ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਗਾਜ਼ਾ ਪੱਟੀ ਲਈ ਇਜ਼ਰਾਈਲ ਅਤੇ ਹਮਾਸ ਵਿਚਾਲੇ ਗੋਲੀਬੰਦੀ ਦਾ ਸਮਝੌਤਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਤੋਂ ਲਾਗੂ ਹੋ ਗਿਆ ਹੈ ਅਤੇ ਫ਼ੌਜ ਸਹਿਮਤੀ ਵਾਲੇ ਸਥਾਨ ’ਤੇ ਪਰਤ ਰਹੀ ਹੈ। ਇਹ ਐਲਾਨ ਇਜ਼ਰਾਇਲੀ ਮੰਤਰੀ ਮੰਡਲ ਵੱਲੋਂ ਗਾਜ਼ਾ ਪੱਟੀ ’ਚ ਗੋਲੀਬੰਦੀ, ਬੰਦੀਆਂ ਅਤੇ ਫਲਸਤੀਨੀ ਕੈਦੀਆਂ ਦੀ ਰਿਹਾਈ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯੋਜਨਾ ਨੂੰ ਮਨਜ਼ੂਰੀ ਦੇਣ ਦੇ ਕੁਝ ਘੰਟਿਆਂ ਬਾਅਦ ਹੋਇਆ। ਫ਼ੌਜ ਦੀ ਵਾਪਸੀ ਦੇ ਐਲਾਨ ਮਗਰੋਂ ਸੈਂਟਰਲ ਗਾਜ਼ਾ ਦੇ ਵਡੀ ਗਾਜ਼ਾ ’ਚ ਹਜ਼ਾਰਾਂ ਲੋਕਾਂ ਨੇ ਉੱਤਰ ਵੱਲ ਨੂੰ ਚਾਲੇ ਪਾ ਦਿੱਤੇ। ਇਸ ਤੋਂ ਪਹਿਲਾਂ ਫਲਸਤੀਨੀਆਂ ਨੇ ਸ਼ੁੱਕਰਵਾਰ ਸਵੇਰੇ ਗਾਜ਼ਾ ’ਚ ਭਾਰੀ ਗੋਲਾਬਾਰੀ ਦੀ ਜਾਣਕਾਰੀ ਦਿੱਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਤੋਂ ਜਾਰੀ ਇਕ ਸੰਖੇਪ ਬਿਆਨ ’ਚ ਕਿਹਾ ਗਿਆ ਕਿ ਮੰਤਰੀ ਮੰਡਲ ਨੇ ਬੰਦੀਆਂ ਦੀ ਰਿਹਾਈ ਲਈ ਸਮਝੌਤੇ ਦੀ ਰੂਪ-ਰੇਖਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਂਝ ਇਸ ’ਚ ਯੋਜਨਾ ਦੇ ਹੋਰ ਵਿਵਾਦਤ ਪੱਖਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਇਜ਼ਰਾਇਲੀ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਫ਼ੌਜ ਗਾਜ਼ਾ ਦੇ ਕਰੀਬ 50 ਫ਼ੀਸਦ ਹਿੱਸੇ ’ਤੇ ਕੰਟਰੋਲ ਰੱਖੇਗੀ। ਹਮਾਸ ਦੇ ਇਕ ਸੀਨੀਅਰ ਅਧਿਕਾਰੀ ਅਤੇ ਪ੍ਰਮੁੱਖ ਵਾਰਤਾਕਾਰ ਨੇ ਕਿਹਾ ਕਿ ਇਜ਼ਰਾਈਲ ਕਰੀਬ 2 ਹਜ਼ਾਰ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ, ਮਿਸਰ ਨਾਲ ਸਰਹੱਦ ਖੋਲ੍ਹੇਗਾ, ਰਾਹਤ ਸਮੱਗਰੀ ਆਉਣ ਦੀ ਇਜਾਜ਼ਤ ਦੇਵੇਗਾ ਅਤੇ ਫ਼ੌਜ ਪਰਤੇਗੀ। ਇਜ਼ਰਾਇਲੀ ਜੇਲ੍ਹਾਂ ’ਚ ਬੰਦ ਸਾਰੀਆਂ ਔਰਤਾਂ ਅਤੇ ਬੱਚਿਆਂ ਨੂੰ ਵੀ ਰਿਹਾਅ ਕੀਤਾ ਜਾਵੇਗਾ।
ਗਾਜ਼ਾ ’ਚ ਗੋਲੀਬੰਦੀ ਦਾ ਸਮਝੌਤਾ ਲਾਗੂ
ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ
ਟੀਮ ਅੱਜ ਦੀ ਆਵਾਜ਼
ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

’60 ਦਿਨਾਂ “ਚ ਨੌਕਰੀ ਲੱਭੋ ਜਾਂ ਅਮਰੀਕਾ ਛੱਡੋ’, H-1B ਵੀਜ਼ਾ ਧਾਰਕ ਭਾਰਤੀ ਟੇਕ ਪੇਸ਼ੇਵਰਾਂ ਨੂੰ ਅਲਟੀਮੇਟਮ
ਅਮਰੀਕੀ ਤਕਨੀਕੀ ਖੇਤਰ ਵਿੱਚ ਛਾਂਟੀ ਦੀ ਇੱਕ ਨਵੀਂ ਲਹਿਰ ਨੇ ਉੱਥੇ ਰਹਿਣ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰਾਂ ਅਤੇ ਸਾਫਟਵੇਅਰ ਡਿਵੈਲਪਰਾਂ ਦੇ ਜੀਵਨ ਨੂੰ ਉਜਾੜ ਦਿੱਤਾ ਹੈ।

ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਸਟ੍ਰੇਲੀਆ ਦੀ ਧਰਤੀ ਤੋਂ ਘੇਰੀ ਪੰਜਾਬ ਸਰਕਾਰ; ਪੰਜਾਬੀ ਭਾਈਚਾਰੇ ਨਾਲ ਮਿਲ ਕੇ 2027 ਲਈ ਖਿੱਚੀ ਸਿਆਸੀ ਲਕੀਰ
ਮੈਲਬੌਰਨ : ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਇਨੀਂ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ, ਜਿੱਥੇ ਉਹ ਵੱਖ-ਵੱਖ ਸ਼ਹਿਰਾਂ ‘ਚ ਪੰਜਾਬੀ

ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਨਗਰ ਕੌਂਸਲ ਦੀ ਵੱਡੀ ਕਾਰਵਾਈ, ਜੜ੍ਹਾਂ ਤੋਂ ਉਖਾੜੇ ਜਾ ਰਹੇ ਨਜਾਇਜ਼ ਯੂਨੀਪੋਲ
ਜ਼ੀਰਕਪੁਰ : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 26 ਮਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਜ਼ੀਰਕਪੁਰ ਵਿਚ ਨਾਜਾਇਜ਼ ਯੂਨੀਪੋਲਾਂ ਅਤੇ ਹੋਰਡਿੰਗ ਬੋਰਡਾਂ ਦੇ
’60 ਦਿਨਾਂ “ਚ ਨੌਕਰੀ ਲੱਭੋ ਜਾਂ ਅਮਰੀਕਾ ਛੱਡੋ’, H-1B ਵੀਜ਼ਾ ਧਾਰਕ ਭਾਰਤੀ ਟੇਕ ਪੇਸ਼ੇਵਰਾਂ ਨੂੰ ਅਲਟੀਮੇਟਮ
ਅਮਰੀਕੀ ਤਕਨੀਕੀ ਖੇਤਰ ਵਿੱਚ ਛਾਂਟੀ ਦੀ ਇੱਕ ਨਵੀਂ ਲਹਿਰ ਨੇ ਉੱਥੇ ਰਹਿਣ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰਾਂ ਅਤੇ ਸਾਫਟਵੇਅਰ ਡਿਵੈਲਪਰਾਂ ਦੇ ਜੀਵਨ ਨੂੰ ਉਜਾੜ ਦਿੱਤਾ ਹੈ। ਜਿਹੜੇ ਲੋਕ ਸਾਲਾਂ ਤੋਂ ਅਮਰੀਕਾ…
ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਸਟ੍ਰੇਲੀਆ ਦੀ ਧਰਤੀ ਤੋਂ ਘੇਰੀ ਪੰਜਾਬ ਸਰਕਾਰ; ਪੰਜਾਬੀ ਭਾਈਚਾਰੇ ਨਾਲ ਮਿਲ ਕੇ 2027 ਲਈ ਖਿੱਚੀ ਸਿਆਸੀ ਲਕੀਰ
ਮੈਲਬੌਰਨ : ਸ੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਇਨੀਂ ਦਿਨੀਂ ਆਸਟ੍ਰੇਲੀਆ ਦੌਰੇ ‘ਤੇ ਹਨ, ਜਿੱਥੇ ਉਹ ਵੱਖ-ਵੱਖ ਸ਼ਹਿਰਾਂ ‘ਚ ਪੰਜਾਬੀ ਭਾਈਚਾਰੇ ਨਾਲ ਮੀਟਿੰਗਾਂ ਅਤੇ ਸਮਾਗਮਾਂ…
ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਨਗਰ ਕੌਂਸਲ ਦੀ ਵੱਡੀ ਕਾਰਵਾਈ, ਜੜ੍ਹਾਂ ਤੋਂ ਉਖਾੜੇ ਜਾ ਰਹੇ ਨਜਾਇਜ਼ ਯੂਨੀਪੋਲ
ਜ਼ੀਰਕਪੁਰ : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 26 ਮਈ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਜ਼ੀਰਕਪੁਰ ਵਿਚ ਨਾਜਾਇਜ਼ ਯੂਨੀਪੋਲਾਂ ਅਤੇ ਹੋਰਡਿੰਗ ਬੋਰਡਾਂ ਦੇ ਮਾਮਲੇ ਨੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ…







