੇ 700 ਜ਼ਖ਼ਮੀ; ਐਮਰਜੈਂਸੀ ਦਾ ਐਲਾਨ
ਕਾਰਾਕਾਸ: ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ ਹੈ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ

ਡੋਨਾਲਡ ਟਰੰਪ ਨੂੰ ਵੱਡਾ ਝਟਕਾ: ਅਮਰੀਕੀ ਸੈਨੇਟ ਨੇ ਪਾਸ ਕੀਤਾ ‘ਯੁੱਧ ਸ਼ਕਤੀਆਂ’ ‘ਤੇ ਲਗਾਮ ਲਗਾਉਣ ਵਾਲਾ ਮਤਾ, ਈਰਾਨ ਖ਼ਿਲਾਫ਼ ਫ਼ੌਜੀ ਐਕਸ਼ਨ ਰੋਕਣ ਦੀ ਤਿਆਰੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘਰੇਲੂ ਮੋਰਚੇ ’ਤੇ ਆਪਣੀਆਂ ਨੀਤੀਆਂ ਅਤੇ ਸ਼ਕਤੀਆਂ ’ਤੇ ਦੋਹਰਾ ਝਟਕਾ ਲੱਗਾ ਹੈ। ਪਹਿਲਾ ਝਟਕਾ ਸੈਨੇਟ ਤੋਂ ਲੱਗਾ, ਜਦਕਿ ਦੂਜਾ

ਵਿਦੇਸ਼ ‘ਚ ਫਸੇ ਭਾਰਤੀ ਕਾਮਿਆਂ ਲਈ ਵੱਡੀ ਖ਼ਬਰ: ਸਿੰਘਾਪੁਰ ਸਰਕਾਰ ਨੇ ਤਨਖ਼ਾਹਾਂ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਵਿੱਢੀ ਜਾਂਚ
ਭਾਰਤ ਅਤੇ ਬੰਗਲਾਦੇਸ਼ ਦੇ 400 ਪਰਵਾਸੀ ਮਜ਼ਦੂਰਾਂ ਨੇ ਸਿੰਗਾਪੁਰ ‘ਚ ਵਿਦੇਸ਼ੀ ਮਾਲਕੀ ਵਾਲੀਆਂ ਦੋ ਕੰਪਨੀਆਂ ’ਤੇ ਤਨਖ਼ਾਹ ਨਾ ਦੇਣ ਦਾ ਦੋਸ਼ ਲਾਇਆ ਹੈ। ਕਿਰਤ ਮੰਤਰਾਲੇ
ਵੈਨੇਜ਼ੁਏਲਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, 72 ਲੋਕਾਂ ਦੀ ਮੌਤ ਦੀ ਪੁਸ਼ਟੀ ਤੇ 700 ਜ਼ਖ਼ਮੀ; ਐਮਰਜੈਂਸੀ ਦਾ ਐਲਾਨ
ਕਾਰਾਕਾਸ: ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਜ਼ੋਰਦਾਰ ਭੂਚਾਲ ਆਇਆ ਹੈ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ…
ਡੋਨਾਲਡ ਟਰੰਪ ਨੂੰ ਵੱਡਾ ਝਟਕਾ: ਅਮਰੀਕੀ ਸੈਨੇਟ ਨੇ ਪਾਸ ਕੀਤਾ ‘ਯੁੱਧ ਸ਼ਕਤੀਆਂ’ ‘ਤੇ ਲਗਾਮ ਲਗਾਉਣ ਵਾਲਾ ਮਤਾ, ਈਰਾਨ ਖ਼ਿਲਾਫ਼ ਫ਼ੌਜੀ ਐਕਸ਼ਨ ਰੋਕਣ ਦੀ ਤਿਆਰੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘਰੇਲੂ ਮੋਰਚੇ ’ਤੇ ਆਪਣੀਆਂ ਨੀਤੀਆਂ ਅਤੇ ਸ਼ਕਤੀਆਂ ’ਤੇ ਦੋਹਰਾ ਝਟਕਾ ਲੱਗਾ ਹੈ। ਪਹਿਲਾ ਝਟਕਾ ਸੈਨੇਟ ਤੋਂ ਲੱਗਾ, ਜਦਕਿ ਦੂਜਾ ਝਟਕਾ ਇਕ ਜੱਜ ਨੇ ਦਿੱਤਾ।…
ਵਿਦੇਸ਼ ‘ਚ ਫਸੇ ਭਾਰਤੀ ਕਾਮਿਆਂ ਲਈ ਵੱਡੀ ਖ਼ਬਰ: ਸਿੰਘਾਪੁਰ ਸਰਕਾਰ ਨੇ ਤਨਖ਼ਾਹਾਂ ਨਾ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਵਿੱਢੀ ਜਾਂਚ
ਭਾਰਤ ਅਤੇ ਬੰਗਲਾਦੇਸ਼ ਦੇ 400 ਪਰਵਾਸੀ ਮਜ਼ਦੂਰਾਂ ਨੇ ਸਿੰਗਾਪੁਰ ‘ਚ ਵਿਦੇਸ਼ੀ ਮਾਲਕੀ ਵਾਲੀਆਂ ਦੋ ਕੰਪਨੀਆਂ ’ਤੇ ਤਨਖ਼ਾਹ ਨਾ ਦੇਣ ਦਾ ਦੋਸ਼ ਲਾਇਆ ਹੈ। ਕਿਰਤ ਮੰਤਰਾਲੇ ਨੇ ਇਸ ਮਾਮਲੇ ’ਚ ਸੋਮਵਾਰ…
More News

ਵੈਨੇਜ਼ੁਏਲਾ ‘ਚ ਭੂਚਾਲ ਦੇ ਜ਼ੋਰਦਾਰ ਝਟਕੇ, 72 ਲੋਕਾਂ ਦੀ ਮੌਤ ਦੀ ਪੁਸ਼ਟੀ ਤੇ 700 ਜ਼ਖ਼ਮੀ; ਐਮਰਜੈਂਸੀ ਦਾ ਐਲਾਨ



ਵੈਨੇਜ਼ੁਏਲਾ ‘ਚ ਭੂਚਾਲ ਨਾਲ ਵੱਡੀ ਤਬਾਹੀ, ਪੀਐਮ ਮੋਦੀ ਨੇ ਕਿਹਾ- ਭਾਰਤ ਹਰ ਸੰਭਵ ਮਦਦ ਲਈ ਤਿਆਰ



ਕਤਰ ਦੇ ਗੈਸ ਪਲਾਂਟ ‘ਚ ਜ਼ੋਰਦਾਰ ਧਮਾਕਾ, 54 ਲੋਕ ਜ਼ਖ਼ਮੀ; 18 ਤੋਂ ਵੱਧ ਲਾਪਤਾ



