‘ਗੋ ਬੈਕ ਟੂ ਇੰਡੀਆ’: ਆਇਰਲੈਂਡ ‘ਚ ਭਾਰਤੀ ਔਰਤ ’ਤੇ ਨਸਲੀ ਹਮਲਾ; ਵੀਡੀਓ ਵਾਇਰਲ

ਡਬਲਿਨ ਵਿੱਚ ਇੱਕ ਭਾਰਤੀ ਨਾਗਰਿਕ ਮਹਿਲਾ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਏ ਆਈ ਹੈ। ਜ਼ਿਕਰਯੋਗ ਹੈ ਕਿ ਸਵਾਤੀ ਵਰਮਾ ਨੂੰ 8 ਅਕਤੂਬਰ 2025 ਦੀ ਸ਼ਾਮ ਨੂੰ ਇੱਕ ਪ੍ਰੇਸ਼ਾਨ ਕਰਨ ਵਾਲੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਪਣੇ ਘਰ ਜਾ ਰਹੀ ਸੀ। ਇੱਕ ਅਣਜਾਣ ਮਹਿਲਾ ਨੇ ਆਇਰਲੈਂਡ ਵਿੱਚ ਉਸ ਨੂੰ ਰੋਕਿਆ ਅਤੇ ਮੌਜੂਦਗੀ ਬਾਰੇ ਨਫ਼ਰਤ ਭਰੇ ਸਵਾਲ ਕੀਤੇ।

ਡਬਲਿਨ ਵਿੱਚ ਭਾਰਤੀ ਨਾਗਰਿਕ ਸਵਾਤੀ ਵਰਮਾ ਨਾਲ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਆਪਣੇ ਜਿੰਮ ਤੋਂ ਘਰ ਜਾ ਰਹੀ ਸੀ। ਇਸ ਘਟਨਾ  ਨੇ ਆਇਰਲੈਂਡ ਵਿੱਚ ਨਸਲਵਾਦ ਸਬੰਧਤ ਮੁੱਦੇ ਅਤੇ ਪਰਵਾਸੀਆਂ ਦੇ ਅਨੁਭਵ ਬਾਰੇ ਕੌਮੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਸਵਾਤੀ ਵਰਮਾ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।ਵਰਮਾ ਨੂੰ ਰੋਕਣ ਵਾਲੀ ਮਹਿਲਾ ਨੇ ਡਬਲਿਨ ਸਿਟੀ ਯੂਨੀਵਰਸਿਟੀ (DCU) ਦਾ ਬੈਜ ਪਾਇਆ ਹੋਇਆ ਸੀ। ਵਰਮਾ ਨੇ ਸੋਚਿਆ ਕਿ ਔਰਤ ਕੁੱਝ ਪੁੱਛਣਾ ਚਾਹੁੰਦੀ ਹੈ, ਪਰ ਇਸ ਦੀ ਬਜਾਏ ਉਸ ਨੂੰ ਨਸਲੀ ਭੇਦਭਾਵ ਨਾਲ ਭਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।ਔਰਤ ਨੇ ਹਮਲਾਵਰ ਸੁਰ ਵਿੱਚ ਪੁੱਛਿਆ, ‘‘ਤੁਸੀਂ ਆਇਰਲੈਂਡ ਕਿਉਂ ਆਏ ਹੋ? ਤੁਸੀਂ ਇੱਥੇ ਕੀ ਕਰ ਰਹੇ ਹੋ? ਤੁਸੀਂ ਵਾਪਸ ਭਾਰਤ ਕਿਉਂ ਨਹੀਂ ਚਲੇ ਜਾਂਦੇ?’’

ਵਰਮਾ, ਜੋ ਕਿ ਹੈਰਾਨ ਅਤੇ ਡਰੀ ਹੋਈ ਸੀ, ਨੇ ਸ਼ਾਂਤ ਰਹਿਣ ਦੀ ਕੋਸ਼ਿਸ਼ ਕੀਤੀ। ਉਸਨੇ ਬਾਅਦ ਵਿੱਚ ਇੰਸਟਾਗ੍ਰਾਮ ‘ਤੇ ਦੱਸਿਆ, ‘‘ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਉਸ ਥਾਂ ’ਤੇ ਆਪਣੀ ਮੌਜੂਦਗੀ ਨੂੰ ਸਹੀ ਠਹਿਰਾਉਣਾ ਪਵੇਗਾ ਜਿੱਥੇ ਮੈਂ ਹਰ ਰੋਜ਼ ਜਾਂਦੀ ਹਾਂ।’’ਐਨਾ ਹੀ ਨਹੀਂ ਵਰਮਾ ਨੂੰ ਔਰਤ ਨੇ ਹੋ ਕਈ ਸਵਾਲ ਕੀਤੇ। ਔਰਤ ਨੇ ਪੁੱਛਿਆ, “ਕੀ ਤੁਹਾਡੇ ਕੋਲ ਵਰਕ ਵੀਜ਼ਾ ਹੈ?” ਵਰਮਾ ਨੇ ਜਵਾਬ ਦਿੱਤਾ, “ਹਾਂ, ਮੈਂ ਇੱਥੇ ਮੁਫ਼ਤ ਵਿੱਚ ਨਹੀਂ ਹਾਂ। ਮੈਂ ਆਪਣਾ ਟੈਕਸ ਅਦਾ ਕਰਦੀ ਹਾਂ ਅਤੇ ਅਰਥਵਿਵਸਥਾ ਵਿੱਚ ਯੋਗਦਾਨ ਪਾਉਂਦੀ ਹਾਂ।” ਔਰਤ ਨੇ ਜਵਾਬੀ ਹਮਲਾ ਕਰਦੇ ਹੋਏ ਕਿਹਾ, ‘‘ਇਹ ਤੁਹਾਡੀ ਸਭ ਤੋਂ ਵੱਡੀ ਗਲਤੀ ਹੈ… ਵਾਪਸ ਭਾਰਤ ਚਲੇ ਜਾਓ।’’

ਵਰਮਾ ਨੇ ਆਪਣੇ ਫੋਨ ‘ਤੇ ਇਸ ਗੱਲਬਾਤ ਦਾ ਕੁਝ ਹਿੱਸਾ ਰਿਕਾਰਡ ਕਰ ਲਿਆ। ਫੁਟੇਜ ਵਿੱਚ ਔਰਤ ਕਹਿੰਦੀ ਹੈ, “ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਕਰ ਰਹੇ ਹੋ? ਤੁਸੀਂ ਆਇਰਲੈਂਡ ਆ ਰਹੇ ਹੋ, ਇੱਥੇ ਰਹਿਣ ਲਈ ਜ਼ਮੀਨ ਮਾਲਕਾਂ ਨੂੰ ਪੈਸੇ ਦੇ ਰਹੇ ਹੋ।”

ਵਰਮਾ ਨੇ ਸ਼ਾਂਤ ਹੋ ਕੇ ਜਵਾਬ ਦਿੱਤਾ, “ਅਤੇ ਮੈਨੂੰ ਇਸ ਦੀ ਬਜਾਏ ਕੀ ਕਰਨਾ ਚਾਹੀਦਾ ਹੈ – ਸਿਰਫ਼ ਸੜਕ ‘ਤੇ, ਇੱਕ ਤੰਬੂ ਵਿੱਚ ਰਹਿਣਾ ਚਾਹੀਦਾ ਹੈ?” ਔਰਤ ਨੇ ਹਮਲਾਵਰ ਤਰੀਕੇ ਨਾਲ ਜਾਰੀ ਰੱਖਿਆ, “ਤੁਸੀਂ ਉਨ੍ਹਾਂ ਨੂੰ ਸ਼ਕਤੀ ਦੇ ਰਹੇ ਹੋ, ਪਰ ਮੈਂ ਪਾਵਰ ਵਿੱਚ ਹਾਂ, ਅਤੇ ਮੈਂ ਹੋਂਦ ਹਾਂ।”

ਵਰਮਾ ਨੇ ਦੱਸਿਆ ਕਿ ਹਮਲਾਵਰ ਨੇੜੇ ਆ ਗਈ ਅਤੇ ਉਸ ਨੂੰ ਛੂਹਿਆ ਵੀ ਸੀ। ਵਰਮਾ ਨੇ ਲਿਖਿਆ, “ਮੈਨੂੰ ਅਹਿਸਾਸ ਹੋਇਆ ਕਿ ਉਹ ਇਹ ਦੂਜਿਆਂ ਨਾਲ ਵੀ ਕਰ ਰਹੀ ਹੈ, ਸੜਕ ‘ਤੇ ਬੇਤਰਤੀਬੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।”

ਇਹ ਵੀਡੀਓ ਉਦੋਂ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ, ਜਿਸ ਨਾਲ ਵੱਡੇ ਪੱਧਰ ’ਤੇ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਟਿੱਪਣੀਕਾਰਾਂ ਨੇ ਵਰਮਾ ਦੀ ਸ਼ਾਂਤ ਰਹਿਣ ਲਈ ਪ੍ਰਸ਼ੰਸਾ ਕੀਤੀ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ

Read More »

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ

Read More »
West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ
13Mar

West Asia Conflict: ਅਮਰੀਕੀ ਫੌਜਾਂ ਨੇ ਇਰਾਨੀ ਖਰਗ ਟਾਪੂ ’ਤੇ ਫੌਜੀ ਟਿਕਾਣਿਆਂ ਨੂੰ ਕੀਤਾ ਤਬਾਹ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਫੌਜਾਂ ਨੇ ਇਰਾਨ ਦੇ ਖਰਗ ਟਾਪੂ (Kharg Island) ’ਤੇ ਸਥਿਤ ਫੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ‘ਤਬਾਹ’ ਕਰ ਦਿੱਤਾ ਹੈ।…

ਪੰਜਾਬ ਵਿੱਚ ਗੈਸ ਸੰਕਟ ਵਧਿਆ
13Mar

ਪੰਜਾਬ ਵਿੱਚ ਗੈਸ ਸੰਕਟ ਵਧਿਆ

ਮੱਧ ਪੂਰਬ ਵਿੱਚ ਤਣਾਅ ਕਾਰਨ ਪੰਜਾਬ ’ਚ ਗੰਭੀਰ ਹੋਏ ਗੈਸ ਸੰਕਟ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ। ਸੂਬੇ ’ਚ ਗੈਸ ਦੀ ਕਿੱਲਤ ਨੇ ਸੁਰੱਖਿਆ ਦਾ ਮਾਮਲਾ ਖੜ੍ਹਾ ਕਰ…

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ
13Mar

‘ਅਸੀਂ ਕੈਂਸਰ ਨੂੰ ਖ਼ਤਮ ਕਰ ਦਿੱਤਾ’, G7 ਦੀ ਬੈਠਕ ‘ਚ ਟਰੰਪ ਦਾ ਵੱਡਾ ਦਾਅਵਾ; ਸਰੈਂਡਰ ਕਰਨ ਵਾਲਾ ਹੈ ਇਰਾਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ G7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਬੈਠਕ ਵਿੱਚ ਦਾਅਵਾ ਕੀਤਾ ਹੈ ਕਿ ਇਰਾਨ ਹੁਣ ਆਤਮ-ਸਮਰਪਣ (ਸਰੈਂਡਰ) ਕਰਨ ਦੇ ਬਿਲਕੁਲ ਕਰੀਬ ਹੈ। ਅਮਰੀਕੀ…

More News

Leave a Reply

Your email address will not be published. Required fields are marked *