ਹਮਾਸ ਵੱਲੋਂ ਨਵੇਂ ਮੁਖੀ ਦਾ ਐਲਾਨ: ਖਲੀਲ ਅਲ-ਹੱਯਾ ਨੂੰ ਸੌਂਪੀ ਗਈ ਕਮਾਨ, ਲੰਬੀ ਚੋਣ ਪ੍ਰਕਿਰਿਆ ਤੋਂ ਬਾਅਦ ਲਿਆ ਫ਼ੈਸਲਾ

ਰਾਇਟਰ : ਹਮਾਸ ਨੇ ਖਲੀਲ ਅਲ ਹੱਯਾ ਨੂੰ ਆਪਣਾ ਨਵਾਂ ਨੇਤਾ ਐਲਾਨਿਆ ਹੈ। ਹੱਯਾ ਨੇ ਯਾਹਯਾ ਸਿਨਵਾਰ ਦੀ ਜਗ੍ਹਾ ਲਈ ਹੈ, ਜੋ ਅਕਤੂਬਰ 2024 ’ਚ ਇਜ਼ਰਾਇਲੀ ਫ਼ੌਜ ਦੇ ਨਾਲ ਲੜਾਈ ’ਚ ਮਾਰੇ ਗਏ ਸਨ। ਸਿਨਵਾਰ ਤੇ ਇਸਮਾਈਲ ਹਾਨੀਯੇਹ ਦੀ ਮੌਤ ਤੋਂ ਬਾਅਦ ਹੱਯਾ ਹਮਾਸ ਲੀਡਰਸ਼ਿਪ ’ਚ ਇਕ ਮਹੱਤਵਪੂਰਨ ਵਿਅਕਤੀ ਬਣ ਗਏ ਹਨ। ਇਜ਼ਰਾਇਲੀ ਅਧਿਕਾਰੀਆਂ ਨੇ ਦੱਸਿਆ ਕਿ ਹੱਯਾ ਉਨ੍ਹਾਂ ਵੱਡੇ ਹਮਾਸ ਅਧਿਕਾਰੀਆਂ ’ਚ ਸ਼ਾਮਲ ਸਨ, ਜਿਨ੍ਹਾਂ ਨੂੰ 2025 ’ਚ ਦੋਹਾ ’ਚ ਇਕ ਇਜ਼ਰਾਇਲੀ ਹਮਲੇ ’ਚ ਨਿਸ਼ਾਨਾ ਬਣਾਇਆ ਗਿਆ ਸੀ, ਜਿਥੇ ਉਹ ਰਹਿੰਦੇ ਹਨ। ਹਮਾਸ ਮੁਖੀ ਦੀ ਚੋਣ ਲੰਬੀ ਪ੍ਰਕਿਰਿਆ ਹੈ, ਜੋ ਜਨਵਰੀ ’ਚ ਸ਼ੁਰੂ ਹੋਈ ਸੀ ਪਰ ਈਰਾਨ ਤੇ ਲੇਬਨਾਨ ’ਚ ਜੰਗ ਤੇ ਗਾਜ਼ਾ ’ਚ ਜਾਰੀ ਇਜ਼ਰਾਇਲੀ ਫ਼ੌਜੀ ਮੁਹਿੰਮਾਂ ਦੇ ਕਾਰਨ ਇਸ ’ਚ ਰੁਕਾਵਟ ਆ ਗਈ ਸੀ। ਇਹ ਚੋਣ 50 ਮੈਂਬਰਾਂ ਵਾਲੀ ਇਕ ਪਰਿਸ਼ਦ ਵੱਲੋਂ ਕੀਤਾ ਜਾਂਦਾ ਹੈ, ਜਿਸ ’ਚ ਗਾਜ਼ਾ, ਕਬਜ਼ੇ ਵਾਲੇ ਵੈਸਟ ਬੈਂਕ ਤੇ ਨਿਰਵਾਸਨ ’ਚ ਰਹਿ ਰਹੇ ਹਮਾਸ ਦੇ ਮੈਂਬਰ ਸ਼ਾਮਲ ਹੁੰਦੇ ਹਨ।

ਫਲਸਤੀਨੀ ਸਿਆਸੀ ਮਾਹਰ ਰੇਹਮ ਓਵਦਾ ਨੇ ਕਿਹਾ ਕਿ ਹੱਯਾ ਦਾ ਚੁਣਿਆ ਜਾਣਾ ਇਹ ਸੰਦੇਸ਼ ਹੈ ਕਿ ਹਮਾਸ ਹਥਿਆਰਬੰਦ ਸੰਘਰਸ਼ ਲਈ ਵਚਨਬੱਦ ਹੈ, ਕਿਸੇ ਵੀ ਹਾਲਤ ’ਚ ਹਥਿਆਰ ਛੱਡਣ ਤੋਂ ਇਨਕਾਰ ਕਰਦਾ ਹੈ ਤੇ ਈਰਾਨ ਤੇ ਕਥਿਤ ਐਕਸਿਸ ਆਫ ਰੇਜਿਸਟੈਂਸ ਦੇ ਨਾਲ ਆਪਣੇ ਗੱਠਜੋੜ ਨੂੰ ਬਣਾਏ ਰੱਖਦੇ ਹੋਏ ਆਪਣੀ ਫ਼ੌਜੀ ਤਾਕਤ ਨੂੰ ਫਿਰ ਤੋਂ ਮਜ਼ਬੂਤ ਕਰਨ ਦਾ ਇਰਾਦਾ ਰੱਖਦਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

Gold Silver Price Today: ਫਿਰ ਚਮਕਿਆ ਸੋਨਾ, 3,000 ਰੁਪਏ ਤੋਂ ਵੱਧ ਉੱਛਲੇ ਰੇਟ; ਚਾਂਦੀ ਨੇ ਵੀ ਮਾਰੀ ਲੰਮੀ ਛਾਲ!

21 ਜੁਲਾਈ ਨੂੰ ਘਰੇਲੂ ਸਰਰਾਫ਼ਾ ਬਾਜ਼ਾਰ (Bullion Market) ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ (Gold Silver Price) ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ

Read More »

‘ਆਪ੍ਰੇ਼ਸ਼ਨ ਸਿੰਧੂਰ ਭਾਰਤ ਦੀ ਵੱਡੀ ਕਾਮਯਾਬੀ, ਪਾਕਿ ਫ਼ੌਜ ਨੇ ਛਿਪਾਈ ਨਾਕਾਮੀ’, ਇਮਰਾਨ ਖਾਨ ਦੀ ਭੈਣ ਨੇ ਖੋਲ੍ਹੀ ਮੁਨੀਰ ਦੀ ਪੋਲ

ਇਸਲਾਮਾਬਾਦ: ਜੇਲ੍ਹ ਵਿੱਚ ਬੰਦ ਸਾਬਕਾ ਪਾਕਿਸਤਾਨੀ ਮੰਤਰੀ ਇਮਰਾਨ ਖਾਨ ਦੀ ਭੈਣ ਨੂਰੀਨ ਨਿਆਜ਼ੀ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਜੰਗ ਦੇ ਮੈਦਾਨ ਵਿੱਚ ਆਪਣੀ ਅਸਫਲਤਾ ਨੂੰ

Read More »

ਯੂਕਰੇਨ ਦੇ ਓਡੇਸਾ ਟਾਪੂ ’ਤੇ ਜਹਾਜ਼ ਉਪਰ ਹਮਲਾ, ਚਾਰ ਭਾਰਤੀਆਂ ਦੀ ਮੌਤ; ਇੱਕ ਦੀ ਹਾਲਤ ਗੰਭੀਰ

ਓਡੇਸਾ: ਵਿਦੇਸ਼ ਮੰਤਰਾਲੇ ਨੇ ਸੋਮਵਾਰ, 20 ਜੁਲਾਈ ਨੂੰ ਐਲਾਨ ਕੀਤਾ ਕਿ 19 ਜੁਲਾਈ ਦੀ ਸ਼ਾਮ ਨੂੰ ਯੂਕਰੇਨੀ ਬੰਦਰਗਾਹ ਓਡੇਸਾ ‘ਤੇ ਇੱਕ ਜਹਾਜ਼ ‘ਤੇ ਹੋਏ ਹਮਲੇ ਵਿੱਚ

Read More »
Gold Silver Price Today: ਫਿਰ ਚਮਕਿਆ ਸੋਨਾ, 3,000 ਰੁਪਏ ਤੋਂ ਵੱਧ ਉੱਛਲੇ ਰੇਟ; ਚਾਂਦੀ ਨੇ ਵੀ ਮਾਰੀ ਲੰਮੀ ਛਾਲ!
20Jul

Gold Silver Price Today: ਫਿਰ ਚਮਕਿਆ ਸੋਨਾ, 3,000 ਰੁਪਏ ਤੋਂ ਵੱਧ ਉੱਛਲੇ ਰੇਟ; ਚਾਂਦੀ ਨੇ ਵੀ ਮਾਰੀ ਲੰਮੀ ਛਾਲ!

21 ਜੁਲਾਈ ਨੂੰ ਘਰੇਲੂ ਸਰਰਾਫ਼ਾ ਬਾਜ਼ਾਰ (Bullion Market) ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ (Gold Silver Price) ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਤਾਰ-ਚੜ੍ਹਾਅ, ਡਾਲਰ ਦੀ ਚਾਲ ਅਤੇ…

‘ਆਪ੍ਰੇ਼ਸ਼ਨ ਸਿੰਧੂਰ ਭਾਰਤ ਦੀ ਵੱਡੀ ਕਾਮਯਾਬੀ, ਪਾਕਿ ਫ਼ੌਜ ਨੇ ਛਿਪਾਈ ਨਾਕਾਮੀ’, ਇਮਰਾਨ ਖਾਨ ਦੀ ਭੈਣ ਨੇ ਖੋਲ੍ਹੀ ਮੁਨੀਰ ਦੀ ਪੋਲ
20Jul

‘ਆਪ੍ਰੇ਼ਸ਼ਨ ਸਿੰਧੂਰ ਭਾਰਤ ਦੀ ਵੱਡੀ ਕਾਮਯਾਬੀ, ਪਾਕਿ ਫ਼ੌਜ ਨੇ ਛਿਪਾਈ ਨਾਕਾਮੀ’, ਇਮਰਾਨ ਖਾਨ ਦੀ ਭੈਣ ਨੇ ਖੋਲ੍ਹੀ ਮੁਨੀਰ ਦੀ ਪੋਲ

ਇਸਲਾਮਾਬਾਦ: ਜੇਲ੍ਹ ਵਿੱਚ ਬੰਦ ਸਾਬਕਾ ਪਾਕਿਸਤਾਨੀ ਮੰਤਰੀ ਇਮਰਾਨ ਖਾਨ ਦੀ ਭੈਣ ਨੂਰੀਨ ਨਿਆਜ਼ੀ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਜੰਗ ਦੇ ਮੈਦਾਨ ਵਿੱਚ ਆਪਣੀ ਅਸਫਲਤਾ ਨੂੰ ਛੁਪਾਉਣ ਲਈ ਭਾਰਤ ਦੇ “ਆਪ੍ਰੇਸ਼ਨ…

ਯੂਕਰੇਨ ਦੇ ਓਡੇਸਾ ਟਾਪੂ ’ਤੇ ਜਹਾਜ਼ ਉਪਰ ਹਮਲਾ, ਚਾਰ ਭਾਰਤੀਆਂ ਦੀ ਮੌਤ; ਇੱਕ ਦੀ ਹਾਲਤ ਗੰਭੀਰ
20Jul

ਯੂਕਰੇਨ ਦੇ ਓਡੇਸਾ ਟਾਪੂ ’ਤੇ ਜਹਾਜ਼ ਉਪਰ ਹਮਲਾ, ਚਾਰ ਭਾਰਤੀਆਂ ਦੀ ਮੌਤ; ਇੱਕ ਦੀ ਹਾਲਤ ਗੰਭੀਰ

ਓਡੇਸਾ: ਵਿਦੇਸ਼ ਮੰਤਰਾਲੇ ਨੇ ਸੋਮਵਾਰ, 20 ਜੁਲਾਈ ਨੂੰ ਐਲਾਨ ਕੀਤਾ ਕਿ 19 ਜੁਲਾਈ ਦੀ ਸ਼ਾਮ ਨੂੰ ਯੂਕਰੇਨੀ ਬੰਦਰਗਾਹ ਓਡੇਸਾ ‘ਤੇ ਇੱਕ ਜਹਾਜ਼ ‘ਤੇ ਹੋਏ ਹਮਲੇ ਵਿੱਚ ਚਾਰ ਭਾਰਤੀਆਂ ਦੀ ਮੌਤ ਹੋ…

More News