ਫੰਡਿੰਗ ਬਿੱਲ ਪਾਸ ਨਾ ਹੋਣ ਕਾਰਨ ਅਮਰੀਕਾ ’ਚ ਡੂੰਘਾ ਹੋਇਆ ਆਰਥਿਕ ਸੰਕਟ

ਸੈਨੇਟ ਵਿੱਚ ਆਰਜ਼ੀ ਫੰਡਿੰਗ ਬਿੱਲ ਪਾਸ ਨਾ ਹੋਣ ਕਾਰਨ ਅਮਰੀਕਾ ਵਿੱਚ ਆਰਥਿਕ ਸੰਕਟ ਡੂੰਘਾ ਹੋ ਗਿਆ ਹੈ। ਦੇਸ਼ ਵਿੱਚ ਆਰਥਿਕ ਤਾਲਾਬੰਦੀ (ਸ਼ਟਡਾਊਨ) ਵਾਲੇ ਹਾਲਾਤ ਬਣ ਗਏ ਹਨ। ਰਾਸ਼ਟਰਪਤੀ ਡੋਨਲਡ ਟਰੰਪ ਦੀ ਪਾਰਟੀ ਨੂੰ ਸੈਨੇਟ ਵਿੱਚ ਆਰਜ਼ੀ ਫੰਡਿੰਗ ਬਿੱਲ ਪਾਸ ਕਰਵਾਉਣ ਲਈ ਘੱਟੋ-ਘੱਟ 60 ਵੋਟਾਂ ਦੀ ਲੋੜ ਸੀ ਪਰ ਉਸ ਨੂੰ ਸਿਰਫ਼ 55 ਵੋਟਾਂ ਹੀ ਮਿਲੀਆਂ। ਇਸ ਦਾ ਮਤਲਬ ਹੈ ਕਿ ਇਹ ਮਤਾ ਫੇਲ੍ਹ ਹੋ ਗਿਆ। ਹੁਣ ਸਰਕਾਰ ਕੋਲ ਕੰਮ ਚਲਾਉਣ ਲਈ ਫੰਡ ਨਹੀਂ ਹਨ, ਜਿਸ ਕਾਰਨ ਕਈ ਸੰਘੀ ਕੰਮਕਾਜ ਰੁਕ ਸਕਦੇ ਹਨ। ਇਸ ਤਰ੍ਹਾਂ ਅਮਰੀਕਾ ਇੱਕ ਵਾਰ ਫਿਰ ਬੇਯਕੀਨੀ ਦੇ ਦੌਰ ਵਿੱਚ ਦਾਖਲ ਹੋ ਗਿਆ ਹੈ। ਰਾਸ਼ਟਰਪਤੀ ਟਰੰਪ ਅਤੇ ਕਾਂਗਰਸ ਬੁੱਧਵਾਰ ਦੀ ਸਮਾਂ-ਸੀਮਾ ਤੱਕ ਸਰਕਾਰੀ ਪ੍ਰੋਗਰਾਮ ਅਤੇ ਸੇਵਾਵਾਂ ਜਾਰੀ ਰੱਖਣ ਲਈ ਕਿਸੇ ਸਮਝੌਤੇ ’ਤੇ ਪਹੁੰਚਣ ਵਿੱਚ ਅਸਫਲ ਰਹੇ। ਇਸ ਦੇ ਨਤੀਜੇ ਵਜੋਂ ਤਕਰੀਬਨ 7,50,000 ਸਰਕਾਰੀ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ (ਫਰਲੋ) ’ਤੇ ਭੇਜਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਵੀ ਸਕਦਾ ਹੈ। ਕਈ ਸਰਕਾਰੀ ਦਫ਼ਤਰ ਬੰਦ ਹੋ ਜਾਣਗੇ। ਅਜਿਹਾ ਇਸ ਲਈ ਕਿਉਂਕਿ ਟਰੰਪ ਨੇ ਬਦਲੇ ਵਜੋਂ ‘ਅਜਿਹੇ ਕੰਮ ਕਰਨ ਦੀ ਧਮਕੀ ਦਿੱਤੀ ਹੈ ਜੋ ਮਾੜੇ ਹੋਣਗੇ ਅਤੇ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕੇਗਾ।’ ਇਸ ਦੌਰਾਨ ਟਰੰਪ ਦਾ ਦੇਸ਼ ਨਿਕਾਲੇ ਦਾ ਏਜੰਡਾ ਪੂਰੀ ਰਫ਼ਤਾਰ ਨਾਲ ਚੱਲਦਾ ਰਹੇਗਾ, ਜਦਕਿ ਸਿੱਖਿਆ, ਵਾਤਾਵਰਨ ਅਤੇ ਹੋਰ ਜ਼ਰੂਰੀ ਸੇਵਾਵਾਂ ਠੱਪ ਹੋ ਜਾਣਗੀਆਂ। ਇਸ ਦੇ ਮਾੜੇ ਆਰਥਿਕ ਨਤੀਜੇ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲਣਗੇ।

ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕਿਹਾ ਕਿ, ‘ਅਸੀਂ ਸ਼ਟਡਾਊਨ ਨਹੀਂ ਚਾਹੁੰਦੇ।’ ਪਰ ਉਹ ਡੈਮੋਕਰੈਟਸ ਅਤੇ ਰਿਪਬਲਿਕਨਾਂ ਵਿਚਾਲੇ ਕੋਈ ਸਮਝੌਤਾ ਨਹੀਂ ਕਰਵਾ ਸਕੇ। ਟਰੰਪ ਦੇ ਸ਼ਾਸਨਕਾਲ ਵਿੱਚ ਤੀਜੀ ਵਾਰ ਸੰਘੀ ਫੰਡਿੰਗ ਰੋਕੀ ਗਈ ਹੈ। ਇਸ ਝਗੜੇ ਦਾ ਮੁੱਖ ਕਾਰਨ ਇਹ ਹੈ ਕਿ ਡੈਮੋਕਰੈਟਿਕ ਪਾਰਟੀ ਦੇ ਵੋਟਰ ਰਾਸ਼ਟਰਪਤੀ ਦੇ ਦੂਜੇ ਕਾਰਜਕਾਲ ਦੇ ਏਜੰਡੇ ਨੂੰ ਚੁਣੌਤੀ ਦੇਣ ਲਈ ਕਾਹਲੇ ਹਨ। ਡੈਮੋਕਰੈਟਸ ‘ਅਫੋਰਡੇਬਲ ਕੇਅਰ ਐਕਟ’ ਤਹਿਤ ਲੱਖਾਂ ਲੋਕਾਂ ਲਈ ਖਤਮ ਹੋ ਰਹੀਆਂ ਸਿਹਤ ਸੰਭਾਲ ਸਬਸਿਡੀਆਂ ਲਈ ਫੰਡਿੰਗ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਰਿਪਬਲਿਕਨ ਪਾਰਟੀ ਨੇ ਇਸ ਮੁੱਦੇ ’ਤੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਫਿਲਹਾਲ ਦੋਵਾਂ ਧਿਰਾਂ ਕੋਲ ਇਸ ਸ਼ਟਡਾਊਨ ਨੂੰ ਖਤਮ ਕਰਨ ਦਾ ਕੋਈ ਸਪੱਸ਼ਟ ਜਾਂ ਸੌਖਾ ਰਸਤਾ ਨਹੀਂ ਹੈ। ਇਸ ਦਾ ਅਸਰ ਸਿਰਫ਼ ਸਿਆਸਤ ’ਤੇ ਹੀ ਨਹੀਂ, ਸਗੋਂ ਉਨ੍ਹਾਂ ਆਮ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ ’ਤੇ ਵੀ ਪਵੇਗਾ ਜੋ ਸਰਕਾਰੀ ਲਾਭਾਂ, ਤਨਖਾਹਾਂ ਅਤੇ ਹੋਰ ਸੇਵਾਵਾਂ ’ਤੇ ਨਿਰਭਰ ਕਰਦੇ ਹਨ।ਇਸ ਦੌਰਾਨ ਮੈਡੀਕੇਅਰ ਅਤੇ ਮੈਡੀਕੇਡ ਸਿਹਤ ਪ੍ਰੋਗਰਾਮ ਜਾਰੀ ਰਹਿਣ ਦੀ ਉਮੀਦ ਹੈ ਪਰ ਸਟਾਫ਼ ਦੀ ਕਮੀ ਕਾਰਨ ਕੁਝ ਸੇਵਾਵਾਂ ਵਿੱਚ ਦੇਰੀ ਹੋ ਸਕਦੀ ਹੈ। ਰੱਖਿਆ ਵਿਭਾਗ (ਪੈਂਟਾਗਨ) ਅਤੇ ਹੋਮਲੈਂਡ ਸਕਿਓਰਿਟੀ ਵਿਭਾਗ ਦੇ ਜ਼ਿਆਦਾਤਰ ਕਰਮਚਾਰੀ ਕੰਮ ਕਰਦੇ ਰਹਿਣਗੇ। ਰਾਸ਼ਟਰੀ ਪਾਰਕ ਤੇ ਅਜਾਇਬ ਘਰ ਕੁਝ ਦਿਨਾਂ ਲਈ ਖੁੱਲ੍ਹੇ ਰਹਿ ਸਕਦੇ ਹਨ, ਪਰ ਸਾਬਕਾ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਘੱਟ ਸਟਾਫ਼ ਨਾਲ ਪਾਰਕਾਂ ਨੂੰ ਖੁੱਲ੍ਹਾ ਰੱਖਣਾ ਜਨਤਾ ਲਈ ਖ਼ਤਰਨਾਕ ਹੋ ਸਕਦਾ ਹੈ।

ਦੋ ਦਹਾਕਿਆਂ ਵਿੱਚ ਅਮਰੀਕਾ ਦਾ ਪੰਜਵਾਂ ਵੱਡਾ ਸ਼ੱਟਡਾਊਨ

ਅਮਰੀਕੀ ਕਾਨੂੰਨ ਮੁਤਾਬਕ ਜਦੋਂ ਤੱਕ ਬਜਟ ਜਾਂ ਆਰਜ਼ੀ ਫੰਡਿੰਗ ਬਿੱਲ ਪਾਸ ਨਹੀਂ ਹੁੰਦਾ, ਉਦੋਂ ਤੱਕ ‘ਗੈਰ-ਜ਼ਰੂਰੀ’ ਸਰਕਾਰੀ ਵਿਭਾਗਾਂ ਅਤੇ ਸੇਵਾਵਾਂ ਨੂੰ ਬੰਦ ਕਰਨਾ ਪੈਂਦਾ ਹੈ। ਇਸੇ ਸਥਿਤੀ ਨੂੰ ਸ਼ੱਟਡਾਊਨ ਕਿਹਾ ਜਾਂਦਾ ਹੈ। ਪਿਛਲੇ ਦੋ ਦਹਾਕਿਆਂ ਵਿੱਚ ਇਹ ਅਮਰੀਕਾ ਦਾ ਪੰਜਵਾਂ ਵੱਡਾ ਸ਼ੱਟਡਾਊਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਰਿਪਬਲਿਕਨਾਂ ਨੇ ਸਰਕਾਰ ਨੂੰ 21 ਨਵੰਬਰ ਤੱਕ ਚਲਦਾ ਰੱਖਣ ਲਈ ਇੱਕ ਥੋੜ੍ਹੇ ਸਮੇਂ ਦਾ ਫੰਡਿੰਗ ਬਿੱਲ ਪੇਸ਼ ਕੀਤਾ ਸੀ। ਹਾਲਾਂਕਿ ਡੈਮੋਕਰੈਟਸ ਦਾ ਕਹਿਣਾ ਹੈ ਕਿ ਇਹ ਕਾਫ਼ੀ ਨਹੀਂ ਹੈ। ਉਹ ਚਾਹੁੰਦੇ ਹਨ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਗਰਮੀਆਂ ਦੇ ਮੈਗਾ-ਬਿੱਲ ’ਚੋਂ ਮੈਡੀਕੇਡ ਦੀਆਂ ਕਟੌਤੀਆਂ ਨੂੰ ਵਾਪਸ ਲਿਆ ਜਾਵੇ ਅਤੇ ਅਫੋਰਡੇਬਲ ਕੇਅਰ ਐਕਟ ਦੇ ਮੁੱਖ ਟੈਕਸ ਕਰੈਡਿਟ ਨੂੰ ਵਧਾਇਆ ਜਾਵੇ। ਰਿਪਬਲਿਕਨਾਂ ਨੇ ਇਨ੍ਹਾਂ ਮੰਗਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਪੰਜਾਬ ’ਚ 63 ਹਜ਼ਾਰ ਪਰਿਵਾਰਾਂ ਨੂੰ ਰਾਹਤ! ਬਿੱਲ ਕਿੰਨਾ ਵੀ ਆਏ, ਬੰਦ ਨਹੀਂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ

ਪੰਜਾਬ ਸਰਕਾਰ ਨੇ ਖਪਤਕਾਰਾਂ ਨੂੰ ਵਧੇ ਹੋਏ ਅਤੇ ਆਰਜ਼ੀ ਬਿਜਲੀ ਬਿੱਲਾਂ ਸਬੰਧੀ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ

Read More »

ਟਰੰਪ ਪ੍ਰਸ਼ਾਸਨ ਦਾ ਨਵਾਂ ਦਾਅ, H-1ਬੀ ਵੀਜ਼ਾ ਦੀ ਫੀਸ ’ਚ 3000 ਡਾਲਰ ਦੀ ਵਾਧਾ ਕਰਨ ਦੀ ਤਿਆਰੀ

(ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਦੀ ਫੀਸ ਨੂੰ ਵਧਾ ਕੇ 1,03,265 ਡਾਲਰ ਕਰਨ ਦੀ ਤਿਆਰੀ ਵਿਚ ਹੈ। ਇਹ ਕਦਮ ਅਜਿਹੇ ਸਮੇਂ

Read More »

ਅਮਰੀਕਾ ਤੋਂ ਕਿਨਾਰਾ ਕਰਨ ਲੱਗੇ ਭਾਰਤੀ ਵਿਦਿਆਰਥੀ, ਟਰੰਪ ਦੀ ਵੀਜ਼ਾ ਨੀਤੀ ਜਾਂ ਕੁਝ ਹੋਰ ਹੈ ਕਾਰਨ?

ਵਾਸ਼ਿੰਗਟਨ: ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਦੇਖਣ ਵਾਲੇ ਭਾਰਤੀ ਨੌਜਵਾਨਾਂ ਲਈ ਰਾਹ ਹੁਣ ਪਹਿਲਾਂ ਵਾਂਗ ਆਸਾਨ ਨਹੀਂ ਰਿਹਾ। ਅਮਰੀਕਾ ਦੇ ਨਵੇਂ ਅਤੇ ਸਖ਼ਤ

Read More »
ਪੰਜਾਬ ’ਚ 63 ਹਜ਼ਾਰ ਪਰਿਵਾਰਾਂ ਨੂੰ ਰਾਹਤ! ਬਿੱਲ ਕਿੰਨਾ ਵੀ ਆਏ, ਬੰਦ ਨਹੀਂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ
25Aug

ਪੰਜਾਬ ’ਚ 63 ਹਜ਼ਾਰ ਪਰਿਵਾਰਾਂ ਨੂੰ ਰਾਹਤ! ਬਿੱਲ ਕਿੰਨਾ ਵੀ ਆਏ, ਬੰਦ ਨਹੀਂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ

ਪੰਜਾਬ ਸਰਕਾਰ ਨੇ ਖਪਤਕਾਰਾਂ ਨੂੰ ਵਧੇ ਹੋਏ ਅਤੇ ਆਰਜ਼ੀ ਬਿਜਲੀ ਬਿੱਲਾਂ ਸਬੰਧੀ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੀਟਰ ਰੀਡਰਾਂ ਦੀ ਹੜਤਾਲ…

ਟਰੰਪ ਪ੍ਰਸ਼ਾਸਨ ਦਾ ਨਵਾਂ ਦਾਅ, H-1ਬੀ ਵੀਜ਼ਾ ਦੀ ਫੀਸ ’ਚ 3000 ਡਾਲਰ ਦੀ ਵਾਧਾ ਕਰਨ ਦੀ ਤਿਆਰੀ
25Aug

ਟਰੰਪ ਪ੍ਰਸ਼ਾਸਨ ਦਾ ਨਵਾਂ ਦਾਅ, H-1ਬੀ ਵੀਜ਼ਾ ਦੀ ਫੀਸ ’ਚ 3000 ਡਾਲਰ ਦੀ ਵਾਧਾ ਕਰਨ ਦੀ ਤਿਆਰੀ

(ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਐੱਚ-1ਬੀ ਵੀਜ਼ਾ ਦੀ ਫੀਸ ਨੂੰ ਵਧਾ ਕੇ 1,03,265 ਡਾਲਰ ਕਰਨ ਦੀ ਤਿਆਰੀ ਵਿਚ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਰਾਸ਼ਟਰਪਤੀ…

ਅਮਰੀਕਾ ਤੋਂ ਕਿਨਾਰਾ ਕਰਨ ਲੱਗੇ ਭਾਰਤੀ ਵਿਦਿਆਰਥੀ, ਟਰੰਪ ਦੀ ਵੀਜ਼ਾ ਨੀਤੀ ਜਾਂ ਕੁਝ ਹੋਰ ਹੈ ਕਾਰਨ?
25Aug

ਅਮਰੀਕਾ ਤੋਂ ਕਿਨਾਰਾ ਕਰਨ ਲੱਗੇ ਭਾਰਤੀ ਵਿਦਿਆਰਥੀ, ਟਰੰਪ ਦੀ ਵੀਜ਼ਾ ਨੀਤੀ ਜਾਂ ਕੁਝ ਹੋਰ ਹੈ ਕਾਰਨ?

ਵਾਸ਼ਿੰਗਟਨ: ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਦੇਖਣ ਵਾਲੇ ਭਾਰਤੀ ਨੌਜਵਾਨਾਂ ਲਈ ਰਾਹ ਹੁਣ ਪਹਿਲਾਂ ਵਾਂਗ ਆਸਾਨ ਨਹੀਂ ਰਿਹਾ। ਅਮਰੀਕਾ ਦੇ ਨਵੇਂ ਅਤੇ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ, 2025-26 ਦੇ…

More News

Leave a Reply

Your email address will not be published. Required fields are marked *