ਟਰੰਪ ਵੱਲੋਂ ਰੂਸ ਨੂੰ ਧਮਕੀ, ਜਲਦੀ ਜੰਗ ਖ਼ਤਮ ਨਾ ਕੀਤੀ ਤਾਂ ਯੂਕਰੇਨ ਨੂੰ Tomahawk Missile ਦੇਵਾਂਗੇ

Trump’s threat to Russia: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਯੂਕਰੇਨ ਨਾਲ ਲੰਮੇ ਸਮੇਂ ਤੋਂ ਜਾਰੀ ਜੰਗ ਨੂੰ ਖ਼ਤਮ ਨਹੀਂ ਕਰਦਾ ਤਾਂ ਅਮਰੀਕਾ ਯੂਕਰੇਨ ਨੂੰ ਲੰਮੀ ਦੂਰੀ ਦੀ ਟੌਮਹਾਕ ਮਿਜ਼ਾਈਲ (Tomahawk Missile) ਦੇ ਸਕਦਾ ਹੈ।

ਟਰੰਪ ਨੇ ਇਜ਼ਰਾਈਲ ਜਾਂਦਿਆਂ ਏਅਰ ਫੋਰਸ ਵਨ ਜਹਾਜ਼ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ, ‘‘ਜੇਕਰ ਇਹ ਜੰਗ ਖ਼ਤਮ ਨਹੀਂ ਹੁੰਦੀ ਹੈ ਤਾਂ ਮੈਂ ਉਨ੍ਹਾਂ (ਯੂਕਰੇਨ) ਨੂੰ ਟੌਮਹਾਕ ਭੇਜਾਂਗਾ। ਟੌਮਹਾਕ ਬਿਹਤਰੀਨ ਤੇ ਬੇਹੱਦ ਹਮਲਾਵਰ ਹਥਿਆਰ ਹੈ….।’’ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਉਨ੍ਹਾਂ ਨੂੰ ਕਹਾਂਗਾ ਕਿ ਜੇਕਰ ਜੰਗ ਸਮਾਪਤ ਨਹੀਂ ਹੁੰਦੀ ਤਾਂ ਅਸੀਂ ਅਜਿਹਾ ਕਰ ਸਕਦੇ ਹਾਂ।’’ ਟਰੰਪ ਨੇ ਹਾਲਾਂਕਿ ਕਿਹਾ ਕਿ ‘ਹੋ ਸਕਦਾ ਹੈ ਕਿ ਅਸੀਂ ਅਜਿਹਾ ਨਾ ਕਰੀਏ ਤੇ ਇਹ ਵੀ ਹੋ ਸਕਦਾ ਹੈ ਕਿ ਅਸੀਂ ਅਜਿਹਾ ਕਰੀਏ। ਮੈਨੂੰ ਲੱਗਦਾ ਹੈ ਕਿ ਇਹ ਗੱਲ ਰੱਖਣੀ ਚਾਹੀਦੀ ਹੈ।’’ਟਰੰਪ ਦੀ ਇਹ ਟਿੱਪਣੀ ਐਤਵਾਰ ਨੂੰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਫੋਨ ਉੱਤੇ ਗੱਲਬਾਤ ਤੋਂ ਬਾਅਦ ਆਈ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਉਸ ਗੱਲਬਾਤ ਵਿਚ ਟੌਮਹਾਕ ਮਿਜ਼ਾਈਲ ਭੇਜਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਸੀ। ਟਰੰਪ ਨੇ ਇਹ ਬਿਆਨ ਅਜਿਹੇ ਮੌਕੇ ਦਿੱਤਾ ਹੈ ਜਦੋਂ ਰੂਸ ਨੇ ਯੂਕਰੇਨ ਦੇ ਬਿਜਲੀ ਪਲਾਂਟਾਂ ’ਤੇ ਰਾਤੋ ਰਾਤ ਹਮਲਾ ਕੀਤਾ ਹੈ। ਰੂਸ ਨੇ ਅਮਰੀਕਾ ਵੱਲੋਂ ਯੂਕਰੇਨ ਨੂੰ ਟੌਮਹਾਕ ਮਿਜ਼ਾਈਲਾਂ ਦਿੱਤੇ ਜਾਣ ਦੀ ਸੰਭਾਵਨਾ ਉੱਤੇ ਫਿਕਰ ਜਤਾਇਆ ਹੈ।

ਇਸ ਲੇਖ ਨੂੰ ਦੋਸਤਾਂ ਨਾਲ ਸਾਂਝਾ ਕਰੋ

Picture of ਟੀਮ ਅੱਜ ਦੀ ਆਵਾਜ਼

ਟੀਮ ਅੱਜ ਦੀ ਆਵਾਜ਼

ਜੋ ਪੰਜਾਬੀ ਭਾਸ਼ਾ ਵਿੱਚ ਨਿਰਪੱਖ ਅਤੇ ਤਾਜ਼ਾ ਖ਼ਬਰਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਦੇਣਾ ਨਹੀਂ, ਸਗੋਂ ਲੋਕਾਂ ਦੀ ਅਵਾਜ਼ ਬਣਨਾ ਹੈ, ਉਹ ਅਵਾਜ਼ ਜੋ ਅਕਸਰ ਮੁੱਖਧਾਰਾ ਮੀਡੀਆ ਵਿੱਚ ਗੁੰਮ ਹੋ ਜਾਂਦੀ ਹੈ।

ਸੋਧੇ ਬੇਅਦਬੀ ਐਕਟ ਨੂੰ ਜੱਥੇਦਾਰ ਗੜਗੱਜ ਨੇ ਸਿੱਖਾਂ ਲਈ ਦਿੱਤਾ ਖ਼ਤਰਾ ਕਰਾਰ, ਪੰਥਕ ਇਕੱਤਰਤਾ ‘ਚ ਕਾਨੂੰਨ ਦੀਆਂ ਧਾਰਾਵਾਂ ’ਤੇ ਚੁੱਕੇ ਸਵਾਲ

ਗੁਰਦੁਆਰਾ ਸ਼ਹੀਦਾਂ ਫੇਰੂਮਾਨ, ਢੋਲੇਵਾਲ ਚੌਂਕ ਵਿਖੇ ਕਰਵਾਈ ਗਈ ਪੰਥਕ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਵੱਲੋਂ

Read More »

ਚੀਨ ਦੀ ਨਵੀਂ ਚਾਲ: ਪਰਮਾਣੂ ਮਿਸਾਈਲ ਸਾਈਟਾਂ ਦੇ ਕੋਲ ਲਾਂਚ ਪੈਡ ਅਤੇ ਬੰਕਰ ਬਣਾ ਰਿਹਾ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ

ਚੀਨ ਸ਼ਿਨਜਿਆਂਗ ਦੇ ਸੁੰਨਸਾਨ ਰੇਗਿਸਤਾਨ ਵਿੱਚ ਗੁਪਤ ਤਰੀਕੇ ਨਾਲ ਇੱਕ ਵਿਸ਼ਾਲ ਫੌਜੀ ਟਿਕਾਣਾ ਬਣਾ ਰਿਹਾ ਹੈ। ਰੱਖਿਆ ਅਤੇ ਸੁਰੱਖਿਆ ਮਾਮਲਿਆਂ ਦੇ ਮਾਹਰਾਂ ਦਾ ਮੰਨਣਾ ਹੈ

Read More »

US News: ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ ਨਹੀਂ, ਲੱਖਾਂ ਭਾਰਤੀਆਂ ਲਈ ਰਾਹਤ ਦੀ ਖ਼ਬਰ

ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦਾ ਗ੍ਰੀਨ ਕਾਰਡ ’ਤੇ ਹਫ਼ਤੇ ਦੇ ਅੰਦਰ ਹੀ ਯੂ-ਟਰਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ

Read More »
ਸੋਧੇ ਬੇਅਦਬੀ ਐਕਟ ਨੂੰ ਜੱਥੇਦਾਰ ਗੜਗੱਜ ਨੇ ਸਿੱਖਾਂ ਲਈ ਦਿੱਤਾ ਖ਼ਤਰਾ ਕਰਾਰ, ਪੰਥਕ ਇਕੱਤਰਤਾ ‘ਚ ਕਾਨੂੰਨ ਦੀਆਂ ਧਾਰਾਵਾਂ ’ਤੇ ਚੁੱਕੇ ਸਵਾਲ
30May

ਸੋਧੇ ਬੇਅਦਬੀ ਐਕਟ ਨੂੰ ਜੱਥੇਦਾਰ ਗੜਗੱਜ ਨੇ ਸਿੱਖਾਂ ਲਈ ਦਿੱਤਾ ਖ਼ਤਰਾ ਕਰਾਰ, ਪੰਥਕ ਇਕੱਤਰਤਾ ‘ਚ ਕਾਨੂੰਨ ਦੀਆਂ ਧਾਰਾਵਾਂ ’ਤੇ ਚੁੱਕੇ ਸਵਾਲ

ਗੁਰਦੁਆਰਾ ਸ਼ਹੀਦਾਂ ਫੇਰੂਮਾਨ, ਢੋਲੇਵਾਲ ਚੌਂਕ ਵਿਖੇ ਕਰਵਾਈ ਗਈ ਪੰਥਕ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ‘ਜਾਗਤ ਜੋਤ ਸ੍ਰੀ…

ਚੀਨ ਦੀ ਨਵੀਂ ਚਾਲ: ਪਰਮਾਣੂ ਮਿਸਾਈਲ ਸਾਈਟਾਂ ਦੇ ਕੋਲ ਲਾਂਚ ਪੈਡ ਅਤੇ ਬੰਕਰ ਬਣਾ ਰਿਹਾ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ
30May

ਚੀਨ ਦੀ ਨਵੀਂ ਚਾਲ: ਪਰਮਾਣੂ ਮਿਸਾਈਲ ਸਾਈਟਾਂ ਦੇ ਕੋਲ ਲਾਂਚ ਪੈਡ ਅਤੇ ਬੰਕਰ ਬਣਾ ਰਿਹਾ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ

ਚੀਨ ਸ਼ਿਨਜਿਆਂਗ ਦੇ ਸੁੰਨਸਾਨ ਰੇਗਿਸਤਾਨ ਵਿੱਚ ਗੁਪਤ ਤਰੀਕੇ ਨਾਲ ਇੱਕ ਵਿਸ਼ਾਲ ਫੌਜੀ ਟਿਕਾਣਾ ਬਣਾ ਰਿਹਾ ਹੈ। ਰੱਖਿਆ ਅਤੇ ਸੁਰੱਖਿਆ ਮਾਮਲਿਆਂ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਖੁਫੀਆ ਟਿਕਾਣੇ ਦਾ…

US News: ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ ਨਹੀਂ, ਲੱਖਾਂ ਭਾਰਤੀਆਂ ਲਈ ਰਾਹਤ ਦੀ ਖ਼ਬਰ
30May

US News: ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ ਨਹੀਂ, ਲੱਖਾਂ ਭਾਰਤੀਆਂ ਲਈ ਰਾਹਤ ਦੀ ਖ਼ਬਰ

ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦਾ ਗ੍ਰੀਨ ਕਾਰਡ ’ਤੇ ਹਫ਼ਤੇ ਦੇ ਅੰਦਰ ਹੀ ਯੂ-ਟਰਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ…

More News

Leave a Reply

Your email address will not be published. Required fields are marked *