ਸ਼ਹੀਦ-ਏ-ਆਜ਼ਮ ਭਗਤ ਸਿੰੰਘ ਦਾ ਜਨਮ ਦਿਹਾੜਾ ਅੱਜ

ਪਾਕਿਸਤਾਨ ਦੀ ਲਾਹੌਰ ਹਾਈ ਕੋਰਟ ਵਿੱਚ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 118ਵਾਂ ਜਨਮ ਦਿਹਾੜਾ ਮਨਾਇਆ ਗਿਆ ਤੇ ਉਨ੍ਹਾਂ ਨੂੰ ਭਾਰਤ ਤੇ ਪਾਕਿਸਤਾਨ ਦੇ ਸਰਵਉੱਚ ਨਾਗਰਿਕ ਸਨਮਾਨ ਦੇਣ ਦੀ ਮੰਗ ਕੀਤੀ ਗਈ। ਭਗਤ ਸਿੰਘ ਦਾ ਜਨਮ ਸੰਨ 1907 ’ਚ ਅਣਵੰਡੇ ਭਾਰਤ ਦੇ ਲਾਇਲਪੁਰ, ਜਿਸ ਨੂੰ ਹੁਣ ਫ਼ੈਸਲਾਬਾਦ ਕਿਹਾ ਜਾਂਦਾ ਹੈ ਦੇ ਪਿੰਡ ਬੰਗਾ ਵਿੱਚ ਹੋਇਆ ਸੀ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ, ਜਿਨ੍ਹਾਂ ਨੇ ਭਗਤ ਸਿਘ ਦੀ ਤਸਵੀਰ ਵਾਲੀ ਕਮੀਜ਼ ਪਹਿਨੀ ਹੋਈ ਸੀ, ਨੇ ਹਾਈ ਕੋਰਟ ਦੇ ਹੋਰ ਵਕੀਲਾਂ ਨਾਲ ਮਿਲ ਕੇ ਲਾਹੌਰ ਹਾਈ ਕੋਰਟ ਦੇ ਲਾਅਨ ’ਚ ਕੇਕ ਕੱਟਿਆ ਅਤੇ ਸ਼ਾਂਤਮਈ ਨਾਅਰੇ ਲਾਏ। ਹਾਜ਼ਰੀਨਾਂ ਨੇ ਭਗਤ ਸਿੰਘ ਨੂੰ ‘‘ਭਾਰਤ ਅਤੇ ਪਾਕਿਸਤਾਨ ਲਈ ਸਾਂਝਾ ਨਾਇਕ’’ ਕਰਾਰ ਦਿੱਤਾ ਅਤੇ ਮਤਾ ਪਾਸ ਕਰਦਿਆਂ ਭਗਤ ਸਿੰਘ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤ ਸਰਵਉੱਚ ਨਾਗਰਿਕ ਐਵਾਰਡ ‘ਭਾਰਤ ਰਤਨ’ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੋਂ ਮੁਲਕ ਦਾ  ਸਰਵਉੱਚ ਐਵਾਰਡ ‘ਨਿਸ਼ਾਨ-ਏ-ਪਾਕਿਸਤਾਨ’ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਭਗਤ ਸਿੰਘ ਦੀ ਜੀਵਨੀ ਸਿੱਖਿਆ ਪਾਠਕ੍ਰਮ ਸ਼ਾਮਲ ਕਰਨ, ਉਨ੍ਹਾਂ ਦੀ ਯਾਦ ’ਚ ਟਿਕਟ ਤੇ ਸਿੱਕਾ ਜਾਰੀ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਲਾਹੌਰ ’ਚ ਇੱਕ ਵੱਡੀ ਸੜਕ ਦਾ ਨਾਮਕਰਨ ਉਨ੍ਹਾਂ (ਸ਼ਹੀਦ ਭਗਤ ਸਿੰਘ) ਦੇ ਨਾਮ ’ਤੇ ਕੀਤਾ ਜਾਣਾ ਚਾਹੀਦਾ ਹੈ। ਕੁਰੈਸ਼ੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ਾਦਮਾਨ ਚੌਕ ਜਿੱਥੇ ਭਗਤ ਸਿੰਘ ਨੂੰ (ਬਰਤਾਨਵੀ ਸ਼ਾਸਕਾਂ ਵੱਲੋਂ 23 ਮਾਰਚ 1923 ਨੂੰ) ਫਾਂਸੀ ਦਿੱਤੀ ਗਈ ਸੀ, ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਣਾ ਚਾਹੀਦਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ

ਇਸਲਾਮਾਬਾਦ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੂੰ ਬੇਨਤੀ ਕੀਤੀ ਹੈ ਕਿ ਉਹ ਇਸਲਾਮਾਬਾਦ ਨੂੰ 10 ਅਰਬ ਡਾਲਰ ਦੀ ‘ਐਕਸਚੇਂਜ

Read More »

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?

ਅਮਰੀਕਾ ਵੱਲੋਂ ਜੈਨੇਰਿਕ ਦਵਾਈਆਂ ‘ਤੇ ਪ੍ਰਸਤਾਵਿਤ ਉੱਚ ਟੈਰਿਫ ਭਾਰਤ ਦੇ ਸਭ ਤੋਂ ਵੱਡੇ ਫਾਰਮਾਸਿਊਟੀਕਲ ਨਿਰਯਾਤ ਬਾਜ਼ਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।ਹਾਲਾਂਕਿ, ਇਹ ਸਾਰੇ ਉਤਪਾਦਾਂ ਨੂੰ

Read More »

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?

ਨਵੀਂ ਦਿੱਲੀ: ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ 22 ਜੁਲਾਈ ਬੁੱਧਵਾਰ ਨੂੰ ਸੋਨੇ-ਚਾਂਦੀ ਦੇ ਭਾਅ (Gold Silver Price) ਵਿੱਚ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ।

Read More »
ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ
22Jul

ਵਿਚੋਲਗੀ ਦਾ ਇਨਾਮ ਮੰਗ ਰਿਹਾ ਪਾਕਿਸਤਾਨ? ਆਰਥਿਕ ਮੰਦਹਾਲੀ ਤੋਂ ਬਚਣ ਲਈ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ

ਇਸਲਾਮਾਬਾਦ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੂੰ ਬੇਨਤੀ ਕੀਤੀ ਹੈ ਕਿ ਉਹ ਇਸਲਾਮਾਬਾਦ ਨੂੰ 10 ਅਰਬ ਡਾਲਰ ਦੀ ‘ਐਕਸਚੇਂਜ ਸਟੈਬਿਲਾਇਜ਼ੇਸ਼ਨ ਸਪੋਰਟ ਫੈਸਿਲਿਟੀ’ ਪ੍ਰਦਾਨ ਕਰਨ…

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?
22Jul

ਅਮਰੀਕਾ ਨੇ ਜੈਨੇਰਿਕ ਦਵਾਈਆਂ ’ਤੇ ਲਾਇਆ 200 ਫੀਸਦੀ ਟੈਰਿਫ, ਭਾਰਤ ’ਤੇ ਕਿਉਂ ਨਹੀਂ ਪਵੇਗਾ ਅਸਰ?

ਅਮਰੀਕਾ ਵੱਲੋਂ ਜੈਨੇਰਿਕ ਦਵਾਈਆਂ ‘ਤੇ ਪ੍ਰਸਤਾਵਿਤ ਉੱਚ ਟੈਰਿਫ ਭਾਰਤ ਦੇ ਸਭ ਤੋਂ ਵੱਡੇ ਫਾਰਮਾਸਿਊਟੀਕਲ ਨਿਰਯਾਤ ਬਾਜ਼ਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।ਹਾਲਾਂਕਿ, ਇਹ ਸਾਰੇ ਉਤਪਾਦਾਂ ਨੂੰ ਬਰਾਬਰ ਪ੍ਰਭਾਵਿਤ ਨਹੀਂ ਕਰੇਗਾ। ਇਹ…

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?
22Jul

Gold Silver Price: ਸੋਨਾ-ਚਾਂਦੀ ਫਿਰ ਉਛਲਿਆ, 3,500 ਤੋਂ ਵੱਧ ਵਧ ਗਏ ਰੇਟ! ਕੀ ਤੁਹਾਡੀ ਪਹੁੰਚ ਤੋਂ ਬਾਹਰ ਹੋਇਆ ਗੋਲਡ-ਸਿਲਵਰ?

ਨਵੀਂ ਦਿੱਲੀ: ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ 22 ਜੁਲਾਈ ਬੁੱਧਵਾਰ ਨੂੰ ਸੋਨੇ-ਚਾਂਦੀ ਦੇ ਭਾਅ (Gold Silver Price) ਵਿੱਚ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ। ਘਰੇਲੂ ਬਾਜ਼ਾਰ (Bullion Market) ਤੋਂ…

More News

Leave a Reply

Your email address will not be published. Required fields are marked *