ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਇੱਕ ਮਹੀਨੇ ਦੀ ਪੈਰੋਲ ਨਾ ਦੇਣ ’ਤੇ ਇਤਰਾਜ਼

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦੇਣ ਸਬੰਧੀ ਦਿੱਤੇ ਗਏ ਮੰਗ ਪੱਤਰ ਨੂੰ ਸਰਕਾਰ ਵੱਲੋਂ ਰੱਦ ਕੀਤੇ ਜਾਣ ’ਤੇ ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਵੱਲੋਂ ਸਰਕਾਰ ਦੇ ਇਸ ਵਤੀਰੇ ’ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਗਿਆ ਹੈ। ਇਸ ਦਾ ਖੁਲਾਸਾ ਅੱਜ ਜਥੇਬੰਦੀ ਵੱਲੋਂ ਕੀਤੇ ਗਏ ਇੱਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਪਰਮਜੀਤ ਸਿੰਘ ਜੌਹਲ, ਹਰਭਜਨ ਸਿੰਘ ਤੁੜ, ਸ਼ਮਸ਼ੇਰ ਸਿੰਘ ਪੱਧਰੀ, ਅਮਰਜੀਤ ਸਿੰਘ ਵਨ ਚਿੜੀ, ਸੁਖਦੇਵ ਸਿੰਘ ਕਾਦੀਆਂ, ਅਮਨਦੀਪ ਸਿੰਘ, ਦਇਆ ਸਿੰਘ, ਪਰਗਟ ਸਿੰਘ, ਜਸਵਿੰਦਰ ਸਿੰਘ ਤੇ ਹੋਰ ਪਾਰਟੀ ਆਗੂ ਸ਼ਾਮਲ ਸਨ।ਬਾਪੂ ਤਰਸੇਮ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਤਿੰਨ ਸਤੰਬਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਇੱਕ ਪੱਤਰ ਭੇਜਿਆ ਗਿਆ ਸੀ, ਜਿਸ ਵਿੱਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਲਈ ਘੱਟੋ ਘੱਟ ਇੱਕ ਮਹੀਨੇ ਦੀ ਪੈਰੋਲ ਦੇਣ ਦੀ ਅਪੀਲ ਕੀਤੀ ਗਈ ਸੀ। ਉਹਨਾਂ ਕਿਹਾ ਕਿ ਸੰਸਦ ਮੈਂਬਰ ਦੇ ਹਲਕੇ ਵਿੱਚ ਹੜ੍ਹ ਆਇਆ ਸੀ ਅਤੇ ਲੋਕ ਹੜ੍ਹਾਂ ਕਾਰਨ ਪੀੜਤ ਹਨ। ਇਸ ਕਰ ਕੇ ਸੰਸਦ ਮੈਂਬਰ ਨੂੰ ਪੈਰੋਲ ਦੇਣ ਦੀ ਮੰਗ ਕੀਤੀ ਗਈ ਤਾਂ ਜੋ ਉਹ ਆਪਣੇ ਹਲਕੇ ਵਿੱਚ ਆ ਕੇ ਆਪਣੇ ਅਖਤਿਆਰੀ ਫੰਡ ਰਾਹੀਂ ਪੀੜਤ ਲੋਕਾਂ ਦੀ ਮਦਦ ਕਰ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੇ ਆਪਣੀਆਂ ਬੇਤੁਕੀਆਂ ਦਲੀਲਾਂ ਰਾਹੀਂ ਇਸ ਅਪੀਲ ਨੂੰ ਰੱਦ ਕਰ ਦਿੱਤਾ। ਇਹ ਫੈਸਲਾ ਨਾ ਸਿਰਫ ਲੋਕਤੰਤਰ ਦੇ ਬੁਨਿਆਦੀ ਅਧਿਕਾਰਾਂ ’ਤੇ ਸਿੱਧਾ ਹਮਲਾ ਹੈ, ਸਗੋਂ ਇਹ ਸਵਾਲ ਵੀ ਖੜ੍ਹਾ ਕਰਦਾ ਹੈ ਕਿ ਜੇਕਰ ਚੁਣੇ ਹੋਏ ਨੁਮਾਇੰਦੇ ਦੇ ਹੱਕਾਂ ਨੂੰ ਦਬਾਇਆ ਜਾ ਸਕਦਾ ਹੈ ਤਾਂ ਆਮ ਇਨਸਾਨਾਂ ਦੇ ਹੱਕਾਂ ਦੀ ਰੱਖਿਆ ਕਿਵੇਂ ਹੋਵੇਗੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਨਾਲ ਭਾਰਤੀ ਰੁਪਿਆ ਧੜੱਮ, ਡਾਲਰ ਦੇ ਮੁਕਾਬਲੇ 95.32 ਦੇ ਆਲ ਟਾਈਮ ਲੋਅ ‘ਤੇ ਪਹੁੰਚਿਆ

ਵੀਰਵਾਰ ਨੂੰ ਭਾਰਤੀ ਰੁਪਿਆ ਰਿਕਾਰਡ ਹੇਠਲੇ ਪੱਧਰ ‘ਤੇ ਡਿੱਗ ਗਿਆ। ਰੁਪਏ ਵਿੱਚ ਇਹ ਗਿਰਾਵਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਕਾਰਨ ਆਈ। ਭਾਰਤੀ ਰੁਪਿਆ

Read More »

ਈਰਾਨ-ਅਮਰੀਕਾ ਜੰਗ ਤੇ ਕੱਚੇ ਤੇਲ ਦਾ ਸੰਕਟ : ਭਾਰਤ ‘ਚ ਪੈਟਰੋਲ ਦੀਆਂ ਸਥਿਰ ਕੀਮਤਾਂ ਦੇਖ ਪਾਕਿਸਤਾਨ ਹੈਰਾਨ

ਈਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਨੇ ਪੂਰੀ ਦੁਨੀਆ ਵਿੱਚ ਊਰਜਾ ਸੰਕਟ

Read More »

ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ

ਈਰਾਨ ਨਾਲ ਮਰਜ਼ੀ ਦੇ ਸ਼ਾਂਤੀ ਸਮਝੌਤੇ ’ਤੇ ਹਾਲੇ ਤੱਕ ਗੱਲ ਨਾ ਬਣਨ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਚੈਨੀ ਵਧਣ ਲੱਗੀ ਹੈ। ਇਸਦਾ ਅੰਦਾਜ਼ਾ

Read More »
ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਨਾਲ ਭਾਰਤੀ ਰੁਪਿਆ ਧੜੱਮ, ਡਾਲਰ ਦੇ ਮੁਕਾਬਲੇ 95.32 ਦੇ ਆਲ ਟਾਈਮ ਲੋਅ ‘ਤੇ ਪਹੁੰਚਿਆ
30Apr

ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਨਾਲ ਭਾਰਤੀ ਰੁਪਿਆ ਧੜੱਮ, ਡਾਲਰ ਦੇ ਮੁਕਾਬਲੇ 95.32 ਦੇ ਆਲ ਟਾਈਮ ਲੋਅ ‘ਤੇ ਪਹੁੰਚਿਆ

ਵੀਰਵਾਰ ਨੂੰ ਭਾਰਤੀ ਰੁਪਿਆ ਰਿਕਾਰਡ ਹੇਠਲੇ ਪੱਧਰ ‘ਤੇ ਡਿੱਗ ਗਿਆ। ਰੁਪਏ ਵਿੱਚ ਇਹ ਗਿਰਾਵਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਕਾਰਨ ਆਈ। ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ਆਪਣੇ ਆਲ…

ਈਰਾਨ-ਅਮਰੀਕਾ ਜੰਗ ਤੇ ਕੱਚੇ ਤੇਲ ਦਾ ਸੰਕਟ : ਭਾਰਤ ‘ਚ ਪੈਟਰੋਲ ਦੀਆਂ ਸਥਿਰ ਕੀਮਤਾਂ ਦੇਖ ਪਾਕਿਸਤਾਨ ਹੈਰਾਨ
30Apr

ਈਰਾਨ-ਅਮਰੀਕਾ ਜੰਗ ਤੇ ਕੱਚੇ ਤੇਲ ਦਾ ਸੰਕਟ : ਭਾਰਤ ‘ਚ ਪੈਟਰੋਲ ਦੀਆਂ ਸਥਿਰ ਕੀਮਤਾਂ ਦੇਖ ਪਾਕਿਸਤਾਨ ਹੈਰਾਨ

ਈਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਨੇ ਪੂਰੀ ਦੁਨੀਆ ਵਿੱਚ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ। ਜਿੱਥੇ…

ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ
30Apr

ਹੱਥ ‘ਚ ਬੰਦੂਕ-ਅੱਖਾਂ ‘ਤੇ ਕਾਲਾ ਚਸ਼ਮਾ… ਟਰੰਪ ਨੇ ਈਰਾਨ ਨੂੰ ਧਮਕਾਉਂਦੇ ਹੋਏ ਕਿਹਾ- ਸਮਝ ਜਾਓ, ਹਾਲੇ ਵੀ ਸਮਾਂ ਹੈ

ਈਰਾਨ ਨਾਲ ਮਰਜ਼ੀ ਦੇ ਸ਼ਾਂਤੀ ਸਮਝੌਤੇ ’ਤੇ ਹਾਲੇ ਤੱਕ ਗੱਲ ਨਾ ਬਣਨ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਚੈਨੀ ਵਧਣ ਲੱਗੀ ਹੈ। ਇਸਦਾ ਅੰਦਾਜ਼ਾ ਉਨ੍ਹਾਂ ਦੇ ਤਾਜ਼ਾ ਬਿਆਨ ਤੋਂ…

More News

Leave a Reply

Your email address will not be published. Required fields are marked *